Succession of Property (ਵਿਰਾਸਤ) Under Hindu Succession Act ,1956 And Indian Succession Act, 1925

ਵਿਰਾਸਤ ਤੋਂ ਕੀ ਭਾਵ ਹੈ? Indian Succession Act, 1925 And Hindu Succession Act , 1956

ਵਿਰਾਸਤ ਕੀ ਹੈ:  ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਵੇ ਤਾਂ ਉਸ ਦੇ ਵਾਰਸ ਜਾਂ ਵਾਰਸਾਂ ਨੂੰ ਮੁਤਵਫੀ (ਮਰ ਚੁਕਾ ਵਿਅਕਤੀ) ਦੀ ਜ਼ਮੀਨ ਅਤੇ ਹੋਰ ਜਾਇਦਾਦ ਦਾ ਹੱਕ ਉਸ ਦੇ ਵਾਰਸ ਜਾਂ ਵਾਰਸਾਂ ਦੇ ਨਾਮ ਤਬਦੀਲ ਹੁੰਦਾ ਹੈ ਉਸ ਨੂੰ ਵਿਰਾਸਤ ਆਖਦੇ ਹਨ।

ਅੱਜ ਦੁਨੀਆਂ ਦੇ ਤਕਰੀਬਨ ਸਾਰੇ ਦੇਸ਼ਾਂ ਵਿੱਚ ਵਿਰਾਸਤ ਨੂੰ ਕਾਨੂੰਨ ਅਨੁਸਾਰ ਮਾਨਤਾ ਮਿਲੀ ਹੋਈ ਹੈ। ਵਿਰਾਸਤੀ ਕਾਨੂੰਨ ਦੇ ਪੈਦਾ ਹੋਣ ਅਤੇ ਵੱਧਣ ਫੁੱਲਣ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਧਰਮ ਨੇ ਬਹੁਤ ਮਹੱਤਪੂਰਨ ਯੋਗਦਾਨ ਪਾਇਆ ਹੈ।

ਵਿਰਾਸਤ ਦਾ ਅਰਥ ਮਰਨ ਵਾਲੇ ਵਿਅਕਤੀ ਪਿੱਛੇ ਛੱਡੀ ਗਈ ਜ਼ਾਇਦਾਦ ਨੂੰ ਪ੍ਰਾਪਤ ਕਰਨਾ ਹੈ ਨਾ ਕਿ ਵਸੀਅਤ ਰਾਹੀਂ ਦਿੱਤੀ ਗਈ ਜ਼ਾਇਦਾਦ ਨੂੰ ਪ੍ਰਾਪਤ ਕਰਨਾ ਹੈ।

ਟੈਸਟਾਮੈਂਟਰੀ ਸਕਸ਼ੈਸ਼ਨ (Testamentary Succession) ਅਤੇ ਇੰਨਟੈਸਟੇਟ ਸਕਸ਼ੈਸ਼ਨ (Intestate Succession)

ਅੱਜ ਦੇ ਨਵੇਂ ਯੁਗ ਵਿੱਚ ਵਿਰਾਸਤੀ ਕਾਨੂੰਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਜਿਨ੍ਹਾਂ ਨੂੰ ਟੈਸਟਾਮੈਂਟਰੀ ਸਕਸ਼ੈਸ਼ਨ (Testamentary Succession) ਅਤੇ ਇੰਨਟੈਸਟੇਟ ਸਕਸ਼ੈਸ਼ਨ (Intestate Succession) ਕਿਹਾ ਜਾਂਦਾ ਹੈ-

  1. ਟੈਸਟਾਮੈਂਟਰੀ ਸਕਸ਼ੈਸ਼ਨ (Testamentary Succession) : ਪੁਰਾਤਨ ਸਮੇਂ ਵਸੀਅਤ ਦੀ ਉਹ ਅਹਿਮੀਅਤ ਨਹੀਂ ਸੀ, ਜੋ ਅੱਜ ਦੇ ਸਮੇਂ ਵਿੱਚ ਹੈ। ਪਰ ਹੌਲੀ ਹੌਲੀ ਵਸੀਅਤ ਦੀ ਅਹਿਮੀਅਤ ਵੱਧਣ ਲਗੀ। ਇਸ ਟੈਸਟਾਮੈਂਟਰੀ ਸਕਸ਼ੈਸ਼ਨ ਨਾਮੀ ਕਾਨੂੰਨ ਦੁਆਰਾ ਕਿਸੇ ਵਿਅਕਤੀ ਦੁਆਰਾ ਵਸੀਅਤ ਕਰਕੇ ਛੱਡੀ ਜਾਇਦਾਦ ਇੱਕ ਵਿਅਕਤੀ ਜਾਂ ਬਹੁਤੇ ਵਿਅਕਤੀਆਂ ਨੂੰ ਵਸੀਅਤ ਅਨੁਸਾਰ ਵੰਡ ਦਿੱਤੀ ਜਾਂਦੀ ਸੀ, ਭਾਵੇਂ ਵਸੀਅਤ ਦੇ ਤੱਥ ਚਲ ਰਹੇ ਰਿਤੀ ਰਿਵਾਜਾਂ ਦੇ ਉਲਟ ਹੀ ਕਿਉਂ ਨਾ ਹੋਣ, ਤਾਂ ਵੀ ਵਸੀਅਤ ਦਾ ਸਤਿਕਾਰ ਕੀਤਾ ਜਾਂਦਾ ਸੀ।
  2. ਇੰਨਟੈਸਟੇਟ ਸਕਸ਼ੈਸ਼ਨ (Intestate Succession): ਇਸ ਦਾ ਅਰਥ ਇਹ ਹੈ ਕਿ ਜੇਕਰ ਕੋਈ ਵਿਅਕਤੀ ਆਪਣੀ ਜਾਇਦਾਦ ਦੀ ਵਸੀਅਤ ਕਰਨ ਤੋਂ ਬਗੈਰ ਮਰ ਜਾਂਦਾ ਹੈ ਤਾ ਉਸ ਵਿਰਾਸਤ ਕਾਨੂੰਨੀ ਭਾਸ਼ਾ ਵਿੱਚ ਇਨਟੈਸਟੇਟ ਵਿਰਾਸਤ ਕਹਿੰਦੇ ਹਨ। ਇਸ ਦੇ ਅਧੀਨ ਅਜਿਹੇ ਵਿਅਕਤੀ ਦੀ ਜਾਇਦਾਦ ਉਸ ਦੇ ਨਜਦੀਕੀ ਰਿਸ਼ਤੇਦਾਰ ਜਿਵੇਂ ਪੁੱਤਰਾਂ, ਕੁਆਰੀਆਂ ਧੀਆ, ਵਿਧਵਾ ਜਾਂ ਪੋਤਰਿਆਂ, ਦੋਹਤਿਆਂ ਦੇ ਹੱਕ ਵਿੱਚ ਵੰਡੀ ਜਾਂਦੀ ਸੀ। ਪਰ ਸ਼ਾਦੀਸੁਦਾ ਪੁੱਤਰੀਆਂ ਨੂੰ ਉਨ੍ਹਾਂ ਦੇ ਪਿਤਾ ਦੀ ਜਾਇਦਾਦ ਵਿੱਚੋਂ ਹਿੱਸਾ ਨਹੀਂ ਮਿਲਦਾ ਸੀ।

ਭਾਰਤੀ ਸਕਸ਼ੈਸ਼ਨ ਐਕਟ 1925 ਦੀ ਧਾਰਾ 5 (Section 5 of Indian Succession Act, 1925)

ਭਾਰਤੀ ਵਿਰਾਸਤ ਕਾਨੂੰਨ 1925 ਅੰਗਰੇਜ਼ ਦੇ ਰਾਜ ਵਿੱਚ ਵਿਰਾਸਤ ਸਬੰਧੀ 30 ਸਤੰਬਰ 1925 ਨੂੰ ਲਾਗੂ ਕੀਤਾ ਗਿਆ। ਇਸ ਮੁਤਾਬਿਕ ਭਾਰਤ ਵਿੱਚ ਵਸਣ ਵਾਲੀਆਂ ਦੋ ਕੌਮਾਂ ਹਿੰਦੂ ਅਤੇ ਮੁਸਲਮਾਨ ਹਨ ਅਤੇ ਇਨ੍ਹਾਂ ਹੋਰ ਧਰਮਾਂ ਨਾਲ ਜੁੜੇ ਹੋਏ ਕਬੀਲਿਆਂ ਦੀ ਵਿਰਾਸਤ ਸਬੰਧੀ ਨਿਯਮ ਸਥਾਪਤ ਕੀਤੇ ਗਏ। ਇੱਥੇ ਸਾਡੇ ਲਈ ਕਾਨੂਨ ਦੀ ਧਾਰਾ 5 ਨੂੰ ਸਮਝਣ ਦੀ ਲੋੜ ਹੈ।

ਭਾਰਤੀ ਸਕਸ਼ੈਸ਼ਨ ਐਕਟ 1925 ਦੀ ਧਾਰਾ 5 ਜਾਂ ਭਾਰਤੀ ਵਿਰਾਸਤ ਦੇ ਕਾਨੂੰਨ ਅਨੁਸਾਰ ਕਿਸੇ ਮਰ ਚੁੱਕੇ ਵਿਅਕਤੀ ਦੀ ਅੱਚਲ ਅਤੇ ਚੱਲ ਸੰਪਤੀ ਨਾਲ ਸਬੰਧਿਤ ਹੈ। ਇਸ ਕਾਨੂੰਨ ਦੀ ਧਾਰਾ 5 (1) ਦੇ ਮੁਤਾਬਿਕ ਕਿਸੇ ਭਾਰਤੀ ਵਿਅਕਤੀ ਦੀ ਅਚੱਲ ਜ਼ਾਇਦਾਦ ਦੀ ਵਿਰਾਸਤ ਭਾਰਤੀ ਕਾਨੂੰਨ ਮੁਤਾਬਿਕ ਹੀ ਜਾਵੇਗੀ, ਜਿੱਥੇ ਉਹ ਵਿਅਕਤੀ ਮਰਨ ਸਮੇਂ ਰਿਹਾਇਸ਼ ਰੱਖਦਾ ਸੀ। ਇਸ ਕਾਨੂਨ ਦੀ ਧਾਰਾ 5 (2) ਦੇ ਮੁਤਾਬਿਕ ਮ੍ਰਿਤਕ ਵਿਅਕਤੀ ਦੀ ਚੱਲ (ਜੋ ਵਸਤੂ ਬਾਹਰੀ ਬਲ ਲਗਾ ਕੇ ਇੱਕ ਥਾਂ ਤੋਂ ਦੂਜੇ ਥਾਂ ਲਿਜਾਈ ਜਾ ਸਕਦੀ ਹੋਵੇ ਉਸ ਨੂੰ ਚੱਲ ਸੰਪਤੀ ਕਹਿੰਦੇ ਹਨ।)

ਸੰਪਤੀ ਦੀ ਵਿਰਾਸਤ ਦਾ ਨਿਪਟਾਰਾ ਉਸ ਦੇਸ਼ ਦੇ ਕਾਨੂੰਨ ਮੁਤਾਬਿਕ ਹੋਵੇਗਾ ਜਿੱਥੇ ਉਹ ਵਿਅਕਤੀ ਮਰਨ ਸਮੇਂ ਰਹਿੰਦਾ ਸੀ। ਕਿਉਂਕਿ ਇਹ ਵਿਰਾਸਤੀ ਕਾਨੂੰਨ 1925 ਵਿੱਚ ਬਣਿਆ ਸੀ ਜੋ ਕਿ ਅਜ਼ਾਦੀ ਤੋਂ 22 ਸਾਲ ਪਹਿਲਾਂ ਅਤੇ ਹਿੰਦੂ ਵਿਰਾਸਤੀ ਕਾਨੂੰਨ ਤੋਂ 31 ਸਾਲ ਪਹਿਲਾਂ ਬਣਿਆ ਸੀ, ਇਸ ਲਈ ਇਸ ਕਾਨੂੰਨ ਦੇ ਬਣਨ ਸਮੇਂ ਕਈ ਭਾਰਤੀਆਂ ਦੀਆਂ ਜ਼ਾਇਦਾਦਾਂ ਇੰਗਲੈਂਡ, ਭਾਰਤ ਅਤੇ ਹੋਰ ਦੇਸ਼ਾਂ ਵਿੱਚ ਹੁੰਦੀਆਂ ਸਨ। ਇਸੇ ਤਰ੍ਹਾਂ ਹੀ ਇੰਗਲੈਂਡ ਦੇ ਵਸਨੀਕ ਅੰਗਰੇਜਾਂ ਦੀਆਂ ਜ਼ਾਇਦਾਦਾਂ ਇੰਗਲੈਂਡ ਅਤੇ ਭਾਰਤ ਵਿੱਚ ਸਨ। ਇਸ ਲਈ ਉਨ੍ਹਾਂ ਜ਼ਾਇਦਾਦਾਂ ਦੀ ਵਿਰਾਸਤ ਦਾ ਫੈਸਲਾ ਹੇਠ ਲਿਖੇ ਅਨੁਸਾਰ ਹੁੰਦਾ ਸੀ:

  1. ਜੇਕਰ ਕੋਈ ਵਿਅਕਤੀ ਭਾਰਤ ਦਾ ਮੂਲ ਨਿਵਾਸੀ ਹੋਵੇ ਅਤ ਉਸ ਦੀ ਚੱਲ ਜ਼ਾਇਦਾਦ ਭਾਰਤ, ਇੰਗਲੈਂਡ ਅਤੇ ਫਰਾਂਸ ਵਿੱਚ ਹੋਵੇ ਅਤੇ ਉਸ ਦੀ ਅਚੱਲ ਜ਼ਾਇਦਾਦ ਭਾਰਤ ਵਿੱਚ ਹੋਵੇ ਅਤੇ ਜੇਕਰ ਉਹ ਵਿਅਕਤੀ ਫਰਾਂਸ ਵਿੱਚ ਮਰ ਜਾਵੇ ਤਾਂ ਉਸ ਦੀ ਵਿਰਾਸਤ ਦਾ ਫੈਸਲਾ ਭਾਰਤੀ ਵਿਰਾਸਤ ਕਾਨੂੰਨ 1925 ਦੇ ਮੁਤਾਬਿਕ ਹੋਵੇਗਾ।
  2. ਅਗਰ ਕਿਸੇ ਗੋਰਾ ਵਿਅਕਤੀ ਜੋ ਫਰਾਂਸ ਦਾ ਮੂਲ ਨਿਵਾਸੀ ਹੋਵੇ ਅਤੇ ਉਸ ਦੀ ਚੱਲ-ਅਚੱਲ ਜ਼ਾਇਦਾਦ ਭਾਰਤ ਵਿੱਚ ਹੋਵੇ ਅਤੇ ਉਸ ਦੀ ਮੌਤ ਭਾਰਤ ਵਿੱਚ ਹੋ ਜਾਵੇ ਤਾਂ ਉਸ ਦੀ ਚੱਲ ਜ਼ਾਇਦਾਦ ਦੀ ਵਿਰਾਸਤ ਫਰਾਂਸ ਦੇ ਕਾਨੂੰਨ ਅਨੁਸਾਰ ਹੋਵੇਗੀ ਅਤੇ ਅਚੱਲ ਜਾਇਦਾਦ ਦੀ ਵਿਰਾਸਤ ਭਾਰਤੀ ਕਾਨੂੰਨ ਅਨੁਸਾਰ ਹੋਵੇਗੀ।

Section 14 of Hindu Succession Act, 1956

ਹਿੰਦੂ ਸਕਸ਼ੈਸ਼ਨ ਐਕਟ 1956 ਦੇ ਹੋਂਦ ਵਿੱਚ ਆਉਣ ਤੋਂ ਬਾਅਦ ਲੜਕੀਆਂ ਮਾਤਾ ਪਿਤਾ ਦੀ ਜਾਇਦਾਦ ਦੀ ਵਿਰਾਸਤ ਵਿੱਚ ਵਾਰਿਸ ਨੰਬਰ ਇੱਕ ਵਿੱਚ ਆਉਂਦੀਆਂ ਹਨ ਅਤੇ ਇਸਤਰੀ ਇਸ ਐਕਟ ਦੀ ਧਾਰਾ 14 ਮੁਤਾਬਿਕ ਆਪਣੇ ਨਾਂਅ ਤੇ ਆਈ ਜਾਇਦਾਦ ਦੀ ਖੁਦ ਮੁਖਤਾਰ ਮਾਲਕ ਹੁੰਦੀ ਹੈ ਨਾ ਕਿ ਅਸੰਕ ਰੂਪ ਵਿੱਚ।

ALSO READ ਵਸੀਅਤ ਨਾਲ ਜੁੜੀਆਂ ਕੁਝ ਧਿਆਨ ਦੇਣ ਯੋਗ ਗੱਲਾਂ

ਹਿੰਦੂ ਸਕਸ਼ੈਸ਼ਨ ਐਕਟ 1956 ਅਧੀਨ ਵਾਰਸਾਂ ਦੀਆਂ ਸ਼੍ਰੇਣੀਆਂ  :

ਪਹਿਲੀ ਸ਼੍ਰੇਣੀ ਦੇ ਵਾਰਸ (Class-1 Heirs Under Hindu Succession Act, 1956):

ਹਿੰਦੂ ਵਰਾਸਤ ਐਕਟ 1956 ਦੀ ਧਾਰਾ 10 ਅਧੀਨ ਪਹਿਲੀ ਸ਼੍ਰੇਣੀ ਵਿੱਚ ਹੇਠ ਲਿਖੇ ਵਾਰਸ ਆਉਂਦੇ ਹਨ:

  1. ਮਾਤਾ,
  2. ਵਿਧਵਾ,
  3. ਪੁੱਤਰੀ,
  4. ਪੁੱਤਰ,
  5. ਪਹਿਲਾਂ ਮਰ ਚੁੱਕੇ ਪੁੱਤਰ ਦੀ ਵਿਧਵਾ ਭਾਵ ਨੂੰਹ,
  6. ਪਹਿਲਾਂ ਮਰ ਚੁੱਕੇ ਪੁੱਤਰ ਦਾ ਪੁੱਤਰ ਭਾਵ ਪੋਤਾ,
  7. ਪਹਿਲਾਂ ਮਰ ਚੁੱਕੇ ਪੱਤਰ ਦੀ ਪੱਤਰੀ ਭਾਵ ਪੋਤੀ,
  8. ਪਹਿਲਾਂ ਮਰ ਚੁੱਕੇ ਪੁੱਤਰ ਦਾ ਪੁੱਤਰ ਦੇ ਪੁੱਤਰ ਦੀ ਵਿਧਵਾ ਭਾਵ ਮੁਤਵਫੀ ਦੀ ਪੋਤ ਨੂੰਹ,
  9. ਪਹਿਲਾਂ ਮਰ ਚੁੱਕੇ ਪੱਤਰ ਦਾ ਪੁੱਤਰ ਦੇ ਪਹਿਲਾਂ ਮਰ ਚੁੱਕੇ ਪੁੱਤਰ ਦਾ ਪੁੱਤਰ ਭਾਵ ਪੜੋਤਾ,
  10. ਪਹਿਲਾਂ ਮਰ ਚੁੱਕੇ ਪੁੱਤਰ ਦਾ ਪੁੱਤਰ ਦੇ ਪਹਿਲਾਂ ਮਰ ਚੁੱਕੇ ਪੁੱਤਰ ਦੀ ਪੁੱਤਰੀ ਭਾਵ ਪੜੋਤੀ,
  11. ਪਹਿਲਾਂ ਮਰ ਚੁਕੀ ਪੱਤਰੀ ਦਾ ਪੁੱਤਰ ਭਾਵ ਦੋਹਤਾ,
  12. ਪਹਿਲਾਂ ਮਰ ਚੁਕੀ ਪੁੱਤਰੀ ਦੀ ਪੁੱਤਰੀ ਭਾਵ ਦੋਹਤੀ,

ਹਿੰਦੂ ਵਰਾਸਤ ਐਕਟ 1956 ਦੀ ਧਾਰਾ 10 ਅਨੁਸਾਰ ਅਗਰ ਕੋਈ ਵਿਅਕਤੀ ਮਰਨ ਤੋਂ ਪਹਿਲਾਂ ਆਪਣੀ ਕੋਈ ਵਸੀਅਤ ਨਹੀਂ ਕਰਦਾ ਤਾਂ ਉਸ ਦੀ ਜ਼ਮੀਨ/ਜ਼ਾਇਦਾਦ ਦੀ ਵੰਡ ਉਪਰਲੀ ਸ਼੍ਰੇਣੀ ਦੇ ਕ੍ਰਮ ਅਨੁਸਾਰ ਪਹਿਲੇ ਨੰਬਰ ਤੋਂ ਸੁਰੂ ਹੋ ਕੇ ਅੱਗੇ ਦੀ ਅੱਗੇ ਜਾਵੇਗੀ। ਉਦਾਹਰਣ ਦੇ ਤੌਰ ਤੇ ਅਗਰ ਨੰਬਰ ਇੱਕ ਵਾਲਾ ਵੀ ਮਰ ਚੁਕਿਆ ਹੈ ਤਾਂ ਫਿਰ ਨੰਬਰ ਦੋ ਵਾਲੇ ਵਾਰਸ ਨੂੰ ਦੇਖਿਆ ਜਾਵੇਗਾ। ਅਗਰ ਪਹਿਲੀ ਸ਼੍ਰੇਣੀ ਵਿਚੋਂ ਕੋਈ ਵੀ ਵਿਅਕਤੀ ਜਿੰਦਾ ਨਾਂ ਹੋਵੇ ਤਾਂ ਫਿਰ ਦੂਜੀ ਸ਼੍ਰੇਣੀ ਦੇ ਵਾਰਸਾਂ ਦਾ ਪਤਾ ਕੀਤਾ ਜਾਵੇਗਾ।

ਉਪਰੋਕਤ ਵਾਰਸਾਂ ਤੋਂ ਇਲਾਵਾ ਕੁੱਝ ਹੋਰ ਵੀ ਵਾਰਸ ਹਨ ਜਿਹੜੇ ਇਹਨਾਂ ਤੋਂ ਬਾਅਦ ਪਹਿਲੀ ਸ਼੍ਰੇਣੀ ਵਿੱਚ ਆਉਂਦੇ ਹਨ:

  • 1. ਗੋਦ ਲਿਆ ਗਿਆ ਪੁੱਤਰ: ਇਹ ਪੁੱਤਰ ਵੀ ਸਕੇ ਪੁੱਤਰ ਦੀ ਤਰ੍ਹਾਂ ਹੀ ਜ਼ਮੀਨ/ਜ਼ਾਇਦਾਦ ਵਿੱਚ ਬਰਾਬਰ ਦਾ ਹਿੱਸੇਦਾਰ ਹੋਵੇਗਾ।
  • 2. ਗੋਦ ਲਈ ਗਈ ਪੁੱਤਰੀ: ਇਸ ਦਾ ਹੱਕ ਵੀ ਸਕੇ ਪੁੱਤਰ ਦੀ ਤਰ੍ਹਾਂ ਹੋਵੇਗਾ।

ਇਸ ਤੋਂ ਇਲਾਵਾ

  1. ਪਤੀ ਦੀ ਮੌਤ ਸਮੇਂ ਪਤਨੀ ਦਾ ਗਰਭਵਤੀ ਹੋਣਾ: ਜੇਕਰ ਕਿਸੇ ਵਿਅਕਤੀ ਦੀ ਮੌਤ ਸਮੇਂ ਉਸ ਦੀ ਪਤਨੀ ਗਰਭਵਤੀ ਹੋਵੇ ਉਸ ਬੱਚੇ ਦਾ ਵੀ ਆਪਣੇ ਪਿਤਾ ਦੀ ਜ਼ਾਇਦਾਦ ਉਤੇ ਉੱਤਨਾ ਹੀ ਹੱਕ ਹੋਵੇਗਾ ਜਿਨ੍ਹਾਂ ਉਸ ਦੇ ਪਿਤਾ ਦੀ ਮੌਤ ਤੋਂ ਪਹਿਲਾ ਜਨਮੇ ਬੱਚੇ ਦਾ ਹੁੰਦਾ ਹੈ।
  2. ਮਾਂ ਵੀ ਆਪਣੇ ਪੱਤਰ ਦੀ ਜਾਇਦਾਦ ਦੀ ਹੱਕਦਾਰ ਹੋਵੇਗੀ।
  3. ਪੂਰੇ ਖੂਨ ਦਾ ਰਿਸਤਾ: ਜਦੋਂ ਦੋ ਜਾਣਿਆਂ ਦੇ ਮਾਤਾ ਪਿਤਾ ਇੱਕ ਹੋਣ ਉਸ ਨੂੰ ਪੂਰੇ ਖੂਨ ਦਾ ਰਿਸਤਾ ਕਹਿੰਦੇ ਹਨ ਭਾਵ ਸਕੇ ਭੈਣ ਭਰਾ।
  4. ਅੱਧੇ ਖੂਨ ਦਾ ਰਿਸਤਾ: ਜਦੋਂ ਦੋ ਵਿਅਕਤੀਆਂ ਦਾ ਪਿਤਾ ਇੱਕ ਹੋਵੇ ਪਰ ਮਾਤਾ ਵੱਖ ਵੱਖ ਹੋਣ ਉਸ ਨੂੰ ਅੱਧੇ ਖੂਨ ਦਾ ਰਿਸ਼ਤਾ ਕਹਾਂਗੇ ਭਾਵ ਮਤਰੇਈ ਮਾਂ।
  5. ਗਰਭਸ਼ਯ ਦੇ ਖੂਨ ਦਾ ਰਿਸ਼ਤਾ: ਜਦੋਂ ਦੋ ਵਿਅਕਤੀਆਂ ਦੀ ਮਾਤਾ ਇੱਕ ਹੋਵੇ ਪਰ ਪਿਤਾ ਵੱਖ ਵੱਖ ਹੋਣ ਤਾਂ ਇਸ ਤਰ੍ਹਾਂ ਦੇ ਰਿਸ਼ਤੇ ਨੂੰ ਗਰਭਸ਼ਯ ਖੂਨ ਦਾ ਰਿਸ਼ਤਾ ਕਹਿੰਦੇ ਹਨ।
ਦੂਜੀ ਸ਼੍ਰੇਣੀ ਦੇ ਵਾਰਸ:

ਹਿੰਦੁ ਵਰਾਸਤ ਐਕਟ 1956 ਦੀ ਧਾਰਾ 11 ਅਨੁਸਾਰ ਦੂਜੀ ਸ਼੍ਰੇਣੀ ਦੇ ਵਾਰਸਾਂ ਨੂੰ 9 ਭਾਗਾਂ ਵਿੱਚ ਵੰਡਿਆ ਗਿਆ ਹੈ। ਜੇਕਰ ਮੁਤਵਫੀ ਦੀ ਪਹਿਲੀ ਸ਼੍ਰੇਣੀ ਦੇ ਵਾਰਸਾਂ ਵਿਚੋਂ ਕੋਈ ਵੀ ਵਿਅਕਤੀ ਜਿੰਦਾ ਨਾ ਹੋਵੇ ਤਾਂ ਉਸ ਦੀ ਜਾਇਦਾਦ ਦੀ ਵੰਡ ਦੂਜੀ ਸ਼੍ਰੇਣੀ ਦੇ ਵਾਰਸਾਂ ਵਿੱਚ ਹੋਵੇਗੀ। ਹਿੰਦੂ ਜਾਇਜ਼ ਵਿਆਹ ਦੀਆਂ ਕਾਨੂੰਨ ਅਨੁਸਾਰ ਪੰਜ ਸ਼ਰਤਾਂ ਹਨ:-

  1. ਪਹਿਲੀ ਸ਼ਰਤ ਇਹ ਹੈ ਕਿ ਵਿਆਹ ਕਰਾਉਣ ਵਾਲੀ ਲੜਕੀ ਜਾਂ ਲੜਕੇ ਦੀ ਸ਼ਾਦੀ ਤੋਂ ਪਹਿਲਾਂ ਉਨ੍ਹਾਂ ਦਾ ਕੋਈ ਹੋਰ ਪਤੀ ਜਾਂ ਪਤਨੀ ਜਿੰਦਾ ਨਾ ਹੋਵੇ।
  2. ਦੂਜੀ ਸ਼ਰਤ ਇਹ ਕਿ ਵਿਆਹ ਲਈ ਕੋਈ ਧਿਰ (ਲੜਕਾ ਜਾਂ ਲੜਕੀ) ਹੇਠ ਲਿਖੇ ਕਾਰਨਾਂ ਕਰਕੇ ਵਿਆਹ ਦੇ ਅਯੋਗ ਨਾ ਹੋਣ: (ੳ) ਜੇਕਰ ਦੋਵਾਂ ਧਿਰਾਂ ਵਿੱਚੋਂ ਇੱਕ ਦਾ ਦਿਮਾਗ ਠੀਕ ਨਾ ਹੋਵੇ ਅਤੇ ਉਹ ਵਿਆਹ ਲਈ ਵਾ ਸਹਿਮਤੀ ਦੇਣ ਯੋਗ ਨਾ ਹੋਵੇ।   (ਅ) ਭਾਵੇਂ ਉਹ ਵਿਆਹ ਦੀ ਸਹਿਮਤੀ ਦੇਣ ਦੇ ਕਾਬਲ ਹੋਵੇ, ਪਰ ਉਸ ਨੂੰ ਦਿਮਾਗੀ ਬਿਮਾਰੀ ਇਸ ਹਾਲਤ ਤੱਕ ਹੋਵੇ ਕਿ ਉਹ ਬਚੇ ਪੈਦਾ ਕਰਨ ਯੋਗ ਨਾ ਹੋਵੇ। (ੲ) ਜੇਕਰ ਉਸ ਨੂੰ ਰਹਿ-ਰਹਿ ਕੇ ਭਾਵ ਕਦੇ ਕਦਾਈਂ ਪਾਗਲਪਨ ਜਾਂ ਮਿਰਗੀ ਦੇ ਦੌਰੇ ਪੈਂਦੇ ਹੋਣ।
  3. ਵਿਆਹ ਸਮੇਂ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਦੀ ਜਰੂਰ ਹੋਣੀ ਚਾਹੀਦੀ ਹੈ।
  4. ਵਿਆਹ ਵਾਲੇ ਲੜਕਾ ਲੜਕੀ ਅਜਿਹੀ ਰਿਸ਼ਤੇਦਾਰੀ ਵਿੱਚੋਂ ਨਾ ਹੋਣ ਕਿ ਉਨ੍ਹਾਂ ਦਾ ਆਪਸ ਵਿੱਚ ਵਿਆਹ ਨਾ ਹੋ ਸਕਦਾ ਹੋਵੇ।
  5. ਲੜਕਾ ਲੜਕੀ ਆਪਸ ਵਿੱਚ ਨਜ਼ਦੀਕੀ ਰਿਸ਼ਤੇਦਾਰ ਨਾ ਹੋਣ। ਇਹਨਾਂ ਉਪਰਲੀਆਂ ਪੰਜ ਸ਼ਰਤਾਂ ਵਿੱਚੋਂ ਸ਼ਰਤ ਨੰਬਰ 1 ਅਤੇ 3 ਦੀ ਉਲੰਘਣਾਂ ਕਰਕੇ ਕਰਵਾਇਆ ਗਿਆ ਵਿਆਹ ਨਜ਼ਾਇਜ ਮੰਨਿਆ ਜਾਵੇਗਾ। ਇਸ ਦਾ ਵੇਰਵਾ ਹਿੰਦੂ ਵਿਆਹ ਕਾਨੂੰਨ ਦੀ ਧਾਰਾ 5 ਅਤੇ’ 11 ਵਿੱਚ ਦਿੱਤਾ ਗਿਆ ਹੈ।

ALSO READ ਵਾਰਸ ਵੱਲੋਂ ਜਾਇਦਾਦ ਤੋਂ ਹੱਕ ਗੁਆਉਣ (Losing Right in Inheritance of Property) ਦੇ 3 ਕਾਰਣਾਂ ਸਬੰਧੀ ਜਾਣਕਾਰੀ

ਦੂਜੀ ਸ਼੍ਰੇਣੀ ਦੇ ਵਾਰਸ (Class-2 Heirs Under Hindu Succession Act, 1956) ਹੇਠ ਲਿਖੇ ਅਨੁਸਾਰ ਹਨ:
  1. ਪਿਤਾ,
  2. (ੳ) ਪੁੱਤਰ ਦਾ ਦੋਹਤਾ, (ਅ) ਪੁੱਤਰ ਦੀ ਦੋਹਤੀ, (ੲ) ਭਰਾ, (ਸ) ਭੈਣ
  3. (ੳ) ਪੁੱਤਰੀ ਦਾ ਪੋਤਾ , (ਅ) ਪੁੱਤਰੀ ਦੀ ਪੋਤੀ,  (ੲ) ਪੁੱਤਰੀ ਦਾ ਦੋਹਤਾ,  (ਸ) ਪੁੱਤਰੀ ਦੀ ਦੋਹਤੀ
  4. (ੳ) ਭਤੀਜਾ,  (ਅ) ਭਤੀਜੀ,  (ੲ) ਭਾਣਜਾ,  (ਸ) ਭਾਣਜੀ
  5. (ੳ) ਦਾਦਾ, (ਅ) ਦਾਦੀ
  6. (ੳ) ਪਿਤਾ ਦੀ ਵਿਧਵਾ (ਮਤਰੇਈ ਮਾਂ), (ਅ) ਭਰਾ ਦੀ ਵਿਧਵਾ
  7. (ੳ) ਚਾਚਾ ਜਾਂ ਤਾਇਆ, (ਅ) ਭੂਆ
  8. (ੳ) ਮਾਮਾ, (ਅ) ਮਾਮੀ
ਤੀਜੀ ਸ਼੍ਰੇਣੀ ਦੇ ਵਾਰਸ (Class-3 Heirs Under Hindu Succession Act, 1956)

ਅਗਰ ਮਰਨ ਵਾਲੇ ਦੇ ਉਪਰੋਕਤ ਦੋਨਾਂ ਸ਼੍ਰੇਣੀਆਂ ਦੇ ਵਾਰਸਾਂ ਵਿਚੋਂ ਕੋਈ ਵੀ ਜਿੰਦਾ ਨਾ ਹੋਵੇ, ਤਾਂ ਮੁਵਤਫੀ ਦੀ ਜ਼ਾਇਦਾਦ ਤੀਜੀ ਸ਼੍ਰੇਣੀ ਦੇ ਵਾਰਸਾ ਵਿੱਚ ਵੰਡੀ ਜਾਵੇਗੀ।

ਸਮ-ਪ੍ਰਿਤੀ ਵਾਰਸ: ਹਿੰਦੂ ਵਰਾਸਤ ਐਕਟ 1956 ਦੀ ਧਾਰਾ 12 ਅਨੁਸਾਰ ਜਦੋਂ ਕਿਸੇ ਮੁਤਵਫੀ ਦਾ ਪਹਿਲੀ ਅਤੇ ਦੂਜੀ ਸ਼੍ਰੇਣੀ ਦਾ ਕੋਈ ਵੀ ਵਾਰਸ ਜਿੰਦਾ ਨਾ ਹੋਵੇ ਤਾਂ ਮੁਵਤਫੀ ਦੀ ਜਾਇਦਾਦ ਸਮ-ਪ੍ਰਿਤੀ ਵਾਰਸ ਭਾਵ ਇੱਕ ਹੀ ਖਾਨਦਾਨ ਗੋਤ ਅਤੇ ਵਡੇਰੇ ਦੀ ਔਲਾਦ ਵਿੱਚ ਵੰਡ ਦਿੱਤੀ ਜਾਵੇਗੀ। ਸਮ-ਪ੍ਰਿਤੀ ਵਾਰਸਾਂ ਦੀਆਂ ਸ਼੍ਰੇਣੀਆਂ: (ੳ) ਮੁਵਤਫੀ ਦੇ ਵੰਸ਼ ਵਿਚੋਂ ਜਿੰਦਾ ਵਾਰਸ,   (ਅ) ਮੁਵਤਫੀ ਦੇ ਪੂਰਵਜਾ ਵਿਚੋਂ ਜਿੰਦਾ ਵਾਰਸ,  (ੲ) ਮੁਵਤਫੀ ਦੇ ਸ਼ਰੀਕਾਂ ਵਿਚੋਂ ਜਿੰਦਾ ਵਾਰਸ

ਨਿਕਟ ਵਰਤੀ ਰਿਸ਼ਤੇਦਾਰ: ਜਦੋਂ ਕਿਸੇ ਮੁਤਵਫੀ ਦਾ ਕੋਈ ਸਮ-ਪ੍ਰਿਤੀ ਵਾਰਸ ਵੀ ਨਾਂ ਹੋਵੇ ਤਾਂ ਮੁਵਤਫੀ ਦੀ ਜ਼ਾਇਦਾਦ ਦੇ ਹੱਕਦਾਰ ਉਸ ਦੇ ਨਿਕਟ ਵਰਤੀ ਰਿਸ਼ਤੇਦਾਰ ਹੋਣਗੇ।

ਨਿਕਟ ਵਰਤੀ ਰਿਸ਼ਤੇਦਾਰਾਂ ਦੀ ਪਰਿਭਾਸ਼ਾ: ਜਦੋਂ ਕਿਸੇ ਮੁਵਤਫੀ ਦੀ ਰਿਸ਼ਤੇਦਾਰੀ ਵਿੱਚ ਕੋਈ ਇਸਤਰੀ ਵੀ ਆਉਂਦੀ ਹੋਵੇ ਤਾਂ ਉਸ ਵਿਅਕਤੀ ਨੂੰ ਮੁਤਵਫੀ ਦਾ ਨਿਕਟ ਵਰਤੀ ਰਿਸ਼ਤੇਦਾਰ ਆਖਿਆ ਜਾਂਦਾ ਹੈ ।

ਨਿਕਟ ਵਰਤੀ ਰਿਸ਼ਤੇਦਾਰਾਂ ਦੀਆਂ ਸ਼੍ਰੇਣੀਆਂ:

  • (ੳ) ਨਿਕਟ ਵਰਤੀ ਪੂਰਵਜਾ ਵਿਚੋਂ ਕੋਈ ਰਿਸ਼ਤੇਦਾਰ,
  • (ਅ) ਨਿਕਟ ਵਰਤੀ ਵੰਸ਼ ਵਿਚੋਂ ਰਿਸ਼ਤੇਦਾਰ,
  • (ੲ) ਨਿਕਟ ਵਰਤੀ ਸ਼ਰੀਕਾਂ ਵਿੱਚੋਂ ਰਿਸ਼ਤੇਦਾਰ

ਸਮ-ਪ੍ਰਿਤੀ ਅਤੇ ਨਿਕਟ ਵਰਤੀ ਰਿਸ਼ਤੇਦਾਰਾਂ ਵਿੱਚ ਹਿੱਸੇ ਦੀ ਵੰਡ: ਸਮ-ਪ੍ਰਿਤੀ ਵਾਰਸਾਂ ਨੂੰ ਨਿਕਟ ਵਰਤੀ ਰਿਸ਼ਤੇਦਾਰਾਂ ਤੋਂ ਪਹਿਲ ਦਿੱਤੀ ਜਾਵੇਗੀ। ਹਿੰਦੂ ਵਰਾਸਤ ਐਕਟ 1956 ਦੀ ਧਾਰਾ 12 ਅਨੁਸਾਰ ਹੇਠ ਲਿਖੇ ਚਾਰ ਨਿਯਮ ਹਨ:

(ੳ) ਜੇਕਰ ਮੁਵਤਫੀ ਦੀ ਜ਼ਾਇਦਾਦ ਉੱਤੇ ਹੱਕ ਜਿਤਾਉਣ ਵਾਲੇ ਤਿੰਨ ਵੱਖ ਵੱਖ ਵਿਅਕਤੀ ਹੋਣ ਜਿਵੇਂ ਕਿ:

  1. ਮੁਤਵਫੀ ਦੀ ਵੰਸ਼ ਵਿਚੋਂ
  2. ਮੁਵਤਫੀ ਦੇ ਪੂਰਵਜਾ ਵਿਚੋਂ
  3. ਮੁਵਤਫੀ ਦੇ ਸ਼ਰੀਕੇ ਵਿਚੋਂ

ਅਜਿਹੀ ਸਥਿਤੀ ਵਿੱਚ ਪਹਿਲਾ ਹੱਕਦਾਰ ਪੂਰਵਜਾ ਹੋਣਗੇ। ਸ਼ਰੀਕ ਤੀਜੇ ਨੰਬਰ ਦੀ ਤਰਜੀਹ ਤੇ ਹੋਣਗੇ। ਜੇ ਕਰ ਸਾਰੇ ਵਿਅਕਤੀ ਮੁਵਤਫੀ ਦੇ ਵੰਸ਼ ਚੋਂ ਹੋਣ ਤਾਂ ਘੱਟ ਡਿਗਰੀ (ਪੀੜੀ) ਵਾਲੇ ਨੂੰ ਪਹਿਲ ਦਿੱਤੀ ਜਾਵੇਗੀ। ਜੇਕਰ ਸਾਰੇ ਵਿਅਕਤੀ ਇੱਕੋ ਡਿਗਰੀ ਦੇ ਹੋਣ ਤਾਂ ਉਨ੍ਹਾਂ ਸਾਰਿਆਂ ਵਿੱਚ ਬਰਾਬਰ ਜ਼ਾਇਦਾਦ ਵੰਡ ਦਿੱਤੀ ਜਾਵੇਗੀ। ਏਸੇ ਤਰੀਕੇ ਨਾਲ ਪੂਰਵਜਾ ਅਤੇ ਸ਼ਰੀਕਾਂ ਦੇ ਵਿੱਚ ਜ਼ਾਇਦਾਦ ਵੰਡੀ ਜਾਵੇਗੀ।

ਉਪਰੋਕਤ ਦਰਸਾਏ ਗਏ Hindu Succession Act, 1956 ਅਧੀਨ ਵੱਖ-ਵੱਖ ਸ਼੍ਰੇਣੀਆਂ ਦੇ ਵਾਰਸ ਹੇਠਾਂ ਦਿੱਤੇ ਗਏ ਟੇਬਲ ਅਨੁਸਾਰ ਹਨ-

Category of Heir Class I Heirs Class II Heirs Class III Heirs
Son Sons and daughters Grandsons and granddaughters Great-grandsons and great-granddaughters
Daughter Sons and daughters Grandsons and granddaughters Great-grandsons and great-granddaughters
Widow Widow Son’s widow, Daughter’s widow Not applicable
Mother Mother Grandmother Not applicable
Father Father Grandfather Not applicable
Widow of predeceased son Widow of predeceased son Not applicable Not applicable
Daughter’s sons and daughters Sons and daughters of the predeceased daughter Grandsons and granddaughters of the daughter Great-grandsons and great-granddaughters
Son’s sons and daughters Sons and daughters of the predeceased son Grandsons and granddaughters of the son Great-grandsons and great-granddaughters
Widow of predeceased son Widow of predeceased son Not applicable Not applicable
Son’s daughter Sons and daughters of the predeceased son Grandsons and granddaughters of the son Great-grandsons and great-granddaughters
Daughter’s son Sons and daughters of the predeceased daughter Grandsons and granddaughters of the daughter Great-grandsons and great-granddaughters

ਹਿੰਦੂ ਇਸਤਰੀ ਦੀ ਜ਼ਾਇਦਾਦ ਦੀ ਵਰਾਸਤ (Women’s Succession of Property:

ਜਦੋਂ ਕੋਈ ਇਸਤਰੀ ਬਿਨ੍ਹਾਂ ਵਸੀਅਤ ਲਿਖੇ ਉਸ ਦੀ ਮੌਤ ਹੋ ਜਾਵੇ ਤਾਂ ਉਸ ਦੀ ਜ਼ਾਇਦਾਦ ਦੀ ਵੰਡ ਹਿੰਦੂ ਵਰਾਸਤ ਐਕਟ 1956 ਦੀ ਧਾਰਾ 15 (2) ਅਨੁਸਾਰ ਹੋਵੇਗੀ:

ਜਦੋਂ ਮੁਵਤਫੀ ਇਸਤਰੀ ਨੂੰ ਜ਼ਾਇਦਾਦ ਦੀ ਵਾਸਤ ਉਸ ਦੇ ਮਾਤਾ ਪਿਤਾ ਦੀ ਵਰਾਸਤ ਤੋਂ ਪ੍ਰਾਪਤ ਹੋਈ ਹੋਵੇ ਤਾਂ ਹੇਠ ਲਿਖੀਆਂ ਦੋ ਸ਼੍ਰੇਣੀਆਂ ਵਿੱਚ ਇਸ ਪ੍ਰਕਾਰ ਵੰਡਿਆ ਜਾਵੇਗਾ:

  • ਸ਼੍ਰੇਣੀ -1: (ੳ) ਪੁੱਤਰ , (ਅ) ਪੁੱਤਰੀਆਂ, (ੲ) ਪੋਤੇ, ਪੋਤੀਆਂ (ਜੇ ਕਰ ਪੁੱਤਰ ਦੀ ਮੌਤ ਹੋਈ ਹੋਵੇ), (ਸ) ਦੋਹਤੇ, ਦੋਹਤੀਆਂ (ਜੇਕਰ ਪੁੱਤਰੀ ਦੀ ਮੌਤ ਹੋਈ ਹੋਵੇ)
  • ਸ਼੍ਰੇਣੀ -2: ਮੁਵਤਫੀ ਇਸਤਰੀ ਦੇ ਸ਼੍ਰੇਣੀ – । ਵਿੱਚੋਂ ਅਗਰ ਕੋਈ ਵੀ ਵਾਰਸ਼ ਜਿੰਦਾ ਨਾਂ ਹੋਵੇ ਤਾਂ ਉਸ ਜ਼ਾਇਦਾਦ ਨੂੰ ਉਸ ਦੇ ਪਿਤਾ ਦੀ ਸਮਝਕੇ ਉਸ ਦੇ ਕਾਨੂੰਨੀ ਵਾਰਸਾਂ ਵਿੱਚ ਵੰਡ ਦਿੱਤੀ ਜਾਵੇਗੀ।
ਮੁਵਤਫੀ ਇਸਤਰੀ ਨੂੰ ਉਸ ਦੇ ਪਤੀ ਜਾਂ ਸੁਹਰੇ ਵਲੋਂ ਪ੍ਰਾਪਤ ਹੋਈ ਜ਼ਾਇਦਾਦ ਦੀ ਵਰਾਸਤ ਇਸ ਪ੍ਰਕਾਰ ਹੋਵੇਗੀ।
  • ਸ਼੍ਰੇਣੀ -1: (ੳ) ਪੁੱਤਰ, (ਅ) ਪੁੱਤਰੀਆਂ, (ੲ) ਮਰ ਚੁਕੇ ਪੁੱਤਰ ਦੇ ਬੱਚੇ (ਪੋਤੇ, ਪੋਤੀਆਂ), (ਸ) ਮਰ ਚੁੱਕੀ ਪੁੱਤਰੀ ਦੇ ਬੱਚੇ (ਦੋਹਤੇ ਦੋਹਤੀਆਂ)
  • ਸ਼੍ਰੇਣੀ -2: ਜੇਕਰ ਸ਼੍ਰੇਣੀ 2 ਵਿੱਚ ਕੋਈ ਵਾਰਸ ਜਿੰਦਾ ਨਹੀਂ ਤਾਂ ਪਤੀ ਦੇ ਵਾਰਸਾਂ ਦੀ ਸਮਝ ਕੇ ਵਰਾਸਤ ਕਰ ਦਿੱਤੀ ਜਾਵੇਗੀ।

ਲਾਵਾਰਿਸ ਸੰਪਤੀ ਜਾਂ ਨਜੂਲ ਜਮੀਨ:

ਹਿੰਦੂ ਵਰਾਸਤ ਐਕਟ 1956 ਦੀ ਧਾਰਾ 29 ਅਨੁਸਾਰ ਅਗਰ ਕਿਸੇ ਹਿੰਦੂ ਪੁਰਸ਼/ਇਸਤਰੀ ਦੀ ਉਪਰ ਦਿੱਤੀਆਂ ਕਿਸੇ ਵੀ ਸ਼੍ਰੇਣੀ ਵਿੱਚੋਂ ਕੋਈ ਵੀ ਵਾਰਸ ਜਿੰਦਾ ਨਾ ਹੋਵੇ ਤਾਂ ਉਸ ਨੂੰ ਲਾਵਾਰਿਸ ਸੰਪਤੀ ਜਾਂ ਨਜੂਲ ਜ਼ਮੀਨ ਕਿਹਾ ਜਾਂਦਾ ਹੈ। ਇਸ ਸੰਪਤੀ ਦੇ ਹਰ ਤਰ੍ਹਾਂ ਦੇ ਭਾਰ ਸਮੇਤ ਸਰਕਾਰ ਦੇ ਨਾਮ ਵਰਾਸਤ ਤਬਦੀਲ ਹੋ ਜਾਂਦੀ ਹੈ।

ਵਿਰਾਸਤ ਨਾਲ ਸਬੰਧਤ ਵੱਖ ਵੱਖ ਨੁਕਤਿਆਂ ਬਾਰੇ ਸੱਪਸ਼ਟੀਕਰਨ, ਮਾਮਲਿਆਂ ਦਾ ਨਿਪਟਾਰਾ ਕਰਵਾਉਣ ਵਿੱਚ ਸਹਾਇਤਾ ਅਤੇ ਜਾਣਕਾਰੀ ਵਾਸਤੇ ਇਸ ਸਬੰਧੀ ਹੇਠਾਂ ਕੁੱਝ ਪ੍ਰਸ਼ਨ ਅਤੇ ਜਵਾਬ ਦਿੱਤੇ ਗਏ ਹਨ-

ਪ੍ਰਸ਼ਨ: ਵਿਰਾਸਤ ਕਿਸ ਨੂੰ ਕਹਿੰਦੇ ਹਨ?

ਉੱਤਰ: ਵਿਰਾਸਤ ਦਾ ਅਰਥ ਹੈ ਮਰਨ ਵਾਲੇ ਵਿਅਕਤੀ ਦੀ ਆਪਣੇ ਪਿੱਛੇ ਛੱਡੀ ਜਾਇਦਾਦ ਦੀ ਮਾਲਕੀ ਉਸ ਦੇ ਵਾਰਿਸਾਂ ਦੇ ਨਾਂ ਤਬਦੀਲ ਹੋਣ ਨੂੰ ਵਿਰਾਸਤ ਆਖਿਆ ਜਾਂਦਾ ਹੈ।

ਪ੍ਰਸ਼ਨ: ਵਿਰਾਸਤ ਅਨੁਸਾਰ ਵਾਰਿਸ ਕਿੰਨੀ ਪ੍ਰਕਾਰ ਦੇ ਹੁੰਦੇ ਹਨ?

ਉੱਤਰ: ਵਿਰਾਸ ਅਨੁਸਾਰ ਇਸ ਦੀਆਂ ਹੇਠ ਲਿਖੀਆਂ ਸ਼੍ਰੇਣੀਆਂ ਹਨ:

  1. ਪਹਿਲੀ ਸ਼੍ਰੇਣੀ ਦੇ ਵਾਰਸ,
  2. ਦੂਜੀ ਸ਼੍ਰੇਣੀ ਦੇ ਵਾਰਸ,
  3. ਸਮ-ਪ੍ਰਿਤੀ ਵਾਰਸ,
  4. ਨਿਕਟ ਵਰਤੀ ਰਿਸ਼ਤੇਦਾਰ,
  5. ਇਸਤਰੀ ਦੀ ਵਰਾਸਤ ਦੇ ਵਾਰਸ,

ਪ੍ਰਸ਼ਨ: ਕੀ ਗੋਦ ਲਿਆ ਬੱਚਾ ਵੀ ਕੁਦਰਤੀ ਔਲਾਦ ਦੀ ਤਰ੍ਹਾਂ ਤੁਹਾਡੀ ਵਿਰਾਸਤ ਵਿੱਚ ਬਰਾਬਰ ਦਾ ਹੱਕਦਾਰ ਹੋਵੇਗਾ?

ਉੱਤਰ: ਮੁਤਬੰਨਾ ਜੋ ਗੋਦ ਲਿਆ ਹੋਇਆ ਪੁੱਤਰ ਆਪਣੇ ਗੋਦ ਲੈਣ ਵਾਲੇ ਮਾਤਾ ਪਿਤਾ ਦਾ ਉਵੇਂ ਹੀ ਪਹਿਲੇ ਦਰਜੇ ਦਾ ਵਾਰਿਸ ਹੋਵੇਗਾ, ਜਿਵੇਂ ਉਨ੍ਹਾਂ ਦਾ ਆਪਣਾ ਕੁਦਰਤੀ ਪੁੱਤਰ ਹੋਵੇਗਾ। ਕਿਉਂਕਿ ਗੋਦ ਲਿਆ ਬੱਚਾ ਭਾਰਤੀ ਵਿਰਾਸਤ ਕਾਨੂੰਨ ਅਨੁਸਾਰ ਆਪਣੇ ਕੁਦਰਤੀ ਮਾਂ ਬਾਪ ਨਾਲੋਂ ਟੁੱਟ ਜਾਂਦਾ ਹੈ।

ਪ੍ਰਸ਼ਨ: ਕੀ ਵਿਰਾਸਤੀ ਦੀ ਮੌਤ ਸਮੇਂ ਉਸ ਦੀ ਪਤਨੀ ਗਰਭਵਤੀ ਹੋਵੇ ਤਾਂ ਉਸ ਦਾ ਉਹ ਬੱਚਾ ਵੀ ਉਸ ਦੀ ਵਿਰਾਸਤ ਵਿੱਚ ਬਰਾਬਰ ਦਾ ਹੱਕਦਾਰ ਹੋਵੇਗਾ?

ਉੱਤਰ: ਵਿਰਾਸਤੀ ਦੀ ਪਤਨੀ ਉਸ ਦੀ ਮੌਤ ਸਮੇਂ ਗਰਭਵਤੀ ਹੋਵੇ ਤਾਂ ਇਸ ਅਵੱਸਥਾ ਨੂੰ ਭਾਰਤੀ ਵਿਰਾਸਤ ਕਾਨੂੰਨ ਮੁਤਾਬਿਕ ਗਰਭ ਅਵੱਸਥਾ ਕਹਿੰਦੇ ਹਨ। ਅਜਿਹੀ ਸਥਿਤੀ ਵਿੱਚ ਇੰਤਕਾਲ ਦਰਜ ਹੋਣ ਤੋਂ ਪਹਿਲਾਂ ਮਹਿਕਮਾ ਮਾਲ ਦੇ ਅਫ਼ਸਰ ਨੂੰ ਇਹ ਦੱਸਣਾਂ ਜਰੂਰੀ ਹੁੰਦਾ ਹੈ ਤਾਕਿ ਉਹ ਇੰਤਕਾਲ ਨੂੰ ਉਸ ਬਚੇ ਦੇ ਜਨਮ ਤੱਕ ਰੋਕ ਦਿੰਦਾ ਹੈ ਕਿਉਂ ਕਿ ਭਾਰਤੀ ਵਿਰਾਸਤ ਦੇ ਕਾਨੂੰਨ ਅਨੁਸਾਰ ਉਹ ਬਰਾਬਰ ਦਾ ਹੱਕਦਾਰ ਹੁੰਦਾ ਹੈ।

ਪ੍ਰਸ਼ਨ: ਅਗਰ ਕੋਈ ਵਿਅਕਤੀ ਬਿਨਾਂ ਕਿਸੇ ਵਸੀਅਤ ਲਿਖੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜਾਇਦਾਦ ਕਿਵੇਂ ਵੰਡੀ ਜਾਵੇਗੀ?

ਉੱਤਰ: ਅਗਰ ਕੋਈ ਵਿਅਕਤੀ ਬਿਨ੍ਹਾਂ ਵਸੀਅਤ ਕੀਤੇ ਮਰ ਜਾਂਦਾ ਹੈ ਤਾਂ ਉਸ ਦੀ ਜਾਇਦਾਦ ਹਿੰਦੂ ਵਿਰਾਸਤ ਐਕਟ ਦੀ ਧਾਰਾ ਦੇ ਅਨੁਸਾਰ ਚਾਰ ਤਰੀਕਿਆਂ ਨਾਲ ਉਸ ਦੇ ਵਾਰਿਸਾਂ ਵਿੱਚ ਵੰਡੀ ਜਾਵੇਗੀ:

ਪਹਿਲੀ ਸ਼੍ਰੇਣੀ ਦੇ ਵਾਰਸ਼: ਅਗਰ ਇਨ੍ਹਾਂ ਚੋ ਕੋਈ ਜਿੰਦਾ ਨਾਂ ਹੋਵੇ ਤਾਂ: ਦੂਜੀ ਸ਼੍ਰੇਣੀ ਦੇ ਵਾਰਸਾ ਵਿੱਚ ਵੰਡੀ ਜਾਵੇਗੀ, ਅਗਰ ਇਨ੍ਹਾਂ ਚੋ ਕੋਈ ਜਿੰਦਾ ਨਾਂ ਹੋਵੇ ਤਾਂ ਤੀਜੀ ਸ਼੍ਰੇਣੀ ਦੇ ਵਾਰਸਾਂ ਵਿੱਚ ਵੰਡੀ ਜਾਵੇਗੀ, ਅਗਰ ਇਨ੍ਹਾਂ ਚੋ ਕੋਈ ਜਿੰਦਾ ਨਾਂ ਹੋਵੇ ਤਾਂ ਚੌਥੀ ਸ਼੍ਰੇਣੀ ਦੇ ਵਾਰਸਾਂ ਵਿੱਚ ਵੰਡੀ ਜਾਵੇਗੀ, ਅਗਰ ਇਨ੍ਹਾਂ ਚੋ ਕੋਈ ਜਿੰਦਾ ਨਾਂ ਹੋਵੇ ਤਾਂ ਉਸ ਜ਼ਾਇਦਾਦ ਨੂੰ ਲਾ-ਵਾਰਿਸ਼ ਜਾਂ ਨਜੂਲ ਕਰਾਰ ਦੇ ਕੇ ਸਰਕਾਰ ਦੇ ਨਾਮ ਹੋ ਜਾਵੇਗੀ।

ਪ੍ਰਸ਼ਨ: ਕੀ ਮੰਦ-ਬੁੱਧੀ ਬਚਾ ਜਾਂ ਜਨਮ ਤੋਂ ਅਪਾਹਜ ਬਚਾ ਆਪਣੇ ਪਿਤਾ ਦੀ ਵਿਰਾਸਤ ਦਾ ਹੱਕਦਾਰ ਹੋਵੇਗਾ?

ਉੱਤਰ: ਹਿੰਦੂ ਵਿਰਾਸਤ ਐਕਟ 1956 ਦੇ ਸੈਕਸ਼ਨ 28 ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਬਿਮਾਰੀ, ਮੰਦ-ਬੁੱਧੀ, ਅਪੰਗਤਾ ਦੇ ਅਧਾਰ ਤੇ ਚਾਹੇ ਉਹ ਕਿਸੇ ਵੀ ਤਰੀਕੇ ਦੀ ਹੋਵੇ ਉਸ ਨੂੰ ਵਿਰਾਸਤ ਦੇ ਹੱਕਾਂ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਦਾ।

Leave a Comment