Urdu Farsi Glossary Used in Punjab Revenue Department and Registration of Property in Punjab

Uncover the meanings behind Urdu and Farsi terms in old property registries in Punjab, revenue terminology in urdu, aswe simplify the complexities of the past and empower you to navigate property matters and Registration of Property in Punjab effortlessly in simple Punjabi.

ਪੰਜਾਬ ਸਰਕਾਰ ਨੇ ਉਰਦੂ, ਫ਼ਾਰਸੀ  ਸ਼ਬਦਾਂ ਵਿੱਚ ਲਿਖੀ ਜਾਂਦੀ ਜਾਇਦਾਦ ਦੀ ਰਜਿਸਟ੍ਰੇਸ਼ਨ ਨੂੰ ਸਰਲ ਪੰਜਾਬੀ ਭਾਸ਼ਾ ਵਿੱਚ ਲਿਖਣ ਸਬੰਧੀ ਫੈਸਲਾ ਲੈ ਕੇ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਹੈ। Read Empowering Punjab: The Shift to Simple Punjabi in Document Registration

ਪਰ ਪ੍ਰਾਪਰਟੀ ਦੀਆਂ ਪੁਰਾਣੀਆਂ ਰਜਿਸਟਰੀਆਂ ਦੀਆਂ ਬਾਰੀਕੀਆਂ ਨੂੰ ਸਮਝਣ ਲਈ, ਇੰਨ੍ਹਾ ਦਸਤਾਵੇਜ਼ਾਂ ਵਿੱਚ ਵਰਤੇ ਗਏ ਸ਼ਬਦਾਂ ਦੇ ਅਰਥਾਂ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ।

Also Read ਵਾਰਸ ਵੱਲੋਂ ਜਾਇਦਾਦ ਤੋਂ ਹੱਕ ਗੁਆਉਣ (Losing Right in Inheritance of Property) ਦੇ 3 ਕਾਰਣਾਂ ਸਬੰਧੀ ਜਾਣਕਾਰੀ

ਇਸ ਸਬੰਧ ਵਿੱਚ ਪੰਜਾਬ ਦੇ ਮਾਲੀਆ ਅਤੇ ਜਾਇਦਾਦ ਦੇ ਮਾਮਲਿਆਂ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਉਰਦੂ ਅਤੇ ਫਾਰਸੀ ਸ਼ਬਦਾਂ ਦੀ ਇੱਕ ਸੂਚੀ ਹੇਠ ਅਨੁਸਾਰ ਹੈ, ਜੋ ਪਿਛਲੇ ਰਿਕਾਰਡਾਂ ਨੂੰ ਸਪੱਸ਼ਟਤਾ ਨਾਲ ਸਮਝਣ ਦੇ ਲਈ ਸਹਾਇਕ ਹੈ:-

ਲੜੀ ਨੰ.

ਉਰਦੂ ਅਤੇ ਫਾਰਸੀ ਸ਼ਬਦ

ਪੰਜਾਬੀ ਅਨੁਵਾਦ

1 ਉਜਰ ਇਤਰਾਜ
2 ਉਜਰਤ ਫੀਸ
3 ਅਰਾਜੀ ਜ਼ਮੀਨ
4 ਅਰਸਾ ਮਾਂ
5 ਆਗਾਜ਼ ਆਰੰਭ
6 ਅਸਾਲਤਨ ਨਿੱਜੀ ਤੌਰ ਤੇ
7 ਆਬਪਾਸ ਜਿਸਨੂੰ ਪਾਣੀ ਲਗਦਾ ਹੋਵੇ
8 ਅਹਿਲਦਾਰ ਸਰਕਾਰੀ ਕਰਮਚਾਰੀ
9 ਐਹਲੇ ਮਨਸਬ ਉਚ ਅਧਿਕਾਰੀ
10 ਅਕਸ ਸਿਜ਼ਰਾ ਨਕਸ਼ਾ/ ਮੁਸਾਵੀ ਦੇ ਲੱਠੇ ਉੱਪਰ ਨਕਲ
11 ਅਰਜ਼ ਅਰਸਾਲ ਮਾਮਲਾ ਜਮ੍ਹਾਂ ਕਰਵਾਉਣ ਦੀ ਅਰਜ਼ੀ
12 ਅਖਰਾਜ਼ ਖਾਰਜ਼ ਕਰਨਾ
13 ਅਲਾਮਾਤ ਨਿਸ਼ਾਨੀਆਂ
14 ਅਰਾਜੀ ਮੁਤਰਕਾ ਅਲਾਟ ਕਰਨ ਯੋਗ ਉਹ ਜ਼ਮੀਨ ਜੋ ਦੇਸ਼ ਦੀ ਵੰਡ ਸਮੇਂ ਮੁਸਲਮਾਨ ਛੱਡਕੇ ਚਲੇ ਗਏ ਹੋਣ । ਮਾਲ ਰਿਕਾਰਡ ਵਿੱਚ ਅਜਿਹੀ ਜ਼ਮੀਨ ਨੂੰ ਕਸਟੋਡੀਅਨ, ਬਤੌਰ ਮਾਲ, ਮਤਰੂਕਾ ਮਹਾਜਰੀਨ,ਭਾਰਤ ਸਰਕਾਰ ਆਦਿ ਦਰਜ਼ ਕੀਤਾ ਹੋਇਆ ਹੈ।
15 ਇਤਫਾਕੀਆ ਅਚਾਨਕ
16 ਇਵਜਾਨਾ ਮੁਆਵਜ਼ਾ
17 ਇਜ਼ਰਾਅ ਅਮਲ ਵਿੱਚ ਲਿਆਉਣਾ
18 ਇਜਹਾਰੇ ਹੱਕ ਹੱਕ ਦਾ ਪ੍ਰਗਟਾਵਾ
19 ਇਰਾਦਤਨ ਜਾਣ ਬੁੱਝਕੇ
20 ਇਸਤਖਰਾਜ ਖੇਤਰਫਲ ਕੱਢਣ ਦਾ ਢੰਗ
21 ਇਜ਼ਾਫਾ ਵਾਧਾ
22 ਇਜਾਦੀ ਆਰਹਿਨ ਆਡਰਹਿਨ ਦੀ ਰਕਮ ਵਿੱਚ ਵਾਧਾ
23 ਇਜਾਦੀ-ਜਰ ਰਹਿਨ ਰਹਿਨ ਦੀ ਰਕਮ ਵਿੱਚ ਵਾਧਾ
24 ਸ਼ਾਮਲਾਤ ਦੇਹ ਪਿੰਡ ਦੀ ਸਾਂਝੀ ਥਾਂ
25 ਸ਼ਾਮਲਾਤ ਹਸਬ ਜਰੇ ਖੇਵਟ ਸਾਂਝੀ ਥਾਂ ਜਿਸ ਵਿੱਚ ਖੇਵਟਦਾਰਾਂ ਦਾ ਅਨੁਪਾਤ ਅਨੁਸਾਰ ਹਿੱਸਾ ਹੋਵੇ
26 ਸਰਬਰਾਹ ਸਰਪ੍ਰਸਤ
27 ਸਜ਼ਾ ਯਾਫਤਾ ਦੰਡਤ ਵਿਅਕਤੀ
28 ਸਪੁਰਦਗੀ ਹਵਾਲੇ ਕਰਨਾ
29 ਸ਼ਰਾ ਰਸਮ /ਕਾਨੂੰਨ / ਕਰ
30 ਸੂਖਮ ਬਰੀਕ
31 ਰੇਆਮ ਸਭ ਦੇ ਲਈ
32 ਸਾਕਿਨ ਵਸਨੀਕ
33 ਸਾਕਿਨ ਦੇਹ ਪਿੰਡ ਦਾ ਵਸਨੀਕ
34 ਮਾਲ ਪੂਰਬ
35 ਰਕ ਉੱਤਰ
36 ਸਵਾਈ ਲੋਕਲ ਰੇਟ + ਨੰਬਰਦਾਰੀ
37 ਸਾਲ ਤਮਾਮ ਪੂਰਾ ਸਾਲ
38 ਮਾਲੀ ਸਾਲ ਵਿੱਤੀ ਸਾਲ
39 ਜ਼ਰਾਇਤੀ ਸਾਲ ਖੇਤੀਬਾੜੀ ਸਾਲ
40 ਸੰਨਦ ਸਰਟੀਫਿਕੇਟ
41 ਸੇਹਤ ਦਰੁਸਤੀ
42 ਸੇਹਤ ਇੰਦਰਾਜ ਦਰੁਸਤੀ ਇੰਦਰਾਜ
43 ਸ਼ਜਰਾ ਕਿਸਤਵਾਰ ਕੱਪੜਾ/ਲੱਠੇ ਉਪਰ ਮੁਸਾਵੀ ਦੀ ਕਾਪੀ
44 ਸ਼ਜਰਾ ਨਸਬ ਕੁਰਸੀਨਾਮਾ
45 ਸ਼ਰਾਏ ਲਗਾਨ ਲਗਾਨ ਦੀ ਦਰ
46 ਸਾਇਲ ਦਰਖਾਸਤੀ
47 ਹਸਬ ਜ਼ਾਬਤਾ ਕਾਨੂੰਨ ਅਨੁਸਾਰ
48 ਹਿੱਬਾ ਦਾਨ
49 ਹਕੂਕ ਹੱਕ
50 ਹਕੂਕ ਮਾਲਕੀਅਤ ਮਾਲਕੀ ਹੱਕ
51 ਹਸਬ ਜੈਲ ਹੇਠਾਂ ਲਿਖੇ ਅਨੁਸਾਰ
52 ਹੱਕ ਸਫਾ ਜ਼ਮੀਨ ਖਰੀਦਣ ਦਾ ਪਹਿਲਾ ਹੱਕ
53 ਹੱਦਬੰਦੀ ਦੋ ਪਿੰਡਾਂ ਦੀ ਸਾਂਝੀ ਵੱਟ
54 ਹੁਕਮ ਅਦੂਲੀ ਹੁਕਮ ਨਾ ਮੰਨਣਾ
55 ਹਿਫਾਜਤ ਸੁਰੱਖਿਆ
56 ਹਮਸ਼ੀਰਾ ਭੈਣ
57 ਹਸਬ ਰਸਦ ਜਰੇ ਖੇਵਟ ਪਿੰਡ ਵਿੱਚ ਕਿਸ ਮਾਲਕ ਦੀ ਕਿੰਨੀ ਮਾਲਕੀ ਹੈ ਉਸ ਅਨੁਪਾਤ ਮੁਤਾਬਕ ਸਾਂਝੀ ਜ਼ਮੀਨ ਵਿੱਚ ਹਿੱਸਾ
58 ਕੈਫ਼ੀਅਤ ਵਿਸ਼ੇਸ ਕਥਨ
59 ਕਨੂਕਤ ਖੜੀ ਫਸਲ ਵਿੱਚੋਂ ਪੈਦਾਵਾਰ ਦਾ ਅੰਦਾਜਾ
60 ਕਬਜ਼ਾ ਮਾਲਕਾਨਾ ਮਾਲਕੀ ਕਬਜਾ
61 ਕਬਜ਼ਾ ਬਿਲਾ ਮੁਜਾਹਮਤ ਝਗੜੇ ਤੋਂ ਰਹਿਤ ਕਬਜਾ
62 ਕਬਜਾ ਏ ਮੌਰੂਸੀ ਮੌਰੂਸੀ ਕਬਜਾ
63 ਕਾਬਲੇ ਮਨਸੂਚੀ ਰੱਦ ਕਰਨ ਯੋਗ
64 ਕਬਜ਼ਾ ਏ ਜੁਦਾਗਾਨਾਂ ਅਲੱਗ ਕਬਜ਼ਾ
65 ਕਬੂਲੀਅਤ ਸਹਿਮਤੀ
66 ਖੇਵਟ ਨੰਬਰ ਜਮ੍ਹਾਂਬੰਦੀ ਵਿੱਚ ਮਾਲਕਾਨ ਦੀ ਲੜੀ ਨੰਬਰ
67 ਖਾਵੰਦ ਪਤੀ
68 ਖਾਰਜ ਬਾਠ ਜਿਸ ਜਮੀਨ ਦਾ ਮਾਮਲਾ ਨਿਰਧਾਰਤ ਨਾ ਹੋਵੇ
69 ਖੱਸਰਾ ਨੰਬਰ ਜਮੀਨ ਦਾ ਇੱਕ ਟੁਕੜਾ ਜਿਹੜਾ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆ ਦਾ ਸਾਂਝਾ ਅਤੇ ਉਸ ਤੇ ਅਧਿਕਾਰ ਹੋਵੇ। ਇਹ ਮੁਰੱਬੇ ਨੂੰ ਇੱਕ ਖੱਸਰਾ ਨੰਬਰ ਦਿੱਤਾ ਜਾਂਦਾ ਹੈ।
70 ਖਤੌਨੀ ਜਮਾਂਬੰਦੀ ਵਿੱਚ ਕਾਸ਼ਤਕਾਰ ਦਾ ਲੜੀ ਨੰਬਰ
71 ਖੁਦਾ ਕਾਸ਼ਤ ਆਪ ਖੇਤੀ ਕਰਨ ਵਾਲਾ
72 ਖਿਲਾਫ ਵਰਜੀ ਉਲੰਘਣਾ
73 ਖੈਰਾਤ ਦਾਨ/ਪੁੰਨ
74 ਖਤੌਨੀ ਨੰਬਰ ਜਮ੍ਹਾਂਬੰਦੀ ਵਿੱਚ ਕਾਸ਼ਤਕਾਰ ਦਾ ਲੜੀ ਨੰਬਰ
75 ਗੈਰ ਮਨਕੂਲਾ ਜਾਇਦਾਦ ਅੱਚਲ ਸੰਪਤੀ
76 ਗੈਰ ਹਿੱਸਾ ਸ਼ਾਮਲਾਤ ਸ਼ਾਮਲਾਤ ਦੇ ਹਿੱਸੇ ਤੋਂ ਬਿਨਾਂ
77 ਗੈਰ ਮਜਰੂਆ ਬਿਨਾਂ ਕਾਸ਼ਤ
78 ਗਰਬ ਦੱਖਣ
79 ਗਰਿੰਦਾ ਲੈਣ ਵਾਲਾ
80 ਗਰੋਸੀ ਜੱਦੀ
81 ਚੱਕ ਟੁਕੜਾ
82 ਚੱਕ ਤਸ਼ਖੀਸ਼ ਮਾਮਲਾ ਅਸੈਸ ਕਰਨ ਲਈ ਜਮੀਨ ਦੀ ਕਿਸਮ ਅਨੁਸਾਰ ਪਿੰਡਾਂ ਦਾ ਗਰੁੱਪ/ਟੁਕੜਾ
83 ਜੁਮਲਾ ਮੁਸਤਰਕਾ ਮਾਲਕਾਨ ਹਸਬ ਰਸਦ ਜ਼ਰੇ ਖੇਵਟ ਮਾਲਕਾ ਦੀ ਸਾਂਝੀ ਥਾਂ ਜਿਸ ਵਿੱਚ ਖੇਵਟਾਂ ਦੇ ਰਕਬੇ ਦੇ ਅਨੁਪਾਤ ਅਨੁਸਾਰ ਹਿੱਸਾ ਹੋਵੇ
84 ਜ਼ਰਖੇਜ਼ ਉਪਜਾਊ
85 ਜਰੇ ਰਹਿਣ ਰਹਿਣ ਦੀ ਰਕਮ
86 ਜੋਜਾਂ ਪਤਨੀ
87 ਜਨੂਬ ਪੱਛਮ
88 ਜ਼ਰ-ਏ-ਤਹਿਸੀਲ ਤਹਿਸੀਲ ਦਾ ਕੁੱਲ ਮਾਲ
89 ਜ਼ਰ ਰਕਮ
90 ਜੁਆਬ-ਉਲ-ਜੁਆਬ ਪਹਿਲੀ ਧਿਰ ਵੱਲੋਂ ਦੂਜੀ ਧਿਰ ਦੇ ਜਵਾਬ ਦਾ ਪ੍ਰਤੀ ਜਵਾਬ ਦੇਣਾ
91 ਜਮਾਂ ਮਾਲ
92 ਜਰਈ ਖਤੀ
93 ਢਾਲਬਾਨ ਕਾਸਤਕਾਰਾਂ ਤੋਂ ਮਾਮਲੇ ਦੀ ਵਸੂਲੀ ਲਈ ਪਟਵਾਰੀ ਵੱਲੋਂ ਤਿਆਰ ਕੀਤੀ ਜਾਣੀ ਵਾਲੀ ਸੂਚੀ
94 ਤਮਾਮ ਪੂਰਾ
95 ਤਤਿੱਮਾ ਅਨੁਪੂਰਕ
96 ਤਤਿੱਮਾ ਕੱਟਣਾ ਮਾਲਕਾਨਾ ਹੱਕ ਤਬਦੀਲ ਹੋਣ ਤੋਂ ਬਾਅਦ ਪਟਵਾਰੀ ਇੱਕ ਨਕਸ਼ਾ ਤਿਆਰ ਕਰਦਾ ਹੈ, ਜਿਸ ਨੂੰ ਤਤਿਮਾ ਕੱਟਣਾ ਕਹਿੰਦੇ ਹਨ।
97 ਤਲਬ ਕਰਨਾ ਬੁਲਾਉਣਾ
98 ਤਾਬੇ ਅਨੁਸਾਰ
99 ਤਨਬੀਅਤ ਨਾਮਾ ਮੁਤਬੰਨਾ ਨਾਮਾ
100 ਤਕਾਵੀ ਖੇਤੀ ਕਰਜ਼ਾ
101 ਤੈਦਾਦੀ ਗਿਣਤੀ
102 ਤਲਫ ਕਰਨਾ ਨਸਟ ਕਰਨਾ
104 ਤਮਲੀਕ ਨਾਮਾ ਸਮਝੋਤਾ ਨਾਮਾ
105 ਤਫਸ਼ੀਲ ਵੇਰਵਾ
106 ਤਰਮੀਮ ਸੋਧ
107 ਤਾਵਾਨ ਨੁਕਸਾਨ ਦਾ ਮੁਆਵਜਾ
108 ਤੱਸਬਰ ਮੰਨ ਲੈਣਾ
109 ਤਲਬਾਨਾ ਖਰਚਾ
110 ਤਰੀਕਾ ਬਾਠ ਮਾਮਲਾ ਲਾਉਣ ਦਾ ਢੰਗ
111 ਦੇਹ ਪਿੰਡ
112 ਦੁਖਤਰਾਨ ਪੁੱਤਰੀਆਂ
113 ਦੁਖਤਰ ਮੁਤਬੰਨਾਂ ਗੋਦ ਲਈ ਹੋਈ ਪੁੱਤਰੀ
114 ਦਖ਼ਲ ਕਬਜ਼ਾ
115 ਦਾਖਲ ਖਾਰਜ ਇੰਤਕਾਲ
116 ਨਜੂਲ ਭੌਂ ਵਾਰਸਾਂ ਦੀ ਅਣਹੋਂਦ ਕਾਰਣ ਸਰਕਾਰ ਦੇ ਹੱਕ ਵਿੱਚ ਤਬਦੀਲ ਹੋਈ ਜ਼ਮੀਨ
117 ਨਕਲ ਨਵੀਸ ਨਕਲ ਬਨਾਉਣ ਵਾਲਾ
118 ਨਜ਼ਰਸਾਨੀ ਪੁੱਨਰ ਨਿਰੀਖਣ
119 ਨਕਸ਼ਾ ਨਜ਼ਰੀ ਬਿਨ੍ਹਾਂ ਪੈਮਾਨੇ ਤੋਂ ਹੱਥ ਨਾਲ ਬਨਾਇਆ ਨਕਸਾ
120 ਨੰਬਰ ਸਮਾਰ ਲੜੀ ਨੰਬਰ
121 ਨਕਸ਼ਾ ਹਕੂਕ ਚਾਹਤ ਖੂਹਾਂ ਦੇ ਹੱਕਾਂ ਦਾ ਨਕਸਾ
122 ਨਿਮਜੁਮਲਾ ਸਾਰੇ ਵਿੱਚੋਂ
123 ਪਿਸਰ ਪੁੱਤਰ
124 ਪਿਸਰ-ਏ-ਅਖਿਆਫੀ ਮਤਰੇਆ ਪੁੱਤਰ
125 ਪਿਸਰ ਖੁਨਿੰਦਾ ਗੋਦ ਲਿਆ ਹੋਇਆ ਪੁੱਤਰ
126 ਪੜਤਾ ਮਾਮਲਾ ਲਗਾਉਣ ਦੀ ਦਰ
127 ਪਰਤ ਪਟਵਾਰ ਜਿਹੜਾ ਰਿਕਾਰਡ ਪਟਵਾਰੀ ਕੋਲ ਪਿਆ ਹੋਵੇ
128 ਪਰਤ ਪਸਰਕਾਰ ਜਿਹੜਾ ਰਿਕਾਰਡ ਸਦਰ ਦਫਤਰ ਪਿਆ ਹੋਵੇ
129 ਫਰਦ ਬਦਰ ਰਿਕਾਰਡ ਦੀ ਸੋਧ
130 ਫਕ ਉਲ ਰਹਿਨ ਗਹਿਣੇ ਪਈ ਸੰਪਤੀ ਨੂੰ ਛਡਾਉਣਾ
131 ਫੌਤ ਮੌਤ
132 ਫਰਦ ਨਕਲ
133 ਫਰੀਕ ਧਿਰ
134 ਫਰੀਕ ਅੱਵਲ ਪਹਿਲੀ ਧਿਰ
135 ਫਰੀਕ ਦੋਮ ਦੂਜੀ ਧਿਰ
136 ਫਰੀਕ ਸਾਨੀ ਵਿਰੋਧੀ ਧਿਰ
137 ਫਸਲ- ਏ- ਇਸਤਦਾ ਖੜੀ ਫਸਲ
138 ਫੌਤ-ਬਿਲਾ-ਵਸੀਅਤ ਬਿਨ੍ਹਾਂ ਵਸੀਅਤ ਕੀਤੇ ਮਰਨਾ
139 ਫਰਦ ਜਮ੍ਹਾਂਬੰਦੀ ਜਮ੍ਹਾਂਬੰਦੀ ਦੀ ਨਕਲ
140 ਫੇਰਰਿਸਤ ਇੰਤਕਾਲ ਜਿਹੜੀ ਹਰ ਸਾਲ ਜੂਨ ਤੋਂ ਬਾਅਦ ਤਿਆਰ ਹੁੰਦੀ ਹੈ
141 ਫਰਦ ਬਦਰ ਫਰਦ ਵਿੱਚ ਗਲਤੀ ਦੀ ਸੋਧ ਕਰਨੀ
142 ਫਕ- ਤਕਮੀਲੀ ਜਦੋਂ ਮੁਰਤਹਿਨ ਰਕਬਾ ਖਰੀਦ ਲਵੇ ਇੱਕ ਹੀ ਵਿਅਕਤੀ ਮੁਰਤਹਿਨ ਅਤੇ ਮੁਸਤਰੀ ਬਣ ਜਾਵੇ। ਰਿਕਾਰਡ ਦੀ ਸੋਧ ਲਈ ਦਰਜ ਇੰਤਕਾਲ
143 ਬਦਸਤੂਰ ਪਹਿਲਾ ਦੀ ਤਰ੍ਹਾਂ
144 ਬੈਨਾਮਾ ਵਿਕਰੀ ਨਾਮਾ
145 ਬਜਰੀਆ ਰਾਹੀ
146 ਬੇਦਖਲੀ ਕਬਜ਼ੇ ਤੋਂ ਵਾਝਿਆਂ ਕਰਨਾ
147 ਬਾਇਆ ਵੇਚਣ ਵਾਲਾ
148 ਬੇਸੀ ਵਾਧਾ
149 ਬੰਦ ਸਵਾਲ ਲਿਖਤੀ ਪ੍ਰਸਨ
150 ਬਾਹਮੀ ਸ਼ਰਤਾਂ ਆਪਸੀ ਜੁਬਾਨੀ ਸ਼ਰਤਾਂ
151 ਬਿੱਲ ਮੁਕਤਾ ਉੱਕਾ ਪੁੱਕਾ
152 ਬਦਰ ਗਲਤੀ
153 ਬਾਹਮੀ ਆਪਸੀ
154 ਬਾਤਿਲ ਰੱਦ
155 ਬਾਛ ਪੇਪਰ ਜਮ੍ਹਾਂਬਦੀ ਅਨੁਸਾਰ ਪਟਵਾਰੀ ਜ਼ਿਮੀਦਾਰਾਂ ਲਈ ਮਾਮਲੇ ਦੀ ਇੱਕ ਸੂਚੀ ਤਿਆਰ ਕਰਨ ਨੂੰ ਬਾਛ ਪੇਪਰ ਕਹਿੰਦੇ ਹਨ।
156 ਬਿਲਾ ਲਗਾਨ ਬਵਜਾਂ ਤਸੱਵਰ ਰਹਿਣ ਲਗਾਨ ਤੋਂ ਬਿਨਾਂ ਗਹਿਣੇ ਮੰਨਦੇ ਹੋਏ
157 ਬਿਲਾ ਮੁਖਾਲਫਾਨਾਂ ਲਗਾਨ ਬਵਜਾਂ ਲਗਾਨ ਤੇ ਬਿਨਾ ਪ੍ਰਤੀ ਕੁਲ ਕਬਜਾ
158 ਬਿਲਾ ਲਗਾਨ ਬਵਜਾ ਬੰਨਾ ਸਿਕਨੀ ਲਗਾਨ ਤੋਂ ਬਿਨਾ ਜਮੀਨ ਦੀ ਹੱਦਾ ਟੁੱਟਣ ਕਾਰਨ
159 ਬਿਲਾ ਲਗਾਨ ਬਵਜਾ ਤਸੱਬਰ ਮਲਕੀਅਤ ਲਗਾਨ ਤੇ ਬਿਨਾ ਕਾਸਤਕਾਰ ਜਦ ਆਪਣੇ ਆਪ ਨੂੰ ਮਾਲਕ ਸਮਝੇ
160 ਬਿਲਾ ਲਗਾਨ ਬਵਜਾਂ ਬਰਾਦਰ ਹਕੀਕੀ ਲਗਾਨ ਤੋਂ ਬਿਨਾਂ ਭਰਾ ਦੀ ਤਰਫੋਂ ਕਾਸਤ ਕਰਨ ਵਾਲਾ
161 ਬੰਜਰ ਕਦੀਮ ਜਿੱਥੇ ਅੱਠ ਫਸਲਾਂ ਤੱਕ ਕੁੱਝ ਨਾਂ ਬੀਜਿਆ ਗਿਆ ਹੋਵੇ।
162 ਬੰਜਰ ਜਦੀਦ ਜਿੱਥੇ ਚਾਰ ਫਸਲਾਂ ਤੱਕ ਕੁੱਝ ਨਾਂ ਬੀਜਿਆ ਗਿਆ ਹੋਵੇ।
163 ਭੋਲੀ ਖਿੱਲ ਉਹ ਜ਼ਮੀਨ ਜਿਹੜੀ ਤਾਜਾ ਕਾਸ਼ਤ ਅਧੀਨ ਲਿਆਂਦੀ ਗਈ ਹੋਵੇ ਕਾਸ਼ਤਕਾਰ ਨੂੰ ਉਪਜ ਦਾ ਵੱਡਾ ਹਿੱਸਾ ਦਿੱਤਾ ਗਿਆ ਹੋਵੇ
164 ਮਖਸੂਸ ਖਾਸ
165 ਮਖਸੂਸ ਨੰਬਰ ਖਸਰਾ ਖਾਸ ਖਸਰਾ ਨੰਬਰ
166 ਮੁਸ਼ਤਰਕਾ ਸਾਂਝਾ
167 ਮੁਸ਼ਤਰਕਾ ਮਾਲਕਾਨ ਮਾਲਕਾਂ ਦੀ ਸਾਂਝ
168 ਮੁਸਤਰਕਾ ਮਾਲਕਾਨ ਹਸਬ ਰਸਦ ਖੇਵਟ ਉਹ ਸਾਂਝੀ ਜ਼ਮੀਨ ਜਿਸ ਵਿੱਚ ਮਾਲਕਾਨ ਦਾ ਉਹਨਾਂ ਦੀ ਖੇਵਟ ਦੇ ਅਨੁਪਾਤ ਅਨੁਸਾਰ ਹਿੱਸਾ ਹੋਵੇ
169 ਮਾਲੀਅਤ ਕੀਮਤ
170 ਮੁੰਤਕਿਲ ਤਬਦੀਲ
171 ਮੁਤਨਾਜਾ ਝਗੜੇ ਵਾਲਾ
172 ਮੁਦਈ ਦਾਵਾ ਕਰਨ ਵਾਲਾ
173 ਮਜ਼ਕੂਰ ਉਪਰੋਕਤ
174 ਮਨਸੂਖ ਕਰਨਾ ਖਾਰਜ ਕਰਨਾ
175 ਮੁਸਤਰੀ ਹੁਸ਼ਿਆਰਬਾਸ਼ ਖਰੀਦਦਾਰ ਚੁਕੰਨਾ ਰਹੇ
176 ਮਸ਼ਰੂਫ ਰੁਝਿਆ ਹੋਇਆ
177 ਮਾਲ ਗੁਜ਼ਾਰੀ ਭੋਂ ਮਾਲੀਆ
178 ਮੁਚੱਲਕਾ ਨਿੱਜ਼ੀ ਜਮਾਨਤਨਾਮਾ
179 ਮੁਵੱਕਲ ਵਕੀਲ ਦਾ ਗ੍ਰਾਹਕ
180 ਮਰਹੂਮ ਸਵਰਗਵਾਸੀ
181 ਮੁਸਤਾਜਰੀਨਾਮਾ ਪਟਾਨਾਮਾ
181 ਮੁਦਾਲਾ ਪ੍ਰਤੀਵਾਦੀ
182 ਮੁਕਾਮ ਸਥਾਨ
183 ਮੁਕਰਰ ਨਿਸਚਿਤ
184 ਮਜ਼ੀਦ ਵਾਧੂ
185 ਮਨਕੂਲਾ ਜਾਇਦਾਦ ਚੱਲ ਜਾਇਦਾਦ
186 ਮਸਲਨ ਮਿਸਾਲ ਦੇ ਤੌਰ ਤੇ
187 ਮੁਸਤਰੀ ਖਰੀਦਦਾਰ
188 ਮੁਰਤਹਿਨ ਜਮੀਨ ਗਹਿਣੇ ਲੈਣ ਵਾਲਾ
189 ਮਸ਼ਕੂਕ ਸ਼ੱਕੀ
190 ਮੁਤਵਫੀ ਜਿਸਦੀ ਮੌਤ ਹੋ ਗਈ ਹੋਵੇ
191 ਮਹੂਬਇਲਾ ਦਾਨ ਲੈਣ ਵਾਲਾ
192 ਮਜ਼ਾਰਾ ਮੌਰੂਸੀ ਸਥਾਈ ਕਾਸਤਕਾਰ
193 ਮਿਸਲ ਹਕੀਅਤ ਹੱਕਾ ਦੀ ਮਿਸਲ/ਜਮ੍ਹਾਂਬੰਦੀ ਜੋ ਮੁਰੱਬਾਬੰਦੀ ਸਮੇਂ ਤਿਆਰ ਹੁੰਦੀ ਹੈ
194 ਮੁਹਾਫਿਜਖਾਨਾ ਰਿਕਾਰਡ ਰੂਮ
195 ਮੁੜਸਮਾਇਤ ਪੁਨਰ ਵਿਚਾਰ
196 ਮੁਹਰਰ ਮੁਨਸ਼ੀ
197 ਮਜਰੂਆ ਕਾਸ਼ਤ ਅਧੀਨ
198 ਮਾਲੀ ਵਰਾਂ ਵਿੱਤੀ ਸਾਲ
199 ਮਿਜਾਨ ਜੋੜ
200 ਮੁਸਤਕਿਲ ਪੱਕਾ
201 ਮੁਸੰਨਾ ਦੁਆਰਾ ਤਿਆਰ ਕੀਤੀ ਪਰਤ
202 ਮੌਰੂਸੀ ਜ਼ੱਦੀ
203 ਮੌਜਾਂ ਪਿੰਡ, ਥਾਂ
204 ਮੌਜਾ ਬੇ-ਚਿਰਾਗ ਜਿਸ ਪਿੰਡ ਵਿੱਚ ਕੋਈ ਰਹਿੰਦਾ ਨਾ ਹੋਵੇ
205 ਮੁਸਾਵੀ ਪਿੰਡ ਦਾ ਅਸਲੀ ਪੁਰਾਣਾ ਨਕਸ਼ਾ ਜਿਸ ਵਿੱਚ ਸਾਰੇ ਖੇਤਾਂ ਦਾ ਵੇਰਵਾ ਹੁੰਦਾ ਹੈ।
206 ਮਿਨ ਭਾਵ ਇੱਕ ਪੋਰਸ਼ਨ ਜਾਂ ਪਾਸਾ
207 ਮਾਲਿਕ ਦੇਹ ਪਿੰਡ ਦਾ ਮਾਲਕ
208 ਮਾਲਿਕ ਆਲਾ ਉਚੇ ਦਰਜ਼ੇ ਦਾ ਮਾਲਕ
209 ਮਾਲਿਕ ਕਾਮਿਲ ਉਹ ਮਾਲਕ ਜਿਸ ਦਾ ਪਿੰਡ ਦੀ ਸ਼ਾਮਲਾਤ ਵਿੱਚ ਹਿੱਸਾ ਹੋਵੇ।
210 ਮਾਲਿਕ ਕਬਜਾ ਉਹ ਮਾਲਕ ਜਿਸ ਦਾ ਪਿੰਡ ਦੀ ਸ਼ਾਮਲਾਤ ਵਿੱਚ ਹਿੱਸਾ ਨਾ ਹੋਵੇ।
211 ਮਿਨਹਾਈ ਘਟਾਉਣਾ
212 ਮੁਸਾਹਤ ਮਿਣਤੀ ਦਾ ਢੰਗ
213 ਮੁਹਾਸਿਲ ਕੁਲੈਕਟਰ
214 ਮੁਸਤਤੀਲ ਆਇਤਾਕਾਰ ਦਿਸ਼ਾ ਦੀ ਹੁੰਦੀ ਹੈ ਤੇ ਇਸ ਵਿੱਚ 25 ਕਿਲ੍ਹੇ ਹੁੰਦੇ ਹਨ। 200 ਕਰਮ X 180 ਕਰਮ ਅਤੇ ਇਸ ਨੂੰ ਮੁਰਬਾ ਵੀ ਕਹਿੰਦੇ ਹਨ।
215 ਮਸੂਲ ਐਹਲਮ ਬਚਾਅ ਪੱਖ ਧਿਰ
216 ਮਾਹਵਾਰੀ ਤਜ਼ਕਰਾ ਹਲਕਾ ਪਟਵਾਰੀ ਹਰ ਮਹੀਨੇਂ ਬਾਅਦ ਭਸਲਾਂ ਦੇ ਲਾਭ ਨੁਕਸਾਨ ਬਾਰੇ ਇੰਦਰਾਜ ਰੋਜਨਾਮਚੇ ਵਿੱਚ ਦਰਜ ਕਰਦਾ ਹੈ
217 ਯਕਤਰਫਾ ਇੱਕ ਤਰਫਾ
218 ਰਹਿਣ ਮਸਤਾਜਰੀ ਕਬਜ਼ੇ ਸਮੇਤ ਨਿਸਚਿਤ ਸਮੇਂ ਲਈ ਰਹਿਣ ਜ਼ਮੀਨ ਸਮਾਂ ਪੂਰਾ ਹੋਣ ਤੇ ਆਪਣੇ ਆਪ ਫੱਕ ਹੋ ਜਾਂਦੀ ਹੈ ।
219 ਰਕਬਾ ਮਜਰੂਆ ਕਾਸ਼ਤਯੋਗ ਰਕਬਾ
220 ਰੋਬਕਾਰ ਇਤਲਾਹ ਪੱਤਰ
221 ਰਹਿਨ ਗਹਿਣਾਂ
222 ਰਾਹਿਨ ਗਹਿਣੇ ਦੇਣ ਵਾਲਾ
223 ਰਹਿਬਰੀ ਅਗਵਾਈ
224 ਰਹਿਨ ਦਰ ਰਹਿਨ ਗਹਿਣੇ ਲੈਣ ਵਾਲਾ ਆਪਣਾ ਹੱਕ ਕਿਸੇ ਹੋਰ ਪਾਸ ਰਹਿਨ ਕਰ ਦੇਵੇ
225 ਰਫਾਏ ਆਮ ਹਰ ਇੱਕ ਦੀ ਵਰਤੋਂ ਯੋਗ
226 ਰਹਿਨ ਬਾ ਕਬਜ਼ਾ ਕਬਜ਼ੇ ਸਮੇਤ ਰਹਿਨ
227 ਲਫ ਨੱਥੀ
228 ਲਾਲ ਕਿਤਾਬ ਪਿੰਡ ਨਾਲ ਸਬੰਧਤ ਕਿਤਾਬ ਹੁੰਦੀ ਹੈ, ਇਸ ਵਿੱਚ ਜ਼ਮੀਨ ਨਾਲ ਸਬੰਧਤ

ਹਰ ਜਾਣਕਾਰੀ ਹੁੰਦੀ ਹੈ।

229 ਵਾਹਿਬ ਦਾਨ ਦੇਣ ਵਾਲਾ
230 ਵਸੀਕਾ ਲਿਖਤ
231 ਵਾਜਿਬ ਉਲ ਅਰਜ ਪਿੰਡ ਦੇ ਰੀਤੀ ਰਿਵਾਜਾਂ ਦੀ ਸੂਚੀ
232 ਵਾਸਿਲ ਵਾਕੀ ਨਵੀਸ ਲੇਖਾਕਾਰ
233 ਵਾਗੁਜਾਰ ਕਰਨਾ ਮੁਕਤ ਕਰਨਾ
234 ਵਾਹਿਦ ਮਾਲਕੀ ਸੰਪੂਰਨ ਮਾਲਕੀ
235 ਵਰਾਸਤ ਮੁਤਵਫੀ ਦੀ ਜ਼ਮੀਨ ਦਾ ਜੋ ਹੱਕ ਮਿਲਦਾ ਹੈ ਉਸ ਨੂੰ ਵਰਾਸਤ ਕਹਿੰਦੇ ਹਨ।

 

ਦਿਸ਼ਾਵਾਂ ਦੇ ਵੱਖਰੇ- ਵੱਖਰੇ ਨਾਵਾਂ ਬਾਰੇ ਜਾਣਕਾਰੀ

English Name ਪੰਜਾਬੀ ਨਾਮ ਆਮ ਬੋਲੀ ਦੇ ਨਾਮ ਮਾਲ ਮਹਿਕਮੇ ਦੇ ਉਰਦੂ ਦੇ ਨਾਮ
North ਉੱਤਰ ਸ਼ਮਾਲ ਚੜ੍ਹਦਾ
South ਦੱਖਣ ਸ਼ਰਕ ਪਹਾੜ
West ਪੂਰਬ ਜਨੂਬ ਲਹਿੰਦਾ
East ਪੱਛਮ ਗਰਬ ਦੱਖਣ

ਉਪਰੋਕਤ ਦਰਸਾਈ ਲਿਸਟ ਦੀ PDF ਫਾਈਲ ਤੁਸੀਂ ਇਸ ਲਿੰਕ ਤੋਂ ਡਾਊਨਲੋਡ ਕਰ ਸਕਦੇ ਹੋ: Urdu Farsi Words Used in Punjab Property Matters

Must Read ਵਸੀਅਤ ਨਾਲ ਜੁੜੀਆਂ ਕੁਝ ਧਿਆਨ ਦੇਣ ਯੋਗ ਗੱਲਾਂ

ਉਪਰੋਕਤ ਸੂਚੀ ਪ੍ਰਾਪਰਟੀ ਦੀਆਂ ਪੁਰਾਣੀਆਂ ਰਜਿਸਟਰੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਲਈ ਇੱਕ ਕੀਮਤੀ ਸਰੋਤ ਵਜੋਂ ਕੰਮ ਕਰਦੀ ਹੈ ਅਤੇ ਰਵਾਇਤੀ ਉਰਦੂ-ਫ਼ਾਰਸੀ ਸ਼ਬਦਾਵਲੀ ਅਤੇ ਸਰਲ ਪੰਜਾਬੀ ਭਾਸ਼ਾ ਵਿਚਕਾਰ ਫਰਕ ਨੂੰ ਘਟਾਉਦੀਂ ਹੈ।

2 thoughts on “Urdu Farsi Glossary Used in Punjab Revenue Department and Registration of Property in Punjab”

Leave a Comment