Correction in Land Record (ਫਰਦ ਬਦਰ) as per Punjab Land Record Manual, ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 7.29 ਦੇ ਮੁਤਾਬਕ ਮਾਲ ਰਿਕਾਰਡ ਵਿੱਚ ਹੋਈ ਲਿਖਤ ਤੱਰੁਟੀ (ਕਲੈਰੀਕਲ ਗਲਤੀ) ਨੂੰ ਦਰੁਸਤ ਕਰਨ ਦੀ ਕਾਰਵਾਈ ਨੂੰ ਫਰਦ ਬਦਰ ਆਖਿਆ ਜਾਂਦਾ ਹੈ।
ਫਰਦ ਬਦਰ ਕੀ ਹੁੰਦੀ ਹੈ?
ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 7.29 ਦੇ ਮੁਤਾਬਕ ਮਾਲ ਰਿਕਾਰਡ ਵਿੱਚ ਹੋਈ ਲਿਖਤ ਤੱਰੁਟੀ (ਕਲੈਰੀਕਲ ਗਲਤੀ) ਨੂੰ ਦਰੁਸਤ ਕਰਨ ਦੀ ਕਾਰਵਾਈ ਨੂੰ ਫਰਦ ਬਦਰ ਆਖਿਆ ਜਾਂਦਾ ਹੈ। ਜਦੋ ਮਾਲ ਰਿਕਾਰਡ ਵਿੱਚ ਨਵੀ ਜਮ੍ਹਾਬੰਦੀ ਬਨਣ ਸਮੇਂ ਪੁਰਾਨੀ ਜਮ੍ਹਾਂਬੰਦੀ ਤੋਂ ਨਕਲ ਕਰਨ ਜਾਂ ਇੰਤਕਾਲ ਦਾ ਅਮਲ ਕਰਨ ਸਮੇਂ ਕਿਸੀ ਖੇਵਟ / ਖਤੌਨੀ ਵਿੱਚ ਮਾਲਕਾਂ ਦੇ ਨਾਂ ਖਸਰਾਂ ਨੰਬਰ ਜਾਂ ਰਕਬਾ ਆਦਿ ਦਰਜ਼ ਕਰਨ ਵਿੱਚ ਹੋਈ ਕਲੈਰੀਕਲ ਗਲਤੀ ਹੋ ਜਾਵੇ ਤਾਂ ਅਜਿਹੀ ਗਲਤੀ ਨੂੰ ਸੁਧਾਰਨ ਲਈ ਹਲਕਾ ਪਟਵਾਰੀ ਵਲੋਂ “ਫਰਦ ਬਦਰ” ਦਰਜ਼ ਕੀਤੀ ਜਾਂਦੀ ਹੈ।
ਫਰਦ ਬਦਰ ਦੀ ਕਾਰਵਾਈ
ਫਰਦ ਬਦਰ ਲਈ ਪਟਵਾਰੀ ਨੂੰ ਇੱਕ ਰਿਪੋਰਟ ਤਿਆਰ ਕਰਨੀ ਹੁੰਦੀ ਹੈ ਜਿਸ ਵਿੱਚ ਪਟਵਾਰੀ ਨਿਮਨਲਿਖਤ ਵਿਸ਼ਿਆਂ ਦੀ ਰਿਪੋਰਟ ਤਿਆਰ ਕਰਦਾ ਹੈ:-
- ਕਿਹੜੀ ਜਮ੍ਹਾਂਬੰਦੀ ਵਿੱਚ ਰਿਕਾਰਡ ਠੀਕ ਸੀ?
- ਕਿਹੜੇ ਸਾਲ ਦੀ ਜਮ੍ਹਾਂਬੰਦੀ ਲਿਖਣ ਸਮੇਂ ਕਿਹੜਾ ਇੰਦਰਾਜ ਲਿਖਤ ਤੱਰੁਟੀ (ਕਲੈਰੀਕਲ ਗਲਤੀ) ਨਾਲ ਦਰਜ਼ ਹੋ ਗਿਆ ਹੈ?
- ਹੁਣ ਹਾਲੀਆ ਜਮ੍ਹਾਂਬੰਦੀ ਦੀ ਕਿਹੜੀ ਖੇਵਟ ਵਿੱਚ ਕਿਸ ਗਲਤ ਇੰਦਰਾਜ ਦੀ ਬਜਾਏ ਕੀ ਠੀਕ ਹੋਣਾ ਚਾਹੀਦਾ ਹੈ?
ਉਪਰੋਕਤ ਵਿਸ਼ਿਆਂ ਦਾ ਮੁਕੰਮਲ ਵੇਰਵਾ ਸੰਖੇਪ ਰਿਪੋਰਟ ਵਿੱਚ ਦਰਜ਼ ਕੀਤਾ ਜਾਂਦਾ ਹੈ। ਕਾਨੂੰਗੋ ਹਲਕਾ ਵਲੋਂ ਰਿਕਾਰਡ ਦੀ ਪੜਤਾਲ ਤੋਂ ਬਾਅਦ ਦਸਖਤ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਮਾਲ ਅਧਿਕਾਰੀ ਵਲੋਂ ਰਿਕਾਰਡ ਦੀ ਪੜਤਾਲ ਉਪਰੰਤ ਫੈਸਲਾ ਕੀਤਾ ਜਾਂਦਾ ਹੈ।
ਜਦੋਂ ਮਾਲ ਅਧਿਕਾਰੀ ਨੂੰ ਇਹ ਸਪਸ਼ਟ ਹੋ ਜਾਵੇ ਕਿ ਦਰਜ਼ ਕੀਤੀ ਫਰਦ ਬਦਰ ਲਿਖਤ ਤੱਰੁਟੀ (ਕਲੈਰੀਕਲ ਗਲਤੀ) ਨਾਲ ਹੀ ਸਬੰਧਤ ਹੈ ਤਾਂ ਤੱਰੁਟੀ ਦੀ ਦਰੁਸਤੀ ਦਾ ਹੁਕਮ ਜਾਰੀ ਕੀਤਾ ਜਾਂਦਾ ਹੈ, ਪ੍ਰੰਤੂ ਜੇਕਰ ਦਰਜ਼ ਕੀਤੀ ਫਰਦ ਬਦਰ ਲਿਖਤ ਤੱਰੁਟੀ (ਕਲੈਰੀਕਲ ਗਲਤੀ) ਨਾਲ ਸਬੰਧਤ ਨਾ ਹੋਵੇ ਤਾਂ ਫਰਦ ਬਦਰ ਦੇ ਇੰਦਰਾਜ ਨੂੰ ਮਨਸੂਖ / ਨਾ ਮਨਜੂਰ ਕਰਨ ਸਬੰਧੀ ਹੁਕਮ ਜਾਰੀ ਕੀਤਾ ਜਾਂਦਾ ਹੈ।
ਫਰਦ ਬਦਰ ਦਾ ਨਮੂਨਾ ਹੇਠ ਅਨੁਸਾਰ ਹੁੰਦਾ ਹੈ:
ਲੜੀ ਨੰ. | ਨਵੀਂ ਜਮਾਂਬੰਦੀ ਦਾ ਖੇਵਟ ਖਤੌਨੀ ਨੰ. | ਪੁਰਾਣੀ ਜਮਾਂਬੰਦੀ ਦਾ ਖੇਵਟ ਖਤੌਨੀ ਨੰ. | ਪਟਵਾਰੀ ਦੀ ਰਿਪੋਰਟ | ਫੀਲਡ ਕਾਨੂੰਗੋ ਦੀ ਰਿਪੋਰਟ | ਤਸਦੀਕ ਕਰਨ ਵਾਲੇ ਅਧਿਕਾਰੀ ਦੇ ਦਸਖਤ |
ਇੰਤਕਾਲ ਵਰਾਸਤ ਵਿੱਚ ਕਿਸੀ ਖੇਵਟ ਜਾਂ ਖਾਤਾ ਦਰਜ਼ ਹੋਣ ਤੋਂ ਰਹਿ ਜਾਵੇ ਤਾਂ ਇਸਦੀ ਦਰੁਸਤੀ :-
ਜੇਕਰ ਕਿਸੀ ਵਿਅਕਤੀ ਦੀ ਮੌਤ ਹੋਣ ਉਪਰੰਤ ਉਸਦੀ ਵਰਾਸਤ ਦਾ ਇੰਤਕਾਲ ਕਰਨ ਸਮੇਂ ਕੋਈ ਖੇਵਟ / ਖਤੌਨੀ ਦਰਜ਼ ਹੋਣ ਤੋਂ ਰਹਿ ਜਾਵੇ ਤਾਂ ਅਜਿਹੀ ਸੂਰਤ ਵਿੱਚ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 7.29 ਅਨੁਸਾਰ ਦੁਬਾਰਾ ਇੰਤਕਾਲ ਵਰਾਸਤ ਦਰਜ਼ ਨਹੀ ਕੀਤਾ ਜਾਵੇਗਾ। ਅਜਿਹੀ ਦਰੁਸਤੀ ਲਈ ਵੀ ਫਰਦ ਬਦਰ ਹੀ ਦਰਜ਼ ਕੀਤੀ ਜਾਵੇਗੀ।
ਜਮਾਂਬੰਦੀ ਦੇ ਇੰਦਰਾਜਾਂ ਨੂੰ ਠੀਕ ਕਰਵਾਉਣ ਸੰਬਧੀ ਪੰਜਾਬ ਸਰਕਾਰ ਦੀ ਨੋਟੀਫਿਕੇਸ਼ਨ ਨੰ. 23/1/23-ਭਮ-2(7)10929 ਮਿਤੀ 01-09-2023 (Correction in Jamabandi Punjab Letter 01-09-2023)
1 thought on “Correction in Land Record (ਫਰਦ ਬਦਰ) as per Punjab Land Record Manual”