Detailed Form Of Girdawari And Process Of Correction In Girdawari
- Detailed Form Of Girdawari
ਗਿਰਦਾਵਰੀ ਦੀ ਨਕਲ ਦਾ ਫਾਰਮ ਜੋ ਪਟਵਾਰੀ ਵਲੋਂ ਕਿਸਾਨਾਂ ਨੂੰ ਨਕਲ ਵਜੋਂ ਦਿੱਤਾ ਜਾਂਦਾ ਹੈ ਉਸ ਨੂੰ ਸਮਝਣ ਲਈ ਉਸ ਫਾਰਮ ਦਾ ਨਮੂਨਾ ਹੇਠਾਂ ਅਨੁਸਾਰ ਹੈ:
ਨਕਲ ਖਸਰਾ ਗੁਰਦੌਰੀ_______________ਤਹਿਸੀਲ _______________ ਜਿਲਾ | |||||||||||
1 | 2 | 3 | 4 | 5 | 6 | 7 | 8 | 9 | 10 | 11 | 12 |
ਕ੍ਰਮ ਸੰਖਿਆ | ਨਾਂ ਤਰਫ
ਜਾਂ ਖੇਤ ਜਾਂ ਖੂਹ |
ਸੰਖੇਪ ਸਹਿਤ
ਮਾਲਕ ਦਾ ਨਾਂ ਤੇ ਨੰਬਰ ਜਮ੍ਹਾਂਬੰਦੀ |
ਸੰਖੇਪ ਸਹਿਤ ਕਾਸ਼ਤਕਾਰ ਦਾ ਨਾਂ ਤੇ ਖਤੌਨੀ ਨੰਬਰ | ਖੇਤਰਫਲ | ਪੁਰਾਣੀ ਜਮ੍ਹਾਂਬੰਦੀ ਅਨੁਸਾਰ ਜ਼ਮੀਨ ਦੀ ਕਿਸਮ |
ਸਾਉਣੀ ਸੰਨ——– ਹਾੜੀ ਸੰਨ——- |
|||||
ਸਾਉਣੀ ਦੀ ਫਸਲ | ਹਾੜੀ ਦੀ ਫ਼ਸਲ | ਮਾਲਕੀ ਕਾਸ਼ਤ ਤੇ ਲਗਾਨ ਦੇ ਇੰਤਕਾਲ | ਸਾਉਣੀ ਦੀ ਫਸਲ | ਹਾੜੀ ਦੀ ਫ਼ਸਲ | ਮਾਲਕੀ ਕਾਸ਼ਤ ਤੇ ਲਗਾਨ ਦੇ ਇੰਤਕਾਲ | ||||||
- ਨਕਲ ਗਿਰਦਾਵਰੀ ਦੇ ਉਪਰੋਕਤ ਫਾਰਮ (Detailed Form Of Girdawari) ਵਿੱਚ ਪਟਵਾਰੀ ਵਲੋਂ ਭਰੇ ਜਾਂਦੇ ਹੇਠ ਲਿਖੇ ਵੇਰਵੇ ਇਸ ਪ੍ਰਕਾਰ ਹਨ:
- ਖਾਨਾ ਨੰਬਰ 2: ਇਸ ਖਾਨੇ ਵਿੱਚ ਜ਼ਮੀਨ ਦੀ ਤਰਫ ਜਿਵੇਂ ਕਿ ਜ਼ਮੀਨ ਕਿਸ ਪਾਸੇ ਹੈ। ਜਮੀਨ ਦੀ ਸਿੰਚਾਈ ਦੇ ਸਾਧਨ ਜਿਵੇਂ ਖੂਹ/ਟਿਊਬਵੈਲ ਹੈ ਜਾਂ ਨਹਿਰੀ ਪਾਣੀ ਜਾਂ ਮੀਂਹ ਦੇ ਪਾਣੀ ਨਾਲ ਹੁੰਦੀ ਹੈ।
- ਖਾਨਾ ਨੰਬਰ 3: ਇਸ ਖਾਨੇ ਵਿੱਚ ਸੰਖੇਪ ਰੂਪ ਵਿੱਚ ਮਾਲਕ ਦਾ ਨਾਂਅ ਲਿਖਿਆ ਜਾਂਦਾ ਹੈ ਅਤੇ ਜਮ੍ਹਾਂਬੰਦੀ ਦੇ ਮੁਤਾਬਿਕ ਜਿਸ ਖੇਵਟ ਵਿੱਚ ਕਿਲਾ ਨੰਬਰ ਪੈਂਦਾ ਹੋਵੇ ਉਸ ਖੇਵਟ ਦਾ ਨੰਬਰ ਲਿਖਿਆ ਜਾਂਦਾ ਹੈ। ਇਸ ਤਰ੍ਹਾਂ ਖਸਰਾ ਗਿਰਦਾਵਰੀ ਰਾਹੀਂ ਜਮ੍ਹਾਂਬੰਦੀ ਵਿੱਚ ਦਰਜ ਮਾਲਕੀ ਦੇ ਵੇਰਵਿਆਂ ਦਾ ਪਤਾ ਕੱਢਿਆ ਜਾ ਸਕਦਾ ਹੈ।
- ਖਾਨਾ ਨੰਬਰ 4: ਇਸ ਖਾਨੇ ਵਿੱਚ ਸੰਖੇਪ ਵੇਰਵੇ ਸਹਿਤ ਕਾਸ਼ਤਕਾਰ ਦਾ ਨਾਂਅ ਅਤੇ ਖਤੌਨੀ ਨੰਬਰ ਲਿਖਿਆ ਜਾਂਦਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਕਿਸ ਖਸਰਾ ਨੰਬਰ ਵਿੱਚ ਮਾਲਕ ਖੁਦ ਕਾਸ਼ਤ ਕਰਦਾ ਹੈ ਜਾਂ ਹਿੱਸੇਦਾਰੀ ਦੇ ਤੌਰ ਤੇ ਕਰਦਾ ਹੈ ਜਾਂ ਕਿਸ ਦੇ ਮੁਜ਼ਾਰੇ ਵਜੋਂ ਕਾਸ਼ਤ ਕਰਦਾ ਹੈ। ਇੱਥੇ ਇਹ ਵੀ ਪਤਾ ਲਗਦਾ ਹੈ ਕਿ ਕਿਸ ਮਾਲਕ ਦੀ ਜਮੀਨ ਕੌਣ ਵਾਹ ਰਿਹਾ ਹੈ।
- ਖਾਨਾ ਨੰਬਰ 5: ਇਸ ਖਾਨੇ ਵਿੱਚ ਖਸਰਾ ਨੰਬਰ ਜਾਂ ਕਿੱਲ੍ਹਾ ਨੰਬਰ ਦਾ ਖੇਤਰਫਲ ਕਨਾਲਾਂ ਅਤੇ ਮਰਲਿਆਂ ਵਿੱਚ ਲਿਖਿਆ ਜਾਂਦਾ ਹੈ।
- ਖਾਨਾ ਨੰਬਰ 6: ਇਸ ਖਾਨੇ ਵਿੱਚ ਪੁਰਾਣੀ ਜਮ੍ਹਾਂਬੰਦੀ ਦੇ ਹਿਸਾਬ ਨਾਲ ਜ਼ਮੀਨ ਦੀ ਕਿਸਮ ਲਿਖੀ ਜਾਂਦੀ ਹੈ ਜਿਵੇਂ ਚਾਹੀ (ਖੂਹ ਦੀ), ਨਹਿਰੀ, ਟਿਊਬਵੈਲ ਜਾਂ ਬਰਾਨੀ ਆਦਿ।
- ਖਾਨਾ ਨੰਬਰ 7 ਤੋਂ 9 ਤੱਕ: ਖਾਨਾ ਨੰਬਰ 7 ਤੋਂ 9 ਤੱਕ ਇੱਕ ਸਾਲ ਦਾ ਫ਼ਸਲ ਦਾ ਵੇਰਵਾ ਕਿ ਕਿਸ ਸਾਲ ਵਿੱਚ ਸਾਉਣੀ ਵਿੱਚ ਕੀ ਬੀਜਿਆ ਸੀ ਅਤੇ ਕਿਨ੍ਹੇ ਰਕਬੇ ਵਿੱਚ ਬੀਜਿਆ ਗਿਆ ਸੀ ਅਤੇ ਹਾੜ੍ਹੀ ਵਿੱਚ ਕੀ ਬੀਜਿਆ ਗਿਆ ਅਤੇ ਕਿਨ੍ਹੇ ਰਕਬੇ ਵਿੱਚ ਬੀਜਿਆ ਗਿਆ ਸੀ।
- ਖਾਨਾ ਨੰਬਰ 7 ਵਿੱਚ ਸਾਉਣੀ ਦੀ ਫ਼ਸਲ ਦਰਜ ਕੀਤੀ ਜਾਂਦੀ ਹੈ। ਸਾਉਣੀ ਦੀ ਗਿਰਦਾਵਰੀ ਹੋਣ ਤੇ ਖਾਨਾ ਨੰਬਰ 9 ਵਿੱਚ ਇੱਕ ਟੇਢੀ ਲਕੀਰ ਖਿੱਚ ਦਿੱਤੀ ਜਾਂਦੀ ਹੈ। ਜਿਸ ਦਾ ਅਰਥ ਹੈ ਕਿ ਇੱਕ ਫ਼ਸਲ ਦੀ ਗਿਰਦਾਵਰੀ ਹੋ ਚੁੱਕੀ ਹੈ। ਜਦ ਖਾਨਾ ਨੰਬਰ 8 ਵਿੱਚ ਹਾੜੀ ਦੀ ਫ਼ਸਲ ਦੀ ਗਿਰਦਾਵਰੀ ਹੋ ਜਾਦੀ ਹੈ ਤਾਂ ਖਾਨਾ ਨੰਬਰ 9 ਵਿੱਚ ਦੂਸਰੀ ਟੇਢੀ ਲਕੀਰ ਖਿੱਚ ਦਿੱਤੀ ਜਾਂਦੀ ਹੈ । ਜਿਸ ਦਾ ਅਰਥ ਹੈ ਕਿ ਪੂਰੇ ਸਾਲ ਜ਼ਮੀਨ ਦੀ ਕਾਸ਼ਤ ਉਸ ਵਿਅਕਤੀ ਨੇ ਕੀਤੀ ਹੈ ਜਿਸ ਦਾ ਨਾਂ ਖਾਨਾ ਨੰਬਰ 4 ਵਿੱਚ ਦਰਜ ਹੈ।
- ਜੇ ਕਰ ਕਿਸੇ ਸਮੇਂ ਕਾਸ਼ਤਕਾਰ ਬਦਲ ਜਾਵੇ ਤਾਂ ਹਲਕਾ ਪਟਵਾਰੀ ਉਸ ਦਾ ਨਾਂ ਖਾਨਾ ਨੰਬਰ 9 ਵਿੱਚ ਲਾਲ ਸਿਆਹੀ ਨਾਲ ਲਿਖੇਗਾ। ਜਿਸ ਤੋਂ ਇਹ ਪਤਾ ਚਲਦਾ ਹੈ ਕਿ ਚਲਦੇ ਸਾਲ ਵਿੱਚ ਗਿਰਦਾਵਰੀ ਦਰੁਸਤ ਹੋ ਕੇ ਦੂਸਰੇ ਵਿਅਕਤੀ ਦੇ ਨਾਂ ਚਲੀ ਗਈ ਹੈ। ਅਗਲੀ ਫ਼ਸਲ ਦੀ ਗਿਰਦਾਵਰੀ ਵੇਲੇ ਬਦਲੇ ਹੋਏ ਕਾਸ਼ਤਕਾਰ ਦਾ ਨਾਂ ਖਾਨਾ ਨੰਬਰ 4 ਵਿੱਚ ਕਾਲੀ ਸਿਆਹੀ ਨਾਲ ਲਿਖ ਦਿੱਤਾ ਜਾਂਦਾ ਹੈ।
- ਖਾਨਾ ਨੰਬਰ 9 ਤੋਂ ਅੱਗੇ ਹਰ ਸਾਲ ਦੇ ਲਈ ਤਿੰਨ-ਤਿੰਨ ਖਾਨੇ ਬਣਾਏ ਹੁੰਦੇ ਹਨ ਜੋ ਖਾਨਾ ਨੰਬਰ 10 ਤੋਂ 12 ਤੱਕ ਚਲਦੇ ਹਨ। ਇਹਨ੍ਹਾਂ ਵਿੱਚ ਵੀ ਖਾਨਾ ਨੰਬਰ 7, 8, 9 ਦੀ ਤਰ੍ਹਾਂ ਹੀ ਸਾਉਣੀ ਹਾੜੀ ਦੀ ਫਸਲ ਅਤੇ ਮਾਲਕੀ ਕਾਸ਼ਤੀ ਤੇ ਲਗਾਨ ਦੇ ਇੰਤਕਾਲ ਦੇ ਖਾਨੇ ਬਣੇ ਹੁੰਦੇ ਹਨ, ਜੋ ਅਗਲੇ ਸਾਲਾਂ ਲਈ ਹੁੰਦੇ ਹਨ। ਇਸ ਤਰ੍ਹਾਂ ਖਸਰਾ ਗਿਰਦਾਵਰੀ ਦੇ ਇੱਕ ਪੰਨੇ ਉੱਪਰ 5 ਸਾਲ ਦੀ ਗਿਰਦਾਵਰੀ ਦਰਜ ਕੀਤੀ ਜਾਂਦੀ ਹੈ।
ਖਸਰਾ ਗਿਰਦਾਵਰੀ ਦੀ ਦਰੁਸਤਗੀ Process Of Correction In Girdawari :
ਇਸ ਤਰਾਂ ਅਸੀਂ ਦੇਖਦੇ ਹਾਂ ਕਿ ਖਸਰਾ ਗਿਰਦਾਵਰੀ ਕਿੰਨ੍ਹਾਂ ਮਹੱਤਵਪੂਰਨ ਦਸਤਾਵੇਜ ਹੈ ਅਤੇ ਇਸ ਨੂੰ ਕਿਨੇ ਧਿਆਨ ਅਤੇ ਜਿੰਮੇਵਾਰੀ ਨਾਲ ਤਿਆਰ ਕਰਨ ਦੀ ਹਦਾਇਤ ਪੰਜਾਬ ਲੈਂਡ ਰੈਵੀਨਿਊ ਐਕਟ ਵਿੱਚ ਕੀਤੀ ਗਈ ਹੈ। ਬਹੁਤ ਧਿਆਨ ਨਾਲ ਤਿਆਰ ਕੀਤੀ ਗਈ ਖਸਰਾ ਗਿਰਦਾਵਰੀ ਅਤੇ ਮਾਲ ਦੇ ਉਚ-ਅਧਿਕਾਰੀਆਂ ਦੁਆਰਾ ਕੀਤੀ ਗਈ ਨਿਗਰਾਨੀ ਅਤੇ ਪੜ੍ਹਤਾਲ ਦੇ ਬਾਵਜੂਦ ਵੀ ਕਈ ਗਲਤੀਆਂ ਜਾਣ-ਬੁੱਝ ਕੇ ਜਾਂ ਅਚਨਚੇਤ ਹੀ ਰਹਿ ਜਾਂਦੀਆਂ ਹਨ।
Also Read Process Of (ਗਿਰਦਾਵਰੀ) Girdawari In Punjab
ਜਾਣ-ਬੁੱਝ ਕੇ ਕੀਤੀਆਂ ਗਲਤੀਆਂ ਲਈ ਸਭ ਤੋਂ ਵੱਡੀ ਜੁੰਮੇਵਾਰੀ ਹਲਕਾ ਪਟਵਾਰੀ, ਨੰਬਰਦਾਰ ਜਾਂ ਉਨ੍ਹਾਂ ਵਿਅਕਤੀਆਂ ਦੀ ਹੁੰਦੀ ਹੈ ਜੋ ਕਿਸੇ ਨੂੰ ਜਾਣ-ਬੁੱਝ ਕੇ ਉਸ ਦੇ ਅਣਜਾਣਪੁਣੇ ਤੋਂ ਜਾਂ ਗੈਰ-ਹਾਜਰੀ ਦਾ ਲਾਭ ਉਠਾਕੇ ਕਰਦੇ ਹਨ। ਕਈ ਵਾਰ ਹਲਕਾ ਪਟਵਾਰੀ ਮੌਕੇ ਤੇ ਜਾ ਕੇ ਗਿਰਦਾਵਰੀ ਨਹੀਂ ਕਰਦੇ ਜਾਂ ਆਪਣੇ ਅੱਗੇ ਰੱਖੇ ਹੋਏ ਅਣਜਾਣ ਪਟਵਾਰੀਆਂ ਤੋਂ ਕਰਵਾਉਂਦੇ ਹਨ ਜਾਂ ਆਪਣੇ ਦਫ਼ਤਰ ਵਿੱਚ ਬੈਠਕੇ ਨੰਬਰਦਾਰ, ਚੌਕੀਦਾਰ ਜਾਂ ਪਿੰਡ ਦੇ ਕਿਸੇ ਵਿਹਲੜ ਘੱੜਮ ਚੌਧਰੀ ਜਿਹੜੇ ਸਾਰਾ ਦਿਨ ਪਟਵਾਰਖਾਨੇ ਬਿਨ੍ਹਾਂ ਕੰਮ ਤੋਂ ਹੀ ਬੈਠੇ ਰਹਿੰਦੇ ਹਨ ਜੋ ਪਟਵਾਰੀ ਦੇ ਵਿਸ਼ਵਾਸੀ ਹੁੰਦੇ ਹਨ ਨੂੰ ਪੁੱਛ-ਪੁੱਛ ਕੇ ਗਿਰਦਾਵਰੀ ਦੀ ਖਾਨਾ ਪੂਰਤੀ ਕਰ ਦਿੰਦੇ ਹਨ।
ਜਿਸ ਨਾਲ ਜ਼ਮੀਨ ਦੇ ਮਾਲਿਕ ਜਾਂ ਮੁਜ਼ਾਹਰੇ ਦਾ ਨੁਕਸਾਨ ਕਰ ਦਿੰਦੇ ਹਨ। ਜਿਸ ਨਾਲ ਲੋਕਾਂ ਉੱਪਰ ਬੇ-ਲੋੜੇ ਮੁੱਕਦਮਿਆਂ ਦਾ ਬੌਝ ਪੈ ਜਾਂਦਾ ਹੈ। ਅਚਨਚੇਤੀ ਗਲਤੀ ਉਹ ਹੁੰਦੀ ਹੈ ਜੋ ਹਲਕਾ ਪਟਵਾਰੀ ਕੋਲੋਂ ਉਦੋਂ ਹੋ ਜਾਂਦੀ ਹੈ, ਜਦੋਂ ਹਲਕਾ ਪਟਵਾਰੀ ਦੀ ਜਾਣਕਾਰੀ ਲਈ ਜ਼ਮੀਨ ਦੇ ਕਬਜ਼ੇ ਦੀ ਤਬਦੀਲੀ ਬਾਰੇ ਕੋਈ ਨਹੀਂ ਆਉਂਦਾ ਅਤੇ ਨਾ ਹੀ ਕੋਈ ਪਾਰਟੀ ਇਸ ਦੀ ਜਾਣਕਾਰੀ ਦੇਣ ਲਈ ਹਲਕਾ ਪਟਵਾਰੀ ਪਾਸ ਪਹੁੰਚਦੀ ਹੈ। ਕਈ ਵਾਰ ਛੋਟੇ ਰਕਬੇ ਦੇ ਖਸਰਾ ਨੰਬਰ ਜੋ ਦੂਜੇ ਰਕਬੇ ਦੇ ਖਸਰਾ ਨੰਬਰਾਂ ਨਾਲ ਮਿਲ ਕੇ ਮਾਲਕ ਵਲੋਂ ਵਾਹੇ ਜਾਂਦੇ ਹਨ ਅਤੇ ਮੌਕੇ ਤੇ ਉਸ ਦੀ ਤਸਦੀਕ ਨਹੀਂ ਹੁੰਦੀ।
ਖਸਰਾ ਗਿਰਦਾਵਰੀ ਦੀ ਦਰੁਸਤਗੀ ਲਈ ਦਰਖਾਸਤ:
ਪੰਜਾਬ ਲੈਂਡ ਰੈਵਨਿਊ ਐਕਟ, ਪੰਜਾਬ ਲੈਂਡ ਐਡਮਨਿਸਟ੍ਰੇਸ਼ਨ ਐਕਟ ਅਤੇ ਪੰਜਾਬ ਲੈਂਡ ਰਿਕਾਰਡ ਮੈਨੂਅਲ ਵਿੱਚ ਖਸਰਾ ਗਿਰਦਾਵਰੀ ਦੀ ਦਰੁਸਤਗੀ ਦੇ ਨਿਯਮ ਦਰਜ ਕੀਤੇ ਗਏ ਹਨ। ਖਸਰਾ ਗਿਰਦਾਵਰੀ ਨੂੰ ਦਰੁਸਤ ਕਰਨ ਦਾ ਢੰਗ ਤਰੀਕਾ ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 9.9 ਵਿੱਚ ਦਰਜ ਕੀਤਾ ਹੋਇਆ ਹੈ।
ਜਦੋਂ ਕਿਸੇ ਵੀ ਸਮੇਂ ਕਿਸਾਨ ਵੀਰ ਨੂੰ ਇਹ ਗੱਲ ਪਤਾ ਲੱਗ ਜਾਵੇ ਕਿ ਜਿਸ ਜ਼ਮੀਨ ਦੀ ਕਾਸ਼ਤ ਉਹ ਕਰਦਾ ਹੈ ਉਸ ਦੀ ਗਿਰਦਾਵਰੀ ਕਿਸੇ ਹੋਰ ਦੇ ਨਾਂਅ ਤੇ ਦਰਜ ਹੈ ਤਾਂ ਉਹ ਹਲਕਾ ਪਟਵਾਰੀ ਪਾਸੋਂ ਆਪਣੀ ਜ਼ਮੀਨ ਦੀ ਨਕਲ ਜਮ੍ਹਾਂਬੰਦੀ ਅਤੇ ਨਕਲ ਖਸਰਾ ਗਿਰਦਾਵਰੀ ਲੈ ਕੇ ਇਹ ਦਰਖਾਸਤ ਤਹਿਸੀਲਾਰ ਨੂੰ ਦੇਵੇ ਕਿ ਮੇਰਾ ਇਹਨਾਂ ਇਹਨਾਂ ਨੰਬਰਾਂ ਤੇ ਕਬਜਾ ਹੈ ਅਤੇ ਉਹ ਖੁਦ ਇਹਨਾਂ ਨੰਬਰਾਂ ਦੀ ਕਾਸ਼ਤ ਕਰਦਾ ਹੈ ਪਰ ਉਨ੍ਹਾਂ ਨੰਬਰਾਂ ਦੀ ਮੌਕੇ ਉੱਪਰ ਗਿਰਦਾਵਰੀ ਕਿਸੇ ਹੋਰ ਦੇ ਨਾਂਅ ਤੇ ਹੋ ਰਹੀ ਹੈ। ਜਿਸ ਨੂੰ ਦਰੁਸਤ ਕਰਕੇ ਉਨ੍ਹਾਂ ਨੰਬਰਾਂ ਦੀ ਗਿਰਦਾਵਰੀ ਮੌਕੇ ਮੁਤਾਬਿਕ ਉਸ ਦੇ ਨਾਮ ਕੀਤੀ ਜਾਵੇ। ਤਹਿਸੀਲਦਾਰ ਇਸ ਦਰਖ਼ਾਸਤ ਨੂੰ ਸਬੰਧਤ ਨਾਇਬ- ਤਹਿਸੀਲਦਾਰ ਜਿਸ ਦੇ ਹਲਕੇ ਵਿੱਚ ਉਹ ਪਿੰਡ ਹੋਵੇਗਾ ਭੇਜ ਦੇਵੇਗਾ ਜਾਂ ਜੇਕਰ ਉਸ ਦੇ ਆਪਣੇ ਹਲਕੇ ਵਿੱਚ ਇਹ ਪਿੰਡ ਹੋਵੇਗਾ ਤਾਂ ਖੁੱਦ ਸੁਣਾਈ ਕਰੇਗਾ।
ਸੁਣਾਈ ਕਰਨ ਲਈ ਉਹ ਸੰਬੰਧਿਤ ਤਹਿਸੀਲਦਾਰ ਜਾਂ ਨਾਇਬ-ਤਹਿਸੀਲਦਾਰ ਉਨ੍ਹਾਂ| ਵਿਅਕਤੀਆਂ ਨੂੰ ਵੀ ਮੌਕੇ ਤੇ ਬੁਲਾਏਗਾ ਜਿਨ੍ਹਾਂ ਦੇ ਨਾਂਅ ਖਸਰਾ ਗਿਰਦਾਵਰੀ ਵਿੱਚ ਗਲਤ ਦਰਜ ਹੋ ਗਏ ਸਨ।
ਖਸਰਾ ਗਿਰਦਾਵਰੀ ਦੇ ਖਾਨਾ ਨੰਬਰ 3 ਦੇ ਮੁਤਾਬਕ ਮਾਲਕੀ ਦਾ ਉਨ੍ਹਾਂ ਮਹੱਤਵ ਨਹੀਂ ਹੈ, ਜਿਨ੍ਹਾਂ ਖਾਨਾ ਨੰਬਰ-4 ਵਿੱਚ ਕਾਸ਼ਤਕਾਰ ਦਾ ਹੁੰਦਾ ਹੈ, ਕਿਉਂਕਿ ਖਸਰਾ ਗਿਰਦਾਵਰੀ ਹੀ ਇਕੱ ਅਜਿਹਾ ਦਸਤਾਵੇਜ਼ ਹੈ ਜੋ ਜ਼ਮੀਨ ਉੱਪਰ ਆਖਰੀ ਮੌਕੇ ਤੇ ਕਬਜ਼ੇ ਦੀ ਜਾਣਕਾਰੀ ਦਿੰਦਾ ਹੈ।
ਖਸਰਾ ਗਿਰਦਾਵਰੀ ਦਾ ਰਿਕਾਰਡ ਕਿਨ੍ਹਾਂ ਮਹੱਤਵਪੂਰਣ ਹੈ, ਇਸ ਦੀ ਜਾਣਕਾਰੀ ਪੰਜਾਬ ਲੈਂਡ ਰਿਕਾਰਡ ਮੈਨੁਅਲ ਦੇ ਪੈਰਾ ਨੰਬਰ 9.9 ਤੋਂ 9.14 ਤੱਕ ਮਿਲਦੀ ਹੈ ਕਿ ਸਰਕਾਰ ਨੇ ਖਸਰਾ ਗਿਰਦਾਵਰੀ ਦੇ ਰਿਕਾਰਡ ਨੂੰ ਕਿੱਨ੍ਹਾਂ ਮਹੱਤਵ ਦਿੱਤਾ ਹੈ ਅਤੇ ਇਸ ਤੋਂ ਹੋਣ ਵਾਲੀਆਂ ਗਲਤੀਆਂ ਤੋਂ ਕਿਵੇਂ ਬਚਿਆ ਜਾਵੇ।
ਪਟਵਾਰੀ ਦੀ ਮਦਦ ਨਾਲ ਹੇਠ ਲਿਖੇ ਤਰੀਕਿਆਂ ਨਾਲ ਇਨ੍ਹਾਂ ਗਲਤੀਆਂ ਤੋਂ ਬਚਿਆ ਜਾ ਸਕਦਾ ਹੈ-
- ਹਲਕਾ ਪਟਵਾਰੀ ਆਪਣੀ ਡਾਇਰੀ ਵਿੱਚ ਉਹ ਸਾਰੇ ਖਸਰਾ ਨੰਬਰਾਂ ਦੇ ਵੇਰਵੇ ਦਰਜ ਕਰੇਗਾ ਜਿਨ੍ਹਾਂ ਵਿੱਚ ਵਾਹੀ ਦੇ ਕਬਜ਼ੇ ਤਬਦੀਲ ਹੋਏ ਹਨ ਜਾਂ ਚਕੌਤੇ ਠੇਕੇ ਵਿੱਚ ਕੋਈ ਤਬਦੀਲੀ ਹੋਈ ਹੈ ਅਤੇ ਪਟਵਾਰੀ ਇਹ ਲਿਸਟ ਫੀਲਡ ਕਾਨੂੰਨਗੋ ਦੇ ਦੌਰੇ ਸਮੇਂ ਉਸ ਦੇ ਅੱਗੇ ਪੇਸ਼ ਕਰੇਗਾ ਅਤੇ ਕੁੱਲ ਗਿਣਤੀ ਦੇ ਹੇਠ ਦਸਤਖ਼ਤ ਕਰੇਗਾ। ਪਰ ਜਿਨ੍ਹਾਂ ਤਬਦੀਲੀਆਂ ਦੇ ਸਬੰਧ ਵਿੱਚ ਇੰਤਕਾਲ ਦਰਜ ਕਰਨ ਦੀ ਜਰੂਰਤ ਹੋਵੇਗੀ ਉਨ੍ਹਾਂ ਨੂੰ ਡਾਇਰੀ ਵਿੱਚ ਦਰਜ ਨਹੀ ਕਰੇਗਾ।
- ਜੇਕਰ ਹਲਕਾ ਪਟਵਾਰੀ ਨੇ ਗਿਰਦਾਵਰੀ ਵਿੱਚ ਪਹਿਲਾਂ ਹੋਈ ਐਂਟਰੀ ਨੂੰ ਬਦਲਣਾ ਹੋਵੇਗਾ ਤਾਂ ਉਹ ਉਸ ਨੂੰ ਆਪਣੀ ਡਾਇਰੀ ਵਿੱਚ ਦਰਜ ਕਰੇਗਾ। ਪਰ ਜੇਕਰ ਇੱਕ ਵਾਰ ਸਬੰਧਤ ਫ਼ਸਲ ਦਾ ਗੋਸ਼ਾਵਾਰ ਜਾਂ ਬਾਛ -ਪੇਪਰ ਬਣ ਜਾਵੇ ਜਾਂ ਦਰਸਤ ਹੋ ਜਾਵੇ ਤਾਂ ਉਸ ਵਿੱਚ ਕੋਈ ਤਬਦੀਲੀ ਦਰਜ ਨਹੀਂ ਕਰੇਗਾ। ਫੀਲਡ ਕਾਨੂੰਨਗੋ ਹਲਕਾ ਪਟਵਾਰੀ ਦੀ ਡਾਇਰੀ ਵਿੱਚ ਦਰਜ ਤਬਦੀਲੀਆਂ ਦੀ ਪੜਤਾਲ ਬੜੇ ਧਿਆਨ ਨਾਲ ਕਰੇਗਾ। ਜੇਕਰ ਨਵੀਂ ਜਮ੍ਹਾਂਬੰਦੀ ਦੀ ਤਿਆਰੀ ਸਮੇਂ ਖਸਰਾ ਗਿਰਦਾਵੀ ਵਿੱਚ ਕੋਈ ਐਂਟਰੀ ਨਜ਼ਰ ਆ ਜਾਵੇ ਜੋ ਦਰੁਸਤ ਹੋਣੇ ਰਹਿ ਗਈ ਹੋਵੇ ਤਾਂ ਹਲਕਾ ਪਟਵਾਰੀ ਉਸ ਨੂੰ ਲਾਲ ਸਿਆਹੀ ਨਾਲ ਜਮਾਬੰਦੀ ਵਿੱਚ ਨੋਟ ਕਰੇਗਾ ਅਤੇ ਕਾਨੂੰਨਗੋ ਉਸ ਨੂੰ ਤਸਦੀਕ ਕਰੇਗਾ।
- ਪੈਰਾ ਨੰਬਰ 9.9 ਵਿੱਚ 18 ਅਪ੍ਰੈਲ 1961 ਨੂੰ ਵਿੱਤ ਕਮਿਸ਼ਨਰ ਦਾ ਸਕੂਲਰ ਨੰਬਰ 2844-ਆਰ ਜੋੜਿਆ ਗਿਆ ਹੈ ਜਿਸ ਮੁਤਾਬਿਕ ਹਰ ਨਹਿਰੀ ਖੇਤਰ ਵਿੱਚ ਹਰ ਫ਼ਸਲ ਦੀ ਗਿਰਦਾਵਰੀ ਮੁਕੰਮਲ ਹੋਣ ਤੇ ਦੋਵੇਂ ਗਿਰਦਾਵਰੀ ਰਜਿਸਟਰਾਂ ਦਾ ਮਿਲਾਨ ਸਾਉਣੀ ਦੀ ਫਸਲ ਵਿੱਚ 15 ਨਵੰਬਰ ਤੱਕ ਅਤੇ ਹਾੜੀ ਦੀ ਫ਼ਸਲ ਵਿੱਚ 15 ਅਪ੍ਰੈਲ ਤੱਕ ਕਰਨਗੇ। ਮਾਲ ਪਟਵਾਰੀ ਸਾਰੀਆਂ ਤਬਦੀਲੀਆਂ ਦੇ ਮਿਲਾਨ ਨੂੰ ਆਪਣੇ ਰੋਜ਼ਨਾਮਚੇ ਵਿੱਚ ਦਰਜ ਕਰੇਗਾ ਅਤੇ ਨਹਿਰੀ ਪਟਵਾਰੀ ਇਸ ਉੱਪਰ ਤਸਦੀਕ ਵਜੋਂ ਆਪਣੇ ਦਸਤਖ਼ਤ ਕਰੇਗਾ।
- ਜੇਕਰ ਦੋਵਾਂ ਪਟਵਾਰੀਆਂ ਦੇ ਰਿਕਾਰਡ ਵਿੱਚ ਦਰਜ ਤਬਦੀਲੀ ਵਿੱਚ ਸਹਿਮਤੀ ਨਾ ਹੋਵੇ ਤਾਂ ਹਲਕੇ ਦਾ ਨਾਇਬ-ਤਹਿਸੀਲਦਾਰ ਅਤੇ ਨਹਿਰੀ ਮਹਿਕੇ ਦਾ ਜ਼ਿਲ੍ਹੇਦਾਰ (ਨਹਿਰੀ ਮਹਿਕੇ ਵਿੱਚ ਤਹਿਸੀਲਦਾਰ ਦੇ ਅਹੁਦੇ ਦੇ ਬਰਾਬਰ ਅਫ਼ਸਰ) ਮਿਲਕੇ ਆਪਣੇ ਉੱਪਰਲੇ ਅਫ਼ਸਰਾਂ ਦੀਆਂ ਹਦਾਇਤਾਂ ਮੁਤਾਬਿਕ ਹੱਲ ਕਰਦੇ ਹਨ।
ਖਰਾਬਾ (Kharaba) ਅਤੇ ਖਰਾਬੇ ਦੀ ਗਿਰਦਾਵਰੀ ਅਧੀਨ Punjab Land Record Manual
ਖਰਾਬਾ (Kharaba)
ਜਦੋਂ ਵੀ ਕਿਤੇ ਕਿਸਾਨਾਂ ਦੀ ਖੜ੍ਹੀ ਫ਼ਸਲ ਤੇ ਆਉਣ ਵਾਲੀਆਂ ਕੁਦਰਤੀ ਕਰੋਪੀਆਂ ਜਿਵੇਂ ਗੜ੍ਹ ਮਾਰ, ਹੜ੍ਹ, ਸੋਕਾ, ਟਿੱਡੀ ਦਲਾਂ ਆਦਿ ਦੀ ਮਾਰ ਨਾਲ ਹੋਈ ਫ਼ਸਲ ਦੀ ਤਬਾਹੀ ਨੂੰ ਮਹਿਕਮਾ ਮਾਲ ਦੀ ਭਾਸ਼ਾ ਵਿੱਚ ਖਰਾਬਾ (Kharaba) ਕਹਿੰਦੇ ਹਨ।
ਖਰਾਬੇ ਦੀ ਗਿਰਦਾਵਰੀ
ਜਦੋਂ ਵੀ ਕਦੇ ਸਰਕਾਰ ਨੇ ਕਿਸਾਨਾਂ ਨੂੰ ਕੁਦਰਤੀ ਕਰੋਪੀ ਦਾ ਸ਼ਿਕਾਰ ਹੁੰਦੇ ਦੇਖਿਆ ਤਾਂ ਉਸ ਨੇ ਕਿਸਾਨਾਂ ਦੀ ਸਹਾਇਤਾ ਲਈ ਖਰਾਬੇ ਦੀ ਗਿਰਦਾਵਰੀ ਦੀ ਵਿਵਸਥਾ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪੰਜਾਬ ਲੈਂਡ ਰਿਕਾਰਡ ਮੈਨੁਅਲ ਦੇ ਪੈਰਾ ਨੰਬਰ 9.3 (a) ਕਾਲਮ 6 ਤੋਂ 9 ਤੱਕ ਖਰਾਬੇ ਦੀ ਗਿਰਦਾਵਰੀ ਦਾ ਜਿਕਰ ਆਉਂਦਾ ਹੈ। ਪੈਰਾ ਨੰਬਰ 9.3 ਅਨੁਸਾਰ ਮਾਲ ਦੇ ਰਿਕਾਰਡ ਵਿੱਚ ਇਹ ਗੱਲ ਲਿਆਉਣੀ ਜ਼ਰੂਰੀ ਹੈ ਕਿ ਬੀਜੀ ਹੋਈ ਫ਼ਸਲ ਵਿਚੋਂ ਕਿੰਨੀ ਪੱਕ ਗਈ ਹੈ ਅਤੇ ਕਿੰਨੀ ਫ਼ੇਲ੍ਹ ਹੋਈ ਹੈ। ਫ਼ੇਲ੍ਹ ਹੋਈ ਫ਼ਸਲ ਨੂੰ ਖਰਾਬਾ ਕਹਿੰਦੇ ਹਨ। ਜਦੋਂ ਕਦੇ ਵੀ ਫ਼ਸਲਾਂ ਤੇ ਕੁਦਰਤੀ ਤੇ ਗੈਰ- ਕੁਦਰਤੀ ਆਫ਼ਤਾਂ ਕਰਕੇ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਰਕਾਰ ਕਾਨੂੰਨ ਵਿੱਚ ਹੇਠ ਲਿਖੇ ਅਨੁਸਾਰ ਹਿਦਾਇਤਾਂ ਦੀ ਪਾਲਣਾਂ ਕਰਦੀ ਹੈ:
ਪਟਵਾਰੀ ਵਲੋਂ ਇਸ ਗਲ ਵੱਲ ਬੜੀ ਬਰੀਕੀ ਨਾਲ ਧਿਆਨ ਰੱਖਿਆ ਜਾਂਦਾ ਹੈ ਕਿ ਬਚੀ ਹੋਈ ਫ਼ਸਲ ਦੇ ਝਾੜ ਦੇ ਅਨੁਸਾਰ ਕਿਸ ਅਨੁਪਾਤ ਨਾਲ ਫਸਲ ਖਰਾਬ ਹੋਈ ਹੈ। ਜੇਕਰ ਕਿਸੇ ਇੱਕ ਖ਼ਸਰਾ ਨੰਬਰ ਦੀ ਫਸਲ ਦਾ ਖਰਾਬਾ ਬਰੀਕੀ ਨਾਲ ਪੜਤਾਲ ਕਰਨ ਤੇ ਆਮ ਫ਼ਸਲ ਦੀ ਪੈਦਾਵਾਰ ਦੇ 75% ਤੋਂ ਨਹੀਂ ਵੱਧਦਾ ਤਾਂ ਉਸ ਦੀ ਗਿਣਤੀ ਇਸ ਤਰ੍ਹਾਂ ਹੋਵੇਗੀ।
ਉਦਾਹਰਣ ਦੇ ਤੌਰ ਤੇ ਮੰਨ ਲਵੋ ਕਿਸੇ ਖ਼ਸਰਾ ਨੰਬਰ ਵਿਚ 6 ਕਨਾਲ ਕਣਕ ਬੀਜੀ ਹੋਵੇ ਅਤੇ ਫ਼ਸਲ ਦੀ ਪੈਦਾਵਾਰ ਆਮ ਪੈਦਾਵਾਰ ਦੇ ਅਨੁਪਾਤ ਨਾਲ 75% ਤੋਂ ਘੱਟ ਹੋਵੇ ਤਾਂ ਖਰਾਬਾ ਇਸ ਤਰ੍ਹਾਂ ਗਿਣਿਆ ਜਾਵੇਗਾ। ਕਣਕ 42 ਕਨਾਲ ਤੇ ਖਰਾਬਾ 12 ਕਨਾਲ ਹੋਵੇਗਾ ਜੋ ਕਿ ਸੈਟਲਮੈਂਟ ਅਫਸਰ ਤੈਅ ਕਰੇਗਾ।
ਖਰਾਬੇ ਦੀ ਔਸਤ ਕੱਢਣ ਦਾ ਢੰਗ
ਖਰਾਬੇ ਦੀ ਅਨੁਪਾਤ ਮਾਪਣ ਲਈ ਭਾਵੇਂ ਸਬੰਧਿਤ ਮਹਿਕਮਿਆਂ ਨੇ ਆਪਣੇ ਆਪਣੇ ਨਿਯਮ ਅਲੱਗ ਅਲੱਗ ਖੇਤਰਾਂ ਵਾਸਤੇ ਬਣਾਏ ਹਨ। ਪਰ ਮੁੱਖ ਨਿਯਮ ਫਸਲ ਦੀ ਔਸਤ ਪੈਦਾਵਾਰ ਨੂੰ 16 ਆਨੇ (ਪਹਿਲਾਂ ਇੱਕ ਰੁਪਏ ‘ਚ 16 ਆਨੇ ਭਾਵ 64 ਪੈਸੇ ਹੁੰਦੇ ਸਨ) ਸੰਨ 1957 ਨੂੰ ਇੱਕ ਰੁਪਏ ਦੇ 100 ਪੈਸੇ ਨਿਯੁਕਤ ਕੀਤੇ ਗਏ ਅਤੇ ਇਸ ਹਿਸਾਬ ਨਾਲ ਗਿਣ ਕੇ ਖਰਾਬੇ ਦੀ ਔਸਤ ਕੱਢੀ ਜਾਂਦੀ ਹੈ। ਜਿਵੇਂ ਕਿ:
- ਜੇਕਰ ਫਸਲ ਦੀ ਪੈਦਾਵਾਰ ਔਸਤ ਪੈਦਾਵਾਰ ਨਾਲੋਂ 12 ਆਨੇ (75%) ਤੋਂ ਵਧੇਰੇ ਹੋਵੇ ਤਾਂ ਕੋਈ ਖਰਾਬਾ ਨਹੀਂ?
- ਜੇਕਰ ਫਸਲ ਦੀ ਪੈਦਾਵਾਰ ਔਸਤ ਪੈਦਾਵਾਰ ਨਾਲੋਂ 12 ਆਨੇ (75%) ਤੋਂ ਘੱਟ ਅਤੇ 8 ਆਨੇ (50%) ਤੋਂ ਵੱਧ ਹੋਵੇ ਤਾਂ ਖਰਾਬਾ ਬੀਜੀ ਫ਼ਸਲ ਦੇ ਖੇਤਰਫਲ ਦਾ 1/4 ਹਿੱਸਾ ਹੋਵੇਗਾ। ਭਾਵ ਚੌਥਾ ਹਿੱਸਾ 25% ਹੋਵੇਗਾ।
- ਜੇਕਰ ਫਸਲ ਦੀ ਪੈਦਾਵਾਰ ਔਸਤ ਪੈਦਾਵਾਰ ਨਾਲੋਂ 8 ਆਨੇ (50%) ਤੋਂ ਘੱਟ ਅਤੇ 4 ਆਨੇ (25%) ਤੋਂ ਵੱਧ ਹੋਵੇ ਤਾਂ ਖਰਾਬਾ ਬੀਜੀ ਫ਼ਸਲ ਦੇ ਖੇਤਰਫਲ ਦਾ 2 ਹਿੱਸਾ ਹੋਵੇਗਾ। ਭਾਵ ਚੌਥਾ ਹਿੱਸਾ 50% ਹੋਵੇਗਾ।
- ਜੇਕਰ ਫ਼ਸਲ ਦੀ ਪੈਦਾਵਾਰ ਔਸਤ ਪੈਦਾਵਾਰ ਨਾਲੋਂ 4 ਆਨੇ (25%) ਤੋਂ ਵੱਧ ਨਾ ਹੋਵੇ ਤਾਂ ਖਰਾਬਾ ਸਾਰੀ ਬੀਜੀ ਫ਼ਸਲ ਦਾ ਗਿਣਿਆ ਜਾਵੇਗਾ। ਖਰਾਬਾ ਗਿਰਦਾਵਰੀ ਵਿੱਚ ਹੇਠ ਲਿੱਖੇ ਅਨੁਸਾਰ ਦਰਜ਼ ਕੀਤਾ ਜਾਂਦਾ ਹੈ:-
ਲੜੀ ਨੰਬਰ | ਫਸਲ ਦਾ ਖਰਾਬਾ | ਖਰਾਬੇ ਦੀ ਦਰ |
01 | 01% ਤੋਂ 25% ਤੱਕ | 25% |
02 | 26% ਤੋਂ 50% ਤੱਕ | 100% |
03 | 76% ਤੋਂ 100% ਤੱਕ | 75% |
04 | 51% ਤੋਂ 75% ਤੱਕ | 50% |
ALSO READ Process Of (ਗਿਰਦਾਵਰੀ) Girdawari In Punjab
ਮੁਆਵਜੇ ਦੀ ਰਾਸ਼ੀ ਮੌਕੇ ਦੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਤੀ ਏਕੜ ਖਰਾਬੇ ਦੀ ਦਰ ਤੈਅ ਕੀਤੀ ਜਾਂਦੀ ਹੈ। ਇਸ ਸਮੇਂ ਮੁਆਵਜ਼ੇ ਦੀ ਰਾਸ਼ੀ ਦੀ ਦਰ 30.1: ਹਾੜੀ ਦੀ ਫਸਲ 2015 ਤੋਂ ਸਰਕਾਰ ਨੂੰ ਮੁਆਵਜ਼ੇ ਦੀ ਰਾਸ਼ੀ ਵਿੱਚ ਵਾਧਾ ਕੀਤਾ ਹੈ। ਇਸ ਸਮੇਂ ਮੁਆਵਜ਼ੇ ਦੀ ਦਰ ਹੇਠ ਲਿਖੇ ਅਨੁਸਾਰ ਹੈ:
ਲੜੀ ਨੰਬਰ | ਫਸਲ ਦਾ ਖਰਾਬਾ | ਤਹਿ ਕੀਤੀ ਨਵੀਂ ਮੁਆਵਜੇ ਦੀ ਰਾਸ਼ੀ | ||
ਐਸ.ਡੀ.ਆਰ.ਐਫ | ਸਟੇਟ ਬਜਟ | ਕੁੱਲ ਰਾਹਤ | ||
01 | 26% ਤੋਂ 50% ਤੱਕ | ———— | ₹ 2000/- | ₹ 2000/- |
02 | 51% ਤੋਂ 75% ਤੱਕ | ₹ 3600/- | ———— | ₹ 3600/- |
03 | 76% ਤੋਂ 100% ਤੱਕ | ₹ 3600/- | ₹ 4400/- | ₹ 8000/- |
ਗਿਰਦਾਵਰੀ ਕਰਨ ਵੇਲੇ ਇੱਕ ਹੋਰ ਗਲ ਦਾ ਧਿਆਨ ਰੱਖਣਾਂ ਹੁੰਦਾ ਹੈ ਕਿ ਜਿਸ ਖਸਰਾ ਨੰਬਰ ਦੀ ਗਿਰਦਾਵਰੀ ਕਰਨੀ ਹੁੰਦੀ ਹੈ ਉਸ ਖਾਨੇ ਵਿੱਚ ਜਿੰਨੀ ਫ਼ਸਲ ਖਰਾਬ ਹੋਈ ਹੋਵੇ ਉਸ ਫ਼ਸਲ (ਕਣਕ ਜਾਂ ਕੋਈ ਹੋਰ) ਖਰਾਬਾ ਅਤੇ ਜਿੰਨੀ ਫ਼ਸਲ ਬਚੀ ਹੋਵੇ ਉਸ ਫ਼ਸਲ ਪੁਖ਼ਤਾ ਸ਼ਬਦ ਪਟਵਾਰੀ ਵਲੋਂ ਲਿਖਣਾ ਜਰੂਰੀ ਹੋਵੇਗਾ ਅਤੇ ਕਿਸਾਨ ਭਰਾ ਖਰਾਬੇ ਦੀ ਗਿਰਦਾਵਰੀ ਮੁਕੰਮਲ ਹੋਣ ਤੋਂ ਬਾਅਦ ਪਟਵਾਰੀ ਕੋਲੋਂ ਇਸ ਦੀ ਨਕਲ ਜਰੂਰ ਲੈਣ, ਤਾਂ ਕਿ ਮੁਆਵਜਾ ਲੈਣ ਵੇਲੇ ਕੋਈ ਤਕਲੀਫ ਨਾ ਆਵੇ।
ਨਹਿਰੀ ਇਲਾਕਿਆਂ ਵਿੱਚ ਖਰਾਬਾ
ਪੰਜਾਬ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ ਦੇ ਧਾਰਾ ਨੰਬਰ 353 ਅਨੁਸਾਰ ਪੰਜਾਬ ਦੇ ਜਿਨ੍ਹਾਂ ਜਿਲ੍ਹਿਆਂ ਵਿੱਚ ਸਿੰਚਾਈ ਨਹਿਰ ਨਾਲ ਹੁੰਦੀ ਹੈ ਜਿਵੇਂ ਕਿ ਦਰਿਆਵਾਂ ਦਾ ਏਰੀਆ, ਕੰਡੀ ਦਾ ਏਰੀਆ ਉਨ੍ਹਾਂ ਲਈ ਖਰਾਬੇ ਦੇ ਸਬੰਧ ਵਿੱਚ ਨਵੇਂ ਨਿਯਮ ਬਣਾਏ ਹਨ ਜੋ ਕਿ ਫਾਈਨੈਸ਼ੀਅਲ ਕਮਿਸ਼ਨਰ ਦੇ ਸਟੈਂਡਿੰਗ ਆਰਡਰ ਨੰਬਰ 61 ਨਹਿਰੀ ਦੇ ਪੈਰਾ ਨੰਬਰ 26 ਵਿੱਚ ਦਰਜ ਹਨ।
ਖਰਾਬੇ ਦੀ ਪੜਤਾਲ:
ਖਸਰਾ ਗਿਰਦਾਵਰੀ ਵਿੱਚ ਖਰਾਬੇ ਦੇ ਵੇਰਵੇ ਉਸ ਨੂੰ ਦਰਜ਼ ਕਰਨ ਵਾਲੇ ਪਾਸੋਂ ਬਹੁਤ ਹੀ ਇਮਾਨਦਾਰੀ, ਦਿਆਨਤਦਾਰੀ ਅਤੇ ਨਿਆਂ ਦੀ ਭਾਵਨਾ ਦੀ ਮੰਗ ਕਰਦੇ ਹਨ। ਹਲਕਾ ਪਟਵਾਰੀ ਦੁਆਰਾ ਕੀਤੇ ਗਏ ਇਸ ਮਹੱਤਵਪੂਰਨ ਕੰਮ ਨੂੰ ਉਚ ਪੜਤਾਲ ਅਧਿਕਾਰੀ ਬਹੁਤ ਹੀ ਧਿਆਨ ਨਾਲ ਪੜਤਾਲਦੇ ਹਨ। ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਖਰਾਬੇ ਦੀ ਔਸਤ ਦੇਣਦਾਰੀ ਇਲਾਕੇ ਦੀ ਅਨੁਪਾਤਕ ਫਸਲ ਦੇ ਅਨੁਸਾਰ ਹੀ ਹੋਵੇ।
ਜਿਸ ਪਿੰਡ ਵਿੱਚ ਕੁਦਰਤੀ ਆਫਤ ਕਾਰਨ ਖਰਾਬੇ ਦੀ ਸਥਿਤੀ ਬਣੀ ਹੋਵੇ ਉਸ ਪਿੰਡ ਦੇ ਸਰਪੰਚ ਅਤੇ ਨੰਬਰਦਾਰ ਆਪਣੇ ਆਪਣੇ ਪਿੰਡ ਦੀ ਅਗਵਾਈ ਕਰਨ, ਤਹਿਸੀਲਦਾਰ ਅਤੇ ਡਿਪਟੀ ਕਮਿਸ਼ਨਰ ਨੂੰ ਆਪਣੇ ਇਲਾਕੇ ਦੇ ਸਬੰਧ ਵਿੱਚ ਜਾਣਕਾਰੀ ਦੇਣ, ਫਿਰ ਹਲਕਾ ਪਟਵਾਰੀ ਦੀ ਮਦਦ ਕਰਨ ਤਾਂ ਕਿ ਉਹ ਹਰ ਕਿਸਾਨ ਦੀ ਫਸਲ ਦੇ ਖਰਾਬੇ ਦੀ ਗਿਰਦਾਵਰੀ ਪੂਰੀ ਇਮਾਨਦਾਰੀ ਅਤੇ ਬਿਨਾਂ ਅਮੀਰ ਗਰੀਬ ਦੇ ਪੱਖਪਾਤ ਤੋਂ ਕਰਨ ਤਾਂ ਕਿ ਹਰ ਕਿਸਾਨ ਨੂੰ ਖਰਾਬੇ ਦਾ ਸਰਕਾਰ ਵਲੋਂ ਜਾਰੀ ਕੀਤਾ ਸਹੀ ਮੁਆਵਜਾ ਪੂਰੀ ਅਸਾਨੀ ਨਾਲ ਪ੍ਰਾਪਤ ਹੋ ਸਕੇ।
FAQs
ਪ੍ਰਸ਼ਨ: ਖਰਾਬਾ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ : ਕੁਦਰਤੀ ਕਰੋਪੀਆਂ ਜਿਵੇਂ ਗੜ੍ਹੇ ਮਾਰ, ਹੜ੍ਹ, ਸੋਕਾ, ਟਿੱਡੀ ਦਲਾਂ ਆਦਿ ਦੀ ਮਾਰ ਨਾਲ ਹੋਈ ਫ਼ਸਲ ਦੀ ਤਬਾਹੀ ਨੂੰ ਮਹਿਕਮਾ ਮਾਲ ਦੀ ਭਾਸ਼ਾ ਵਿੱਚ ਖਰਾਬਾ ਕਹਿੰਦੇ ਹਨ।
ਪ੍ਰਸ਼ਨ : ਖਰਾਬੇ ਦੀ ਹਾਲਤ ਵਿੱਚ ਪਟਵਾਰੀ ਦੇ ਕੀ ਫਰਜ਼ ਹਨ?
ਉੱਤਰ: ਖਰਾਬੇ ਦੀ ਹਾਲਤ ਵਿੱਚ ਪਟਵਾਰੀ ਪਿੰਡ ਦੇ ਮੋਹਤਬਰ ਆਦਮੀਆਂ ਨੂੰ ਨਾਲ ਲੈ ਕੇ (ਨੰਬਰਦਾਰ, ਸਰਪੰਚ ਵਗੈਰਾ) ਪਿੰਡ ਦੇ ਪ੍ਰਭਾਵਿਤ ਏਰੀਏ ਦਾ ਦੌਰਾ ਕਰਕੇ ਨੁਕਸਾਨ ਦੇ ਮੋਟੇ ਤੌਰ ਤੇ ਅੰਕੜੇ ਇੱਕਠੇ ਕਰ ਮਾਲ ਮਹਿਕਮੇ ਦੇ ਉੱਚ-ਅਧਿਕਾਰੀਆਂ ਨੂੰ ਖਬਰ ਕਰਦਾ ਹੈ ਅਤੇ ਉਨ੍ਹਾਂ ਵੱਲੋਂ ਹੁੱਕਮ ਆਉਣ ਤੇ ਖਰਾਬੇ ਦੀ ਸਪੈਸ਼ਲ ਗਿਰਦਾਵਰੀ ਕਰਦਾ ਹੈ, ਤਾਂ ਕਿ ਸਰਕਾਰ ਨੂੰ ਫਸਲ ਦਾ ਸਹੀ ਅੰਦਾਜਾ ਲਗ ਸਕੇ।
ਪ੍ਰਸ਼ਨ: ਖਰਾਬੇ ਦੀ ਪੜਤਾਲ ਕੌਣ ਕਰਦਾ ਹੈ?
ਉੱਤਰ: ਖਰਾਬੇ ਦੀ ਪੜਤਾਲ ਕਰਨ ਵਾਸਤੇ ਮਾਲ ਮਹਿਕਮੇ ਦੇ ਉੱਚ-ਅਧਿਕਾਰੀ, ਫੀਲਡ ਕਾਨੂੰਗੋ, ਪਟਵਾਰੀ ਅਤੇ ਪਿੰਡ ਚੋਂ ਨੰਬਰਦਾਰ ਅਤੇ ਸਰਪੰਚ ਵਗੈਰਾ ਮੌਕੇ ਤੇ ਜਾ ਕੇ ਜਾਇਜਾ ਲੈਦੇਂ ਹਨ।
ਪ੍ਰਸ਼ਨ: ਪੂਰੇ ਖਰਾਬੇ ਦੀ ਹਾਲਤ ਕਿਸ ਨੂੰ ਕਹਿੰਦੇ ਹਨ?
ਉੱਤਰ: ਜੇਕਰ ਫ਼ਸਲ ਦੀ ਪੈਦਾਵਾਰ ਔਸਤ ਪੈਦਾਵਾਰ ਨਾਲੋਂ 4 ਆਨੇ (25%) ਤੋਂ ਵੱਧ ਨਾ ਹੋਵੇ ਤਾਂ ਖਰਾਬਾ ਸਾਰੀ ਬੀਜੀ ਫ਼ਸਲ ਦਾ ਗਿਣਿਆ ਜਾਵੇਗਾ।
Process Of (ਗਿਰਦਾਵਰੀ) Girdawari In Punjab
ਗਿਰਦਾਵਰੀ (Girdawari In Punjab)
ਗਿਰਦਾਵਰੀ ਦਾ ਮਤਲਬ ਪਟਵਾਰੀ ਹਲਕਾ ਵੱਲੋਂ ਹਰ ਖੇਤ ਵਿੱਚ ਜਾ ਕੇ ਫਸਲ ਦਾ ਮੁਆਇਨਾ ਕਰਨਾ ਹੁੰਦਾ ਹੈ। ਪੰਜਾਬ ਵਿੱਚ ਆਮ ਤੌਰ ਤੇ ਗਿਰਦਾਵਰੀ (Girdawari In Punjab) ਸਾਲ ਵਿੱਚ ਦੋ ਬਾਰ ਕੀਤੀ ਜਾਂਦੀ ਹੈ। ਕਈ ਇਲਾਕਿਆਂ ਵਿੱਚ ਗਿਰਦਾਵਰੀ ਦੋ ਜਾਂ ਦੋ ਤੋਂ ਵੱਧ ਵਾਰ ਵੀ ਕੀਤੀ ਜਾਂਦੀ ਹੈ। ਗਿਰਦਾਵਰੀ ਤੋਂ ਪਹਿਲਾਂ ਪਟਵਾਰੀ ਹਲਕਾ ਵੱਲੋਂ ਫਰਦ ਰਫਤਾਰ ਤਿਆਰ ਕੀਤੀ ਜਾਂਦੀ ਹੈ।
ਫਰਦ ਰਫਤਾਰ (Fard Raftar)
ਭਾਵ ਕਿਸ ਪਿੰਡ ਵਿੱਚ ਗਿਰਦਾਵਰੀ ਕਿਸ ਤਾਰੀਖ ਤੋਂ ਸੁਰੂ ਹੋਣੀ ਹੈ ਅਤੇ ਕਿਹੜੀ ਤਾਰੀਖ ਨੂੰ ਖਤਮ ਹੋਣੀ ਹੈ। ਫਰਦ ਰਫਤਾਰ ਦੀ ਇੱਕ ਕਾਪੀ ਕਾਨੂੰਗੋ ਹਲਕਾ ਰਾਹੀਂ ਤਹਿਸੀਲ ਵਿੱਚ ਭੇਜੀ ਜਾਂਦੀ ਹੈ । ਫਰਦ ਰਫਤਾਰ ਸਬੰਧੀ ਰਪਟ ਰੋਜਨਾਮਚਾ ਵਿੱਚ ਦਰਜ ਕਰਕੇ ਪਿੰਡ ਵਿੱਚ ਮੁਸਤਰੀ ਮੁਨਾਦੀ ਕਰਵਾਈ ਜਾਂਦੀ ਹੈ ਅਤੇ ਫਰਦ ਰਫਤਾਰ ਦੀ ਇੱਕ-ਇੱਕ ਕਾਪੀ ਪਿੰਡ ਦੇ ਨੰਬਰਦਾਰ ਅਤੇ ਪੰਚਾਇਤ ਪਾਸ ਵੀ ਭੇਜੀ ਜਾਂਦੀ ਹੈ। ਜ਼ਿਲ੍ਹੇ ਦਾ ਕੁਲੈਕਟਰ ਗਿਰਦਾਵਰੀ ਦੀ ਤਾਰੀਖ 15 ਦਿਨਾਂ ਤੱਕ ਮੁਲਤਵੀ ਕਰ ਸਕਦਾ ਹੈ।
ਗਿਰਦਾਵਰੀ ਵਾਲੇ ਦਿਨ ਪਟਵਾਰੀ ਹਲਕਾ ਪਿੰਡ ਦੇ ਨੰਬਰਦਾਰ, ਚੌਕੀਦਾਰ, ਪੰਚਾਇਤ ਅਤੇ ਹੋਰ ਮਾਲਕਾਨ, ਕਾਸ਼ਤਕਾਰਾਨ ਨੂੰ ਨਾਲ ਲੈ ਕੇ ਫਸਲਾਂ ਦਾ ਮੁਆਇਨਾਂ ਕਰਦਾ ਹੈ ਅਤੇ ਆਪਣੇ ਰਜਿਸਟਰ ਵਿੱਚ ਫਸਲ ਅਤੇ ਫਸਲ ਅਧੀਨ ਰਕਬਾ ਦਰਜ਼ ਕਰਦਾ ਹੈ ।
ਗਿਰਦਾਵਰੀ ਦਾ ਤਰੀਕਾ- (Process Of Girdawari in Punjab)
- ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ 9.9 ਅਨੁਸਾਰ ਗਿਰਦਾਵਰੀ ਸ਼ੁਰੂ ਕਰਨ ਤੋਂ ਪਹਿਲਾਂ ਪਟਵਾਰੀ ਦਾ ਮੁੱਖ ਕੰਮ ਹੈ ਕਿ ਉਹ ਪਿੰਡ ਤੇ ਸਰਪੰਚ ਅਤੇ ਨੰਬਰਦਾਰ ਨੂੰ ਫਰਦ ਰਫਤਾਰ ਗਿਰਦਾਵਰੀ ਦੇਵੇ, ਜਿਸ ਤੋਂ ਪਤਾ ਲੱਗ ਸਕੇ ਕਿ ਉਸਨੇ ਮੁਤਲੱਕਾ ਪਿੰਡ ਦੀ ਗਿਰਦਾਵਰੀ ਕਿਹੜੀ ਤਾਰੀਖ ਤੋਂ ਕਿਹੜੀ ਤਾਰੀਕ ਤੱਕ ਕਰਨੀ ਹੈ ਅਤੇ ਗਿਰਦਾਵਰੀ ਕਰਨ ਸਮੇਂ ਪਿੰਡ ਦੇ ਨੰਬਰਦਾਰ ਸਰਪੰਚ ਜਾਂ ਮੈਂਬਰ ਪੰਚਾਇਤ ਜਾਂ ਹੋਰ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਖੇਤ-ਖੇਤ ਜਾਵੇ ਅਤੇ ਰੋਜਨਾਮਚਾ ਵਾਕਿਅਤੀ ਵਿਚ ਉਨ੍ਹਾਂ ਦੇ ਦਸਖਤ ਕਰਵਾਵੇ ।
- ਗਿਰਦਾਵਰੀ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਦੇ ਚੌਂਕੀਦਾਰ ਰਾਹੀਂ ਇਸ ਬਾਰੇ ਮੁਸ਼ਤਰੀ ਮੁਨਾਦੀ ਵੀ ਕਰਵਾਉਣੀ ਹੁੰਦੀ ਹੈ। ਇਸ ਸੰਬੰਧੀ ਉਹ ਰੋਜਨਾਮਚੇ ਵਿਚ ਰਿਪੋਰਟ ਦਰਜ ਕਰਦਾ ਹੈ ਅਤੇ ਮੌਕੇ ਅਨੁਸਾਰ ਰਜਿਸਟਰ ਗਿਰਦਾਵਰੀ ਵਿੱਚ ਇੰਦਰਾਜ ਕਰਦਾ ਹੈ। ਭੋਂ ਮਾਲਕਾਂ ਕਾਸ਼ਤਕਾਰਾਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਉਨ੍ਹਾਂ ਦੇ ਖੇਤਾਂ ਦੀ ਗਿਰਦਾਵਰੀ ਕੀਤੀ ਜਾਵੇ ਤਾਂ ਉਹ ਪਟਵਾਰੀ ਨੂੰ ਇਸ ਕੰਮ ਵਿੱਚ ਪੂਰਨ ਸਹਿਯੋਗ ਦੇਣ ।
- ਪਟਵਾਰੀ ਨੂੰ ਗਿਰਦਾਵਰੀ ਦੇ ਵਿੱਚ ਤਬਦੀਲੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪਟਵਾਰੀ ਸਿਰਫ ਉਸ ਹਾਲਤ ਵਿੱਚ ਹੀ ਗਿਰਦਾਵਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਨਾਂ ਤਬਦੀਲ ਕਰ ਸਕਦਾ ਹੈ, ਜਦੋਂ ਕਿ ਦੋਨੋਂ ਧਿਰਾਂ ਰਜਾਮੰਦ ਹੋਣ ਅਤੇ ਇਸ ਸੰਬੰਧੀ ਰੋਜਨਾਮਚਾ ਵਾਕਿਅਤੀ ਵਿੱਚ ਰਿਪੋਰਟ ਅੱਗੇ ਹਸਤਾਖਰ ਕਰਨਾ । ਇਸ ਤੋਂ ਇਲਾਵਾ ਪਟਵਾਰੀ ਗਿਰਦਾਵਰੀ ਰਜਿਸਟਰ ਵਿੱਚ ਉੱਚਾ ਅਫਸਰਾਂ ਵੱਲੋਂ ਆਏ ਹੁਕਮਾਂ ਮੁਤਾਬਕ ਹੀ ਤਬਦੀਲੀਆਂ ਕਰ ਸਕਦਾ ਹੈ, ਜੇਕਰ ਉਹ ਹੁਕਮ ਉਸ ਹਲਕੇ ਦੇ ਮਾਲ ਅਧਿਕਾਰੀ ਵਲੋਂ ਅਮਲ ਦਰਾਮਦ ਕਰਨ ਲਈ ਆਏ ਹੋਣ । ਪਟਵਾਰੀ ਦਾ ਇਹ ਵੀ ਕੰਮ ਹੈ ਕਿ ਜਿਹੜੇ ਇੰਤਕਾਲ ਹਲਕਾ ਮਾਲ ਅਧਿਕਾਰੀ ਵਲੋਂ ਮਨਜੂਰ ਹੋ ਜਾਂਦੇ ਹਨ, ਉਨ੍ਹਾਂ ਅਨੁਸਾਰ ਹਕੂਕ ਪ੍ਰਾਪਤ ਕਰਨ ਬਾਰੇ ਸਬੰਧਤ ਖਸਰਿਆਂ ਦੇ ਸਾਹਮਣੇ ਹਵਾਲਾ ਦੇਵੈ ।
- ਜਦੋਂ ਗਿਰਦਾਵਰੀ ਸਬੰਧੀ ਕੋਈ ਝਗੜਾ ਹੋਵੇ ਤਾਂ ਪਟਵਾਰੀ ਨੂੰ ਇਹ ਕੋਈ ਅਧਿਕਾਰ ਨਹੀਂ ਕਿ ਉਹ ਉਸ ਵਿੱਚ ਕੋਈ ਤਬਦੀਲੀ ਕਰੇ ਅਜਿਹੀ ਹਾਲਤ ਵਿੱਚ ਪਟਵਾਰੀ ਹਲਕਾ ਨੇ ਝਗੜੇ ਵਾਲੇ ਨੰਬਰਾਂ ਵਿੱਚ ਬੀਜੀ ਫਸਲ ਦਾ ਹਵਾਲਾ ਦੇ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਉਸ ਸਬੰਧੀ ਰਿਪੋਰਟ ਕਰਨੀ ਹੁੰਦੀ ਹੈ। ਜਦੋਂ ਗਿਰਦਾਵਰੀ ਵਿੱਚ ਕਬਜੇ ਬਾਰੇ ਦਰੁਸਤੀ ਕਰਵਾਉਣੀ ਹੋਵੇ ਤਾਂ ਹਲਕਾ ਅਧਿਕਾਰੀ ਨੂੰ ਦਰੁਸਤੀ ਗਿਰਦਾਵਰੀ ਬਾਰੇ ਸੰਬੰਧਤ ਵਿਅਕਤੀ ਸਵਾ ਰੁਪਏ ਦੀ ਕੋਰਟ ਫੀਸ ਲਾ ਕੇ ਦਰਖਾਸਤ ਦੇਵੇ ਜਿਸ ਨਾਲ ਗਿਰਦਾਵਰੀ ਦੀ ਫਰਦ ਸ਼ਾਮਲ ਕੀਤੀ ਜਾਂਦੀ ਹੈ।ਹਲਕਾ ਮਾਲ ਅਧਿਕਾਰੀ ਵਲੋਂ ਕੀਤੇ ਫੈਸਲੇ ਅਨੁਸਾਰ ਪਟਵਾਰੀ ਵਲੋਂ ਰਿਕਾਰਡ ਵਿੱਚ ਦਰੁਸਤੀ ਕਰ ਦਿੱਤੀ ਜਾਂਦੀ ਹੈ।
ALSO READ Understanding Girdawari in Punjab
ਗਿਰਦਾਵਰੀ ਦੀਆਂ ਕਿਸਮਾਂ
ਕੁਦਰਤੀ ਆਫਤਾਂ ਦੇ ਵਕਤ ਪਟਵਾਰੀ ਜਾਂ ਲੋਕਾਂ ਦੇ ਕੰਮ ਸਪੈਸ਼ਲ ਗਿਰਦਾਵਰੀ ਸਬੰਧੀ ਜਦੋਂ ਕੁਦਰਤੀ ਆਫਤਾਂ ਆਉਂਦੀਆਂ ਹਨ, ਹੜ੍ਹ, ਭਾਰੀ ਮੀਂਹ ਜਾਂ ਸੋਕਾ ਆਦਿ ਤਾਂ ਇਸ ਦਾ ਅਸਰ ਫਸਲਾਂ ਤੇ ਜਾਂ ਮਾਲ ਡੰਗਰ ਤੇ ਪੈਂਦਾ ਹੈ ਤਾਂ ਖਰਾਬਾ ਹੇਠ ਲਿਖੇ ਅਨੁਸਾਰ ਸਪੈਸ਼ਲ ਗਿਰਦਾਵਰੀ ਕਰਨ ਲੱਗਿਆ ਨਿਰਧਾਰਤ ਕੀਤਾ ਜਾਂਦਾ ਹੈ ।
ਗਿਰਦਾਵਰੀ ਦੀਆਂ ਮੁੱਖ ਕਿਸਮਾਂ- ਗਿਰਦਾਵਰੀ ਦੀਆਂ ਮੁੱਖ ਕਿਸਮਾਂ ਨਿਮਨ ਲਿਖਤ ਹਨ:-
- ਸਾਉਣੀ ਦੀ ਗਿਰਦਾਵਰੀ (ਖਰੀਫ):- ਸਾਉਣੀ ਦੀ ਗਿਰਦਾਵਰੀ ਨੂੰ ਖਰੀਫ ਫਸਲ ਦੀ ਗਿਰਦਾਵਰੀ ਵੀ ਕਿਹਾ ਜਾਂਦਾ ਹੈ । ਪਟਵਾਰੀ ਹਲਕਾ ਵੱਲੋਂ ਹਰ ਸਾਲ ਅਕਤੂਬਰ ਮਹੀਨੇ ਦੀ 1 ਤਾਰੀਖ ਤੋਂ 31 ਅਕਤੂਬਰ ਤੱਕ ਸਾਉਣੀ ਦੀ ਗਿਰਦਾਵਰੀ ਕੀਤੀ ਜਾਂਦੀ ਹੈ। ਪਟਵਾਰੀ ਹਲਕਾ ਮੌਕਾ ਤੇ ਜਾ ਕੇ ਫਸਲਾਂ ਦਾ ਮੁਆਇਨਾ ਕਰਦਾ ਹੈ ਅਤੇ ਖਸਰਾ ਗਿਰਦਾਵਰੀ ਵਿੱਚ ਇੰਦਰਾਜ ਕਰਦਾ ਹੈ। ਸਾਉਣੀ ਦੀਆਂ ਮੁੱਖ ਫਸਲਾਂ ਜੀਰੀ, ਮੱਕੀ, ਬਾਜਰਾ, ਜਵਾਰ, ਕਮਾਦ, ਕਪਾਹ, ਨਰਮਾਂ ਅਤੇ ਚਰੀ ਚਾਰਾ ਆਦਿ ਹੁੰਦੀਆਂ ਹਨ।
- ਹਾੜੀ ਦੀ ਗਿਰਦਾਵਰੀ (ਰਬੀ):- ਹਾੜੀ ਦੀ ਗਿਰਦਾਵਰੀ ਨੂੰ ਰਬੀ ਫਸਲ ਦੀ ਗਿਰਦਾਵਰੀ ਵੀ ਕਿਹਾ ਜਾਂਦਾ ਹੈ । ਹਾੜੀ ਦੀ ਗਿਰਦਾਵਰੀ ਹਰ ਸਾਲ 1 ਮਾਰਚ ਤੋਂ 31 ਮਾਰਚ ਤੱਕ ਕੀਤੀ ਜਾਂਦੀ ਹੈ। ਹਾੜੀ ਦੀਆਂ ਮੁੱਖ ਫਸਲਾਂ ਕਣਕ, ਜੌ, ਛੋਲੇ, ਸਰੋਂ, ਮਟਰ, ਬਰਸੀਨ ਚਾਰਾ ਅਤੇ ਜਵੀ ਚਾਰਾ ਆਦਿ ਹੁੰਦੀਆਂ ਹਨ।
- ਜਾਇਦ ਖਰੀਫ:– ਸਾਉਣੀ ਦੀ ਫਸਲ ਤੋਂ ਬਾਅਦ ਮਿਤੀ 16 ਦਸੰਬਰ ਤੋਂ 31 ਦਸੰਬਰ ਤੱਕ ਕੀਤੀ ਜਾਣ ਵਾਲੀ ਗਿਰਦਾਵਰੀ ਨੂੰ ਜਾਇਦ ਖਰੀਫ ਕਿਹਾ ਜਾਂਦਾ ਹੈ । ਇਸ ਦੀਆਂ ਮੁੱਖ ਫਸਲਾਂ ਤੋਰੀਆ, ਆਲੂ ਆਦਿ ਹਨ।
ਰਜਿਸਟਰ ਗਿਰਦਾਵਰੀ
ਹਰ ਪਿੰਡ ਦੀ ਜਮ੍ਹਾਂਬੰਦੀ ਬਨਣ ਉਪਰੰਤ ਗਿਰਦਾਵਰੀ ਦਾ ਰਜਿਸਟਰ ਵੀ ਨਵਾਂ ਲਗਾਇਆ ਜਾਂਦਾ ਹੈ । ਇਸ ਰਜਿਸਟਰ ਵਿੱਚ 5 ਸਾਉਣੀ ਅਤੇ 5 ਹਾੜੀ ਦੀਆਂ ਫਸਲਾਂ ਦਰਜ਼ ਕੀਤੀਆਂ ਜਾਂਦੀਆਂ ਹਨ। ਇਹ ਰਜਿਸਟਰ ਸਾਉਣੀ ਦੀ ਗਿਰਦਾਵਰੀ ਤੋਂ ਸੁਰੂ ਹੋ ਕੇ ਦਸਵੀਂ ਫਸਲ ਹਾੜੀ ਦੀ ਗਿਰਦਾਵਰੀ ਉਪਰੰਤ ਖਤਮ ਹੋ ਜਾਂਦਾ ਹੈ । ਪੰਜ ਸਾਲ ਪੂਰੇ ਹੋਣ ਉਪਰੰਤ ਫਿਰ ਨਵੀਂ ਜਮ੍ਹਾਂਬੰਦੀ ਅਤੇ ਨਵਾ ਰਜਿਸਟਰ ਗਿਰਦਾਵਰੀ ਤਿਆਰ ਹੁੰਦਾ ਹੈ।
ਗਿਰਦਾਵਰੀ ਦੀ ਤਬਦੀਲੀ
ਜੇਕਰ ਕਾਸ਼ਤ ਸਬੰਧੀ ਕੋਈ ਤਬਦੀਲੀ ਨਾ ਹੋਵੇ ਤਾਂ ਵਤਰ ਵਾਲੇ ਖਾਨੇ ਵਿੱਚ ਸਾਉਣੀ ਵੇਲੇ ਖੱਬੇ ਤੋਂ ਸੱਜੇ ਅਤੇ ਹਾੜੀ ਵੇਲੇ ਸੱਜੇ ਤੋਂ ਖੱਬੇ ਵਤਰ ਲਗਾਇਆ ਜਾਂਦਾ ਹੈ। ਪ੍ਰੰਤੂ ਜੇਕਰ ਕੋਈ ਧਿਰ ਆਪਣੇ ਨਾਮ ਗਿਰਦਾਵਰੀ ਤਬਦੀਲ ਕਰਵਾਵਣਾ ਚਾਹੁੰਦੀ ਹੋਵੇ ਤਾਂ ਸਬੰਧਤ ਧਿਰਾਂ ਹਲਕਾ ਪਟਵਾਰੀ ਕੋਲ ਜਾ ਕੇ ਰਪਟ ਰੋਜ਼ਨਾਮਚਾ ਦਰਜ਼ ਕਰਵਾਕੇ ਸਹਿਮਤੀ ਵਜੋਂ ਨੰਬਰਦਾਰ ਦੀ ਹਾਜ਼ਰੀ ਵਿੱਚ ਆਪਣੇ ਦਸਤਖਤ ਜਾਂ ਅੰਗੂਠਾ ਲਗਾਉਣ ਤਾਂ ਹਲਕਾ ਪਟਦਵਾਰੀ ਗਿਰਦਾਵਰੀ ਤਬਦੀਲ ਕਰ ਸਕਦਾ ਹੈ। ਸਪਸ਼ਟ ਕਰਨ ਯੋਗ ਹੋਵੇਗਾ ਕਿ ਪਟਵਾਰੀ ਹਲਕਾ ਵੱਲੋਂ ਸਿਰਫ ਗਿਰਦਾਵਰੀ ਦੌਰਾਨ ਹੀ ਧਿਰਾਂ ਦੀ ਸਹਿਮਤੀ ਨਾਲ ਗਿਰਦਾਵਰੀ ਬਦਲੀ ਜਾ ਸਕਦੀ ਹੈ। ਪ੍ਰੰਤੂ ਜੇਕਰ ਧਿਰਾਂ ਵਿੱਚ ਸਹਿਮਤੀ ਨਾ ਹੋਵੇ ਤਾਂ ਲੋੜਵੰਦ ਵਿਅੱਕਤੀ ਸਬੰਧਤ ਮਾਲ ਅਧਿਕਾਰੀ ਦੀ ਅਦਾਲਤ ਵਿੱਚ ਗਿਰਦਾਵਰੀ ਦੀ ਦਰੁਸਤੀ ਸਬੰਧੀ ਕੇਸ ਦਾਇਰ ਕਰ ਸਕਦਾ ਹੈ।
Understanding Girdawari in Punjab
ਗਿਰਦਾਵਰੀ (Girdawari in Punjab) ਨਾਲ ਸਬੰਧਤ ਵੱਖ ਵੱਖ ਨੁਕਤਿਆਂ ਬਾਰੇ ਸੱਪਸ਼ਟੀਕਰਨ ਵਾਸਤੇ FAQs
01) ਪ੍ਰਸ਼ਨ: ਗਿਰਦਾਵਰੀ ਦਾ ਕੀ ਅਰਥ ਹੈ ਅਤੇ ਇਸਦੇ ਕਰਨ ਦਾ ਕੀ ਕਾਰਣ ਹੈ?
ਉੱਤਰ: ਹਰ ਖੇਤ ਵਿੱਚ ਬੀਜੀ ਹੋਈ ਫਸਲ ਨੂੰ ਕੱਟੇ ਜਾਣ ਤੋਂ ਪਹਿਲਾਂ ਉਸ ਦੀ ਹਾਲਤ ਨੂੰ ਦੇਖਕੇ ਪਟਵਾਰੀ ਦੁਆਰਾ ਖਸਰਾ ਗਿਰਦਾਵਰੀ ਰਜ਼ਿਸਟਰ ਵਿੱਚ ਦਰਜ ਕਰਨ ਨੂੰ ਗਿਰਦਾਵਰੀ ਕਹਿੰਦੇ ਹਨ, ਗਰਦਾਵਰੀ ਕਰਨ ਦੇ ਦੋ ਮੁੱਖ ਕਾਰਣ ਹਨ:
- ਖੇਤ ਵਿੱਚ ਕਿਹੜੀ ਕਿਹੜੀ ਅਤੇ ਕਿਨੇ ਰਕਬੇ ਵਿੱਚ ਫਸਲ ਬੀਜੀ ਗਈ ਹੈ।
- ਜ਼ਮੀਨ ਤੇ ਕਬਜਾ ਕਿਸ ਦਾ ਹੈ ਅਤੇ ਮੁਜਾਰਾ ਮਾਲਕ ਨੂੰ ਕੀ ਲਗਾਨ ਦਿੰਦਾ ਹੈ ਅਤੇ ਜੇ ਕਿਸੇ ਖਸਰਾ ਨੰਬਰ ਦੇ ਟੁਕੜੇ ਬਣ ਗਏ ਹਨ ਤਾਂ ਉਸ ਦੀ ਜਾਣਕਾਰੀ ਵੀ ਹਾਸਲ ਕੀਤੀ ਜਾਂਦੀ ਹੈ।
02) ਪ੍ਰਸ਼ਨ: ਗਿਰਦਾਵਰੀ ਵਿੱਚ ਤਰਫ ਜਾਂ ਪੱਤੀ ਦਾ ਨਾਂ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ?
ਉੱਤਰ: ਜਿਹੜੇ ਪਿੰਡ ਦੀ ਕਿਸਮ ਪੱਤੀਦਾਰ ਹੈ, ਉਹਨਾਂ ਪਿੰਡਾ ਵਿੱਚ ਹੀ ਪੱਤੀ ਦਾ ਨਾਂ ਖਾਨਾ ਨੰਬਰ 2 ਵਿੱਚ ਲਿਖਣਾ ਹੈ। ਪੱਤੀ ਭਾਵ ਪਿੰਡ ਦਾ ਇੱਕ ਹਿੱਸਾ। ਕਈ ਥਾਵਾਂ ਤੇ ਇਸ ਨੂੰ ਅਗਵਾੜ ਵੀ ਆਖਿਆ ਜਾਂਦਾ ਹੈ, ਜਦੋਂ ਉਸ ਪੱਤੀ ਦੇ ਖੇਤ ਦਾ ਇੰਦਰਾਜ ਸ਼ੁਰੂ ਹੋ ਜਾਵੇ ਤਾਂ ਉਸ ਪੱਤੀ ਦਾ ਨਾਂ ਹੀ ਲਿਖਿਆ ਜਾਵੇਗਾ।
03)ਪ੍ਰਸ਼ਨ: ਜੇ ਇੱਕ ਖਸਰਾ ਨੰਬਰ ਵਿੱਚ ਇੱਕ ਤੋਂ ਵੱਧ ਵਿਅਕਤੀ ਕਾਸ਼ਤ ਕਰਦੇ ਹੋਣ ਤਾਂ ਗਿਰਦਾਵਰੀ ਨੂੰ ਲਿਖਣ ਦਾ ਕੀ ਢੰਗ ਹੈ?
ਉੱਤਰ : ਅਗਰ ਮੌਕੇ ਤੇ ਗਿਰਦਾਵਰੀ ਵੇਲੇ ਪਤਾ ਲੱਗੇ ਕਿ ਕਿਸੇ ਨੰਬਰ ਨੂੰ ਇੱਕ ਤੋਂ ਵੱਧ ਵਿਅਕਤੀ ਕਾਸ਼ਤ ਕਰਦੇ ਹਨ ਤਾਂ ਪਟਵਾਰੀ ਉਸ ਖੇਤ ਦਾ ਨਕਸ਼ਾ ਖਸਰਾ ਗਿਰਦਾਵਰੀ ਦੇ ਹਾਸ਼ੀਏ ਵਿੱਚ ਬਣਾਏਗਾ ਅਤੇ ਉਸ ਵਿੱਚ ਮੌਕੇ ਦੇ ਮੁਤਾਬਕ ਟੁਕੜੇ ਵੀ ਬਣਾਏਗਾ ਅਤੇ ਉਹਨਾਂ ਟੁਕੜਿਆਂ ਵਿੱਚ ਉਸ ਆਦਮੀਆਂ ਦੇ ਨਾਂ ਲਿਖੇਗਾ ਜਿਹੜਾ ਉਸ ਟੁਕੜੇ ਨੂੰ ਕਾਸ਼ਤ ਕਰਦਾ ਹੈ।
04) ਪ੍ਰਸ਼ਨ: ਖਸਰਾ ਗਿਰਦਾਵਰੀ ਵਿੱਚ ਗਲਤੀਆਂ ਨੂੰ ਰੋਕਣ ਲਈ ਕੀ ਕੀਤਾ ਜਾਂਦਾ ਹੈ?
ਉੱਤਰ: ਇਸ ਬਾਬਤ ਪਟਵਾਰੀ ਫਰਦ ਰਫਤਾਰ ਤਿਆਰ ਕਰਕੇ ਹਰ ਇੱਕ ਨੰਬਰਦਾਰ ਨੂੰ ਦੇਵੇਗਾ ਅਤੇ ਪਿੰਡ ਦੀ ਗਿਰਦਾਵਰੀ ਕਰਦੇ ਵੇਲੇ ਆਪਣੇ ਨਾਲ ਪਿੰਡ ਦਾ ਨੰਬਰਦਾਰ ਅਤੇ ਕਾਸ਼ਤਕਾਰਾਂ ਨੂੰ ਰੱਖੇਗਾ ਤਾਂਕਿ ਇਸ ਬਾਰੇ ਰੋਜ਼ਨਾਮਚਾ ਵਾਕਿਆਤੀ ਵਿੱਚ ਲਿਖੋ ਕਿ ਉਸ ਨਾਲ ਕਿਹੜਾ ਨੰਬਰਦਾਰ ਅਤੇ ਹੋਰ ਵਿਅਕਤੀ ਸਨ। ਨੰਬਰਦਾਰ ਦੇ ਦਸਖਤ ਰੋਜ਼ਨਾਮਚਾ ਵਾਕਿਆਤੀ ਵਿੱਚ ਕਰਵਾਉਣੇ ਚਾਹੀਦੇ ਹਨ।
05) ਪ੍ਰਸ਼ਨ: ਜੇ ਕਬਜਾ ਬਦਲ ਜਾਵੇ ਤਾਂ ਉਸ ਨੂੰ ਖਸਰਾ ਗਿਰਦਾਵਰੀ ਵਿੱਚ ਕਿਵੇਂ ਲਿਖਿਆ ਜਾਂਦਾ ਹੈ?
ਉੱਤਰ: ਜੇ ਕਬਜੇ ਵਿੱਚ ਤਬਦੀਲੀ ਸਬੰਧੀ ਮਾਲਕ ਪਹਿਲਾ ਅਤੇ ਨਵਾਂ ਕਾਸ਼ਤਕਾਰ ਸਹਿਮਤ ਹੋਣ ਜਾਂ ਅਦਾਲਤ ਦਾ ਹੁਕਮ ਹੋਵੇ ਤਾਂ ਇਸ ਹਾਲਤ ਵਿੱਚ ਹੀ ਹਲਕਾ ਪਟਵਾਰੀ ਇਸ ਦੀ ਤਬਦੀਲੀ ਕਰਦਾ ਹੈ ਅਤੇ ਇਸ ਦੀ ਰਿਪੋਰਟ ਰੋਜ਼ਨਾਮਚੇ ਵਿੱਚ ਦਰਜ ਕਰਦਾ ਹੈ।ਆਪਣੀ ਮਰਜੀ ਅਨੁਸਾਰ ਪਟਵਾਰੀ ਕੋਈ ਤਬਦੀਲੀ ਨਹੀਂ ਕਰ ਸਕਦਾ।
06) ਪ੍ਰਸ਼ਨ: ਖਸਰਾ ਗਿਰਦਾਵਰੀ ਵਿੱਚ ਖਰਾਬਾ (Kharaba) ਕਿਸ ਨੂੰ ਕਹਿੰਦੇ ਹਨ?
ਉੱਤਰ: ਜਦੋਂ ਕੋਈ ਫਸਲ ਕਿਸੇ ਕੁਦਰਤੀ ਆਫਤ ਕਾਰਨ ਜਿਵੇਂ: ਹੱੜ੍ਹ, ਭਾਰੀ ਮੀਂਹ ਜਾਂ ਸੋਕੇ ਕਾਰਨ ਖਰਾਬ ਹੋ ਜਾਵੇ ਤਾਂ ਹਲਕਾ ਪਟਵਾਰੀ ਉਸ ਦੀ ਸਪੈਸ਼ਲ ਗਿਰਦਾਵਰੀ ਕਰਦਾ ਹੈ ਅਤੇ ਕਿਨ੍ਹਾਂ ਨੁਕਸਾਨ ਹੋਇਆ ਇਸ ਨੂੰ ਨਿਰਧਾਰਤ ਕਰਦਾ ਹੈ।
07) ਪ੍ਰਸ਼ਨ: ਪਟਵਾਰੀ ਕਾਸ਼ਤ ਅਤੇ ਲਗਾਨ ਦੀ ਤਬਦੀਲੀ ਕਿਹੜੀ ਕਿਹੜੀ ਹਾਲਤ ਵਿੱਚ ਕਰ ਸਕਦਾ ਹੈ?
ਉੱਤਰ:
- ਪਟਵਾਰੀ ਕਾਸ਼ਤ ਅਤੇ ਲਗਾਨ ਦੀ ਤਬਦੀਲੀ ਤਦ ਹੀ ਕਰ ਸਕਦਾ ਹੈ ਜਦ ਦੋਵੇ ਧਿਰਾਂ ਰਾਜੀ ਹੋਣ ਅਤੇ ਜਾਂ ਕਿਸੇ ਅਦਾਲਤ ਵੱਲੋਂ ਤਬਦੀਲੀ ਦਾ ਹੁਕਮ ਹੋਇਆ ਹੋਵੇ। ਜੇਕਰ ਕੋਈ ਅਜਿਹੀ ਤਬਦੀਲੀ ਕਰਨੀ ਹੋਵੇ ਕਿ ਸਬੰਧਤ ਧਿਰਾਂ ਗਿਰਦਾਵਰੀ ਸਮੇਂ ਹਾਜਰ ਨਾ ਹੋਣ ਪਰ ਹੋਰ ਵਿਅਕਤੀ ਉਸ ਦੀ ਤਸਦੀਕ ਕਰਦੇ ਹੋਣ, ਤਦ ਉਸ ਦੀ ਤਬਦੀਲੀ ਕੀਤੀ ਜਾ ਸਕਦੀ ਹੈ। ਪਰ ਰੋਜ਼ਨਾਮਚੇ ਵਾਕਿਆਤੀ ਵਿੱਚ ਹਾਜਰ ਵਿਅਕਤੀਆਂ ਦਾ ਨਾਂ ਦਰਜ ਕੀਤਾ ਜਾਂਦਾ ਹੈ ਜੋ ਕਿਸੇ ਖਸਰਾ ਨੰਬਰ ਬਾਰੇ ਕਾਸ਼ਤ ਜਾਂ ਲਗਾਨ ਦਾ ਝੱਗੜਾ ਹੋਵੇ ਤਾਂ ਉਸ ਬਾਰੇ ਪਟਵਾਰੀ ਖਾਨਾ ਕਾਸ਼ਤ ਲਗਾਨ ਤੇ ਰੋਜ਼ਨਾਮਚਾ ਵਾਕਿਆਤੀ ਵਿੱਚ ਨੋਟ ਦੇਵੇਗਾ ਅਤੇ ਇਸ ਕਿਸਮ ਦੇ ਸਾਰੇ ਨੰਬਰਾਂ ਦੀ ਸੂਚੀ ਤਿਆਰ ਕਰਕੇ ਪੜਤਾਲ ਸਮੇਂ ਕਾਨੂੰਗੋ ਹਲਕਾ ਦੇ ਪੇਸ਼ ਕਰੇਗਾ ਤੇ ਹਲਕਾ ਕਾਨੂੰਗੋ ਹੁਕਮ ਲਈ ਇਹ ਸੂਚੀ ਅਗੇ ਰੈਵਨਿਉ ਅਫਸਰ ਨੂੰ ਭੇਜ ਦੇਵੇਗਾ।
- ਜਿਹਨਾਂ ਨੰਬਰਾਨ ਵਿੱਚ ਕਾਸ਼ਤ ਜਾਂ ਲਗਾਨ ਦੀ ਤਬਦੀਲੀ ਹੋਈ ਹੋਵੇ, ਤਾਂ ਲਗਾਨ ਤੇ ਕਾਸ਼ਤ ਦੇ ਖਸਰਾ ਨੰਬਰਾਨ ਦੀ ਅਲੱਗ ਅਲੱਗ ਸੂਚੀ ਤਿਆਰ ਕਰਕੇ ਰੋਜ਼ਨਾਮਚਾ ਵਾਕਿਆਤੀ ਵਿੱਚ ਦਰਜ ਕੀਤੀ ਜਾਵੇਗੀ ਅਤੇ ਕਾਨੂੰਗੋ ਹਲਕਾ ਆਪਣੀ ਪੜਤਾਲ ਵੇਲੇ ਇਨ੍ਹਾਂ ਦਾ ਮੁਕਾਬਲਾ ਕਰਕੇ ਆਪਣੇ ਦਸਖਤ ਕਰੇਗਾ।
- ਹਲਕਾ ਪਟਵਾਰੀ ਗਿਰਦਾਵਰੀ ਖਤਮ ਹੋਣ ਤੋਂ ਦਿਨ ਦੇ ਅੰਦਰ ਅੰਦਰ ਉਨ੍ਹਾਂ ਨਬਰਾਂਨ ਖਸਰਾ ਦੀ ਸੂਚੀ ਜਿਹਨਾਂ ਵਿੱਚ ਕਾਸ਼ਤ ਜਾਂ ਲਗਾਨ ਦੀ ਤਬਦੀਲੀ ਹੋਈ ਹੋਵੇ, ਗਰਾਮ ਪੰਚਾਇਤ ਨੂੰ ਦੇਵੇਗਾ।
08) ਪ੍ਰਸ਼ਨ: ਬੰਜਰ ਜਦੀਦ (Banjar Jadid) ਜ਼ਮੀਨ ਕਿਹੜੀ ਹੁੰਦੀ ਹੈ?
ਉੱਤਰ: ਜਿਸ ਜ਼ਮੀਨ ਉਪਰ ਪਿਛਲੇ ਪੰਜ ਸਾਲ ਤੋਂ ਕੁੱਝ ਨਾ ਬੀਜਿਆ ਗਿਆ ਹੋਵੇ ਉਸ ਨੂੰ ਬੰਜਰ ਜਦੀਦ ਜ਼ਮੀਨ ਕਿਹਾ ਜਾਂਦਾ ਹੈ।
ALSO Read Punjab Land Revenue Act, 1887 ਅਧੀਨ ਮਾਲ ਅਫਸਰ (ਤਹਿਸੀਲਦਾਰ/ਨਾਇਬ ਤਹਿਸੀਲਦਾਰ) ਰਾਹੀ ਜ਼ਮੀਨ ਦੀ ਤਕਸੀਮ
09) ਪ੍ਰਸ਼ਨ: ਗੈਰ ਮੁਮਕਿਨ ਜ਼ਮੀਨ (Gair Mumkin Jameen) ਕਿਹੜੀ ਹੁੰਦੀ ਹੈ?
ਉੱਤਰ:
- ਜਿਸ ਜ਼ਮੀਨ ਉਪਰ ਖੇਤੀ ਨਾ ਕੀਤੀ ਜਾਂਦੀ ਹੋਵੇ ਪਰ ਹੋਰ ਕੰਮਾਂ ਲਈ ਵਰਤੀ ਜਾਂਦੀ ਹੋਵੇ ਉਸ ਨੂੰ ਗੈਰ ਮੁਮਕਿਨ ਲਿਖਿਆ ਜਾਂਦਾ ਹੈ।
- ਜਿਹੜੀ ਜ਼ਮੀਨ ਸੜਕਾਂ ਲਈ ਵਰਤੀ ਜਾਂਦੀ ਹੋਵੇ ਉਸ ਨੂੰ ਗੈਰ ਮੁਮਕਿਨ-ਸੜਕ ਲਿਖਿਆ ਜਾਂਦਾ ਹੈ।
- ਜਿਹੜੀ ਜ਼ਮੀਨ ਅਬਾਦੀ ਲਈ ਵਰਤੀ ਜਾਂਦੀ ਹੋਵੇ ਉਸ ਨੂੰ ਗੈਰ ਮੁਮਕਿਨ- ਅਬਾਦੀ ਲਿਖਿਆ ਜਾਂਦਾ ਹੈ।
- ਜਿਹੜੀ ਜ਼ਮੀਨ ਚਰਾਂਦ ਲਈ ਵਰਤੀ ਜਾਂਦੀ ਹੋਵੇ ਉਸ ਨੂੰ ਗੈਰ ਮੁਮਕਿਨ- ਚਰਾਂਦ ਲਿਖਿਆ ਜਾਂਦਾ ਹੈ।
10) ਪ੍ਰਸ਼ਨ: ਕੱਲ੍ਹਰ, ਥੂਰ, ਸੇਮ ਆਦਿ ਜ਼ਮੀਨ ਨੂੰ ਪਟਵਾਰੀ ਗਿਰਦਾਵਰੀ ਵਿੱਚ ਕਿਵੇਂ ਲਿਖਦਾ ਹੈ?
ਉੱਤਰ: ਪਟਵਾਰੀ ਖਸਰਾ ਗਿਰਦਾਵਰੀ ਵਿੱਚ ‘ਖ਼ਾਲੀ’ ਸ਼ਬਦ ਦੇ ਨਾਲ ਵਜ੍ਹਾ ਥੂਰ ਕਾਰਨ ਜਾਂ ਕੱਲ੍ਹਰ ਕਾਰਨ ਲਿਖ ਦਿੰਦਾ ਹੈ।
11) ਪ੍ਰਸ਼ਨ: ਜਿਹਨਾਂ ਖੇਤਾਂ ਵਿੱਚ ਮਾਲੀਏ ਦੀ ਮਾਫੀ ਹੋਈ ਹੋਵੇ, ਉਨ੍ਹਾਂ ਨੂੰ ਖਸਰਾ ਗਿਰਦਾਵਰੀ ਵਿੱਚ ਕਿਵੇਂ ਦਿਖਾਇਆ ਜਾਂਦਾ ਹੈ?
ਉੱਤਰ: ਮਾਲੀਏ ਦੀ ਮਾਫੀ ਵਾਲੇ ਖਸਰਾ ਨੰਬਰਾਂ ਦੇ ਆਲੇ ਦੁਆਲੇ ਲਾਲ ਦਾਇਰਾ ਲਾ ਲਿਆ ਜਾਂਦਾ ਹੈ।
12) ਪ੍ਰਸ਼ਨ: ਕੀ ਕਿਸੇ ਪੱਕੇ ਸਰਵੇ ਨਿਸ਼ਾਨ ਜਾਂ ਸਰਹੱਦ ਦੀ ਬੇਸ ਲਾਈਨ ਨੂੰ ਗਿਰਦਾਵਰੀ ਵਿੱਚ ਕਾਸ਼ਤ ਦਾ ਕੋਈ ਨੰਬਰ ਦਿੱਤਾ ਜਾਂਦਾ ਹੈ?
ਉੱਤਰ: ਨਹੀਂ, ਇਸ ਤੋਂ ਅਗਲੇ ਨੰਬਰ ਨੂੰ ਜੋ ਇਸ ਦੇ ਨਾਲ ਲਗਦਾ ਹੋਵੇ, ਸੁਰਖੀ ਨਾਲ ਲਿਖਿਆ ਜਾਂਦਾ ਹੈ।
13) ਪ੍ਰਸ਼ਨ: ਜੇਕਰ ਕਾਸ਼ਤਕਾਰ ਦੀ ਕੋਈ ਤਬਦੀਲੀ ਨਾ ਹੋਈ ਹੋਵੇ ਤਾਂ ਪਟਵਾਰੀ ਇਸ ਤਰ੍ਹਾਂ ਦੇ ਇੰਦਰਾਜ ਨੂੰ ਖਸਰਾ ਗਿਰਦਾਵਰੀ ਵਿੱਚ ਕਿਵੇਂ ਕਰਦਾ ਹੈ?
ਉੱਤਰ: ਜੇ ਕਾਸ਼ਤ ਤਬਦੀਲੀ ਨਾ ਹੋਵੇ ਤਾਂ ਖਸਰਾ ਗਿਰਦਾਵਰੀ ਦੇ ਖਾਨਾ ਕਾਸ਼ਤ ਵਿੱਚ ਸਾਉਣੀ ਦੀ ਗਿਰਦਾਵਰੀ ਵੇਲੇ ਪਟਵਾਰੀ ਖੱਬੇ ਹੱਥ ਵਾਲੀ ਉਪਰਲੀ ਨੁੱਕਰ ਤੋਂ ਸੱਜੇ ਹੱਥ ਵਾਲੀ ਹੇਠਲੀ ਨੁੱਕਰ ਵੱਲ ਇੱਕ ਲਾਈਨ ਚ ਦਿੰਦਾ ਹੈ ਅਤੇ ਇਸ ਤਰ੍ਹਾਂ ਹਾੜੀ ਦੀ ਗਿਰਵਾਵਰੀ ਵੇਲੇ ਕਰਦਾ ਹੈ।
14) ਪ੍ਰਸ਼ਨ: ਕੀ ਪਟਵਾਰੀ ਝੱਗੜੇ ਵਾਲੇ ਇੰਦਰਾਜ ਨੂੰ ਖਸਰਾ ਗਿਰਦਾਵਰੀ ਵਿੱਚ ਬਦਲ ਸਕਦਾ ਹੈ?
ਉੱਤਰ: ਪਟਵਾਰੀ ਲੱਗੜੇ ਵਾਲੇ ਇੰਦਰਾਜ ਨੂੰ ਆਪਣੇ ਆਪ ਨਹੀਂ ਬਦਲ ਸਕਦਾ, ਬਲਕਿ ਜੇਕਰ ਅਜਿਹੇ ਇੰਦਰਾਜ ਮਾਲਕ ਜਾਂ ਕਾਸ਼ਤਕਾਰ ਸਬੰਧੀ ਹੋਣ ਤਾਂ ਹਲਕਾ ਕਾਨੂੰਗੋ ਰਾਹੀਂ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਨੂੰ ਫੈਸਲੇ ਲਈ ਭੇਜੇਗਾ।
15) ਪ੍ਰਸ਼ਨ: ਕੀ ਪਟਵਾਰੀ ਹਿਸਾਬਤ ਕਿਤਾਬਤ ਗਲਤੀਆਂ ਦੇ ਇੰਦਰਾਜ ਖਸਰਾ ਗਿਰਦਾਵਰੀ ਵਿੱਚ ਦਰੁਸਤ ਕਰ ਸਕਦਾ ਹੈ?
ਉੱਤਰ: ਜੇਕਰ ਖਸਰਾ ਗਿਰਦਾਵਰੀ ਵਿੱਚ ਲਿਖੇ ਇੰਦਰਾਜ ਹਿਸਾਬਤ ਕਿਤਾਬਤ ਦੀ ਗਲਤੀ ਬਾਰੇ ਪਟਵਾਰੀ ਨੇ ਠੀਕ ਕਰਨਾ ਹੋਵੇ ਤਾਂ ਉਹ ਰੋਜ਼ਨਾਮਚਾ ਵਾਕਿਆਤੀ ਵਿੱਚ ਗੱਲਤ ਇੰਦਰਾਜਾਂ ਦੀ ਬਜਾਏ ਠੀਕ ਇੰਦਰਾਜ ਸੁਰਖੀ ਨਾਲ ਲਿਖੇਗਾ ਅਤੇ ਸਰੀਆਂ ਅਜਿਹੀਆਂ ਗਲਤੀਆਂ ਦਾ ਵੇਰਵਾ ਹਲਕਾ ਕਾਨੂੰਗੋ ਨੂੰ ਪੇਸ਼ ਕਰੇਗਾ ਅਤੇ ਬਾਛ ਪੇਪਰ ਬਣਾਉਣ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਇੰਦਰਾਜ ਠੀਕ ਕੀਤੇ ਜਾ ਸਕਦੇ ਹਨ।
16) ਪ੍ਰਸ਼ਨ: ਜਿਸ ਸਾਲ ਨਵੀਂ ਜਮ੍ਹਾਂਬੰਦੀ ਬਣਨੀ ਹੋਵੇ ਉਸ ਸਾਲ ਹੱਕਦਾਰਾਂ ਨੂੰ ਗਿਰਦਾਵਰੀ ਸਬੰਧੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਉੱਤਰ: ਕਿਉਂਕਿ ਨਵੀਂ ਜਮ੍ਹਾਂਬੰਦੀ ਵਿੱਚ ਆਖਰੀ ਫਸਲਾਂ ਦਾ ਇੰਦਰਾਜ ਆਉਂਦਾ ਹੈ, ਇਸ ਲਈ ਹੱਕਦਾਰਾਂ ਨੂੰ ਚਾਹੀਦਾ ਹੈ ਕਿ ਉਹ ਕਾਸ਼ਤ ਨਾਲ ਸਬੰਧਤ ਇੰਦਰਾਜ ਦੀ ਨਵੀਂ ਜਮ੍ਹਾਂਬੰਦੀ ਬਣਨ ਤੋਂ ਪਹਿਲਾਂ ਤਸੱਲੀਕਰ ਲੈਣ ਅਤੇ ਪਟਵਾਰੀ ਕੋਲੋਂ ਗਿਰਦਾਵਰੀ ਆਪਣੀ ਹਾਜਰੀ ਵਿੱਚ ਕਰਵਾਉਣ ਅਤੇ ਉਸ ਦੀ ਨਕਲ ਜਰੂਰ ਲੈ ਲੈਣ।
17) ਪ੍ਰਸ਼ਨ: ਗੈਰ-ਮੁਮਕਿਨ ਜਮੀਨ ਦਾ ਦਖਲ ਕਿਵੇਂ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਖਸਰਾ ਗਿਰਦਾਵਰੀ ਵਿੱਚ ਕਿਵੇਂ ਦਰਜ ਕੀਤਾ ਜਾਂਦਾ ਹੈ?
ਉੱਤਰ: ਅਦਾਲਤ ਵਲੋਂ ਆਏ ਹੁਕਮ ਅਰਜਾਏ ਦੇ ਅਨੁਸਾਰ ਗੈਰ-ਮੁਮਕਿਨ ਜ਼ਮੀਨ ਦਾ ਦਖਲ ਉਸਦੇ ਆਲੇ ਦੁਆਲੇ ਚੱਕਰ ਲਾ ਕੇ ਡਿਗਰੀਦਾਰਾਂ ਨੂੰ ਦਿੱਤਾ ਜਾਂਦਾ ਹੈ ਅਤੇ ਹੁਕਮ ਅਦਾਲਤ ਜਿਸ ਰਾਹੀਂ ਤਬਦੀਲੀ ਇੰਦਰਾਜ ਬਾਬਤ ਮਲਕੀਅਤ ਵਾ ਲਗਾਨ ਹੋਵੇ ਦਾ ਜਿਕਰ ਲਾਲ ਸਿਆਹੀ ਨਾਲ ਦਰਜ ਕੀਤਾ ਜਾਂਦਾ ਹੈ।
18) ਪ੍ਰਸ਼ਨ: ਅਦਾਲਤ ਦੇ ਹੁਕਮ ਅਨੁਸਾਰ ਦਖਲ ਦਿੰਦੇ ਸਮੇਂ ਕਿਹੜੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ?
ਉੱਤਰ: ਡਿਗਰੀਦਾਰ ਅਦਾਲਤ ਤੋਂ ਇਜਰਾਏ ਕਰਵਾ ਕੇ ਵਾਰੰਟ ਦਖਲ ਜਾਰੀ ਕਰਾਉਂਦਾ ਹੈ ਜੋ ਉੱਪਰਲੇ ਮਾਲ ਅਧਿਕਾਰੀਆਂ ਵਲੋਂ ਹਲਕਾ ਕਾਨੂੰਗੋ ਨੂੰ ਅਦਾਲਤ ਵਲੋਂ ਨਿਸ਼ਚਤ ਤਰੀਖ ਦੇ ਅੰਦਰ-ਅੰਦਰ ਮੌਕੇ ਉੱਤੇ ਕਬਜਾ ਦੇਣ ਲਈ ਭੇਜਿਆ ਜਾਂਦਾ ਹੈ। ਕਾਨੂੰਗੋ ਹਲਕਾ, ਸਬੰਧਤ ਦਾਅਵੇਦਾਰਾਂ ਨੂੰ ਦਖਲ ਦੀ ਤਰੀਖ ਦੀ ਇਤਲਾਹ ਭੇਜਦਾ ਹੈ ਅਤੇ ਨਿਸ਼ਚਤ ਤਾਰੀਖ ਨੂੰ ਜੇਕਰ ਜ਼ਮੀਨ ਕਾਸ਼ਤ ਹੋਵੇ ਤਾਂ ਉਸ ਵਿੱਚ ਮੌਕੇ ਤੇ ਹਲ ਚਲਵਾ ਕੇ ਜੇ ਜ਼ਮੀਨ ਗੈਰ-ਮੁਮਕਿਨ ਹੋਵੇ ਤਾਂ ਜ਼ਮੀਨ ਦੇ ਆਲੇ ਦੁਆਲੇ ਚੱਕਰ ਲਾ ਕੇ ਕਬਜਾ ਦਿੰਦਾ ਹੈ। ਕਬਜਾ ਦਿੰਦੇ ਸਮੇਂ ਚੌਕੀਦਾਰ ਡਿਗਰੀਦਾਰ ਪਾਰਟੀ ਤੋਂ ਇਲਾਵਾ ਮੁਹਤਬਰ ਆਦਮੀ, ਜਿਵੇਂ ਕਿ ਨੰਬਰਦਾਰ, ਸਰਪੰਚ ਜਾਂ ਕੋਈ ਦੂਜੇ ਅਹੁਦੇਦਾਰਾਂ ਦਾ ਮੌਕੇ ਤੇ ਹੋਣਾ ਜਰੂਰੀ ਹੈ। ਫਿਰ ਕਾਨੂੰਗੋ ਵਾਰੰਟ ਦਾਖਲ ਦੀ ਪਿੱਠ ਉੱਤੇ ਕਾਰਵਾਈ ਦਖਲ ਹਾਜਰ ਵਿਅਕਤੀਆਂ ਦੇ ਨਾਮ ਜਿੱਥੇ ਦਖਲ ਦੀ ਕਾਰਵਾਈ ਲਿਖੀ ਗਈ ਹੋਵੇ, ਉਸ ਜਗ੍ਹਾ ਦਾ ਨਾਮ ਲਿਖਦਾ ਹੈ ਅਤੇ ਹਾਜਰ ਵਿਅਕਤੀਆਂ ਦੇ ਦਸਖਤ ਜਾਂ ਅਗੂੰਠਾ ਲਗਵਾ ਲੈਂਦਾ ਹੈ।
ਪਟਵਾਰੀ ਹਲਕਾ ਦਖਲ ਦੇਣ ਦੇ ਵਾਕੇ ਨੂੰ ਰੋਜ਼ਨਾਮਚਾ ਵਾਕਿਆਤੀ ਵਿੱਚ ਉਪਰੋਕਤ ਦਖਲ ਦੀ ਕਾਰਵਾਈ ਹੂਬਹੂ ਨਕਲ ਦਰਜ ਕਰਦਾ ਹੈ। ਦਖਲ ਦੇਣ ਤੋਂ ਬਾਅਦ ਪਿੰਡ ਵਿੱਚ ਚੌਕੀਦਾਰ ਰਾਹੀਂ, ਉਜਰਤ ਦੇ ਕੇ ਮੁਸ਼ਤਰੀ ਮੁਨਾਦੀ ਵੀ ਕਰਵਾਉਂਦਾ ਹੈ ਅਤੇ ਵਰੰਟ ਦਖਲ ਕਾਨੂੰਗੋ ਵੱਲੋਂ ਉਪਰਲੇ ਮਾਲ ਅਫਸਰ ਰਾਹੀਂ ਸਬੰਧਤ ਅਦਾਲਤ ਨੂੰ ਭੇਜ ਦਿੱਤਾ ਜਾਂਦਾ ਹੈ।
19) ਪ੍ਰਸ਼ਨ: ਜੇ ਮੋਕੇ ਉੱਤੇ ਫਸਲ ਖੜੀ ਹੋਵੇ ਤਾਂ ਦਖਲ ਕਾਰਵਾਈ ਵੇਲੇ ਹੋਰ ਕੀ ਕਰਨਾ ਹੁੰਦਾ ਹੈ?
ਉੱਤਰ: ਇਸ ਸਬੰਧ ਵਿੱਚ ਹਲਕਾ ਕਾਨੂੰਗੋ ਅਦਾਲਤ ਦੇ ਹੁਕਮ ਦੀ ਪਾਲਣਾ ਕਰਦਾ ਹੈ। ਜੇਕਰ ਅਦਾਲਤ ਨੇ ਸਪੱਸ਼ਟ ਤੌਰ ਤੇ ਕੋਈ ਹੁਕਮ ਨਾ ਦਿੱਤਾ ਗਿਆ ਹੋਵੇ ਤਾਂ ਉਹ ਅਦਾਲਤ ਤੋਂ ਇਸ ਬਾਰੇ ਰਹਿਬਰੀ ਪ੍ਰਾਪਤ ਕਰਦਾ ਹੈ। ਅਦਾਲਤ ਜਾਂ ਤਾਂ ਫਸਲ ਕੱਟਣ ਪਿੱਛੋਂ ਕਬਜੇ ਦੇ ਹੁਕਮ ਦੁਬਾਰਾ ਭੇਜਦੀ ਹੈ ਜਾਂ ਖੜੀ ਫਸਲ ਦਾ ਮੁਆਵਜਾ ਨਿਰਧਾਰਤ ਕਰਵਾ ਕੇ ਅਤੇ ਡਿਗਰੀਦਾਰਾਂ ਤੋਂ ਅਦਾਲਤ ਵਿੱਚ ਜਮ੍ਹਾਂ ਕਰਵਾਕੇ ਫਸਲ ਸਮੇਤ ਕਬਜੇ ਦੇ ਹੁਕਮ ਜਾਰੀ ਕਰਦੀ ਹੈ।
Description Of Land Survey Instruments In Punjab Like Sjara, Jareeb Etc.
ਜ਼ਮੀਨ ਦੀ ਪੈਮਾਇਸ਼ ਸਬੰਧੀ ਸੰਦਾਂ ਦਾ ਵੇਰਵਾ (Description Of Land Survey Instruments In Punjab):
ਜ਼ਮੀਨ ਦੀ ਪੈਮਾਇਸ਼ ਸਬੰਧੀ ਪੰਜਾਬ ਮਾਲ ਵਿਭਾਗ ਵਲੋਂ ਹੇਠ ਲਿਖੇ ਅੰਦਾਜਿਆਂ ਨੂੰ ਵਰਤੋਂ ਵਿੱਚ ਲਿਆਦਾਂ ਜਾਂਦਾ ਹੈ:
- ਰੇਖਾ, ਲਾਈਨ, ਲਕੀਰ: ਸਿੱਧੀ ਰੇਖਾ ਜਾਂ ਲਾਈਨ ਉਹ ਹੁੰਦੀ ਹੈ ਜੋ ਇੱਕ ਪਾਸੇ ਵਲ ਜਾਵੇ ਇਹ ਦੋ ਤਰ੍ਹਾਂ ਦੀ ਹੁੰਦੀ ਹੈ:
(1) ਸਿੱਧੀ ਲਕੀਰ
(2) ਵਿੰਗੀ ਟੇਢੀ ਲਕੀਰ - ਵੱਟ: ਜਿਹੜੀਆਂ ਖੇਤਾਂ ਦੀਆਂ ਹੱਦਾ ਕਾਇਮ ਕਰਨ ਲਈ ਬਣਾਈਆਂ ਜਾਂਦੀਆ ਹਨ। ਉਹਾਂ ਨੰ ਵੱਟਾਂ ਆਖਦੇ ਹਨ। ਨੁਕਤਾ: ਇਹ ਕਾਗਜ ਅਥਵਾ ਲੱਕੜ ਤੇ ਲੱਗੇ ਹੋਏ ਨਿਸ਼ਾਨ ਨੂੰ ਆਖਦੇ ਹਨ। ਅਸਲ ਵਿੱਚ ਇਹ ਕੋਈ ਜਗ੍ਹਾ ਨਹੀਂ ਘੇਰਦਾ, ਇਹ ਸਿਰਫ ਲਾਈਨਾਂ ਤੇ ਸ਼ਕਲਾਂ ਬਣਾਉਣ ਲਈ ਇਹ ਨਿਸ਼ਾਨ ਲਗਾਏ ਜਾਂਦੇ ਹਨ।
- ਮੌਕਾ: ਨੁਕਤੇ ਵਾਂਗ ਜਮੀਨ ਉੱਤੇ ਬਣਾਏ ਨਿਸ਼ਾਨ ਨੂੰ ਮੌਕਾ ਕਹਿੰਦੇ ਹਨ।
- ਸੇਹੱਦਾ: ਜਿੱਥੇ ਦੋ ਤੋਂ ਵੱਧ ਪਿੰਡਾਂ ਦੀਆਂ ਹੱਦਾਂ ਮਿਲਦੀਆਂ ਹੋਣ, ਉੱਥੇ ਪੱਥਰ ਲਗਾਇਆ ਜਾਂਦਾ ਹੈ।
- ਮੁਤਵਾਜੀ ਖੱਤ ਜਾਂ ਵੱਟਾਂ: ਮੁਤਵਾਜੀ (ਸਮਾਨਅੰਤਰ) ਖਤ ਜਾਂ ਵੱਟਾਂ ਉਹ ਹਨ, ਜਿਨ੍ਹਾਂ ਨੂੰ ਭਾਵੇਂ ਕਿੰਨੀ ਦੂਰ ਤੱਕ ਲੈ ਜਾਵੋ ਇਹ ਆਪਸ ਵਿੱਚ ਨਹੀਂ ਮਿਲਣਗੀਆਂ।
- ਚਾਂਦਾ (Chanda): ਦੋ ਫੁੱਟ ਲੰਬਾ ਕਿੱਲਾ ਗੱਡ ਕੇ ਉਹਦੇ ਦੁਆਲੇ ਇੱਕ ਗੱਜ ਦੇ ਫਾਸਲੇ ਤੇ ਇੱਕ ਫੁੱਟ ਡੂੰਗੀ ਖਾਈ ਪੱਟ ਦਿੱਤੀ ਜਾਂਦੀ ਹੈ, ਉਸ ਨੂੰ ਚਾਂਦਾ ਆਖਦੇ ਹਨ। ਪਿਛੋਂ ਇੱਥੇ ਪੱਕੀ ਬੁਰਜੀ ਲਾ ਕੇ ਨਿਸ਼ਾਨ ਕਾਇਮ ਕੀਤਾ ਜਾਂਦਾ ਹੈ।
ਨਿਸ਼ਾਨਦੇਹੀ ਵਿੱਚ ਵਰਤੇ ਜਾਂਦੇ ਪੈਮਾਇਸ਼ ਦੇ ਸੰਦ:
- ਸਜ਼ਰਾ ( Sajra): ਕਿਸੇ ਜ਼ਮੀਨ ਦੀਆਂ ਹੱਦਾਂ ਅਤੇ ਉਸਦੇ ਦੇ ਅੰਦਰਲੇ ਭਾਗਾਂ ਨੂੰ ਰੇਖਾਵਾਂ ਰਾਹੀਂ ਕਾਗਜ ਤੇ ਪਟਵਾਰੀ ਨਕਸ਼ਾ ਤਿਆਰ ਕਰਦਾ ਹੈ ਜਿਸ ਦੀ ਨਿਸ਼ਾਨ ਦੇਹੀ ਲੈਣੀ ਹੋਵੇ ਉਸ ਨਕਸ਼ੇ ਨੂੰ ਸਜ਼ਰਾ ਕਿਹਾ ਜਾਂਦਾ ਹੈ। ਸਜ਼ਰਾ ਪੈਮਾਨੇ ਨਾਲ ਬਣਾਇਆ ਜਾਂਦਾ ਹੈ ਅਤੇ ਮੌਕਿਆਂ ਤੇ ਵੱਟਾਂ ਤੇ ਫਾਸਲਿਆਂ ਨੂੰ ਜਰੀਬ ਨਾਲ ਮਿਣਿਆ ਜਾਂਦਾ ਹੈ। ਕਰਾਸ ਦੁਆਰਾ ਆਮੂਦ ਲੰਬ ਕੱਢ ਕੇ ਗਿਰਾਏ ਜਾਂਦੇ ਹਨ ਇਸ ਤਰ੍ਹਾਂ ਦੋ ਮੌਕਿਆਂ ਦੇ ਵਿੱਚਕਾਰ ਤੀਜਾ ਮੌਕਾ ਮਾਲੂਮ ਕੀਤਾ ਜਾਂਦਾ ਹੈ।
- ਪੈਮਾਨਾ: ਮੌਕਿਆਂ ਦੇ ਫਾਸਲੇ ਨੂੰ ਜਿਸ ਤਰ੍ਹਾਂ ਨਾਲ ਨਕਸ਼ੇ ਤੇ ਪ੍ਰਗਟ ਕੀਤਾ ਜਾਂਦਾ ਹੈ ਉਸ ਨੂੰ ਸਕੇਲ ਦਾ ਪੈਮਾਨਾ ਕਹਿੰਦੇ ਹਨ। ਸਜ਼ਰਾ ਕਿਸ਼ਤਵਾਰ ਵਿੱਚ ਆਮ ਤੌਰ ਤੇ 40 ਕਰਮ ਪ੍ਰਤੀ ਇੰਚ ਦੀ ਸਕੇਲ ਨਾਲ ਤਿਆਰ ਹੁੰਦੇ ਹਨ। ਇਸ ਤਰ੍ਹਾਂ ਸਮਝ ਲਵੋ ਕਿ ਸਜ਼ਰੇ ਵਿੱਚ ਖਿਚੀ ਹੋਈ ਲਾਈਨ ਤਿੰਨ ਇੰਚ ਹੋਵੇ ਤਾਂ ਇਹ 120 ਕਰਮ ਨੂੰ ਪ੍ਰਗਟ ਕਰੇਗੀ। ਜੇਕਰ ਖੇਤ ਬਹੁਤ ਛੋਟੇ ਹੋਣ ਤਾਂ ਦੂਜੇ ਪੈਮਾਨੇ ਤੇ 20 ਕਰਮ ਪ੍ਰਤੀ ਇੰਚ ਦੇ ਹਿਸਾਬ ਨਾਲ ਬਣਾ ਲਏ ਜਾਂਦੇ ਹਨ। ਜੇ ਖੇਤ ਬਹੁਤ ਵੱਡੇ ਹੋਣ ਤਾਂ 80 ਕਰਮ ਪ੍ਰਤੀ ਇੰਚ ਰੱਖਿਆ ਜਾਂਦਾ ਹੈ। ਪਟਵਾਰੀ ਦਾ ਪੈਮਾਨਾ (ਫੁੱਟਾ) ਮਨਜੂਰ ਹੋਏ ਕਾਰਖਾਨੇ ਤੋਂ ਪਿੱਤਲ ਦਾ ਬਣਿਆ ਹੁੰਦਾ ਹੈ। ਧਾਤ ਦਾ ਰੰਗ ਚਮਕਦਾਰ ਨਹੀਂ ਹੋਣਾ ਚਾਹੀਦਾ। ਇੰਚ ਦੇ ਨਿਸ਼ਾਨ ਪੂਰੀ ਚੌੜਾਈ ਤੇ ਸਮਕੋਨ ਵਾਲੇ ਹੁੰਦੇ ਹਨ ਅਤੇ ਹਰ ਇੰਚ ਸਮਭਾਗਾਂ (ਹਿੱਸਿਆਂ) ਵਿੱਚ ਵੰਡਿਆ ਜਾਂਦਾ ਹੈ। ਇੱਕ ਹਿੱਸੇ ਦੇ ਦੋ ਕਰਮ ਬਣਦੇ ਹਨ। ਇਹ ਨਿਸ਼ਾਨ ਠੀਕ, ਸਾਫ ਅਤੇ ਡੂੰਘੇ ਹੋਣੇ ਚਾਹੀਦੇ ਹਨ। ਇਹ ਖਤਾਂ ਨੂੰ ਮਿਣਨ ਅਤੇ ਦਿੱਤੇ ਹੋਏ ਫਾਸਲਿਆਂ ਦੇ ਖਤ ਬਣਾਉਣ, ਆਮੂਦ (ਲੰਬ) ਕੱਢਣ, ਗਿਰਾਉਣ ਦੇ ਕੰਮ ਆਉਂਦਾ ਹੈ।
- ਜ਼ਰੀਬ (Jareeb): ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ: 3.68 & 3.71 : ਇਹ ਜ਼ਮੀਨ ਦੀ ਪੈਮਾਇਸ਼ ਕਰਨ ਸਮੇਂ ਜਾਂ ਨਿਸ਼ਾਨ ਦੇਹੀ ਕਰਨ ਸਮੇਂ ਇਹ ਸੱਭ ਤੋਂ ਮਹੱਤਵਪੂਰਨ ਸੰਦ ਹੈ। ਜ਼ਰੀਬ ਲੋਹੇ ਦੀਆਂ ਛੋਟੀਆਂ ਕੜੀਆਂ ਜੋੜ ਕੇ ਬਣਾਈ ਜਾਂਦੀ ਹੈ। ਕੜੀਆਂ ਦੇ ਸਿਰੇ ਗੋਲ ਹੁੰਦੇ ਹਨ ਜੋ ਲੋਹੇ ਦੇ ਛਲਿਆਂ ਨਾਲ ਆਪਸ ਵਿੱਚ ਜੁੜੇ ਹੁੰਦੇ ਹਨ ਅਤੇ ਲੋਹੇ ਦੀਆਂ ਨਰਮ ਕੜੀਆਂ ਦੀ ਬਣੀ ਹੁੰਦੀ ਹੈ। ਹਰ ਕਰਮ ਦੇ ਪਿੱਛੇ ਇੰਚ ਲੋਹੇ ਦਾ ਚੌਰਸ ਪੱਤਰਾ ਛੱਲੇ ਨਾਲ ਲੱਟਕਾਇਆ ਹੁੰਦਾ ਹੈ ਅਤੇ ਜ਼ਰੀਬ ਦੇ ਵਿੱਚਕਾਰ 3 ਵਰਗ ਇੰਚ ਪਿੱਤਲ ਦਾ ਟੁੱਕੜਾ ਲਟਕਾਇਆ ਹੁੰਦਾ ਹੈ। 66 ਇੰਦ ਦੀ ਕਰਮ ਵਾਲੀ ਜ਼ਰੀਬ ਵਿੱਚ 8 ਕੜੀਆਂ ਅਤੇ ਛੋਟੀ ਵਿੱਚ 7 ਕੜੀਆਂ ਹੁੰਦੀਆਂ ਹਨ। ਜ਼ਰੀਬ ਆਮ ਤੌਰ ਤੇ 10 ਕਰਮ ਜਾਂ 55 ਫੁੱਟ ਦੀ ਹੁੰਦੀ ਹੈ। ਪਰ ਮੀਟਰਿਕ ਪ੍ਰਣਲੀ ਅਨੁਸਾਰ ਜ਼ਰੀਬ 20 ਮੀਟਰ ਹੁੰਦੀ ਹੈ। ਜ਼ਰੀਬ ਦੇ ਦੋਵਾਂ ਸਿਰਿਆਂ ਤੇ ਕੁੰਡੇ ਹੁੰਦੇ ਹਨ, ਇਨ੍ਹਾਂ ਵਿੱਚੋਂ ਇੱਕ ਦੀ ਮੋਟਾਈ ਜ਼ਰੀਬ ਵਿੱਚ ਸਾਮਿਲ ਨਹੀਂ ਹੁੰਦੀ।
- ਅੱਡਾ: ਪੈਰਾ 3.70 ਪਟਵਾਰੀ ਨੂੰ ਉਸ ਵਲੋਂ ਵਰਤੇ ਜਾਣ ਵਾਲੇ ਕਰਮ ਜਾਂ ਮੀਟਰ ਦੀ ਲੰਬਾਈ ਵਾਲੇ ਲੋਹੇ ਦੇ ਗਜ਼ਾਂ ਦੀ ਸਹਾਇਤਾ ਨਾਲ ਜ਼ਰੀਬ ਦੀ ਲੰਬਾਈ ਠੀਕ ਰੱਖਣ ਲਈ ਹੇਠ ਲਿਖੇ ਢੰਗ ਨਾਲ ਅੱਡਾ ਤਿਆਰ ਕਰਦਾ ਹੈ: ਪਟਵਾਰਖਾਨੇ ਵਿੱਚ ਜਿੱਥੇ ਪੱਧਰੀ ਤੇ ਸਖਤ ਜਮੀਨ ਤੇ ਦੋ ਲਕੜੀ ਦੇ ਕੀਲੇ, ਜੋ ਲੰਬਾਈ ਵਿੱਚ 18 ਇੰਚ ਤੋਂ ਘੱਟ ਨਾ ਹੋਣ। ਜੇ ਦਸ ਕਰਮ ਦੀ ਜ਼ਰੀਬ ਹੋਵੇ ਤਾਂ ਦਸ ਕਰਮ ਤੇ ਕੀਲੇ ਗੱਡ ਦੇਣੇ ਹਨ, ਜੇ ਮੀਟਰਿਕ ਜ਼ਰੀਬ ਹੋਵੇ ਤਾਂ 20 ਮੀਟਰ ਤੇ ਕੀਲੇ ਗੱਡ ਕੇ ਅੱਡਾ ਤਿਆਰ ਕਰਦਾ ਹੈ। ਫਿਰ ਇੱਕ ਕੀਲੇ ਤੋਂ ਦੂਜੇ ਕੀਲੇ ਤੱਕ ਸੂਤ ਬੰਨਕੇ ਉਸ ਨਾਲ ਗਜ਼ ਰੱਖੇ ਗਾ ਜੋ ਇੱਕ ਸਿਰੇ ਤੋਂ ਸ਼ੁਰੂ ਹੋ ਕੇ ਉਹ ਦਸ ਗਜ ਰੱਖੇਗਾ ਜੋ ਦੂਜੇ ਸਿਰੇ ਕੀਲੇ ਦੇ ਅੰਦਰ ਟਕਰਾਵੇ। ਅੱਡਾ ਹਰ ਹਾਲਤ ਵਿੱਚ ਬਿਲਕੁੱਲ ਪੂਰਾ ਹੋਣਾ ਚਾਹੀਦਾ ਹੈ ਤਾਂ ਜੋ ਜ਼ਰੀਬ ਦੀ ਲੰਬਾਈ ਦੀ ਪਰਖ ਹੋ ਸਕੇ।
- ਝੰਡੀ: ਸਿੱਧੇ ਬਾਂਸ ਦੀ 10 ਫੁੱਟ ਲੰਬੀ ਹੁੰਦੀ ਹੈ। ਮੁਰੱਬਾ ਜਾਂ ਮੁਸਤਤੀਲ ਬੰਦੀ ਦੇ ਕੰਮ ਵਾਸਤੇ ਕੁੱਝ ਵੱਡੀਆਂ ਝੰਡੀਆਂ 15 ਇੰਚ ਲੰਬੀਆਂ ਹੋਣੀਆਂ ਚਾਹੀਦੀਆਂ ਹਨ। ਇਸ ਦੇ ਹੇਠਲੇ ਸਿਰੇ ਤੇ ਸਮ ਲੱਗੀ ਹੁੰਦੀ ਹੈ। ਅਤੇ ਰੰਗਦਾਰ ਫਰੇਰਾ ਲੱਗਾ ਹੁੰਦਾ ਹੈ। ਤਾਂਕਿ ਝੰਡੀ ਦੂਰੋਂ ਨਜਰ ਆ ਸਕੇ। ਝੰਡੀ ਨੂੰ ਪੈਰ ਜੋੜਕੇ ਪੈਰ ਦੇ ਅਗੂੰਠਿਆਂ ਵਿੱਚ ਦੀ ਸਿੱਧੀ ਗੱਡਣੀ ਹੈ।
- ਸੁੂਆ: ਪੈਰਾ 3.73 ਤਕਰੀਬਨ ਇੱਕ ਫੁੱਟ ਲੰਬੇ ਲੋਹੇ ਦਾ ਬਣਿਆ ਹੁੰਦਾ ਹੈ, ਪੈਮਾਇਸ਼ ਵਿੱਚ ਇਨ੍ਹਾਂ ਸੂਇਆਂ ਦੀ ਲੋੜ ਹੁੰਦੀ ਹੈ। ਜਦੋਂ ਜ਼ਰੀਬ ਮਿਣਤੀ ਲਈ ਵਿਛਾਈ ਜਾਂਦੀ ਹੈ ਤਾਂ ਜ਼ਰੀਬ ਦੇ ਕੁੰਡੇ ਦੇ ਸਿਰੇ ਤੇ ਗੱਡ ਦੇਈਦਾ ਹੈ ਤੇ ਜਦੋਂ ਜ਼ਰੀਬ ਅੱਗੇ ਖਿੱਚੀਦੀ ਹੈ ਤਾਂ ਪਹਿਲਾ ਕੁੰਡਾ ਉਸ ਸੂਏ ਵਿੱਚ ਪਾ ਦਿੱਤਾ ਜਾਂਦਾ ਹੈ।
- ਗਜ਼: ਪੈਰਾ 3.69 ਗਜ਼ ਲੋਹੇ ਦਾ ਬਣਿਆ ਹੁੰਦਾ ਹੈ, ਇਸ ਦੀ ਲੰਬਾਈ ਇੱਕ ਕਰਮ ਹੁੰਦੀ ਹੈ। ਭਾਵ 66 ਇੰਚ ਹੁੰਦੀ ਹੈ। ਪਰ ਹਰ ਇੱਕ ਪਟਵਾਰੀ ਪਾਸ ਦੇ ਗਜ਼ ਹੁੰਦੇ ਹਨ। ਮੀਟਰਕ ਗਜ ਇੱਕ ਮੀਟਰ ਭਾਵ 39.37 ਇੰਚ ਲੰਬਾ ਹੁੰਦਾ ਹੈ।
- ਕਰਾਸ: ਪੈਰਾ 3.72 ਇਹ ਲੱਕੜ ਦੀ ਚੌਰਸ ਫੱਟੀ 18 ਇੰਚ ਵਰਗਾਕਾਰ ਹੁੰਦਾ ਹੈ ਇਸ ਦੇ ਥੱਲੇ ਇੱਕ ਡੰਡਾ ਯੋਗ ਉਚਾਈ ਦਾ ਤਕਰੀਬਨ 18 ਇੰਚ ਦਾ ਫਿੱਟ ਕੀਤਾ ਜਾਂਦਾ ਹੈ। ਆਮ ਕਿਸਾਨੀ ਭਾਸ਼ਾ ਵਿੱਚ ਇਹ ਗੁਣੀਏ ਦਾ ਕੰਮ ਕਰਦਾ ਹੈ। ਅਤੇ ਇਸ ਦੀਆਂ ਫੱਟੀਆਂ ਦੇ ਉਪਰ ਵਿਚਕਾਰ ਇੱਕ ਝੱਰੀ ਹੁੰਦੀ ਹੈ। ਉਸ ਨੂੰ ਲਾਈਨ ਦੀ ਸੇਧ ਵਿੱਚ ਰੱਖ ਕੇ ਘੁੰਮਾ ਕੇ ਪਹਿਲਾਂ ਲਗੀਆਂ ਝੰਡੀਆਂ ਨੂੰ ਉਸ ਦੀ ਲਾਈਨ ਨਾਲ ਸਿੱਧੀਆਂ ਕਰ ਦੇਣਾ ਹੈ, ਇਹ ਕੰਮ ਇੱਕ ਅੱਖ ਮੀਚਕੇ ਹੁੰਦਾ ਹੈ, ਜਦੋਂ ਝੰਡੀਆਂ ਲਾਈਨ ਨਾਲ ਮਿਲ ਜਾਣ ਤਾਂ ਸਮਝੋ ਤੁਹਾਡੀ ਵੱਟ ਸਿੱਧੀ ਹੈ। ਇਸ ਥਾਂ ਤੇ ਜੋ ਮੌਕਾ ਉਪਰੋਕਤ ਤੇ ਲੰਬ (ਅਮੂਦ) ਗਿਰੇਗਾ।
ALSO READ Step by Step Property Marking procedure in Punjab (ਪੰਜਾਬ ਅੰਦਰ ਜ਼ਮੀਨ ਦੀ ਨਿਸ਼ਾਨਦੇਹੀ ਬਾਰੇ ਜਾਣਕਾਰੀ )
ਜ਼ਰੀਬ ਦੀ ਵਰਤੋਂ ਵੇਲੇ ਉਸ ਦੀ ਪਰਖ ਕਿਵੇਂ ਕਰਨੀ ਹੈ: ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 3.70:
ਜਦੋਂ ਜ਼ਰੀਬ ਦੀ ਵਰਤੋਂ ਕਰਨੀ ਹੁੰਦੀ ਹੈ ਤਾਂ ਹਲਕਾ ਪਟਵਾਰੀ ਪਹਿਲਾਂ ਇਸ ਦੀ ਪਰਖ ਕਰਦਾ ਹੈ। ਜ਼ਰੀਬ ਦੀ ਪਰਖ ਕਰਨ ਤੋਂ ਪਹਿਲਾਂ ਪਟਵਾਰੀ ਸਾਫ਼ ਪੱਧਰੇ ਥਾਂ ਤੇ ਇੱਕ ਕਿਲਾ ਗੱਡਦਾ ਹੈ ਅਤੇ ਫਿਰ ਲੋਹੇ ਦੇ ਫੀਤੇ ਨਾਲ ਮਿਣਕੇ ਫੁੱਟ ਦੀ ਦੂਰੀ ਤੇ ਦੂਜਾ ਕਿਲਾ ਗਡਦਾ ਹੈ। ਇਸ ਦੀ ਪਰਖ ਲਈ ਜ਼ਰੀਬ ਦੇ ਇੱਕ ਕੁੰਡੇ ਨੂੰ ਪਹਿਲੇ ਕੀਲੇ ਵਿੱਚ ਪਾ ਕੇ ਉਸ ਦਾ ਦੂਜਾ ਕੁੰਡਾ ਦੂਜੇ ਕੀਲੇ ਵੱਲ ਨੂੰ ਖਿਲਾਰਿਆ ਜਾਂਦਾ ਹੈ ਜੇਕਰ ਜ਼ਰੀਬ ਦਾ ਦੂਜਾ ਕੁੰਡਾ ਉਸ ਕੀਲੇ ਨੂੰ ਛੋਹੇ ਤਾਂ ਜ਼ਰੀਬ ਠੀਕ ਹੈ ਜੇ ਘੱਟ ਹੋਵੇ ਤਾਂ ਕੜੀਆਂ ਨੂੰ ਸਿੱਧਾ ਕਰਕੇ ਬਰਾਬਰ ਕਰ ਲਵੋ ਪਰ ਜੇਕਰ ਜ਼ਰੀਬ ਲੰਬੀ ਹੋਵੇ ਤਾਂ ਕੜੀਆਂ ਨੂੰ ਵਿੰਗਾ ਕਰਕੇ ਬਰਾਬਰ ਕਰ ਲਵੋ। ਜਿੱਥੇ ਜ਼ਰੀਬ ਪਰਖੀ ਜਾਂਦੀ ਹੈ ਉਹ ਆਮ ਕਿਸਾਨਾਂ ਦੀ ਭਾਸ਼ਾ ਵਿੱਚ ਉਸ ਨੂੰ ਅੱਡਾ ਕਹਿੰਦੇ ਹਨ।
ਜ਼ਰੀਬ ਨਾਲ ਸਿੱਧੀ ਲਾਈਨ ਦੀ ਮਿਣਤੀ:
ਮਿਣਤੀ ਹਮੇਸਾ ਸਿੱਧੀ ਕੀਤੀ ਜਾਂਦੀ ਹੈ। ਜਿਸ ਸਿੱਧੀ ਲਾਈਨ ਦੀ ਨਿਸ਼ਾਨਦੇਹੀ ਵੇਲੇ ਮਿਣਤੀ ਦੀ ਲੋੜ ਹੋਵੇ, ਉਸ ਦੇ ਦੋਹਾਂ ਸਿਰਿਆਂ ਤੇ ਝੰਡੀਆਂ ਲਗਾਉ ਅਤੇ ਇੱਕ ਤੀਜੀ ਝੰਡੀ ਲਾਈਨ ਦੇ ਵਿਚਕਾਰ ਗੱਡੋ ਕਿ ਜੇ ਇੱਕ ਪਾਸਿਓਂ ਵੇਖਿਆ ਜਾਵੇ ਤਾਂ ਆਖਰੀ ਝੰਡੀ ਦੂਜੀ ਦੀ ਆਡ ਵਿੱਚ ਮਿਣਤੀ ਕਰਦਿਆਂ ਛੁਪ ਜਾਵੇ। ਦੋ ਆਦਮੀ ਜ਼ਰੀਬ ਨੂੰ ਸਿਰਿਆਂ ਤੋਂ ਖਿੱਚਣਗੇ ਅਤੇ ਤੀਜਾ ਆਦਮੀ ਇਸ ਨੂੰ ਵਿਚਕਾਰੋਂ ਚੱਕੇਗਾ ਤਾਂਕਿ ਜ਼ਰੀਬ ਰਗੜਦੀ ਹੋਈ ਨਾ ਚਲੇ। ਜ਼ਰੀਬ ਦੀ ਇੱਕ ਕੁੰਡੀ ਦੀ ਮੋਟਾਈ ਬਾਹਰ ਰਹੇ।
ਜ਼ਰੀਬ ਖਿੱਚਣ ਵਾਲੇ ਨੂੰ ਆਮ ਭਾਸਾ ਵਿੱਚ ਜ਼ਰੀਬਕਸ਼ ਕਿਹਾ ਜਾਂਦਾ ਹੈ। ਇੱਕ ਸਿਰੇ ਤੋਂ ਜ਼ਰੀਬ ਪੱਕੜ ਕੇ ਸਿੱਧੀ ਕਰਕੇ ਦੂਜਾ ਜ਼ਰੀਬਕਸ਼ ਉਸ ਨੂੰ ਦੂਜੇ ਸਿਰੇ ਤੋਂ ਪੱਕੜ ਕੇ ਝੱਟਕੇਗਾ ਅਤੇ ਵੇਖੇਗਾ ਕਿ ਕੋਈ ਕੜੀ ਉਲਝੀ ਹੋਈ ਤਾਂ ਨਹੀਂ ਜੇ ਉਲਝੀ ਹੋਈ ਹੋਵੇ ਤਾਂ ਉਸ ਨੂੰ ਠੀਕ ਕਰੇਗਾ। ਹੁਣ ਪਹਿਲਾ ਜ਼ਰੀਬਕਸ਼ ਦੋ ਝੰਡੀਆਂ ਦੀ ਸੇਧ ਵਿੱਚ ਖੜਾ ਹੋਕੇ ਇਸ ਤਰ੍ਹਾਂ ਕੁੰਡੇ ਨੂੰ ਸੂਏ ਨਾਲ ਲਗਾਏਗਾ ਅਤੇ ਮੂੰਹੋਂ ਇੱਕ ਕਹੇਗਾ, ਹੁਣ ਦੂਜਾ ਜ਼ਰੀਬ ਖਿੱਚ ਕੇ ਅੱਗੇ ਲੈ ਜਾਵੇਗਾ।
ਜਦੋਂ ਉਹ ਜ਼ਰੀਬਕਸ਼ ਸੂਏ ਤੇ ਪੁੱਜੇਗਾ ਤਾਂ ਉਹ ਕਹੇਗਾ ਬਸ। ਫਿਰ ਉਹ ਜ਼ਰੀਬ ਦੇ ਕੁੰਡੇ ਨੂੰ ਸੂਏ ਵਿੱਚ ਇਸ ਤਰ੍ਹਾਂ ਪਾਏਗਾ ਕਿ ਸੂਆ ਆਪਣੀ ਥਾਂ ਤੋਂ ਨਾ ਹਿਲੇ। ਉਹ ਆਪਣੇ ਦੋਵੇਂ ਪੈਰ ਕੁੰਡੇ ਦੇ ਦੋਵੇਂ ਪਾਸੇ ਰੱਖ ਕੇ ਖਲੇ ਜਾਵੇਗਾ ਅਤੇ ਅਗਲਾ ਜ਼ਰੀਬਕਸ਼ ਮੁਹੋਂ ਕਹੇਗਾ ਦੋ। ਇਸ ਤਰ੍ਹਾਂ ਜਦੋਂ ਦਸਵਾਂ ਸੁਆ ਲਾਇਆ ਜਾਵੇਗਾ ਅਤੇ ਪਿਛਲਾ ਜ਼ਰੀਬਕਸ਼ ਨੌਵੇਂ ਸੂਏ ਤੇ ਪੁੱਜੇਗਾ। ਲਾਈਨ ਦੇ ਆਖਰੀ ਮੌਕਿਆਂ ਤੱਕ ਜਿੰਨੀਆਂ ਪੂਰੀਆਂ ਜਰੀਬਾਂ ਹੋਣ ਉਸ ਨੂੰ 10 ਨਾਲ ਗੁਣਾ ਕਰ ਲਵੇ ਉਹ ਤੁਹਾਡੀਆਂ ਪੂਰੀਆਂ ਕਰਮਾਂ ਆ ਜਾਣਗੀਆਂ।
ਨੋਟ: ਨਿਸ਼ਾਨ ਦੇਹੀ ਕਰਨ ਵੇਲੇ ਇਸ ਗਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਜਿਹੜੇ ਮੁਰੱਬਾ ਪੱਥਰ ਮੁਰੱਬੇ ਦੇ ਚਾਰੇ ਨੁਕਰਾਂ ਤੇ ਲੱਗੇ ਹੁੰਦੇ ਹਨ ਉਹ ਦੂਜੇ ਨਾਲ ਲਗਦੇ ਮੁਰੱਬਿਆਂ ਨਾਲ ਸਾਂਝੇ ਹੁੰਦੇ ਹਨ,ਅਤੇ ਜਦੋਂ ਇਨ੍ਹਾਂ ਤੋਂ ਮਿਣਤੀ ਸ਼ੁਰੂ ਕਰਨੀ ਹੈ ਤਾਂ ਜ਼ਰੀਬ ਦਾ ਕੁੰਡਾ ਪੱਥਰ ਦੇ ਸੈਂਟਰ ਚ ਰੱਖਕੇ ਮਿਣਤੀ ਸ਼ੁਰੂ ਕਰਨੀ ਹੈ, ਨਾਂ ਕਿ ਉਸ ਦੀ ਸਾਈਡ ਤੋਂ।
ਨੋਟ: ਪੰਜਾਬ ਸਰਕਾਰ ਮਾਲ ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ (ਭੌਂ ਮਾਲੀਆ ਸ਼ਾਖਾ) ਦੇ ਮੀਮੋ ਨੰ. 10/05/2012 – ਭ:ਮ:- 2/25/94 ਦੁਆਰਾ ਮਿਤੀ 01/12/2017 ਨੂੰ ਰਾਜ ਵਿੱਚ ਨਿਸ਼ਾਨਦੇਹੀ ਦੀ ਸੇਵਾ ਨੂੰ ਰਾਈਟ ਟੂ ਸਰਵਿਸ ਐਕਟ, 2011 ਵਿੱਚ ਸ਼ਾਮਿਲ ਕੀਤਾ। ਗਿਆ ਹੈ ਜਿਸ ਦਾ ਨਿਪਟਾਰਾ ਨਿਸ਼ਾਨਦੇਹੀ ਦੀ ਅਪਲੀਕੇਸ਼ਨ ਦੇਣ ਤੋਂ 45 ਦਿਨਾਂ ਦੇ ਅੰਦਰ ਅੰਦਰ ਕਰਨਾ ਨਿਰਧਾਰਤ ਕੀਤਾ ਹੋਇਆ ਹੈ। ਇਸ ਆਰਡਰ ਦੁਆਰਾ ਹੁਣ ਸਾਨੂੰ ਨਿਸ਼ਾਨਦੇਹੀ ਵਾਸਤੇ ਖੜ੍ਹੀ ਫ਼ਸਲ ਦੇ ਕੱਟਣ ਤੱਕ ਇੰਤਜਾਰ ਨਹੀਂ ਕਰਨਾ ਪੈਦਾਂ। ਅੱਜ ਦੇ ਵਿਗਿਆਨਿਕ ਯੁਗ ਵਿੱਚ ਹੁਣ ਖੜੀ ਫ਼ਸਲ ਦੀ ਨਿਸ਼ਾਨਦੇਹੀ Electronic Total Station ਦੇ ਰਾਹੀ ਸੰਭਵ ਹੋ ਗਈ ਹੈ। ਤੁਸੀਂ ਕਦੇ ਵੀ ਨਿਸ਼ਾਨਦੇਹੀ ਲੈ ਸਕਦੇ ਹੋ। ਇਸ ਆਧੁਨਿਕ ਯੰਤਰ ਨਾਲ 2.6 ਮੀਟਰ ਦੀ ਉਚਾਈ ਤੱਕ (ਗੰਨੇ ਦੀ ਖੜੀ ਫ਼ਸਲ) ਵਿੱਚ ਵੀ ਬਹੁਤ ਘੱਟ ਸਮੇ ਵਿੱਚ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਪਰੰਤੂ ਆਧੁਨਿਕ ਯੰਤਰ ਨਾਲ ਨਿਸ਼ਾਨਦੇਹੀ ਦੇਣ ਵਿੱਚ ਹੋਣ ਵਾਲੇ ਖਰਚੇ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਪੰਜਾਬ ਰੈਵੀਨਿਊ ਐਕਟ ਦੀ ਧਾਰਾ 101- ਏ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੇਠ ਲਿਖੇ ਅਨੁਸਾਰ ਨਿਸ਼ਾਨਦੇਹੀ ਦੀ ਫੀਸ ਨਿਰਧਾਰਤ ਕਰਨ ਦਾ ਫੈਸਲਾ ਲਿਆ ਹੈ:
- 1 ਏਕੜ ਤੋਂ 5 ਏਕੜ ਤੱਕ = 500/- ਰੁਪਏ
- 5 ਏਕੜ ਤੋਂ 25 ਏਕੜ ਤੱਕ =2000/- ਰੁਪਏ
- 25 ਏਕੜ ਤੋਂ ਵਧੇਰੇ = 5000/- ਰੁਪਏ
Demarcation (Nishandehi) Using Electronic Total Station and Collection of User Charges Punjab ਸੰਬਧੀ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ 01-12-2017 ਹੇਠ ਅਨੁਸਾਰ ਹੈ:-
Conditions And Adoption Rights Under Hindu Adoption Act, 1956
ਹਿੰਦੂ ਗੋਦਨਾਮਾ ਐਕਟ, 1956 (Hindu Adoption Act, 1956) ਦੇ ਅਨੁਸਾਰ ਗੋਦ ਲੈਣ ਅਤੇ ਦੇਣ ਸਮੇਂ ਗੋਦ ਲੈ ਰਹੇ ਪੁਰਸ਼ ਅਤੇ ਇਸਤਰੀ ਤੇ ਕੁੱਝ ਸ਼ਰਤਾਂ ਲਾਗੂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਜਾਣਕਾਰੀ ਹੇਠਾ ਅਨੁਸਾਰ ਹੈ-
ਪੁਰਸ਼ ਵਲੋਂ ਗੋਦ ਲੈਣ ਦੀ ਸਮਰਥਾ (Conditions for Male Under Hindu Adoption Act, 1956):-
Hindu Adoption Act, 1956 ਦੇ ਅਨੁਸਾਰ ਪੁਰਸ਼ ਹੇਠਾਂ ਦਿੱਤੀਆਂ ਸ਼ਰਤਾਂ ਤੇ ਪੁੱਤਰ ਜਾਂ ਪੁੱਤਰੀ ਗੋਦ ਲੈ ਸਕਦਾ ਹੈ :-
- ਗੋਦ ਲੈਣ ਵਾਲਾ ਪੁਰਸ਼ ਦਿਮਾਗੀ ਤੌਰ ਤੇ ਤੰਦਰੁਸਤ ਹੋਵੇ।
- ਗੋਦ ਲੈਣ ਵਾਲਾ ਪੁਰਸ਼ ਬਾਲਗ ਹੋਵੇ।
- ਜੇਕਰ ਗੋਦ ਲੈਣ ਵਾਲੇ ਪੁਰਸ਼ ਦੀ ਪਤਨੀ ਜਿੰਦਾ ਹੋਵੇ, ਤਾਂ ਪਤਨੀ ਦੀ ਸਹਿਮਤੀ ਲੈਣੀ ਜ਼ਰੂਰੀ ਹੈ, ਪ੍ਰੰਤੂ ਜੇਕਰ ਪਤਨੀ ਧਰਮ ਬਦਲ ਚੁੱਕੀ ਹੋਵੇ ਜਾਂ ਅਦਾਲਤ ਨੇ ਘੋਸ਼ਿਤ ਕਰ ਦਿੱਤਾ ਹੋਵੇ ਕਿ ਉਹ ਦਿਮਾਗੀ ਤੌਰ ਤੇ ਤੰਦਰੁਸਤ ਨਹੀ ਤਾਂ ਉਸਦੀ ਸਹਿਮਤੀ ਜ਼ਰੂਰੀ ਨਹੀ।
- ਜੇਕਰ ਗੋਦ ਲੈਣ ਵਾਲੇ ਪੁਰਸ਼ ਦੀਆਂ ਦੋ ਪਤਨੀਆਂ ਹੋਣ ਤਾਂ ਦੋਨਾਂ ਦੀ ਸਹਿਮਤੀ ਲੈਣੀ ਪਵੇਗੀ।
ਇਸਤਰੀ ਵਲੋਂ ਗੋਦ ਲੈਣ ਦੀ ਸਮਰਥਾ (Conditions For female Under Hindu Adoption Act, 1956):-
Hindu Adoption Act, 1956 ਦੇ ਅਨੁਸਾਰ ਇਸਤਰੀ ਹੇਠਾਂ ਦਿੱਤੀਆਂ ਸ਼ਰਤਾਂ ਤੇ ਪੁੱਤਰ ਜਾਂ ਪੁੱਤਰੀ ਗੋਦ ਲੈ ਸਕਦੀ ਹੈ :-
- ਗੋਦ ਲੈਣ ਵਾਲੀ ਇਸਤਰੀ ਬਾਲਗ ਹੋਵੇ।
- ਗੋਦ ਲੈਣ ਵਾਲੀ ਇਸਤਰੀ ਸ਼ਾਦੀਸ਼ੁਦਾ ਨਾ ਹੋਵੇ।
- ਪ੍ਰੰਤੂ ਜੇਕਰ ਸ਼ਾਦੀਸ਼ੁਦਾ ਹੋਵੇ ਤਾਂ ਉਸਦੀ ਸ਼ਾਦੀ ਟੁੱਟ ਚੁੱਕੀ ਹੋਵੇ ਜਾਂ ਪਤੀ ਮਰ ਚੁੱਕਾ ਹੋਵੇ ਜਾਂ ਪੂਰਨ ਤੌਰ ਤੇ ਸੰਸਾਰ ਤਿਆਗ ਚੁੱਕਾ ਹੋਵੇ, ਧਰਮ ਬਦਲ ਲਿਆ ਹੋਵੇ ਜਾਂ ਅਧਿਕਾਰਤ ਅਦਾਲਤ ਨੇ ਘੋਸ਼ਿਤ ਕੀਤਾ ਹੋਵੇ ਕਿ ਉਹ ਦਿਮਾਗੀ ਤੌਰ ਤੇ ਤੰਦਰੁਸਤ ਨਹੀਂ।
ALSO READ Senior Citizen Rights And Woman Rights Regarding Transfer Of Property In Punjab
ਗੋਦ ਕੌਣ ਦੇ ਸਕਦਾ ਹੈ ?
ਹਿੰਦੂ ਗੋਦਨਾਮਾ ਐਕਟ, 1956 ਦੀ ਧਾਰਾ 9 (Section 9 of Hindu Adoption Act) ਅਨੁਸਾਰ ਹੇਠਾਂ ਦਰਸਾਏ ਵਿੱਅਕਤੀ ਬੱਚੇ ਨੂੰ ਗੋਦ ਦੇ ਸਕਦੇ ਹਨ:-
- ਮਾਤਾ ਜਾਂ ਪਿਤਾ ਜਾਂ ਗਾਰਡੀਅਨ ਹੀ ਬੱਚੇ ਨੂੰ ਗੋਦ ਦੇ ਸਕਦਾ ਹੈ।
- ਜੇਕਰ ਪਿਤਾ ਜ਼ਿੰਦਾ ਹੈ ਤਾਂ ਇੱਕਲਾ ਵੀ ਬੱਚੇ ਨੂੰ ਗੋਦ ਦੇ ਸਕਦਾ ਹੈ ਪ੍ਰੰਤੂ ਬੱਚੇ ਦੀ ਮਾਤਾ ਦੀ ਸਹਿਮਤੀ ਲੈਣੀ ਜ਼ਰੂਰੀ ਹੈ।ਪ੍ਰੰਤੂ ਜੇਕਰ ਮਾਤਾ ਨੇ ਸਨਿਆਸ ਲੈ ਲਿਆ ਹੋਵੇ ਜਾਂ ਧਰਮ ਬਦਲ ਲਿਆ ਹੋਵੇ ਜਾਂ ਅਦਾਲਤ ਵਲੋਂ ਦਿਮਾਗੀ ਕਮਜ਼ੋਰ ਘੋਸ਼ਿਤ ਕਰ ਦਿੱਤੀ ਹੋਵੇ ਤਾਂ ਸਹਿਮਤੀ ਦੀ ਲੋੜ ਨਹੀ।
- ਜੇਕਰ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਜਾਂ ਸਨਿਆਸ ਲੈ ਲਿਆ ਹੋਵੇ ਜਾਂ ਧਰਮ ਬਦਲ ਲਿਆ ਹੋਵੇ ਜਾਂ ਅਦਾਲਤ ਵਲੋਂ ਦਿਮਾਗੀ ਕਮਜ਼ੋਰ ਘੋਸ਼ਿਤ ਕਰ ਦਿੱਤਾ ਹੋਵੇ ਤਾਂ ਬੱਚੇ ਦੀ ਮਾਤਾ ਇੱਕਲੀ ਬੱਚੇ ਨੂੰ ਗੋਦ ਦੇ ਸਕਦੀ ਹੈ।
- ਜੇਕਰ ਦੋਨੋਂ ਪਿਤਾ ਅਤੇ ਮਾਤਾ ਦੀ ਮੌਤ ਹੋ ਚੁੱਕੀ ਹੋਵੇ ਜਾਂ ਦੋਨਾਂ ਨੇ ਹੀ ਸਨਿਆਸ ਲੈ ਲਿਆ ਹੋਵੇ ਜਾਂ ਬੱਚੇ ਨੂੰ ਛੱਡ ਦਿੱਤਾ ਹੋਵੇ ਜਾਂ ਅਦਾਲਤ ਵਲੋਂ ਦੋਨਾਂ ਨੂੰ ਦਿਮਾਗੀ ਕਮਜ਼ੋਰ ਘੋਸ਼ਿਤ ਕਰ ਦਿੱਤਾ ਹੋਵੇ ਜਾਂ ਬੱਚੇ ਦੇ ਮਾਤਾ ਪਿਤਾ ਬਾਰੇ ਕੋਈ ਪਤਾ ਨਾ ਹੋਵੇ ਤਾਂ ਅਦਾਲਤ ਦੀ ਪੂਰਵ ਪ੍ਰਵਾਨਗੀ ਉਪਰੰਤ ਗਾਰਡੀਅਨ ਕਿਸੇ ਵਿਅਕਤੀ ਜਾਂ ਖੁਦ ਨੂੰ ਵੀ ਬੱਚਾ ਗੋਦ ਦੇ ਸਕਦਾ ਹੈ।
- ਪ੍ਰਵਾਨਗੀ ਦੇਣ ਤੋ ਪਹਿਲਾਂ ਅਦਾਲਤ ਵਲੋਂ ਤਸੱਲੀ ਕੀਤੀ ਜਾਂਦੀ ਹੈ ਕਿ ਗੋਦਨਾਮਾ ਬੱਚੇ ਦੀ ਭਲਾਈ ਲਈ ਹੈ। ਇਹ ਵੀ ਦੇਖਿਆ ਜਾਂਦਾ ਹੈ ਕਿ ਬੱਚੇ ਨੂੰ ਗੋਦ ਦੇਣ ਬਦਲੇ ਕੋਈ ਪੈਸਿਆਂ ਦਾ ਲੈਣ ਦੇਣ ਨਾ ਹੋਇਆ ਹੋਵੇ ਪ੍ਰੰਤੂ ਅਦਾਲਤ ਦੀ ਮਨਜੂਰੀ ਨਾਲ ਬੱਚੇ ਦੀ ਭਲਾਈ ਲਈ ਪੈਸਿਆਂ ਦਾ ਲੈਣ ਦੇਣ ਹੋ ਸਕਦਾ ਹੈ।
ਗੋਦਨਾਮਾ ਕਿਸ ਬੱਚੇ ਦਾ ਹੋ ਸਕਦਾ ਹੈ (Who Child Can Be Adopted)?
ਹਿੰਦੂ ਗੋਦਨਾਮਾ ਐਕਟ, 1956 ਦੇ ਅਨੁਸਾਰ ਹੇਠ ਲਿਖੇ ਬੱਚਿਆਂ ਦਾ ਗੋਦਨਾਮਾ ਹੋ ਸਕਦਾ ਹੈ :-
- ਲੜਕਾ ਜਾਂ ਲੜਕੀ ਹਿੰਦੂ, ਬੁੱਧ, ਜੈਨ ਜਾਂ ਸਿੱਖ ਹੋਵੇ,
- ਪਹਿਲਾਂ ਗੋਦਨਾਮਾ ਨਾਂ ਹੋਇਆ ਹੋਵੇ,
- ਕੁਆਰਾ ਹੋਵੇ,
- ਉਮਰ 15 ਸਾਲ ਤੋਂ ਘੱਟ ਹੋਵੇ।
ਗੋਦਨਾਮੇ ਸਬੰਧੀ ਹੋਰ ਸ਼ਰਤਾਂ (Other Conditions Related To Adoption):-
ਉਪਰੋਕਤ ਤੋਂ ਇਲਾਵਾ ਗੋਦਨਾਮੇ ਲਈ ਕੁੱਝ ਹੋਰ ਸ਼ਰਤਾਂ ਵੀ ਹਨ ਜੋ ਕਿ ਹੇਠ ਲਿਖੀਆਂ ਹਨ :-
- ਜੇਕਰ ਪੁੱਤਰ ਦਾ ਗੋਦਨਾਮਾ ਹੋਵੇ ਤਾਂ ਗੋਦ ਲੈਣ ਵਾਲੇ ਪਿਤਾ ਜਾਂ ਮਾਤਾ ਕੋਲ ਗੋਦ ਲੈਣ ਸਮੇਂ ਸਕਾ ਜਾਂ ਗੋਦ ਲਿਆ ਪੁੱਤਰ, ਪੋਤਰਾ ਜਾਂ ਪੜੌਤਾ ਨਹੀ ਹੋਣਾ ਚਾਹੀਦਾ।
- ਜੇਕਰ ਪੁੱਤਰੀ ਦਾ ਗੋਦਨਾਮਾ ਹੋਵੇ ਤਾਂ ਗੋਦ ਲੈਣ ਵਾਲੇ ਪਿਤਾ ਜਾਂ ਮਾਤਾ ਕੋਲ ਗੋਦ ਲੈਣ ਸਮੇਂ ਸਕੀ ਜਾਂ ਗੋਦ ਲਈ ਪੁੱਤਰੀ ਜਾਂ ਪੋਤਰੀ ਨਹੀ ਹੋਣੀ ਚਾਹੀਦੀ।
- ਜੇਕਰ ਪੁਰਸ਼ ਵਲੋਂ ਲੜਕੀ ਨੂੰ ਗੋਦ ਲਿਆ ਜਾ ਰਿਹਾ ਹੋਵੇ ਤਾਂ ਗੋਦ ਲੈਣ ਵਾਲਾ ਪੁਰਸ਼ ਲੜਕੀ ਤੋਂ 21 ਸਾਲ ਵੱਡਾ ਹੋਣਾ ਚਾਹੀਦਾ ਹੈ।
- ਜੇਕਰ ਇਸਤਰੀ ਵਲੋਂ ਲੜਕੇ ਨੂੰ ਗੋਦ ਲਿਆ ਜਾ ਰਿਹਾ ਹੋਵੇ ਤਾਂ ਇਸਤਰੀ ਲੜਕੇ ਨਾਲੋਂ 21 ਸਾਲ ਵੱਡੀ ਹੋਣੀ ਚਾਹੀਦੀ ਹੈ।
- ਇੱਕ ਬੱਚੇ ਨੂੰ ਦੋ ਜਾਂ ਵੱਧ ਵਿਅਕਤੀਆਂ ਵਲੋਂ ਇੱਕੋ ਸਮੇਂ ਗੋਦ ਨਹੀ ਲਿਆ ਜਾ ਸਕਦਾ ਹੈ।
- ਬੱਚੇ ਦੇ ਮਾਤਾ ਪਿਤਾ ਜਾਂ ਗਾਰਡੀਅਨ ਵਲੋਂ ਅਸਲ ਵਿੱਚ ਇੱਕ ਪਰਿਵਾਰ ਤੋਂ ਦੂਜੇ ਪਰਿਵਾਰ ਵਿੱਚ ਬੱਚੇ ਦਾ ਦੇਣਾ ਅਤੇ ਲੈਣਾ ਜ਼ਰੂਰੀ ਹੈ।
ਗੋਦਨਾਮੇ ਦਾ ਅਸਰ (Rights After Adoption) :-
ਗੋਦ ਲਿਆ ਗਿਆ ਬੱਚਾ ਗੋਦ ਲੈਣ ਵਾਲੇ ਪਿਤਾ ਜਾਂ ਮਾਤਾ ਦਾ ਬੱਚਾ ਸਮਝਿਆ ਜਾਂਦਾ ਹੈ। ਜਿਸ ਤਾਰੀਖ ਨੂੰ ਗੋਦਨਾਮਾ ਹੋਇਆ ਹੋਵੇ ਉਸ ਤਾਰੀਖ ਤੋਂ ਜਿਥੇ ਬੱਚਾ ਜਨਮਿਆਂ ਹੋਵੇ ਉਸ ਪਰਿਵਾਰ ਨਾਲੋ ਉਸਦਾ ਰਿਸ਼ਤਾ ਖਤਮ ਹੋ ਜਾਂਦਾ ਹੈ ਅਤੇ ਨਵੇਂ ਪਰਿਵਾਰ ਵਿੱਚ ਸਬੰਧ ਜੁੜ ਜਾਂਦਾ ਹੈ। ਪੁਰਾਣੇ ਪਰਿਵਾਰ ਵਿੱਚੋ ਹੱਕ ਖਤਮ ਹੋ ਜਾਂਦੇ ਹਨ ਅਤੇ ਨਵੇਂ ਪਰਿਵਾਰ ਵਿੱਚ ਹੱਕ ਪੈਦਾ ਹੋ ਜਾਂਦੇ ਹਨ।
Senior Citizen Rights And Woman Rights Regarding Transfer Of Property In Punjab
ਆਪਣੇ ਜੀਵਨ ਕਾਲ ਦੌਰਾਨ ਅਚੱਲ ਜਾਇਦਾਦ ਆਪਣੇ ਵਾਰਸਾਂ ਦੇ ਨਾਂ ਤਬਦੀਲ ਕਰਨ ਬਾਰੇ ਜਾਣਕਾਰੀ (Senior Citizen Rights Regarding Transfer of Property):
ਸੰਨ 2001 ਤੋਂ ਪਹਿਲਾਂ ਅਗਰ ਤੁਸੀਂ ਭਾਵੇਂ ਆਪਣੀ ਜ਼ਾਇਦਾਦ ਕਿਸੇ ਨਜਦੀਕੀ ਰਿਸ਼ਤੇਦਾਰ ਦੇ ਨਾਂ ਕਰਵਾਉਣੀ ਹੁੰਦੀ ਸੀ ਤਾਂ ਆਮ ਰਜ਼ਿਸਟਰੀ ਵਾਂਗ ਹੀ ਅਸਟਾਮ ਡਿਉਟੀ ਲਗਦੀ ਸੀ, ਹਾਂ ਅਗਰ ਤੁਸੀਂ ਪੁੰਨ-ਹਿਬਾਨਾਮਾ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਂ ਕਰਦੇ ਸੀ ਤਾਂ ਥੋੜਾ ਬਹੁਤ ਅਸ਼ਟਾਮ ਡਿਊਟੀ ਘੱਟ ਲਗਦੀ ਸੀ ਨਹੀਂ ਤਾਂ ਲੋਕਾਂ ਨੂੰ ਕਾਫੀ ਖਰਚ ਉਠਾਉਣਾ ਪੈਂਦਾ ਸੀ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਅਚੱਲ ਜਾਇਦਾਦ ਦੇ ਮਾਲਕਾਂ ਵੱਲੋਂ ਆਪਣੇ ਵਾਰਸਾਂ ਦੇ ਨਾਮ ਜਾਇਦਾਦ ਲਗਵਾਉਣ ਦੀ ਖਾਤਰ ਵਾਰਸਾਂ ਵੱਲੋਂ ਆਪਣੇ ਖਿਲਾਫ ਦੀਵਾਨੀ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਵਾਕੇ ਵਾਰਸਾਂ ਦੇ ਹੱਕ ਵਿੱਚ ਡਿਕਰੀ ਕਰਵਾ ਦਿੱਤੀ ਜਾਂਦੀ ਸੀ । ਡਿਕਰੀ ਦੇ ਆਧਾਰ ਤੇ ਰਿਕਾਰਡ ਮਾਲ ਵਿੱਚ ਜਮੀਨ ਵਾਰਸਾਂ ਦੇ ਨਾਮ ਤਬਦੀਲ ਹੋ ਜਾਂਦੀ ਸੀ। ਪ੍ਰੰਤੂ ਇਹ ਇੱਕ ਅਸਿੱਧਾ ਢੰਗ ਸੀ।
ਪਰ ਬਾਅਦ ਵਿੱਚ ਪੰਜਾਬ ਸਰਕਾਰ ਨੇ ਲੋਕਾਂ ਦੀ ਇਸ ਮੁਸਕਿਲ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਤੀ 21/12/2001 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਭਾਰਤੀ ਸਟੈਂਪ ਐਕਟ, 1899 ਦੀ ਧਾਰਾ 9 ਵਿੱਚ ਸੋਧ ਕਰਕੇ ਖੇਤੀਬਾੜੀ ਅਤੇ ਪੇਂਡੂ ਰਿਹਾਇਸ਼ੀ ਜ਼ਮੀਨ (ਲਾਲ ਲਕੀਰ ਤੋਂ ਬਾਹਰ) ਹਿੰਦੂ ਵਿਰਾਸਤ ਐਕਟ, 1956 ਅਨੁਸਾਰ ਪਹਿਲੀ ਸ੍ਰੇਣੀ ਦੇ ਵਾਰਸਾਂ ਦੇ ਨਾਮ ਤਬਦੀਲ ਕਰਨ ਤੇ ਲੱਗਣ ਵਾਲੀ ਅਸ਼ਟਾਮ ਡਿਊਟੀ ਤੋਂ ਛੋਟ ਦਿੱਤੀ ਗਈ। ਹਿੰਦੂ ਵਿਰਾਸਤ ਐਕਟ, 1956 ਅਨੁਸਾਰ ਪਹਿਲੀ ਸ਼੍ਰੇਣੀ ਦੇ ਵਾਰਸਾਂ ਦੀ ਸੂਚੀ ਇਸ ਪ੍ਰਕਾਰ ਹੈ ਜਿਨ੍ਹਾਂ ਦੇ ਨਾਮ ਤੁਸੀਂ ਆਪਣੀ ਜ਼ਾਇਦਾਦ ਬਿਨ੍ਹਾਂ ਅਸ਼ਟਾਮ ਡਿਊਟੀ ਦੇ ਤਬਦੀਲ ਕਰ ਸਕਦੇ ਹੋ ਉਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ:
ਰਿਸ਼ਤੇ ਦਾ ਨਾਂਮ
- ਪੁੱਤਰ
- ਪੁੱਤਰੀ
- ਪਤਨੀ
- ਮਾਤਾ
- ਪੋਤਾ
- ਪੋਤੀ
- ਦੋਹਤਾ
- ਦੋਹਤੀ
- ਨੂੰਹ
- ਪੜੋਤਾ
- ਪੜੋੋਤੀ
- ਪੋਤ ਨੂੰਹ
ਪਰ ਜੇ ਕੋਈ ਜਮੀਨ ਮਾਲਕ ਕੁਆਰਾ (ਛੜਾ) ਜਾਂ ਉਸ ਦਾ ਆਪਣਾ ਕੋਈ ਬੱਚਾ ਨਾ ਹੋਵੇ ਤਾਂ ਉਹ ਆਪਣੀ ਜਾਇਦਾਦ ਹੇਠ ਲਿਖੇ ਇਨ੍ਹਾਂ ਵਾਰਸਾਂ ਦੇ ਨਾਮ ਕਰ ਸਕਦਾ ਹੈ:
- ਭਰਾ
- ਭੈਣ
- ਭਤੀਜਾ
- ਭਤੀਜੀ
- ਭਾਣਜਾ
- ਭਾਣਜੀ
ਬਾਅਦ ਵਿੱਚ ਪੰਜਾਬ ਸਰਕਾਰ ਨੇ ਇਸ ਨੂੰ ਬਦਲ ਕੇ ਮਿਤੀ 12/05/2014 ਦੇ ਪੱਤਰ ਅਨੁਸਾਰ ਕੋਈ ਵਿਅਕਤੀ ਆਪਣੀ ਜ਼ਾਇਦਾਦ ਆਪਣੇ ਜੀਵਨ ਕਾਲ ਦੌਰਾਨ ਆਪਣੇ ਹੇਠ ਲਿਖੇ ਕੁੱਝ ਯੋਗ ਵਾਰਸਾਂ ਦੇ ਨਾ ਹੀ ਕਰ ਸਕਦਾ ਹੈ। ਉਹ ਇਸ ਪ੍ਰਕਾਰ ਹਨ:
- ਪੁੱਤਰ
- ਪੁੱਤਰੀਆਂ
- ਪੋਤੇ
- ਪੋਤੀਆਂ
- ਦੋਹਤੇ
- ਦੋਹਤੀਆਂ
- ਭਰਾ
- ਭੈਣ
ਪੰਜਾਬ ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਅਨੁਸਾਰ ਹੁਣ ਤੁਸੀਂ ਸਿਰਫ ਉੱਤੇ ਦਿੱਤੇ ਕੁੱਝ ਯੋਗ ਰਿਸ਼ਤੇਦਾਰਾਂ ਦੇ ਨਾਮ ਹੀ ਆਪਣੀ ਜਾਇਦਾਦ ਤਬਦੀਲ ਕਰ ਸਕਦੇ ਹੋ ਅਤੇ ਇਹਨਾਂ ਦੇ ਨਾਮ ਜ਼ਾਇਦਾਦ ਤਬਦੀਲ ਕਰਨ ਤੇ ਅਸ਼ਟਾਮ ਡਿਊਟੀ ਤੋਂ ਛੋਟ ਹੋਵੇਗੀ। ਇਹ ਛੋਟ ਸ਼ਹਿਰੀ ਰਿਹਾਇਸ਼ੀ, ਕਮਰਸ਼ੀਅਲ, ਉੱਦਯੋਗਿਕ, ਖੇਤੀਬਾੜੀ ਅਤੇ ਪੇਂਡੂ ਰਿਹਾਇਸ਼ੀ ਲਾਲ ਲਕੀਰ ਤੋਂ ਬਾਹਰ ਵਾਲੇ ਜਾਇਦਾਦ ਦੇ ਮਾਲਕਾਂ ਨੂੰ ਦਿੱਤੀ ਗਈ ਹੈ।
ਪੰਜਾਬ ਸਰਕਾਰ ਦੇ ਇੱਕ ਹੋਰ ਪੱਤਰ ਮਿਤੀ 29/09/2014 ਅਨੁਸਾਰ ਹੁਣ ਖੂਨ ਦੇ ਰਿਸ਼ਤਿਆਂ ਨੂੰ ਹੋਰ ਸਪਸ਼ਟ ਕਰਦੇ ਹੋਏ ਹਦਾਇਤਾਂ ਜਾਰੀ ਕੀਤੀਆਂ ਹਨ। ਅਸ਼ਟਾਮ ਡਿਊਟੀ ਤੋਂ ਇਹ ਛੋਟ ਜਾਇਦਾਦ ਦੇ ਮਾਲਕਾਂ ਦੇ ਉਹਨਾਂ ਸਾਰੇ ਖੂਨ ਦੇ ਰਿਸ਼ਤਿਆਂ ਵਿੱਚ ਹੀ ਹੋਵੇਗੀ, ਜਿਨ੍ਹਾਂ ਦਾ ਵੇਰਵਾ ਹਿੰਦੂ ਵਰਾਸਤ ਐਕਟ, 1956 ਵਿੱਚ ਦਰਸਾਇਆ ਗਿਆ ਹੈ।
ਇਸ ਦੇ ਅਧੀਨ ਸਰਕਾਰੀ ਖਰਚਿਆਂ ਦਾ ਵੇਰਵਾ ਇਸ ਪ੍ਰਕਾਰ ਹੋਵੇਗਾ:
ਲੜੀ ਨੰ. | ਵਸੀਕਾ ਦੀ ਕਿਸਮ | ਅਸ਼ਟਾਮ ਡਿਊਟੀ | ਰਜਿਸਟਰੇਸ਼ਨ ਫੀਸ | ਸੁਵਿਧਾ ਫੀਸ |
01 | ਤਬਦੀਲਨਾਮਾ (ਮਿਉਂਸਪਲ ਕਾਰਪੋਰੇਸ਼ਨ ਦੀ ਹਦੂਦ ਅੰਦਰ ਅਤੇ ਹਦੂਦ ਤੋਂ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆਉਦੇ ਪਿੰਡ) | 3% ਸ਼ੋਸ਼ਲ ਸਕਿਉਰਿਟੀ ਫੰਡ, 1% ਸ਼ੋਸ਼ਲ ਇੰਨਫਰਾਸਟਰੱਕਚਰ ਸੈਸ
|
1% ਜਾਂ ਵੱਧ ਤੋਂ ਵੱਧ 2 ਲੱਖ ਰੁਪਏ | 500 ਰੁਪਏ |
02 | ਤਬਦੀਲਨਾਮਾ (ਮਿਊਂਸਪਲ ਕਾਰਪੋਰੇਸ਼ਨ ਦੀ ਹਦੂਦ ਤੋਂ ਬਾਹਰ ਅਤੇ ਹਦੂਦ ਦਾਇਰੇ ਦੇ ਬਾਹਰ ਆਉਦੇ ਪਿੰਡ) | 1% ਸ਼ੋਸ਼ਲ ਇੰਨਫਰਾਸਟਰੱਕਚਰ ਸੈਸ
|
1% ਜਾਂ ਵੱਧ ਤੋਂ ਵੱਧ 2 ਲੱਖ ਰੁਪਏ | 500 ਰੁਪਏ |
ਨੋਟ- ਪੰਜਾਬ ਸਰਕਾਕ ਵੱਲੋਂ ਇੱਕ ਹੋਰ ਨੋਟੀਫਿਕੇਸ਼ਨ ਨੰਬਰ S.O.47/C.AXV/1908/Ss.78 ਅਤੇ ਮਿਤੀ 79/2015 ਮਿਤੀ 02/11/2015 ਨੰਬਰ S.O.48/C.A.2/1899/S.9/2015 ਮਿਤੀ 02/11/2015 ਅਨੁਸਾਰ ਕਿਸੇ ਮਾਲਕ ਪੁਰਸ਼ ਜਾਂ ਇਸਤਰੀ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਆਪਣੀ ਜ਼ਾਇਦਾਦ ਹੇਠ ਲਿਖੇ ਵਾਰਸਾਂ ਦੇ ਨਾਮ ਤਬਦੀਲ ਕਰਨੀ ਹੋਵੇ ਤਾਂ 3% ਸ਼ੋਸ਼ਲ ਸਕਿਉਰਿਟੀ ਫੰਡ, 1% ਸ਼ੋਸ਼ਲ ਇੰਨਫਰਾਸਟਰੱਕਚਰ ਸੈੱਸ ਅਤੇ 1% ਰਜਿਸਟਰੇਸ਼ਨ ਫੀਸ ਉੱਤੇ ਛੋਟ ਦਿੱਤੀ ਗਈ ਹੈ।
- ਪਤੀ
- ਪਤਨੀ
- ਪੁੱਤਰ
- ਪੁੱਤਰੀਆਂ
- ਪਿਤਾ
- ਮਾਤਾ
- ਭਰਾਵਾਂ
- ਭੈਣਾਂ
- ਪੋਤੇ
- ਪੋਤੀਆਂ
ਅਚੱਲ ਜਾਇਦਾਦ ਦੀ ਮਹਿਲਾ ਮਾਲਕ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਆਪਦੀ ਜਾਇਦਾਦ ਵਾਰਸਾਂ ਦੇ ਨਾਮ ਤਬਦੀਲ ਕਰਨਾ (Woman Rights Regarding Transfer of Property)-
ਪੰਜਾਬ ਸਰਕਾਰ ਦੇ ਹੁਕਮ ਮਿਤੀ 08-1-2004 ਅਨੁਸਾਰ ਅਚੱਲ ਜਾਇਦਾਦ ਦੀ ਮਹਿਲਾ ਮਾਲਕ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਆਪਣੀ ਜਾਇਦਾਦ ਹਿੰਦੂ ਵਰਾਸਤ ਐਕਟ, 1956 ਦੀ ਧਾਰਾ 15(1)(ੳ) ਅਨੁਸਾਰ ਹੇਠ ਲਿਖੇ ਵਾਰਸਾਂ ਦੇ ਨਾਮ ਤਬਦੀਲ ਕਰਵਾ ਸਕਦੀ ਹੈ:-
- ਪੁੱਤਰ
- ਪੁੱਤਰੀ
- ਪਤੀ
- ਪਹਿਲਾਂ ਮਰ ਚੁੱਕੇ ਪੁੱਤਰ ਦਾ ਪੁੱਤਰ ਜਾਂ ਪੁੱਤਰੀ
- ਪਹਿਲਾਂ ਮਰ ਚੁੱਕੀ ਪੁੱਤਰੀ ਦਾ ਪੁੱਤਰ ਜਾਂ ਪੁੱਤਰੀ
ਪ੍ਰੰਤੂ ਜੇਕਰ ਮਹਿਲਾ ਕੁਆਰੀ ਜਾਂ ਉਸਦਾ ਕੋਈ ਆਪਣਾ ਬੱਚਾ ਨਾ ਹੋਵੇ ਅਤੇ ਧਾਰਾ 15(1)(ੳ) ਮੁਤਾਬਿਕ ਵਾਰਸ ਨਾ ਹੋਵੇ ਤਾਂ ਉਹ ਆਪਣੀ ਜਾਇਦਾਦ ਹਿੰਦੂ ਵਰਾਸਤ ਐਕਟ, 1956 ਦੀ ਧਾਰਾ 15(1)(ਅ) ਅਤੇ (ੲ) ਅਨੁਸਾਰ ਹੇਠ ਲਿਖੇ ਵਾਰਸਾਂ ਦੇ ਨਾਮ ਤਬਦੀਲ ਕਰਵਾ ਸਕਦੀ ਹੈ:-
- ਧਾਰਾ 15(1) (ਅ) ਅਨੁਸਾਰ ਪਤੀ ਦੇ ਵਾਰਸਾਂ ਦੇ ਨਾਮ ਕਲਾਸ 1 ਅਤੇ 2
- ਧਾਰਾ 15(1) (ੲ) ਅਨੁਸਾਰ
- ਪਿਤਾ ਦੇ ਨਾਮ
- ਮਾਤਾ ਦੇ ਨਾਮ
ਕਿਸੀ ਵਿਅਕਤੀ ਵੱਲੋਂ ਕਰਵਾਈ ਗਈ ਰਜਿਸਟਰ ਜਾਂ ਖਾਨਗੀ ਵਸੀਅਤ ਨੂੰ ਤਬਦੀਲ ਕਰਨ ਸਬੰਧੀ ਜਾਣਕਾਰੀ-
ਜੇਕਰ ਕੋਈ ਵਿਅਕਤੀ ਆਪਣੀ ਜਾਇਦਾਦ ਸਬੰਧੀ ਆਪਣੇ ਬੱਚਿਆਂ ਦੇ ਨਾਂ ਜਾਂ ਕਿਸੇ ਹੋਰ ਵਿਅਕਤੀ ਦੇ ਨਾਂ ਰਜਿਸਟਰ ਜਾਂ ਖਾਨਗੀ ਵਸੀਅਤ ਕਰਵਾ ਦੇਵੇ, ਪ੍ਰੰਤੂ ਬਾਅਦ ਵਿੱਚ ਉਸਨੂੰ ਇਹ ਲੱਗੇ ਕਿ ਉਸ ਤੋਂ ਵਸੀਅਤ ਗਲਤ ਹੋ ਗਈ ਹੈ ਤਾਂ ਅਜਿਹੀ ਸਥਿਤੀ ਵਿੱਚ ਜੇਕਰ ਪਹਿਲੀ ਵਸੀਅਤ ਘਰ ਲਿਖੀ ਗਈ ਸੀ ਭਾਵ ਖਾਨਗੀ ਵਸੀਅਤ ਸੀ ਤਾਂ ਨਵੀਂ ਖਾਨਗੀ ਵਸੀਅਤ ਕਿਸੇ ਦੇ ਨਾਂ ਵੀ ਕਰ ਸਕਦਾ ਹੈ ਅਤੇ ਨਵੀਂ ਵਸੀਅਤ ਵਿੱਚ ਪਹਿਲਾਂ ਕੀਤੀ ਵਸੀਅਤ ਦਾ ਹਵਾਲਾ ਦਿੰਦੇ ਹੋਏ ਪੁਰਾਣੀ ਵਸੀਅਤ ਨੂੰ ਮਨਸੂਖ/ਰੱਦ ਕਰ ਸਕਦਾ ਹੈ ।
ਪ੍ਰੰਤੂ ਜੇਕਰ ਵਸੀਅਤ ਰਜਿਸਟਰਡ ਕਰਵਾਈ ਗਈ ਹੋਵੇ ਤਾਂ ਤਹਿਸੀਲ ਵਿੱਚ ਜਾ ਕੇ ਵਸੀਅਤ ਨੂੰ ਮਨਸੂਖ /ਰੱਦ ਕਰਵਾ ਸਕਦਾ ਹੈ ਅਤੇ ਜਿਸਦੇ ਨਾਮ ਚਾਹੇ ਨਵੀਂ ਵਸੀਅਤ ਵੀ ਕਰਵਾ ਸਕਦਾ ਹੈ।
ਬਜੁਰਗ ਵਿਅਕਤੀ (ਸੀਨੀਅਰ ਸਿਟੀਜ਼ਨ) ਵੱਲੋਂ ਜੀਵਨ ਕਾਲ ਦੌਰਾਨ ਵਾਰਸਾਂ ਦੇ ਨਾਂ ਕਰਵਾਈ ਬਿਨ੍ਹਾਂ ਅਸ਼ਟਾਮ ਵਾਲੀ ਰਜਿਸਟਰੀ ਨੂੰ ਰੱਦ/ਮਨਸੂਖ ਕਰਵਾਉਣ ਸਬੰਧੀ ਜਾਣਕਾਰੀ-
ਜੇਕਰ ਕੋਈ ਬਜੁਰਗ ਵਿਅਕੀਤ (ਸੀਨੀਅਰ ਸਿਟੀਜ਼ਨ) ਆਪਣੇ ਜੀਵਨ ਕਾਲ ਦੌਰਾਨ ਵਾਰਸਾਂ ਦੇ ਨਾਂ ਬਿਨ੍ਹਾਂ ਅਸ਼ਟਾਮ ਵਾਲੀ ਰਜਿਸਟਰੀ ਕਰਵਾ ਦੇਵੇ ਪਰ ਬਾਅਦ ਵਿੱਚ ਵਾਰਸ ਉਸ ਨਾਲ ਮਾੜਾ ਵਿਵਹਾਰ ਕਰਨ ਤਾਂ ਅਜਿਹੀ ਸਥਿਤੀ ਵਿੱਚ ਅਚੱਲ ਜਾਇਦਾਦ ਦੇ ਮਾਲਕ ਵੱਲੋਂ ਆਪਣੇ ਜੀਵਨ ਕਾਲ ਦੇ ਦੌਰਾਨ ਆਪਦੇ ਬੱਚਿਆਂ ਜਾਂ ਵਾਰਸਾਂ ਦੇ ਨਾਮ ਕਰਵਾਈ ਗਈ ਰਜਿਸਟਰ ਤਬਦੀਲ ਮਲਕੀਅਤ ਨਾਮਾ ਤੁੜਵਾਉਣ ਲਈ ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕ ਦੀ ਦੇਖਭਾਲ ਅਤੇ ਭਲਾਈ ਐਕਟ, 2007 (Senior Citizens Act 2007) ਦੀ ਧਾਰਾ 4 ਅਧੀਨ ਐਸ.ਡੀ.ਐਮ. ਦੀ ਅਦਾਲਤ ਵਿੱਚ ਅਰਜ਼ੀ ਦੇ ਸਕਦਾ ਹੈ। ਐਸ.ਡੀ.ਐਮ. ਦੀ ਅਦਾਲਤ ਅਰਜ਼ੀ ਦੀ ਸੁਣਵਾਈ ਕਰਕੇ ਇਸ ਐਕਟ ਧਾਰਾ 23 ਦੇ ਅਧੀਨ ਕਾਰਵਾਈ ਗਈ ਰਜਿਸਟਰੀ ਰੱਦ ਕਰ ਸਕਦੀ ਹੈ। ਜੇਕਰ ਕੋਈ ਧਿਰ ਐਸ.ਡੀ.ਐਮ. ਦੇ ਹੁਕਮ ਦੇ ਖਿਲਾਫ ਅਪੀਲ ਕਰਨਾ ਚਾਹੇ ਉਹ ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕ ਦੀ ਦੇਖਭਾਲ ਅਤੇ ਭਲਾਈ ਐਕਟ, 2007 ਦੀ ਧਾਰਾ 16 ਅਧੀਨ ਜਿਲ੍ਹਾ ਮੈਜਿਸਟਰੇਟ/ਡਿਪਟੀ ਕਮਿਸ਼ਨਰ ਦੀ ਅਦਾਲਤ ਵਿੱਚ ਅਪੀਲ ਦਾਇਰ ਕਰ ਸਕਦਾ ਹੈ।
The Process Of Inspection Of Revenue Record Under Punjab Land Record Manual
ਮਾਲ ਵਿਭਾਗ ਨਾਲ ਸਬੰਧਤ ਆਮ ਜਾਣਕਾਰੀ ਮਾਲ ਰਿਕਾਰਡ ਦਾ ਮੁਆਇਨਾਂ (Inspection Of Revenue Record )ਅਤੇ ਨਕਲ ਪ੍ਰਾਪਤ ਕਰਨਾ
ਪਿੰਡ ਦਾ ਪਟਵਾਰੀ (Punjab Patwari) ਪਿੰਡ ਦੇ ਲੋਕਾਂ ਦਾ ਸਹਿਯੋਗੀ ਅਤੇ ਸੇਵਕ ਹੈ। ਮਾਲ ਦੇ ਰਿਕਾਰਡ ਨੂੰ ਸੁਰੱਖਿਅਤ ਰੱਖਣਾ ਉਸਦਾ ਫਰਜ਼ ਹੈ। ਕਿਸੇ ਅਦਾਲਤ ਜਾਂ ਉਚ ਅਧਿਕਾਰੀ ਦੇ ਹੁਕਮ ਤੋਂ ਬਗੈਰ ਉਸਨੂੰ ਰਿਕਾਰਡ ਵਿੱਚ ਤਬਦੀਲੀ ਕਰਨ ਦਾ ਕੋਈ ਅਖਤਿਆਰ ਨਹੀਂ। ਕਿਸੇ ਵੀ ਸ਼ੱਕ ਨੂੰ ਮਿਟਾਉਣ ਲਈ ਕੋਈ ਵੀ ਹੱਕਦਾਰ ਪਟਵਾਰੀ ਕੋਲ ਪਏ ਰਿਕਾਰਡ ਦਾ ਨਿਰੀਖਣ ਨਿਰਧਾਰਿਤ ਸਰਕਾਰੀ ਫੀਸ ਅਦਾ ਕਰਕੇ ਦੇਖ ਸਕਦਾ ਹੈ ਅਤੇ ਕੋਈ ਵੀ ਇੰਦਰਾਜ ਨੋਟ ਕਰ ਸਕਦਾ ਹੈ। ਇਸ ਦਾ ਵੇਰਵਾ ਪੰਜਾਬ ਲੈਂਡ ਰਿਕਾਰਡ ਮੈਨੂਅਲ (Punjab Land Record Manual) ਦੇ ਪੈਰਾ ਨੰਬਰ 3.48 ਵਿੱਚ ਕੀਤਾ ਹੋਇਆ ਹੈ।
ਜੇ ਕੋਈ ਵਿਅਕਤੀ ਪਟਵਾਰੀ ਦੇ ਰਿਕਾਰਡ ਵਿਚੋਂ ਕਿਸੇ ਇੰਦਰਾਜ਼ ਦੀ ਨਕਲ ਲੈਣੀ ਚਾਹੁੰਦਾ ਹੈ ਤਾਂ ਉਹ ਪਟਵਾਰੀ ਨੂੰ ਨਿਰਧਾਰਿਤ ਸਰਕਾਰੀ ਫੀਸ ਦੇ ਕੇ ਲੈ ਸਕਦਾ ਹੈ। ਫ਼ੀਸ ਦੇ ਬਦਲੇ ਪਟਵਾਰੀ ਉਸ ਵਿਅਕਤੀ ਨੂੰ ਆਪਣੇ ਹਸਤਾਖਰ ਕਰਕੇ ਰਸੀਦ ਦੇਵੇਗਾ ਅਤੇ ਇਸ ਸਬੰਧੀ ਇੰਦਰਾਜ ਰਜ਼ਿਸਟਰ ਉਜਰਤ ਨਕੂਲ ਅਤੇ ਰੋਜ਼ਨਾਮਚਾ ਵਾਕਿਆਤੀ ਵਿੱਚ ਦਰਜ ਕਰੇਗਾ। ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 3.48 ਮਾਲ ਰਿਕਾਰਡ ਦੀਆਂ ਨਕਲਾਂ ਲੈਣ ਲਈ ਜਾਂ ਉਸਦਾ ਮੁਆਇਨਾ ਕਰਨ ਲਈ ਵੱਖ ਵੱਖ ਫੀਸਾਂ ਨਿਸਚਿਤ ਕੀਤੀਆਂ ਗਈਆਂ ਹਨ।
ਮਾਲ ਮਹਿਕਮੇ ਨਾਲ ਸਬੰਧਤ ਵੱਖ ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਜੋ ਬਹੁਤ ਅਹਿਮ ਹਨ, ਉਹ ਇਸ ਪ੍ਰਕਾਰ ਹਨ:
ਲਾਲ ਕਿਤਾਬ (Red Book): ਲਾਲ ਕਿਤਾਬ ਕਿਸ ਨੂੰ ਕਹਿੰਦੇ ਹਨ?
ਲਾਲ ਕਿਤਾਬ ਇੱਕ ਰਜਿਸਟਰ ਹੁੰਦਾ ਹੈ, ਜਿਸ ਵਿੱਚ ਛੇ ਸਲਾਨਾ ਨਕਸ਼ੇ ਹੁੰਦੇ ਹਨ ਅਤੇ ਚਾਰ ਪੰਜ ਸਾਲਾ ਨਕਸ਼ੇ ਹੁੰਦੇ ਹਨ। ਇਨਾਂ ਨਕਸ਼ਿਆਂ ਤੋਂ ਪਿੰਡ ਦੇ ਸਾਰੇ ਵੇਰਵੇ ਦਾ ਪਤਾ ਚੱਲ ਸਕਦਾ ਹੈ ਅਤੇ ਹਰ ਪਿੰਡ ਵਿੱਚ ਇੱਕ-ਇੱਕ ਲਾਲ ਕਿਤਾਬ ਰੱਖੀ ਜਾਂਦੀ ਹੈ। ਪਟਵਾਰੀ ਕੋਲ ਲਾਲ ਕਿਤਾਬ ਪੰਜਾਬੀ ਭਾਸ਼ਾ ਵਿੱਚ ਹੁੰਦੀ ਹੈ ਅਤੇ ਦਫਤਰ ਕਾਨੂੰਗੋ ਕੋਲ ਪੰਜਾਬੀ ਅਤੇ ਅੰਗਰੇਜੀ ਵਿੱਚ ਹੁੰਦੀ ਹੈ। ਦਫਤਰ ਕਾਨੂੰਗੋ ਦੇ ਪਾਸ ਪਿੰਡ ਵਾਰ ਲਾਲ ਕਿਤਾਬ ਤੋਂ ਇਲਾਵਾ ਕੁੱਲ ਤਹਿਸੀਲ ਦੀ ਲਾਲ ਕਿਤਾਬ ਵੀ ਵੱਖਰੀ ਰੱਖੀ ਜਾਂਦੀ ਹੈ।
ਫੀਲਡ ਬੁਕ (Field Book):
ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 4.26
ਫੀਲਡ ਬੁੱਕ (Field Book) ਮਾਲ ਮਹਿਕਮੇ ਨਾਲ ਸਬੰਧ ਇਹ ਇੱਕ ਬਹੁਤ ਅਹਿਮ ਕਿਤਾਬ ਹੈ। ਮੌਕਿਆਂ ਤੇ ਪੈਮਾਇਸ਼ ਜਾਂ ਤਕਸੀਮ ਕਰਦਿਆਂ ਹੋਇਆਂ, ਇਸ ਕਿਤਾਬ ਵਿੱਚ ਹਰ ਇੱਕ ਖੇਤ ਲਈ ਨਾਲੋ-ਨਾਲ ਇੰਦਰਾਜ ਕੀਤਾ ਜਾਂਦਾ ਹੈ, ਇਸ ਵਿੱਚ ਕਿਸਾਨਾਂ ਦੇ ਖੇਤਾਂ ਦਾ ਹਰ ਕਿਸਮ ਦਾ ਵੇਰਵਾ ਜਿਵੇਂ ਕਿ ਖੇਤ ਦਾ ਖੇਤਰਫਲ, ਖੇਤ ਦੀਆਂ ਦਿਸ਼ਾਵਾਂ ਦਾ ਵੇਰਵਾ ਅਤੇ ਖੇਤਾਂ ਦਾ ਪੂਰਾ ਵਿਸਥਾਰ ਨਾਲ ਇਸ ਵਿੱਚ ਸਾਰੇ ਇੰਦਰਾਜ ਦਰਜ਼ ਕੀਤੇ ਜਾਂਦੇ ਹਨ, ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਾਫ ਹੋ ਜਾਂਦਾ ਹੈ ਕਿ ਇੱਕ ਕਿਸਾਨ ਦੇ ਇੱਕ-ਇੱਕ ਖੇਤ ਦਾ ਵੱਖਰਾ ਵੱਖਰਾ ਵੇਰਵਾ ਵੀ ਹੁੰਦਾ ਹੈ ਅਤੇ ਨਿਸ਼ਾਨ ਦੇਹੀ ਵੇਲੇ ਫ਼ੀਲਡ ਕਾਨੂੰਗੋ ਇਸ ਬੁਕ ਨੂੰ ਨਾਲ ਰੱਖਦਾ ਹੈ। ਤਕਸੀਮ ਦੇ ਕੇਸਾਂ ਵਿੱਚ ਵੀ ਇਸ ਦੀ ਜਰੂਰਤ ਹੁੰਦੀ ਹੈ।
ਪੂਰੇ ਪਿੰਡ ਵਿੱਚ ਕੋਈ ਅਜਿਹੀ ਥਾਂ ਨਹੀਂ ਹੁੰਦੀ ਜੋ ਮਿਣਤੀ ਤੋਂ ਬਾਹਰ ਹੋਵੇ। ਸਿਰਫ ਲਾਲ ਲਕੀਰ ਅੰਦਰ ਵਾਲੇ ਰਕਬੇ ਦਾ ਕੋਈ ਰਿਕਾਰਡ ਨਹੀਂ ਹੁੰਦਾ। ਬਾਕੀ ਪਿੰਡ ਦਾ ਇੱਕ-ਇੱਕ ਨੰਬਰ ਖਸਰਾ ਭਾਵੇਂ ਉਹ ਰਕਬਾ ਮਾਲਕ ਦਾ ਹੋਵੇ ਜਾਂ ਪਿੰਡ ਦੇ ਸਾਂਝੇ ਕੰਮਾਂ ਲਈ ਜਿਵੇਂ ਸਕੂਲ, ਧਰਮਸ਼ਾਲਾ, ਪੰਚਾਇਤ ਘਰ, ਰਸਤੇ, ਸ਼ਮਸਾਨ ਘਾਟ, ਹੱਡਾ-ਰੋੜੀ ਆਦਿ ਲਈ ਵਰਤਿਆ ਜਾਂਦਾ ਹੋਵੇ, ਉਹ ਸਾਰੇ ਰਕਬੇ ਦੀ ਮਿਣਤੀ ਕਰਕੇ ਫ਼ੀਲਡ ਬੁੱਕ ਤਿਆਰ ਕੀਤੀ ਜਾਂਦੀ ਹੈ। ਜਿਸ ਵਿੱਚ ਹਰ ਇੱਕ ਖਸਰਾ ਨੰਬਰ (Khasra Number) ਦੀਆਂ ਦਿਸ਼ਾਵਾਂ ਦੀ ਲੰਬਾਈ ਅਤੇ ਚੌੜਾਈ ਦਰਸਾਈ ਜਾਂਦੀ ਹੈ। ਫਿਰ ਹਿਸਾਬ ਦੇ ਤਰੀਕੇ ਰਾਹੀਂ ਹਰ ਖੇਤ ਜਾਂ ਖਸਰਾ ਨੰਬਰ ਦਾ ਰਕਬਾ ਕੱਢ ਕੇ ਦਰਸਾਇਆ ਜਾਂਦਾ ਹੈ।
ALSO READ What Is Laal Lakir (ਲਾਲ ਲਕੀਰ) In Punjab Property Registration Process (Notification 23-12-2016)
ਫੀਲਡ ਬੁੱਕ ਦੇ 5 ਖਾਨੇ ਹੁੰਦੇ ਹਨ, ਜੋ ਕਿ ਇਸ ਪ੍ਰਕਾਰ ਹਨ:
- ਖੇਤ ਦਾ ਨਾਮ (ਖਸਰਾ ਨੰਬਰ)
- ਨੰਬਰ 2 ਵਿੱਚ ਖਾਤਾ ਖਤੌਨੀ (Khatauni)
- ਖਾਨਾ ਨੰਬਰ ਤਿੰਨ ਵਿੱਚ ਹਿਸਾਬ ਖੇਤਰਫਲ ਅਤੇ
- ਖਾਨਾ ਨੰਬਰ 4 ਵਿੱਚ ਖੇਤਰਫਲ ਅਤੇ ਜ਼ਮੀਨ ਦੀ ਕਿਸਮ
- ਖਾਨਾ ਨੰਬਰ 5 ਵਿੱਚ ਪੁਰਾਣਾ ਅਤੇ ਨਵਾਂ ਵੇਰਵਾ ਹੁੰਦਾ ਹੈ ਅਤੇ ਇਸ ਦੀ ਵਿਆਖਿਆ ਦੇ ਖਾਨੇ ਵਿੱਚ ਦਸਤੀ ਖੇਤ ਦਾ ਅਕਾਰ ਬਣਾਕੇ ਲੋੜ ਅਨੁਸਾਰ ਰੰਗ-ਸਾਜ਼ੀ ਦਿਖਾਈ ਜਾਂਦੀ ਹੈ ਅਤੇ ਲੋੜੀਂਦੀ ਵਿਆਖਿਆ ਕੀਤੀ ਜਾਂਦੀ ਹੈ।
ਫ਼ੀਲਡ ਬੁੱਕ ਦੇ ਨਮੂਨੇ ਅਤੇ ਇਸ ਨੂੰ ਪੜ੍ਹਨ ਦਾ ਢੰਗ ਹੇਠਾਂ ਅਨੁਸਾਰ ਹੈ:
ਫ਼ੀਲਡ ਬੁੱਕ ਵਿੱਚ ਰਕਬਾ, ਖੇਤਰਫਲ ਮਰਲਿਆਂ, ਵਰਗ ਗਜ਼ਾਂ ਵਿੱਚ ਹੇਠਾਂ ਅਨੁਸਾਰ ਲਿਖਿਆ ਜਾਂਦਾ ਹੈ।
- 9 ਵਰਗ ਕਰਮ = 1 ਮਰਲਾ
- 20 ਮਰਲੇ = 1 ਕਨਾਲ
- 8 ਕਨਾਲ = 1 ਏਕੜ
ਇੱਕ ਗੱਲ ਹੋਰ ਜੋ ਫ਼ੀਲਡ ਬੁੱਕ ਵਿੱਚ ਧਿਆਨ ਦੇਣ ਵਾਲੀ ਹੈ ਉਹ ਇਹ ਕਿ ਏਕੜ ਦੀਆਂ ਕਰਮਾਂ ਦੀ ਦਿਸ਼ਾ ਹੇਠ ਲਿਖੇ ਅਨੁਸਾਰ ਹੋਵੇਗੀ। ਉੱਤਰ ਤੋਂ ਦੱਖਣ ਵੱਲ ਨੂੰ 36 ਕਰਮਾਂ ਹੁੰਦੀਆਂ ਹਨ ਅਤੇ ਪੂਰਬ ਤੋਂ ਪੱਛਮ ਵੱਲ ਨੂੰ 40 ਕਰਮਾਂ ਹੁੰਦੀਆਂ ਹਨ। (36 Karam North to South & 40 Karam East to West)
ਇਹ ਫੀਲਡ ਬੁੱਕ ਜਿੱਥੇ ਮੁਰੱਬੇਬੰਦੀ ਕਨਾਲਾਂ ਅਤੇ ਮਰਲਿਆਂ ਦੇ ਹਿਸਾਬ ਨਾਲ ਹੋਵੇ ਤਾਂ ਸਾਰੇ ਪਿੰਡ ਨੂੰ ਪਹਿਲਾਂ ਮੁਸਤਤੀਲਾਂ (ਮੁਰੱਬਿਆਂ) ਵਿੱਚ ਵੰਡਿਆ ਜਾਂਦਾ ਹੈ। ਫਿਰ ਉਸ ਮੁਸਤਤੀਲ ਵਿੱਚ 1 ਤੋਂ 25 ਤੱਕ ਖਸਰਾ ਨੰਬਰ ਲਗਾਏ ਜਾਂਦੇ ਹਨ। ਅਜਿਹੀ ਮਿਣਤੀ ਵਿੱਚ ਖਸਰਾ ਨੰਬਰ ਦੇ ਉੱਪਰ ਮੁਸਤਤੀਲ (ਮੁਰੱਬਾ) ਨੰਬਰ ਲਾਲ ਸਿਆਹੀ ਨਾਲ ਲਿਖਿਆ ਜਾਂਦਾ ਹੈ। ਉਦਾਹਰਣ ਵਜੋਂ: ਮੰਨ ਲਉ ਮੁਸਤਤੀਲ ਨੰਬਰ 109 ਹੈ ਅਤੇ ਇਸ ਵਿੱਚ ਕਿੱਲ੍ਹਾ ਨੰਬਰ 8 ਹੈ ਤਾਂ ਇਸ ਨੂੰ ਇਸ ਤਰ੍ਹਾਂ ਲਿਖਿਆ ਜਾਂਦਾ ਹੈ: ਖਸਰਾ ਨੰਬਰ 109//8, ਰਕਬਾ 8.0
ਫ਼ੀਲਡ ਬੁੱਕ ਵਿੱਚ ਜਦੋਂ ਰਕਬਾ ਕੱਢਿਆ ਜਾਂਦਾ ਹੈ ਤਾਂ ਉਸ ਵਿੱਚ ਕਰਮਾਂ ਨੂੰ ਕਰਮਾਂ ਨਾਲ ਗੁਣਾ ਕਰਕੇ ਵਰਗ ਕਰਮ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਵਰਗ ਕਰਮਾਂ ਨੂੰ ਤੇ ਤਕਸੀਮ ਕਰਕੇ ਕਨਾਲਾ ਮਰਲੇ ਆ ਜਾਂਦੇ ਹਨ।
36 ਕਰਮ X 40 ਕਰਮ = 1440 ਵਰਗ ਕਰਮ + 9 = 160 ਮਰਲੇ + 20 = 8-0 ਕਨਾਲਾ ਫੀਲਡ ਬੁੱਕ ਬਹੁਤ ਹੀ ਮਹੱਤਵਪੂਰਨ ਕਿਤਾਬ ਹੈ, ਜਿਸ ਤੋਂ ਤੁਹਾਨੂੰ ਆਪਣੀ ਜ਼ਮੀਨ ਦੀ ਸਹੀ ਦਿਸ਼ਾ ਅਤੇ ਮਿਣਤੀ ਦਾ ਪਤਾ ਚਲਦਾ ਹੈ।
10 Eco-Friendly Building Materials In 2024 That Will Transform Your Home Renovation In India (Part-2)
Welcome back! In the continuation of our exploration of eco-friendly building materials, we’ll delve into the remaining options to help you make informed choices for your sustainable home renovation project.
READ PART-1 10 Eco-Friendly Building Materials In 2024 That Will Transform Your Home Renovation In India (Part-1)
6. Recycled Plastic Lumber: A Second Life for Plastic
Benefits: Recycled plastic lumber offers a sustainable solution for various applications, from decking and fencing to railings and furniture. By repurposing plastic waste, it reduces environmental impact and contributes to a circular economy.
Considerations: While recycled plastic lumber mimics the appearance of natural wood, its aesthetic might not match exactly. Additionally, in hot climates, it can be susceptible to heat warping, requiring careful consideration during installation.
Time & Resources: Installation of recycled plastic lumber is comparable to working with wood, but specialized fasteners might be necessary. Moderate resources are required, and professional help may be needed for more complex structures.
Cost: The cost of recycled plastic lumber varies based on the type and size of the product. Generally, it is comparable to mid-range wood options, offering a sustainable alternative at a reasonable price point.
Availability (India): While availability is increasing in India, it remains moderate compared to traditional building materials. Major manufacturers are entering the market, making recycled plastic lumber more accessible to homeowners.
DIY Friendly? For basic structures like decking or fencing, recycled plastic lumber can be a manageable DIY project, similar to working with wood. However, professional assistance may be required for more intricate designs.
7. Cork Flooring: Soft Steps for a Sustainable Future
Benefits: Cork flooring is derived from the bark of cork oak trees, making it a renewable and sustainable material choice. It offers excellent sound absorption properties, making it ideal for reducing noise in residential spaces.
Considerations: While cork flooring is durable and comfortable underfoot, it can be susceptible to water damage and requires specific cleaning methods to maintain its longevity. Additionally, the initial cost may be higher compared to traditional flooring options.
Time & Resources: Installing cork flooring requires moderate skills and resources, making it a feasible DIY project for experienced homeowners. However, professional installation is recommended for optimal results, especially in larger areas.
Cost: Due to its sustainable harvesting process and unique properties, cork flooring is considered a premium material, with costs higher than laminate or vinyl options. However, its durability and environmental benefits justify the investment for many homeowners.
Availability (India): While not as widely available as traditional flooring materials, cork flooring can be found in major cities and online retailers in India. Its availability is increasing as awareness of its benefits grows among consumers.
DIY Friendly? While cork flooring can be installed by experienced DIYers, professional installation is recommended to ensure a seamless finish and prevent moisture-related issues over time.
8. Linen Fabrics: Breathe Easy with Natural Fibers
Benefits: Linen fabrics are renowned for their natural, breathable properties, making them an excellent choice for home furnishings. They offer superior comfort and improve indoor air quality by reducing allergens and pollutants.
Considerations: Despite their numerous benefits, linen fabrics require special care, including gentle washing and ironing to maintain their quality. Additionally, they may wrinkle more easily compared to synthetic fabrics, requiring regular upkeep.
Time & Resources: For DIY projects involving linen fabrics, moderate sewing skills are necessary to ensure proper construction and finishing. Pre-made linen products are also readily available for those who prefer not to tackle sewing projects themselves.
Cost: Due to its premium quality and eco-friendly production process, linen fabric is considered a luxury material, commanding higher prices compared to synthetic alternatives. However, its durability and aesthetic appeal make it a worthwhile investment for many homeowners.
Availability (India): Linen is a traditional textile in India, making it widely available from fabric stores and online retailers across the country. Its popularity has grown in recent years, leading to increased availability and variety for consumers.
DIY Friendly? With basic to advanced sewing skills, homeowners can undertake DIY projects involving linen fabrics, such as curtains or cushion covers. However, pre-made options are also readily available for those who prefer not to sew.
9. Sheep Wool Insulation: Nature’s Warm Embrace
Benefits: Sheep wool insulation offers exceptional thermal insulation properties, providing a natural barrier against heat loss and gain. It is also naturally fire-resistant and regulates indoor humidity levels, creating a comfortable and healthy living environment.
Considerations: While sheep wool insulation offers numerous benefits, proper ventilation is essential to prevent moisture buildup, which can attract mold and compromise indoor air quality. Additionally, the initial cost may be higher compared to traditional insulation materials.
Time & Resources: Installing sheep wool insulation requires moderate skills and resources, similar to other insulation materials. However, additional ventilation considerations may be necessary to ensure optimal performance and longevity.
Cost: Due to its premium quality and eco-friendly attributes, sheep wool insulation is considered a premium material, with costs higher than fiberglass or cellulose insulation options. However, its long-term energy savings and environmental benefits justify the investment for many homeowners.
Availability (India): While not as readily available as traditional insulation materials, sheep wool insulation is becoming increasingly accessible from eco-friendly building product suppliers in India. As awareness of its benefits grows, more manufacturers are entering the market, expanding availability across the country.
DIY Friendly? Professional installation is recommended for sheep wool insulation to is becoming increasingly accessible from eco-friendly building product suppliers in India. As awareness of its benefits grows, more manufacturers are entering the market, expanding availability across the country.
10. Embrace the Power of Reuse: Salvaged Materials
Benefits: Salvaged materials, such as doors, windows, and architectural elements, offer a sustainable alternative to new construction materials. By giving discarded items a new life, they reduce waste and minimize the environmental impact of renovation projects.
Considerations: Finding the right salvaged materials may require time and effort, as well as careful consideration of their condition and suitability for your project. Depending on their condition, salvaged materials may require repairs or modifications to fit your specific needs.
Time & Resources: The time and resources required for salvaged materials vary depending on their availability and condition. Restoration or modification may be necessary, adding to the project timeline and potentially increasing costs.
Cost: The cost of salvaged materials can vary significantly depending on their type, condition, and rarity. While some salvaged materials may be more expensive than new alternatives, they can also offer unique character and charm that are difficult to replicate.
Availability (India): Salvaged materials can be found in architectural salvage yards, demolition sites, and online marketplaces across India. However, availability may vary depending on your location and the specific items you are looking for.
DIY Friendly? The DIY friendliness of salvaged materials depends on the materials themselves and your skills as a homeowner. Basic carpentry or restoration skills may be necessary for some salvaged materials, while others may be more suitable for professional installation or major modifications.
Here’s a table summarizing the information provided for each eco-friendly building material in Part 2 of the article:
Eco-Friendly Building Material | Benefits | Considerations | Time & Resources | Cost | Availability (India) | DIY Friendly? |
---|---|---|---|---|---|---|
Recycled Plastic Lumber | – Offers low-maintenance and versatile solutions – Reduces plastic waste going to landfills | – Aesthetic might not match natural wood – Susceptibility to heat warping in certain climates | Moderate | Varies based on type and size | Moderate | Yes (for basic structures) |
Cork Flooring | – Derived from sustainable cork oak trees – Excellent sound absorption and thermal insulation properties | – Susceptible to water damage – Higher initial cost compared to some traditional flooring options | Moderate | High | Moderate | No |
Linen Fabrics | – Natural, breathable material improving indoor air quality – Offers luxurious feel and aesthetic enhancement | – Requires special care including gentle washing and ironing – Higher cost compared to synthetics | Moderate | High | High | Yes (with sewing skills) |
Sheep Wool Insulation | – Exceptional thermal insulation properties – Naturally fire-resistant and regulates indoor humidity | – Requires proper ventilation to prevent moisture buildup – Higher initial cost compared to traditional insulation materials | Moderate | High | Moderate | No |
Salvaged Materials | – Sustainable alternative to new construction materials – Reduces waste and minimizes environmental impact | – Finding the right materials may require time and effort – Some may require repairs or modifications | Varies | Varies significantly depending on type | Moderate | Varies |
Conclusion: Building Green, Building Smart
Renovating your home with eco-friendly materials is not only an investment in your health and the environment but also a statement of your commitment to sustainability. By choosing materials that reduce waste, conserve resources, and minimize environmental impact, you can create a living space that is both beautiful and environmentally responsible.
Remember to conduct thorough research to ensure the chosen materials suit your climate, project requirements, and budget. Explore local suppliers and manufacturers to minimize transportation footprints and support sustainable practices. And if considering DIY projects, ensure you have the necessary skills and tools for safe handling and installation, or consult with experienced professionals for guidance.
With careful planning and consideration, your sustainable renovation journey can become a reality. Let’s build a greener future, one eco-friendly brick at a time!