Stamp Paper Fees Punjab Property Registration (ਦਸਤਾਵੇਜਾ ਤੇ ਲੱਗਣ ਵਾਲੇ ਅਸ਼ਟਾਮ / ਫੀਸ ਦੀ ਦਰ)

Stamp Paper Fees Punjab Property Registration

Stamp Paper Fees Punjab Property Registration

ਪੰਜਾਬ ਵਿੱਚ ਪ੍ਰੋਪਰਟੀ ਰਜਿਸਟਰੇਸ਼ਨ ( Punjab Property Registration Process) ਦੇ ਦਸਤਾਵੇਜਾ ਤੇ ਲੱਗਣ ਵਾਲੇ ਅਸ਼ਟਾਮ / ਫੀਸ ਦੀ ਦਰ ਆਮਤੌਰ ਤੇ ਹੇਠ ਅਨੁਸਾਰ ਹੁੰਦੀ ਹੈ-

ਲੜੀ ਨੰ. ਦਸਤਾਵੇਜ ਦੀ ਕਿਸਮ ਅਸ਼ਟਾਮ ਦੀ ਦਰ ਇੰਨਫਰਾਸਟਰੱਕਚਰ ਸੈਂਸ ਰਜਿਸ਼ਟਰੇਸ਼ਨ ਫੀਸ ਘੱਟ ਤੋਂ ਘੱਟ 50 ਰੁਪਏ ਪੀ.ਆਈ.ਡੀ.ਬੀ. ਫੀਸ ਪੇਸਟਿੰਗ ਫੀਸ
1 ਸੇਲ ਡੀਡ / ਗਿਫਟ ਡੀਡ 5 % 1 % 1 % ਵੱਧ ਤੋਂ ਵੱਧ 200000/- ਰੁਪਏ 1 % 200/-
2 ਤਬਦੀਲ ਮਲਕੀਅਤ 0 % 0 NIL NIL 200/-
3 ਗਹਿਣੇ ਨਾਮਾ 4 % 0 1 % ਵੱਧ ਤੋਂ ਵੱਧ 200000/- ਰੁਪਏ NIL 200/-
4 ਪੱਟਾ ਨਾਮਾ NIL 200/-
5 0 ਤੋਂ 5 ਸਾਲ ਤੱਕ 8 % NIL 1 % NIL 200/-
5 ਤੋਂ 10 ਸਾਲ ਤੱਕ ਸਾਲਾਨਾ ਕਿਰਾਏ ਦਾ 3% 3 % NIL 1 % NIL 200/-
10 ਸਾਲ ਤੋਂ 20 ਸਾਲ ਸਾਲਾਨਾ ਕਿਰਾਏ ਦੁਗਣਾ ਕਰਕੇ 3 % NIL 1 % NIL 200/-
20 ਤੋਂ 30 ਸਾਲ ਸਾਲਾਨਾ ਕਿਰਾਏ ਨੂੰ ਤਿੰਨ ਗੁਣਾ ਕਰਕੇ 3 % NIL 1 % NIL 200/-
30 ਤੋ 100 ਸਾਲ ਸਾਲਾਨਾ ਕਿਰਾਏ ਨੂੰ 4 ਗੁਣਾ ਕਰਕੇ 3 % NIL 1 % NIL 200/-
ਨੋਟ ਪੇਸ਼ਗੀ ਲਈ ਰਕਮ ਤੇ 3% ਅਸਟਾਮ ਵੱਖਰਾ ਲੱਗੇਗਾ NIL 200/-
6 ਤਬਾਦਲਾ ਨਾਮਾ ਵੱਡੀ ਰਕਮ ਤੇ 3 % 1 % 1 % ਵੱਧ ਤੋਂ ਵੱਧ 200000/- ਰੁਪਏ 1 % 200/-
7 ਤਕਸੀਮ ਨਾਮਾ ਵੱਡੇ ਜਾਂ ਬਰਾਬਰ ਦੇ ਇੱਕ ਹਿੱਸੇ ਦੀ ਰਕਮ ਤੇ 3 % 1 % 1 % ਵੱਧ ਤੋਂ ਵੱਧ 200000/- ਰੁਪਏ NIL 200/-
8 ਇਕਰਾਰਨਾਮਾ 4000 NIL 1 % ਵੱਧ ਤੋਂ ਵੱਧ 200000/- ਰੁਪਏ NIL 200/-
9 ਇਕਰਾਰਨਾਮੇ ਵਿੱਚ ਅਗਰ ਸਬੰਧਤ ਜਾਇਦਾਦ ਦਾ ਕਬਜਾ ਦੇ ਦਿੱਤਾ ਗਿਆ ਹੋਵੇ। 5 % 1 % 1 % ਵੱਧ ਤੋਂ ਵੱਧ 200000/- ਰੁਪਏ NIL 200/-
10 ਤਤੀਮਾ ਨਾਮਾ 500 NIL 1 % ਵੱਧ ਤੋਂ ਵੱਧ 200000/- ਰੁਪਏ NIL 200/-
11 ਗੋਦਨਾਮਾ 1000 NIL 4000 NIL 200/-
12 ਮੁਖਤਿਆਰ ਨਾਮਾ ਆਮ (ਜੇਕਰ ਮੁਖਤਿਆਰ ਕਰਤਾ 5 ਵਿਅਕਤੀਆਂ ਤੋਂ ਵੱਧ ਹੈ ਤਾਂ) 2000

4000

NIL 400 NIL 200/-
13 ਮੁਖਤਿਆਰ ਨਾਮਾ ਖਾਸ (ਜੇਕਰ ਮੁਖਤਿਆਰ ਕਰਤਾ 5 ਵਿਅਕਤੀਆਂ ਤੋਂ ਵੱਧ ਹੈ ਤਾਂ) 1000

2000

NIL 200 NIL 200/-
14 ਵਸੀਅਤ ਨਾਮਾ 0 NIL 4000 NIL 200/-
15 ਵਸੀਅਤ ਕੈਸਲ 600 NIL 4000 NIL 200/-
16 ਟਰੱਸਟ ਨਾਮਾ 1000 NIL 1000 200/-
ਲੇਡੀਜ਼ ਖਰੀਦਦਾਰ ਨੂੰ ਸੇਲ ਡੀਡ ਤੇ 2% ਦੀ ਅਸਟਾਮ ਡਿਉਟੀ ਦੀ ਛੋਟ ਹੈ

 

ਪੀ.ਐਲ.ਆਰ.ਐਸੀ ਫੀਸ (ਕੰਪਿਊਟਰ ਫੀਸ) ਵੱਖਰੀ ਲੱਗਦੀ ਹੈ।

1 ਸੇਲ ਡੀਡ 10 ਲੱਖ ਤੱਕ 1000/- ਰੁਪਏ
2 ਸੇਲ ਡੀਡ 10 ਲੱਖ ਤੋਂ 30 ਲੱਖ ਤੱਕ 3000/- ਰੁਪਏ
3 ਸੇਲ ਡੀਡ 30 ਲੱਖ ਤੋਂ ਵੱਧ 5000/- ਰੁਪਏ
4 ਮੁਖਤਿਆਰ ਨਾਮਾ ਆਮ 2000/- ਰੁਪਏ
5 ਵਸੀਅਤ, ਲੀਜ ਡੀਡ, ਤਬਦੀਲ ਮਲਕੀਅਤ 500/- ਰੁਪਏ
6 ਗੋਦਨਾਮਾ 500/- ਰੁਪਏ
7 ਟਰੱਸਟ 500/- ਰੁਪਏ

 

ਨਕਲਾਂ ਜਾਰੀ ਕਰਨ ਤੇ ਪ੍ਰਾਪਤ ਕੀਤੀ ਜਾਣ ਵਾਲੀ ਫੀਸ

1 20 ਸਾਲ ਤੱਕ ਪੁਰਾਣੀ ਨਕਲ 5 ਪੇਜਾ ਤੱਕ 400/- ਰੁਪਏ
2 20 ਸਾਲ ਤੱਕ ਪੁਰਾਣੀ ਨਕਲ 5 ਪੇਜਾਂ ਤੋਂ ਵੱਧ 15/- ਰੁਪਏ ਪ੍ਰਤੀ ਪੇਜ
3 20 ਸਾਲ ਤੋਂ ਵੱਧ ਪੁਰਾਣੀ ਨਕਲ 5 ਪੇਜਾ ਤੱਕ 1000/- ਰੁਪਏ
4 20 ਸਾਲ ਤੋਂ ਵੱਧ ਪੁਰਾਣੀ ਨਕਲ 5 ਪੇਜਾਂ ਤੋਂ ਵੱਧ 20/- ਰੁਪਏ ਪ੍ਰਤੀ ਪੇਜ

ਇੰਤਕਾਲ ਫੀਸ 600/- ਰੁਪਏ ਵੱਖਰੀ ਲੱਗਦੀ ਹੈ।

 

 

Punjab Property Registration: Document wise detail of Stamp Duty, Registration Fee and Facilitation charges

Sr. No Deed Name Stamp Duty Registration Fee Facilitation charges PIDB
 

 

 

1

 

 

 

Sale/ Gift

 

 

5% of the Consideration amount

+ 1 % of SIC (Social Infrastructure Cess)

 

 

1 % of the Consideration amount (Max. Rs. 2 lac )

Rs.1000/- (for Consideration amount upto to 10 lac), Rs.3000/- (for Consideration amount between 10 lac to 30 lac), Rs.5000/- (for

Consideration amount above 30 lac)

 

 

1% of Consideration amount

 

2

 

Transfer of Property

 

Nil

 

Nil

 

Rs. 500/-

 
 

3

General Power of Attorney (upto 5 person)  

Rs. 2000/-

 

Rs. 400/-

 

Rs. 2000/-

 
 

4

General Power of Attorney (more than 5 person)  

Rs. 4000/-

 

Rs. 400/-

 

Rs. 2000/-

 
 

5

Special Power of Attorney  

Rs.1000/-

 

Rs. 100/-

 

Rs. 2000/-

 
 

6

 

Cancellation of GPA

 

Rs.1000/-

 

Rs. 400/-

 

Rs. 2000/-

 
 

7

 

Cancellation of SPA

 

Rs. 500/-

 

Rs. 100/-

 

Rs. 2000/-

 
 

8

Mortgage Deed (without Possession)  

4% of the Consideration amount

1 % of the Consideration amount (Max. Rs. 2 lac )  

Rs. 1000/-

 
 

9

 

Mortgage Deed (with Possession)

 

4% of the Consideration amount

1 % of the Consideration amount (Max. Rs. 2 lac )  

Rs. 500/-

 
 

10

 

Pattanama /Lease

 

i

Pattanama /Lease (less than one year) 4% of (Annual rent amount) 1 % of Annual rent amount  

Rs. 500/-

 
 

ii

Pattanama /Lease (from period of lease from 1 to 5 years) 8% of (Annual Average rent amount) 1 % of Annual rent amount  

Rs. 500/-

 
 

iii

Pattanama /Lease (from 5 to 10 years) 3% of (Annual Average rent amount) 1 % of Annual rent amount  

Rs. 500/-

 
 

iv

Pattanama /Lease (from 10 to 20 years) 3 % of (Annual Average Rent x 2) 1 % of (Annual Rent x 2)  

Rs. 500/-

 
 

v

Pattanama /Lease (from 20 to 30 years) 3 % of (Annual Average Rent x 3) 1 % of (Annual Rent x 3)  

Rs. 500/-

 
 

vi

Pattanama /Lease (from 30 to 99 years) 3 % of (Annual Average Rent x 4) 1 % of (Annual Rent x 4)  

Rs. 500/-

 
 

11

Will/ Cancellation of Will  

Nil

 

Rs. 4000/-

 

Rs. 500/-

 
Consideration amount means Consideration amount or Collector rate, whichever is higher
Mutation Fee Rs. 600/-, where ever required
Pasting Fee Rs. 200/- applicable to all the documents

Step by Step Property Marking procedure in Punjab (ਪੰਜਾਬ ਅੰਦਰ ਜ਼ਮੀਨ ਦੀ ਨਿਸ਼ਾਨਦੇਹੀ ਬਾਰੇ ਜਾਣਕਾਰੀ )

Property Marking Procedure in Punjab, ਜਦੋਂ ਕਿਸੀ ਖੇਤ ਦੀਆਂ ਬਾਹੀਆਂ ਮਿਟ ਜਾਣ ਜਾਂ ਦੂਜੇ ਖੇਤਾਂ ਵਿੱਚ ਰਲ ਜਾਣ ਤਾਂ ਉਸ ਸਮੇਂ ਖੇਤ ਦਾ ਮਾਲਕ ਸਹਾਇਕ ਕੁਲੈਕਟਰ ਦਰਜਾ ਪਹਿਲਾ ਸਬੰਧਤ ਤਹਿਸੀਲਦਾਰ ਕੋਲ ਦਰਖਾਸਤ ਨਿਸ਼ਾਨਦੇਹੀ ਦੇ ਕੇ ਖੇਤ ਦੀ ਨਿਸ਼ਾਨਦੇਹੀ ਕਰਵਾ ਸਕਦਾ ਹੈ, ਕਾਨੂੰਗੋ ਵਲੋਂ ਰਿਪੋਰਟ ਨਿਸ਼ਾਨਦੇਹੀ, The Dolite (Total Station), Differential Global Positioning System Total Station, ਸਾਂਝੀ ਖੇਵਟ ਦੀ ਨਿਸ਼ਾਨਦੇਹੀ, ਗੁੰਝਲਦਾਰ ਨਿਸ਼ਾਨਦੇਹੀ

ਨਿਸ਼ਾਨਦੇਹੀ  (Nishandehi of land in Punjab) ਦੀ ਲੋੜ

ਜਦੋਂ ਕਿਸੀ ਖੇਤ ਦੀਆਂ ਬਾਹੀਆਂ ਮਿਟ ਜਾਣ ਜਾਂ ਦੂਜੇ ਖੇਤਾਂ ਵਿੱਚ ਰਲ ਜਾਣ ਤਾਂ ਉਸ ਸਮੇਂ ਖੇਤ ਦਾ ਮਾਲਕ ਸਹਾਇਕ ਕੁਲੈਕਟਰ ਦਰਜਾ ਪਹਿਲਾ ਸਬੰਧਤ ਤਹਿਸੀਲਦਾਰ ਕੋਲ ਦਰਖਾਸਤ ਨਿਸ਼ਾਨਦੇਹੀ ਦੇ ਕੇ ਖੇਤ ਦੀ ਨਿਸ਼ਾਨਦੇਹੀ ਕਰਵਾ ਸਕਦਾ ਹੈ। ਦਰਖਾਸਤ ਨਿਸ਼ਾਨਦੇਹੀ ਮਿਲਣ ਉਪਰੰਤ ਸਬੰਧਤ ਕਾਨੂੰਗੋ ਹਲਕਾ ਵਲੋਂ ਰਾਹੀ ਪਟਵਾਰੀ ਹਲਕਾ ਸਾਰੀਆਂ ਸਬੰਧਤ ਧਿਰਾਂ ਨੂੰ ਮੌਕਾ ਪਰ ਹਾਜ਼ਰ ਰਹਿਨ ਲਈ ਤਾਰੀਖ ਨੀਯਤ ਕਰਕੇ ਨੋਟਿਸ ਜਾਰੀ ਕੀਤਾ ਜਾਂਦਾ ਹੈ। ਨੀਯਤ ਕੀਤੀ ਗਈ ਤਾਰੀਖ ਨੂੰ ਸਾਰੀਆਂ ਸਬੰਧਤ ਧਿਰਾਂ ਦੀ ਹਾਜ਼ਰੀ ਵਿੱਚ ਕਾਨੂੰਗੋ ਵਲੋਂ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਪਟਵਾਰੀ ਹਲਕਾ ਸਮੇਤ ਰਿਕਾਰਡ ਮਾਲ ਅਤੇ ਸਮਾਨ ਪੈਮਾਇਸ਼ ਮੌਕਾ ਪਰ ਪਹੁੰਚਦਾ ਹੈ। ਕਿਸੀ ਪੱਕੀ ਬੁਰਜੀ ਜਾਂ ਮੌਕੇ ਨੂੰ ਅਧਾਰ ਮੰਨਕੇ ਨਕਸ਼ੇ ਵਿੱਚ ਦਰਸਾਈਆਂ ਕਰਮਾਂ ਮੁਤਾਬਕ ਮੌਕੇ ਦਾ ਖੇਤ ਕਾਇਮ ਕੀਤਾ ਜਾਂਦਾ ਹੈ।

ਨਿਸ਼ਾਨਦੇਹੀ ਕਰਨ ਦੀ ਕਾਰਵਾਈ ਦਾ ਢੰਗ

  1. ਨਿਸ਼ਾਨਦੇਹੀ ਲਈ ਦਰਖਾਸਤ ਦੇਣਾ :- ਸਭ ਤੋਂ ਪਹਿਲਾ ਖੇਵਟਦਾਰ ਨਿਸ਼ਾਨਦੇਹੀ ਕਰਵਾਉਣ ਲਈ ਸਹਾਇਕ ਕੁਲੈਕਟਰ ਦਰਜ਼ਾ I ਨੂੰ ਦਰਖਾਸਤ ਦੇਵੇਗਾ।
  2. ਹੁਕਮ ਸਹਾਇਕ ਕੁਲੈਕਟਰ ਦਰਜ਼ਾ 1 :- ਦਰਖਾਸਤ ਮਿਲਣ ਉਪਰੰਤ ਸਹਾਇਕ ਕੁਲੈਕਟਰ ਦਰਜ਼ਾ I ਕਾਨੂੰਗੋ ਹਲਕਾ ਨੂੰ ਧਿਰਾਂ ਦੀ ਹਾਜ਼ਰੀ ਵਿੱਚ ਨਿਸ਼ਾਨਦੇਹੀ ਕਰਨ ਦਾ ਹੁਕਮ ਕਰੇਗਾ।
  3. ਕਾਨੂੰਗੋ ਵਲੋਂ ਪਟਵਾਰੀ ਹਲਕਾ ਰਾਹੀਂ ਇਤਲਾਹੀ ਨੋਟਿਸ :- ਸਹਾਇਕ ਕੁਲੈਕਟਰ ਦਰਜਾ ਪਹਿਲਾ ਦਾ ਹੁਕਮ ਮਿਲਣ ਉਪਰੰਤ ਕਾਨੂੰਗੋ ਵੱਲੋਂ ਪਟਵਾਰੀ ਹਲਕਾ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਬੰਧਤ ਧਿਰਾਂ ਨੂੰ ਇਤਲਾਹ ਦੇਵੇ ਕਿ ਤਹਿ ਕੀਤੀ ਨਿਸ਼ਾਨਦੇਹੀ ਦੀ ਤਾਰੀਖ ਤੇ ਮੌਕਾ ਪਰ ਹਾਜ਼ਰ ਰਹਿਣ ਅਤੇ ਪਟਵਾਰੀ ਹਲਕਾ ਖੁਦ ਵੀ ਸਮੇਤ ਰਿਕਾਰਡ ਅਤੇ ਪੈਮਾਇਸ਼ ਦੇ ਸਮਾਨ ਨਾਲ ਮੌਕੇ ਪਰ ਹਾਜ਼ਰ ਰਹੇ।
  4. ਪਟਵਾਰੀ ਵਲੋਂ ਚੌਕੀਦਾਰ ਨੂੰ ਇਤਲਾਹ ਕਰਵਾਉਣ ਲਈ ਹਦਾਇਤ :- ਉਪਰੋਕਤ ਉਪਰੰਤ ਪਟਵਾਰੀ ਹਲਕਾ ਪਿੰਡ ਦੇ ਚੌਕੀਦਾਰ ਨੂੰ ਸਾਰੀਆਂ ਸਬੰਧਤ ਧਿਰਾਂ ਨੂੰ ਇਤਲਾਹ ਕਰਨ ਲਈ ਹਦਾਇਤ ਦਿੰਦਾ ਹੈ।
  5. ਚੌਕੀਦਾਰ ਦੀ ਰਿਪੋਰਟ :- ਪਟਵਾਰੀ ਹਲਕਾ ਵਲੋਂ ਹਦਾਇਤ ਮਿਲਣ ਉਪਰੰਤ ਚੌਕੀਦਾਰ ਸਬੰਧਤ ਸਾਰੀਆਂ ਧਿਰਾ ਨੂੰ ਇਤਲਾਹ ਕਰਨ ਉਪਰੰਤ ਇਤਲਾਹ ਦੀ ਰਿਪੋਰਟ ਪਟਵਾਰੀ ਹਲਕਾ ਨੂੰ ਦਿੰਦਾ ਹੈ। ਫਿਰ ਪਟਵਾਰੀ ਹਲਕਾ ਚੌਕੀਦਾਰ ਦੀ ਰਿਪੋਰਟ ਨੂੰ ਹੀ ਕਾਨੂੰਗੋ ਨੂੰ ਭੇਜਕੇ ਇਤਲਾਹ ਹੋਣ ਦੀ ਰਿਪੋਰਟ ਪੇਸ਼ ਕਰਦਾ ਹੈ।
  6. ਕਾਨੂੰਗੋ ਵਲੋਂ ਰਿਪੋਰਟ ਨਿਸ਼ਾਨਦੇਹੀ :- ਉਪਰੋਕਤ ਸਾਰੀ ਕਾਰਵਾਈ ਹੋਣ ਉਪਰੰਤ ਤਹਿ ਕੀਤੀ ਮਿਤੀ ਨੂੰ ਕਾਨੂੰਗੋ ਹਲਕਾ ਸਾਰੀਆਂ ਸਬੰਧਤ ਧਿਰਾਂ ਦੀ ਹਾਜ਼ਰੀ ਵਿੱਚ ਮੌਕਾ ਪਰ ਪਟਵਾਰੀ ਹਲਕਾ ਦੀ ਮਦਦ ਨਾਲ ਨਿਸ਼ਾਨਦੇਹੀ ਕਰਦਾ ਹੈ ਅਤੇ ਕੀਤੀ ਗਈ ਨਿਸ਼ਾਨਦੇਹੀ ਦੀ ਰਿਪੋਰਟ ਸਹਾਇਕ ਕੁਲੈਕਟਰ ਦਰਜਾ ਪਹਿਲਾ ਪਾਸ ਭੇਜਦਾ ਹੈ।
  7. ਨਕਸ਼ਾ ਤਫਾਵਤ :-ਇਹ ਨਕਸ਼ਾ ਕਾਨੂੰਗੋ ਵਲੋਂ ਨਿਸ਼ਾਨਦੇਹੀ ਦੌਰਾਨ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਕਾਨੂੰਗੋ ਆਪਣੀ ਰਿਪੋਰਟ ਦੇ ਨਾਲ ਨੱਥੀ ਕਰਦਾ ਹੈ।
  8. ਹਾਜ਼ਰੀ ਮੀਮੋ :-ਇਸ ਵਿੱਚ ਨਿਸ਼ਾਨਦੇਹੀ ਦੇ ਮੌਕੇ ਹਾਜ਼ਰ ਸਾਰੇ ਵਿਅਕਤੀਆਂ ਦੇ ਨਾਮ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਵਿਅਕਤੀਆਂ ਦੇ ਦਸਖਤ /ਅਗੂੰਠਾ ਲੱਗਿਆ ਹੁੰਦਾ ਹੈ। ਹਾਜ਼ਰੀ ਮੀਮੋ ਰਿਪੋਰਟ ਨਿਸ਼ਾਨਦੇਹੀ ਦਾ ਹਿੱਸਾ ਹੁੰਦੀ ਹੈ।

ਸਾਂਝੀ ਖੇਵਟ ਦੀ ਨਿਸ਼ਾਨਦੇਹੀ

ਜੇਕਰ ਖੇਵਟ ਸਾਂਝੀ ਹੋਵੇ ਤਾਂ ਨਿਸ਼ਾਨਦੇਹੀ ਦੀ ਦਰਖਾਸਤ ਸਾਰੇ ਮਾਲਕਾਂ ਵਲੋਂ ਦਿੱਤੀ ਜਾਂਦੀ ਹੈ, ਪ੍ਰੰਤੂ ਜੇਕਰ ਧਿਰਾਂ ਦਾ ਆਪਸ ਵਿੱਚ ਹੀ ਰਕਬਾ ਘੱਟ ਵਧ ਹੋਣ ਸਬੰਧੀ ਝਗੜਾ ਹੋਵੇ ਤਾਂ ਸਭ ਤੋਂ ਪਹਿਲਾਂ ਸਾਂਝੀ ਖੇਵਟ ਦੀ ਤਕਸੀਮ ਕਰਾਈ ਜਾਂਦੀ ਹੈ। ਤਕਸੀਮ ਤੋਂ ਬਾਅਦ ਹੀ ਮਾਲਕ ਆਪਣੇ ਰਕਬੇ ਦੀ ਨਿਸ਼ਾਨਦੇਹੀ ਕਰਵਾ ਸਕਦਾ ਹੈ।

ਦੁਬਾਰਾ ਨਿਸ਼ਾਨਦੇਹੀ (Differential Global Positioning System Total Station) ਰਾਹੀਂ ਕਰਵਾਉਣ ਬਾਰੇ

ਪੰਜਾਬ ਸਰਕਾਰ ਤੋਂ ਮਾਲੀਆ ਸ਼ਾਖਾ ਦੇ ਪੱਤਰ ਮਿਤੀ 13-02-2015 ਅਨੁਸਾਰ ਨਿਸ਼ਾਨਦੇਹੀ ਦੇ ਕਈ ਕੇਸਾਂ ਵਿੱਚ ਮਾਲ ਕਰਮਚਾਰੀ / ਅਧਿਕਾਰੀ ਵਲੋਂ ਨਿਸ਼ਾਨਦੇਹੀ ਦੇਣ ਦੇ ਬਾਵਜੂਦ ਧਿਰਾਂ ਵਲੋਂ ਨਿਸ਼ਾਨਦੇਹੀ ਨਾਲ ਸਹਿਮਤੀ ਪ੍ਰਗਟ ਨਹੀ ਕੀਤੀ ਜਾਂਦੀ ਅਤੇ ਦੁਬਾਰਾ ਨਿਸ਼ਾਨਦੇਹੀ ਦੀ ਦਰਖਾਸਤ ਦੇ ਦਿੱਤੀ ਜਾਂਦੀ ਹੈ। ਪ੍ਰੰਤੂ ਫਿਰ ਵੀ ਸਮੱਸਿਆ ਦਾ ਹੱਲ ਨਹੀ ਨਿਕਲਦਾ।  ਅਜਿਹੀ ਸਥਿਤੀ ਵਿੱਚ ਸਰਕਾਰ ਵਲੋਂ ਫੈਸਲਾ ਲਿਆ ਗਿਆ ਹੈ ਕਿ ਜੇਕਰ ਦਰਖਾਸਤਕਰਤਾ ਵਲੋਂ ਪ੍ਰਾਈਵੇਟ The Dolite (Total Station) ਰਾਹੀਂ ਨਿਸ਼ਾਨਦੇਹੀ ਕਰਾਉਣ ਦੀ ਮੰਗ ਕੀਤੀ ਜਾਵੇ ਤਾਂ ਪ੍ਰਾਈਵੇਟ (Total Station) ਨਾਲ ਸੰਪਰਕ ਕਰਕੇ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਪ੍ਰਾਈਵੇਟ ਏਜੰਸੀ ਦਾ ਸਾਰਾ ਖਰਚਾ ਦਰਖਾਸਤ ਕਰਤਾ ਤੋਂ ਵਸੂਲ ਹੋਵੇਗਾ। ਪ੍ਰਾਈਵੇਟ (Total Station) ਰਾਹੀ ਕੀਤੀ ਨਿਸ਼ਾਨਦੇਹੀ ਨੂੰ ਸਬੰਧਤ ਪਟਵਾਰੀ, ਕਾਨੂੰਗੋ ਅਤੇ ਮਾਲ ਅਧਿਕਾਰੀ ਵਲੋਂ ਤਸਦੀਕ ਕੀਤਾ ਜਾਵੇਗਾ।