Punjab Govt. Amended Punjab Municipal Building Bye-Laws, 2018 To Authorize Architects To Approve Building Plans
Architects To Approve Building Plans in Punjab
ਪੰਜਾਬ ਸਰਕਾਰ ਵੱਲੋ ਪੰਜਾਬ ਦੇ ਲੋਕਾਂ ਨੂੰ ਘਰ ਬਣਾਉਣ ਲਈ ਨਕਸ਼ੇ ਦੀ ਮਨਜੂਰੀ ਨੂੰ ਸੋਖਾ ਕਰਨ ਦੀ ਸਹੂਲਤ ਦੇਣ ਲਈ ਆਰਕੀਟੈਕਟਾਂ ਨੂੰ ਨਕਸ਼ਾ ਪਾਸ ਕਰਨ ਦਾ ਅਧਿਕਾਰ ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਿਸਨੂੰ ਹਾਲ ਵਿੱਚ ਹੋਈ ਪੰਜਾਬ ਸਰਕਾਰ ਦੀ ਕੈਬੀਨਟ ਮੀਟਿੰਗ ਵਿੱਚ ਪਾਸ ਕਰ ਦਿੱਤਾ ਗਿਆ ਹੈ।
ਇਸ ਫੈਸਲੇ ਦਾ ਮੰਤਵ ਆਮ ਲੋਕਾਂ ਨੂੰ ਨਿਗਮ ਦਫਤਰਾਂ ਵਿੱਚ ਹੁੰਦੀ ਖੱਜਲ ਖੁਆਰੀ ਅਤੇ ਨਕਸ਼ਾ ਪਾਸ ਕਰਵਾਉਣ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਰਾਹਤ ਦੇਣਾ ਹੈ। ਇਸ ਸਿਸਟਮ ਨੂੰ ਲਾਗੂ ਕਰਨ ਦੇ ਲਈ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵੱਲੋ ਲੋੜੀਂਦੀ ਸ਼ਰਤਾ ਸਹਿਤ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇਗੀ।
ਪੰਜਾਬ ਸਰਕਾਰ ਦੇ ਇਸ ਫੈਸਲੇ ਅਧੀਨ ਮਿਉਸੀਪਲ ਬਿਲਡਿੰਗ ਬਾਇਲਾਜ 2018 (Punjab Municipal Building Bye-Laws, 2018) ਵਿਚ ਸੋਧ ਕੀਤੀ ਗਈ ਹੈ, ਜਿਸ ਅਨੁਸਾਰ ਹੇਠ ਲਿਖੀ ਵਿਵਸਥਾ ਕੀਤੀ ਗਈ ਹੈ:-
Punjab Municipal Building Bye-Laws, 2018 ਦੀ PDF ਫਾਈਲ ਡਾਊਨਲੋਡ ਕਰਨ ਦੇ ਲਈ ਕਲਿੱਕ ਕਰੋ – Punjab Muncipal Building Bye Laws 2018
- ਇਸ ਸਿਸਟਮ ਅੰਦਰ 500 ਗਜ ਤੱਕ ਦਾ ਘਰ ਬਣਾਉਣ ਦੇ ਲਈ ਨਕਸ਼ਾ ਪਾਸ ਹੋਣ ਤੋਂ ਲੈ ਕੇ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਦੇ ਪ੍ਰੋਸੈਸ ਨੂੰ ਸ਼ਾਮਿਲ ਕੀਤਾ ਗਿਆ ਹੈ।
- ਇਸ ਸਹੂਲਤ ਅੰਦਰ ਲੋਕਲ ਬਾਡਿਜ ਵਿਭਾਗ, ਪੰਜਾਬ ਨਾਲ ਰਜਿਸਟਰਟ ਆਰਕੀਟੈਕਟ ਵੱਲੋ ਨਿਯਮਾਂ ਮੁਤਾਬਿਕ ਉਸਾਰੀ ਕਰਨ ਦੇ ਲਈ ਬਣਾਇਆ ਗਿਆ ਨਕਸ਼ਾ, ਨਕਸ਼ਾ ਪਾਸ ਕਰਵਾਉਣ ਵਾਲੇ ਵਿਅਕਤੀ ਦੀ ਪ੍ਰਾਪਰਟੀ ਉੱਤੇ ਮਾਲਕੀ ਦਾ ਸਬੂਤ ਅਤੇ ਚੈਕ ਲਿਸਟ ਵਿੱਚ ਸ਼ਾਮਿਲ ਲੋੜੀਂਦੇ ਦਸਤਾਵੇਜ਼ ਸਹਿਤ ਆਨਲਾਈਨ ਪੋਰਟਲ ਉੱਤੇ ਅਪਲੋਡ ਕਰਕੇ ਅਪਲਾਈ ਕੀਤਾ ਜਾ ਸਕਦਾ है।
- ਇਸ ਪ੍ਰੋਸੈਸ ਵਿੱਚ ਸਾਰੀ ਸਰਕਾਰੀ ਨਿਰਧਾਰਿਤ ਫੀਸ ਆਨਲਾਈਨ ਪੋਰਟਲ ਉੱਤੇ ਹੀ ਜਮ੍ਹਾ ਹੋਵੇਗੀ।
- ਅਪਲਾਈ ਕੀਤੇ ਨਕਸ਼ੇ ਦੀ ਫਾਈਲ ਦੀ ਆਨਲਾਈਨ ਪੜਤਾਲ ਤੋਂ ਬਾਅਦ ਅਗਰ ਸਾਰੇ ਦਸਤਾਵੇਜ਼ ਨਿਯਮਾਂ ਅਨੁਸਾਰ ਸਹੀ ਪਾਏ ਜਾਂਦੇ ਹਨ ਤਾਂ ਨਿਗਮ ਦੇ ਸਮਰੱਥ ਅਧਿਕਾਰੀ ਵੱਲੋ ਯੋਗ ਪ੍ਰਣਾਲੀ ਰਾਹੀਂ 1) ਦਿਨ ਦੇ ਅੰਦਰ ਡਿਜੀਟਲ ਪੋਰਟਲ ਉੱਤੇ ਪ੍ਰਵਾਨਗੀ ਦੇਣੀ ਹੋਵੇਗੀ।
- ਆਰਕੀਟੈਕਟ ਵੱਲੋ ਨਕਸ਼ਾ ਪਾਸ ਕਰਨ ਦੀ ਵਿਵਸਥਾ ਨੂੰ ਸੈਲਫ ਸਰਟੀਫਿਕੇਸ਼ਨ ਦਾ ਨਾਮ ਦਿੱਤਾ ਗਿਆ ਹੈ, ਜਿਸ ਅਨੁਸਾਰ ਇਹਨਾ ਨਵੇਂ ਨਿਯਮਾ ਨੂੰ 500 ਗਜ ਦੇ ਪਲਾਟ ਵਿੱਚ 15 ਮੀਟਰ ਦੀ ਉੱਚਾਈ ਤੱਕ ਦੀ ਉਸਾਰੀ ਲਈ ਨਕਸ਼ਾ ਪਾਸ ਕਰਵਾਉਣ ਉੱਤੇ ਲਾਗੂ ਕੀਤਾ ਗਿਆ ਹੈ। ਇਸ ਤੋਂ ਬਾਅਦ ਆਮ ਜਨਤਾ ਕੋਲ ਨਕਸ਼ਾ ਪਾਸ ਕਰਵਾਉਣ ਦੇ ਲਈ ਨਿਗਮ ਰਾਹੀ ਪੁਰਾਣੀ ਵਿਵਸਥਾ ਅਨੁਸਾਰ ਅਪਲਾਈ ਕਰਨ ਦਾ ਬਦਲ ਵੀ ਰਹੇਗਾ।
- ਜੇਕਰ ਨਕਸ਼ਾ ਪਾਸ ਲਈ ਅਪਲਾਈ ਕੀਤੇ ਜਾਣ ਵਾਲੇ ਪਲਾਟ ਦੀ ਲੋਕੇਸ਼ਨ ਇੰਪਰੂਵਮੈਂਟ ਟਰੱਸਟ (Improvement Trust), ਗਲਾਡਾ (GLADA: Greater Ludhiana Area Development Authority), ਗਮਾਡਾ (GMADA: Greater Mohali Area Development Authority) ਜਾਂ ਕਿਸੇ ਹੋਰ ਸਰਕਾਰੀ ਅਥਾਰਿਟੀ ਵੱਲੋ ਡਪਲੈਪ ਕੀਤੀ ਗਈ ਸਕੀਮ ਅੰਦਰ ਆਉਂਦਾ ਹੈ ਤਾਂ ਨਕਸ਼ੇ ਅਪਲਾਈ ਕਰਨ ਦੇ ਲਈ ਪਹਿਲਾਂ ਸਬੰਧਤ ਵਿਭਾਗ ਦੀ ਐਨ.ਓ.ਸੀ. ਲੈਣੀ ਹੋਵੇਗੀ। ਨਕਸ਼ਾ ਪਾਸ ਲਈ ਅਪਲਾਈ ਕੀਤੇ ਜਾਣ ਲਈ ਜਰੂਰੀ ਦਸਤਾਵੇਜ ਹੇਠ ਅਨੁਸਾਰ ਹਨ ( Checklist of Documents Required For Building Plan Approval in Punjab):-
- ਨਕਸ਼ਾ ਅਪਲਾਈ ਕਰਨ ਦੇ ਲਈ ਉਸਾਰੀ ਦੇ ਨਿਯਮਾਂ ਦੀ ਪਾਲਣਾ ਅਤੇ ਪਲਾਟ ਕਿਸੇ ਨਜਾਇਜ ਕਲੋਨੀ ਜਾਂ ਕਬਜੇ ਵਾਲੀ ਕਿਸੇ ਜਗ੍ਹਾ ਵਿੱਚ ਨਾ ਹੋਣ ਸਬੰਧੀ ਵੀ ਡੈਕਲਾਰੇਸ਼ਨ ਦੇਣੀ ਪਵੇਗੀ।
- ਕਿਸੇ ਵੀ ਤਰ੍ਹਾ ਦੇ ਨਿਯਮਾਂ ਦੀ ਉਲੰਘਣਾ ਜਾਂ ਗਲਤ ਜਾਣਕਾਰੀ ਦੇਣ ਤੇ ਸਬੰਧਤ ਪਲਾਟ ਦੇ ਮਾਲਕ ਨੂੰ ਜੁਰਮਾਨਾ ਲਗਾਉਣ ਅਤੇ ਆਰਕੀਟੈਕਟ ਨੂੰ ਬਲੈਕ ਲਿਸਟ ਕਰਨ ਸਬੰਧੀ ਕਾਰਵਾਈ ਹੋ ਸਕਦੀ ਹੈ।
ਜਰੂਰ ਪੜੋ ਵਸੀਅਤ ਨਾਲ ਜੁੜੀਆਂ ਕੁਝ ਧਿਆਨ ਦੇਣ ਯੋਗ ਗੱਲਾਂ
ਜਰੂਰ ਪੜੋ ਵਾਰਸ ਵੱਲੋਂ ਜਾਇਦਾਦ ਤੋਂ ਹੱਕ ਗੁਆਉਣ (Losing Right in Inheritance of Property) ਦੇ 3 ਕਾਰਣਾਂ ਸਬੰਧੀ ਜਾਣਕਾਰੀ
ਸਰਕਾਰ ਦਾ ਉਪਰੋਕਤ ਕਦਮ ਪੰਜਾਬ ਦੇ ਲੋਕਾਂ ਲਈ ਰਾਹਤ ਵਾਲੀ ਖਬਰ ਹੈ ਕਿਉਂ ਕਿ ਸ਼ਹਿਰੀ ਖੇਤਰਾਂ ਵਿੱਚ ਰਿਹਾਇਸ਼ੀ ਮਕਾਨ ਜਾਂ ਪਲਾਟਾਂ ਦਾ ਔਸਤਨ ਏਰੀਆ 90 ਫੀਸਦੀ ਕੇਸਾਂ ਵਿੱਚ 500 ਗਜ ਤੋ ਘੱਟ ਹੀ ਹੁੰਦਾ ਹੈ। ਇਸ ਤਰ੍ਹਾ ਇਸ ਨਾਲ ਹਜਾਰਾ ਪਰਿਵਾਰਾਂ ਨੂੰ ਫਾਇਦਾ ਹੋ ਸਕਦਾ ਹੈ ਅਤੇ ਸਰਕਾਰੀ ਦਫਤਰਾਂ ਦੀ ਵੀ ਕਾਰਗੁਜਾਰੀ ਵਧੀਆ ਹੋਵੇਗੀ।
1 thought on “ਸਰਕਾਰ ਨੇ ਆਰਕੀਟੈਕਟ ਨੂੰ ਦਿੱਤੀ ਨਕਸ਼ਾ ਪਾਸ ਕਰਨ ਦੀ ਪਾਵਰ: Architects To Approve Building Plans In Punjab”