Conditions And Adoption Rights Under Hindu Adoption Act, 1956

ਹਿੰਦੂ ਗੋਦਨਾਮਾ ਐਕਟ, 1956 (Hindu Adoption Act, 1956) ਦੇ ਅਨੁਸਾਰ ਗੋਦ ਲੈਣ ਅਤੇ ਦੇਣ ਸਮੇਂ ਗੋਦ ਲੈ ਰਹੇ ਪੁਰਸ਼ ਅਤੇ ਇਸਤਰੀ ਤੇ ਕੁੱਝ ਸ਼ਰਤਾਂ ਲਾਗੂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਜਾਣਕਾਰੀ ਹੇਠਾ ਅਨੁਸਾਰ ਹੈ-

ਪੁਰਸ਼ ਵਲੋਂ ਗੋਦ ਲੈਣ ਦੀ ਸਮਰਥਾ (Conditions for Male Under Hindu Adoption Act, 1956):-

Hindu Adoption Act, 1956 ਦੇ ਅਨੁਸਾਰ ਪੁਰਸ਼ ਹੇਠਾਂ ਦਿੱਤੀਆਂ ਸ਼ਰਤਾਂ ਤੇ ਪੁੱਤਰ ਜਾਂ ਪੁੱਤਰੀ ਗੋਦ ਲੈ ਸਕਦਾ ਹੈ :-

  1. ਗੋਦ ਲੈਣ ਵਾਲਾ ਪੁਰਸ਼ ਦਿਮਾਗੀ ਤੌਰ ਤੇ ਤੰਦਰੁਸਤ ਹੋਵੇ।
  2. ਗੋਦ ਲੈਣ ਵਾਲਾ ਪੁਰਸ਼ ਬਾਲਗ ਹੋਵੇ।
  3. ਜੇਕਰ ਗੋਦ ਲੈਣ ਵਾਲੇ ਪੁਰਸ਼ ਦੀ ਪਤਨੀ ਜਿੰਦਾ ਹੋਵੇ, ਤਾਂ ਪਤਨੀ ਦੀ ਸਹਿਮਤੀ ਲੈਣੀ ਜ਼ਰੂਰੀ ਹੈ, ਪ੍ਰੰਤੂ ਜੇਕਰ ਪਤਨੀ ਧਰਮ ਬਦਲ ਚੁੱਕੀ ਹੋਵੇ ਜਾਂ ਅਦਾਲਤ ਨੇ ਘੋਸ਼ਿਤ ਕਰ ਦਿੱਤਾ ਹੋਵੇ ਕਿ ਉਹ ਦਿਮਾਗੀ ਤੌਰ ਤੇ ਤੰਦਰੁਸਤ ਨਹੀ ਤਾਂ ਉਸਦੀ ਸਹਿਮਤੀ ਜ਼ਰੂਰੀ ਨਹੀ।
  4. ਜੇਕਰ ਗੋਦ ਲੈਣ ਵਾਲੇ ਪੁਰਸ਼ ਦੀਆਂ ਦੋ ਪਤਨੀਆਂ ਹੋਣ ਤਾਂ ਦੋਨਾਂ ਦੀ ਸਹਿਮਤੀ ਲੈਣੀ ਪਵੇਗੀ।

ਇਸਤਰੀ ਵਲੋਂ ਗੋਦ ਲੈਣ ਦੀ ਸਮਰਥਾ (Conditions For female Under Hindu Adoption Act, 1956):-

Hindu Adoption Act, 1956 ਦੇ ਅਨੁਸਾਰ ਇਸਤਰੀ ਹੇਠਾਂ ਦਿੱਤੀਆਂ ਸ਼ਰਤਾਂ ਤੇ ਪੁੱਤਰ ਜਾਂ ਪੁੱਤਰੀ ਗੋਦ ਲੈ ਸਕਦੀ ਹੈ :-

  1. ਗੋਦ ਲੈਣ ਵਾਲੀ ਇਸਤਰੀ ਬਾਲਗ ਹੋਵੇ।
  2. ਗੋਦ ਲੈਣ ਵਾਲੀ ਇਸਤਰੀ ਸ਼ਾਦੀਸ਼ੁਦਾ ਨਾ ਹੋਵੇ।
  3. ਪ੍ਰੰਤੂ ਜੇਕਰ ਸ਼ਾਦੀਸ਼ੁਦਾ ਹੋਵੇ ਤਾਂ ਉਸਦੀ ਸ਼ਾਦੀ ਟੁੱਟ ਚੁੱਕੀ ਹੋਵੇ ਜਾਂ ਪਤੀ ਮਰ ਚੁੱਕਾ ਹੋਵੇ ਜਾਂ ਪੂਰਨ ਤੌਰ ਤੇ ਸੰਸਾਰ ਤਿਆਗ ਚੁੱਕਾ ਹੋਵੇ, ਧਰਮ ਬਦਲ ਲਿਆ ਹੋਵੇ ਜਾਂ ਅਧਿਕਾਰਤ ਅਦਾਲਤ ਨੇ ਘੋਸ਼ਿਤ ਕੀਤਾ ਹੋਵੇ ਕਿ ਉਹ ਦਿਮਾਗੀ ਤੌਰ ਤੇ ਤੰਦਰੁਸਤ ਨਹੀਂ।

ALSO READ Senior Citizen Rights And Woman Rights Regarding Transfer Of Property In Punjab

ਗੋਦ ਕੌਣ ਦੇ ਸਕਦਾ ਹੈ ?

ਹਿੰਦੂ ਗੋਦਨਾਮਾ ਐਕਟ, 1956 ਦੀ ਧਾਰਾ 9 (Section 9 of Hindu Adoption Act) ਅਨੁਸਾਰ ਹੇਠਾਂ ਦਰਸਾਏ ਵਿੱਅਕਤੀ ਬੱਚੇ ਨੂੰ ਗੋਦ ਦੇ  ਸਕਦੇ ਹਨ:-

  1. ਮਾਤਾ ਜਾਂ ਪਿਤਾ ਜਾਂ ਗਾਰਡੀਅਨ ਹੀ ਬੱਚੇ ਨੂੰ ਗੋਦ ਦੇ ਸਕਦਾ ਹੈ।
  2. ਜੇਕਰ ਪਿਤਾ ਜ਼ਿੰਦਾ ਹੈ ਤਾਂ ਇੱਕਲਾ ਵੀ ਬੱਚੇ ਨੂੰ ਗੋਦ ਦੇ ਸਕਦਾ ਹੈ ਪ੍ਰੰਤੂ ਬੱਚੇ ਦੀ ਮਾਤਾ ਦੀ ਸਹਿਮਤੀ ਲੈਣੀ ਜ਼ਰੂਰੀ ਹੈ।ਪ੍ਰੰਤੂ ਜੇਕਰ ਮਾਤਾ ਨੇ ਸਨਿਆਸ ਲੈ ਲਿਆ ਹੋਵੇ ਜਾਂ ਧਰਮ ਬਦਲ ਲਿਆ ਹੋਵੇ ਜਾਂ ਅਦਾਲਤ ਵਲੋਂ ਦਿਮਾਗੀ ਕਮਜ਼ੋਰ ਘੋਸ਼ਿਤ ਕਰ ਦਿੱਤੀ ਹੋਵੇ ਤਾਂ ਸਹਿਮਤੀ ਦੀ ਲੋੜ ਨਹੀ।
  3. ਜੇਕਰ ਪਿਤਾ ਦੀ ਮੌਤ ਹੋ ਚੁੱਕੀ ਹੋਵੇ ਜਾਂ ਸਨਿਆਸ ਲੈ ਲਿਆ ਹੋਵੇ ਜਾਂ ਧਰਮ ਬਦਲ ਲਿਆ ਹੋਵੇ ਜਾਂ ਅਦਾਲਤ ਵਲੋਂ ਦਿਮਾਗੀ ਕਮਜ਼ੋਰ ਘੋਸ਼ਿਤ ਕਰ ਦਿੱਤਾ ਹੋਵੇ ਤਾਂ ਬੱਚੇ ਦੀ ਮਾਤਾ ਇੱਕਲੀ ਬੱਚੇ ਨੂੰ ਗੋਦ ਦੇ ਸਕਦੀ ਹੈ।
  4. ਜੇਕਰ ਦੋਨੋਂ ਪਿਤਾ ਅਤੇ ਮਾਤਾ ਦੀ ਮੌਤ ਹੋ ਚੁੱਕੀ ਹੋਵੇ ਜਾਂ ਦੋਨਾਂ ਨੇ ਹੀ ਸਨਿਆਸ ਲੈ ਲਿਆ ਹੋਵੇ ਜਾਂ ਬੱਚੇ ਨੂੰ ਛੱਡ ਦਿੱਤਾ ਹੋਵੇ ਜਾਂ ਅਦਾਲਤ ਵਲੋਂ ਦੋਨਾਂ ਨੂੰ ਦਿਮਾਗੀ ਕਮਜ਼ੋਰ ਘੋਸ਼ਿਤ ਕਰ ਦਿੱਤਾ ਹੋਵੇ ਜਾਂ ਬੱਚੇ ਦੇ ਮਾਤਾ ਪਿਤਾ ਬਾਰੇ ਕੋਈ ਪਤਾ ਨਾ ਹੋਵੇ ਤਾਂ ਅਦਾਲਤ ਦੀ ਪੂਰਵ ਪ੍ਰਵਾਨਗੀ ਉਪਰੰਤ ਗਾਰਡੀਅਨ ਕਿਸੇ ਵਿਅਕਤੀ ਜਾਂ ਖੁਦ ਨੂੰ ਵੀ ਬੱਚਾ ਗੋਦ ਦੇ ਸਕਦਾ ਹੈ।
  5. ਪ੍ਰਵਾਨਗੀ ਦੇਣ ਤੋ ਪਹਿਲਾਂ ਅਦਾਲਤ ਵਲੋਂ ਤਸੱਲੀ ਕੀਤੀ ਜਾਂਦੀ ਹੈ ਕਿ ਗੋਦਨਾਮਾ ਬੱਚੇ ਦੀ ਭਲਾਈ ਲਈ ਹੈ। ਇਹ ਵੀ ਦੇਖਿਆ ਜਾਂਦਾ ਹੈ ਕਿ ਬੱਚੇ ਨੂੰ ਗੋਦ ਦੇਣ ਬਦਲੇ ਕੋਈ ਪੈਸਿਆਂ ਦਾ ਲੈਣ ਦੇਣ ਨਾ ਹੋਇਆ ਹੋਵੇ ਪ੍ਰੰਤੂ ਅਦਾਲਤ ਦੀ ਮਨਜੂਰੀ ਨਾਲ ਬੱਚੇ ਦੀ ਭਲਾਈ ਲਈ ਪੈਸਿਆਂ ਦਾ ਲੈਣ ਦੇਣ ਹੋ ਸਕਦਾ ਹੈ।

ਗੋਦਨਾਮਾ ਕਿਸ ਬੱਚੇ ਦਾ ਹੋ ਸਕਦਾ ਹੈ (Who Child Can Be Adopted)?

ਹਿੰਦੂ ਗੋਦਨਾਮਾ ਐਕਟ, 1956 ਦੇ ਅਨੁਸਾਰ ਹੇਠ ਲਿਖੇ ਬੱਚਿਆਂ ਦਾ ਗੋਦਨਾਮਾ ਹੋ ਸਕਦਾ ਹੈ :-

  • ਲੜਕਾ ਜਾਂ ਲੜਕੀ ਹਿੰਦੂ, ਬੁੱਧ, ਜੈਨ ਜਾਂ ਸਿੱਖ ਹੋਵੇ,
  • ਪਹਿਲਾਂ ਗੋਦਨਾਮਾ ਨਾਂ ਹੋਇਆ ਹੋਵੇ,
  • ਕੁਆਰਾ ਹੋਵੇ,
  • ਉਮਰ 15 ਸਾਲ ਤੋਂ ਘੱਟ ਹੋਵੇ।

ਗੋਦਨਾਮੇ ਸਬੰਧੀ ਹੋਰ ਸ਼ਰਤਾਂ (Other Conditions Related To Adoption):-

ਉਪਰੋਕਤ ਤੋਂ ਇਲਾਵਾ ਗੋਦਨਾਮੇ ਲਈ ਕੁੱਝ ਹੋਰ ਸ਼ਰਤਾਂ ਵੀ ਹਨ ਜੋ ਕਿ ਹੇਠ ਲਿਖੀਆਂ ਹਨ :-

  1. ਜੇਕਰ ਪੁੱਤਰ ਦਾ ਗੋਦਨਾਮਾ ਹੋਵੇ ਤਾਂ ਗੋਦ ਲੈਣ ਵਾਲੇ ਪਿਤਾ ਜਾਂ ਮਾਤਾ ਕੋਲ ਗੋਦ ਲੈਣ ਸਮੇਂ ਸਕਾ ਜਾਂ ਗੋਦ ਲਿਆ ਪੁੱਤਰ, ਪੋਤਰਾ ਜਾਂ ਪੜੌਤਾ ਨਹੀ ਹੋਣਾ ਚਾਹੀਦਾ।
  2. ਜੇਕਰ ਪੁੱਤਰੀ ਦਾ ਗੋਦਨਾਮਾ ਹੋਵੇ ਤਾਂ ਗੋਦ ਲੈਣ ਵਾਲੇ ਪਿਤਾ ਜਾਂ ਮਾਤਾ ਕੋਲ ਗੋਦ ਲੈਣ ਸਮੇਂ ਸਕੀ ਜਾਂ ਗੋਦ ਲਈ ਪੁੱਤਰੀ ਜਾਂ ਪੋਤਰੀ ਨਹੀ ਹੋਣੀ ਚਾਹੀਦੀ।
  3. ਜੇਕਰ ਪੁਰਸ਼ ਵਲੋਂ ਲੜਕੀ ਨੂੰ ਗੋਦ ਲਿਆ ਜਾ ਰਿਹਾ ਹੋਵੇ ਤਾਂ ਗੋਦ ਲੈਣ ਵਾਲਾ ਪੁਰਸ਼ ਲੜਕੀ ਤੋਂ 21 ਸਾਲ ਵੱਡਾ ਹੋਣਾ ਚਾਹੀਦਾ ਹੈ।
  4. ਜੇਕਰ ਇਸਤਰੀ ਵਲੋਂ ਲੜਕੇ ਨੂੰ ਗੋਦ ਲਿਆ ਜਾ ਰਿਹਾ ਹੋਵੇ ਤਾਂ ਇਸਤਰੀ ਲੜਕੇ ਨਾਲੋਂ 21 ਸਾਲ ਵੱਡੀ ਹੋਣੀ ਚਾਹੀਦੀ ਹੈ।
  5. ਇੱਕ ਬੱਚੇ ਨੂੰ ਦੋ ਜਾਂ ਵੱਧ ਵਿਅਕਤੀਆਂ ਵਲੋਂ ਇੱਕੋ ਸਮੇਂ ਗੋਦ ਨਹੀ ਲਿਆ ਜਾ ਸਕਦਾ ਹੈ।
  6. ਬੱਚੇ ਦੇ ਮਾਤਾ ਪਿਤਾ ਜਾਂ ਗਾਰਡੀਅਨ ਵਲੋਂ ਅਸਲ ਵਿੱਚ ਇੱਕ ਪਰਿਵਾਰ ਤੋਂ ਦੂਜੇ ਪਰਿਵਾਰ ਵਿੱਚ ਬੱਚੇ ਦਾ ਦੇਣਾ ਅਤੇ ਲੈਣਾ ਜ਼ਰੂਰੀ ਹੈ।

ਗੋਦਨਾਮੇ ਦਾ ਅਸਰ (Rights After Adoption) :-

ਗੋਦ ਲਿਆ ਗਿਆ ਬੱਚਾ ਗੋਦ ਲੈਣ ਵਾਲੇ ਪਿਤਾ ਜਾਂ ਮਾਤਾ ਦਾ ਬੱਚਾ ਸਮਝਿਆ ਜਾਂਦਾ ਹੈ। ਜਿਸ ਤਾਰੀਖ ਨੂੰ ਗੋਦਨਾਮਾ ਹੋਇਆ ਹੋਵੇ ਉਸ ਤਾਰੀਖ ਤੋਂ ਜਿਥੇ ਬੱਚਾ ਜਨਮਿਆਂ ਹੋਵੇ ਉਸ ਪਰਿਵਾਰ ਨਾਲੋ ਉਸਦਾ ਰਿਸ਼ਤਾ ਖਤਮ ਹੋ ਜਾਂਦਾ ਹੈ ਅਤੇ ਨਵੇਂ ਪਰਿਵਾਰ ਵਿੱਚ ਸਬੰਧ ਜੁੜ ਜਾਂਦਾ ਹੈ। ਪੁਰਾਣੇ ਪਰਿਵਾਰ ਵਿੱਚੋ ਹੱਕ ਖਤਮ ਹੋ ਜਾਂਦੇ ਹਨ ਅਤੇ ਨਵੇਂ ਪਰਿਵਾਰ ਵਿੱਚ ਹੱਕ ਪੈਦਾ ਹੋ ਜਾਂਦੇ ਹਨ।

Leave a Comment