ਖਰਾਬਾ (Kharaba)
ਜਦੋਂ ਵੀ ਕਿਤੇ ਕਿਸਾਨਾਂ ਦੀ ਖੜ੍ਹੀ ਫ਼ਸਲ ਤੇ ਆਉਣ ਵਾਲੀਆਂ ਕੁਦਰਤੀ ਕਰੋਪੀਆਂ ਜਿਵੇਂ ਗੜ੍ਹ ਮਾਰ, ਹੜ੍ਹ, ਸੋਕਾ, ਟਿੱਡੀ ਦਲਾਂ ਆਦਿ ਦੀ ਮਾਰ ਨਾਲ ਹੋਈ ਫ਼ਸਲ ਦੀ ਤਬਾਹੀ ਨੂੰ ਮਹਿਕਮਾ ਮਾਲ ਦੀ ਭਾਸ਼ਾ ਵਿੱਚ ਖਰਾਬਾ (Kharaba) ਕਹਿੰਦੇ ਹਨ।
ਖਰਾਬੇ ਦੀ ਗਿਰਦਾਵਰੀ
ਜਦੋਂ ਵੀ ਕਦੇ ਸਰਕਾਰ ਨੇ ਕਿਸਾਨਾਂ ਨੂੰ ਕੁਦਰਤੀ ਕਰੋਪੀ ਦਾ ਸ਼ਿਕਾਰ ਹੁੰਦੇ ਦੇਖਿਆ ਤਾਂ ਉਸ ਨੇ ਕਿਸਾਨਾਂ ਦੀ ਸਹਾਇਤਾ ਲਈ ਖਰਾਬੇ ਦੀ ਗਿਰਦਾਵਰੀ ਦੀ ਵਿਵਸਥਾ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪੰਜਾਬ ਲੈਂਡ ਰਿਕਾਰਡ ਮੈਨੁਅਲ ਦੇ ਪੈਰਾ ਨੰਬਰ 9.3 (a) ਕਾਲਮ 6 ਤੋਂ 9 ਤੱਕ ਖਰਾਬੇ ਦੀ ਗਿਰਦਾਵਰੀ ਦਾ ਜਿਕਰ ਆਉਂਦਾ ਹੈ। ਪੈਰਾ ਨੰਬਰ 9.3 ਅਨੁਸਾਰ ਮਾਲ ਦੇ ਰਿਕਾਰਡ ਵਿੱਚ ਇਹ ਗੱਲ ਲਿਆਉਣੀ ਜ਼ਰੂਰੀ ਹੈ ਕਿ ਬੀਜੀ ਹੋਈ ਫ਼ਸਲ ਵਿਚੋਂ ਕਿੰਨੀ ਪੱਕ ਗਈ ਹੈ ਅਤੇ ਕਿੰਨੀ ਫ਼ੇਲ੍ਹ ਹੋਈ ਹੈ। ਫ਼ੇਲ੍ਹ ਹੋਈ ਫ਼ਸਲ ਨੂੰ ਖਰਾਬਾ ਕਹਿੰਦੇ ਹਨ। ਜਦੋਂ ਕਦੇ ਵੀ ਫ਼ਸਲਾਂ ਤੇ ਕੁਦਰਤੀ ਤੇ ਗੈਰ- ਕੁਦਰਤੀ ਆਫ਼ਤਾਂ ਕਰਕੇ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਰਕਾਰ ਕਾਨੂੰਨ ਵਿੱਚ ਹੇਠ ਲਿਖੇ ਅਨੁਸਾਰ ਹਿਦਾਇਤਾਂ ਦੀ ਪਾਲਣਾਂ ਕਰਦੀ ਹੈ:
ਪਟਵਾਰੀ ਵਲੋਂ ਇਸ ਗਲ ਵੱਲ ਬੜੀ ਬਰੀਕੀ ਨਾਲ ਧਿਆਨ ਰੱਖਿਆ ਜਾਂਦਾ ਹੈ ਕਿ ਬਚੀ ਹੋਈ ਫ਼ਸਲ ਦੇ ਝਾੜ ਦੇ ਅਨੁਸਾਰ ਕਿਸ ਅਨੁਪਾਤ ਨਾਲ ਫਸਲ ਖਰਾਬ ਹੋਈ ਹੈ। ਜੇਕਰ ਕਿਸੇ ਇੱਕ ਖ਼ਸਰਾ ਨੰਬਰ ਦੀ ਫਸਲ ਦਾ ਖਰਾਬਾ ਬਰੀਕੀ ਨਾਲ ਪੜਤਾਲ ਕਰਨ ਤੇ ਆਮ ਫ਼ਸਲ ਦੀ ਪੈਦਾਵਾਰ ਦੇ 75% ਤੋਂ ਨਹੀਂ ਵੱਧਦਾ ਤਾਂ ਉਸ ਦੀ ਗਿਣਤੀ ਇਸ ਤਰ੍ਹਾਂ ਹੋਵੇਗੀ।
ਉਦਾਹਰਣ ਦੇ ਤੌਰ ਤੇ ਮੰਨ ਲਵੋ ਕਿਸੇ ਖ਼ਸਰਾ ਨੰਬਰ ਵਿਚ 6 ਕਨਾਲ ਕਣਕ ਬੀਜੀ ਹੋਵੇ ਅਤੇ ਫ਼ਸਲ ਦੀ ਪੈਦਾਵਾਰ ਆਮ ਪੈਦਾਵਾਰ ਦੇ ਅਨੁਪਾਤ ਨਾਲ 75% ਤੋਂ ਘੱਟ ਹੋਵੇ ਤਾਂ ਖਰਾਬਾ ਇਸ ਤਰ੍ਹਾਂ ਗਿਣਿਆ ਜਾਵੇਗਾ। ਕਣਕ 42 ਕਨਾਲ ਤੇ ਖਰਾਬਾ 12 ਕਨਾਲ ਹੋਵੇਗਾ ਜੋ ਕਿ ਸੈਟਲਮੈਂਟ ਅਫਸਰ ਤੈਅ ਕਰੇਗਾ।
ਖਰਾਬੇ ਦੀ ਔਸਤ ਕੱਢਣ ਦਾ ਢੰਗ
ਖਰਾਬੇ ਦੀ ਅਨੁਪਾਤ ਮਾਪਣ ਲਈ ਭਾਵੇਂ ਸਬੰਧਿਤ ਮਹਿਕਮਿਆਂ ਨੇ ਆਪਣੇ ਆਪਣੇ ਨਿਯਮ ਅਲੱਗ ਅਲੱਗ ਖੇਤਰਾਂ ਵਾਸਤੇ ਬਣਾਏ ਹਨ। ਪਰ ਮੁੱਖ ਨਿਯਮ ਫਸਲ ਦੀ ਔਸਤ ਪੈਦਾਵਾਰ ਨੂੰ 16 ਆਨੇ (ਪਹਿਲਾਂ ਇੱਕ ਰੁਪਏ ‘ਚ 16 ਆਨੇ ਭਾਵ 64 ਪੈਸੇ ਹੁੰਦੇ ਸਨ) ਸੰਨ 1957 ਨੂੰ ਇੱਕ ਰੁਪਏ ਦੇ 100 ਪੈਸੇ ਨਿਯੁਕਤ ਕੀਤੇ ਗਏ ਅਤੇ ਇਸ ਹਿਸਾਬ ਨਾਲ ਗਿਣ ਕੇ ਖਰਾਬੇ ਦੀ ਔਸਤ ਕੱਢੀ ਜਾਂਦੀ ਹੈ। ਜਿਵੇਂ ਕਿ:
- ਜੇਕਰ ਫਸਲ ਦੀ ਪੈਦਾਵਾਰ ਔਸਤ ਪੈਦਾਵਾਰ ਨਾਲੋਂ 12 ਆਨੇ (75%) ਤੋਂ ਵਧੇਰੇ ਹੋਵੇ ਤਾਂ ਕੋਈ ਖਰਾਬਾ ਨਹੀਂ?
- ਜੇਕਰ ਫਸਲ ਦੀ ਪੈਦਾਵਾਰ ਔਸਤ ਪੈਦਾਵਾਰ ਨਾਲੋਂ 12 ਆਨੇ (75%) ਤੋਂ ਘੱਟ ਅਤੇ 8 ਆਨੇ (50%) ਤੋਂ ਵੱਧ ਹੋਵੇ ਤਾਂ ਖਰਾਬਾ ਬੀਜੀ ਫ਼ਸਲ ਦੇ ਖੇਤਰਫਲ ਦਾ 1/4 ਹਿੱਸਾ ਹੋਵੇਗਾ। ਭਾਵ ਚੌਥਾ ਹਿੱਸਾ 25% ਹੋਵੇਗਾ।
- ਜੇਕਰ ਫਸਲ ਦੀ ਪੈਦਾਵਾਰ ਔਸਤ ਪੈਦਾਵਾਰ ਨਾਲੋਂ 8 ਆਨੇ (50%) ਤੋਂ ਘੱਟ ਅਤੇ 4 ਆਨੇ (25%) ਤੋਂ ਵੱਧ ਹੋਵੇ ਤਾਂ ਖਰਾਬਾ ਬੀਜੀ ਫ਼ਸਲ ਦੇ ਖੇਤਰਫਲ ਦਾ 2 ਹਿੱਸਾ ਹੋਵੇਗਾ। ਭਾਵ ਚੌਥਾ ਹਿੱਸਾ 50% ਹੋਵੇਗਾ।
- ਜੇਕਰ ਫ਼ਸਲ ਦੀ ਪੈਦਾਵਾਰ ਔਸਤ ਪੈਦਾਵਾਰ ਨਾਲੋਂ 4 ਆਨੇ (25%) ਤੋਂ ਵੱਧ ਨਾ ਹੋਵੇ ਤਾਂ ਖਰਾਬਾ ਸਾਰੀ ਬੀਜੀ ਫ਼ਸਲ ਦਾ ਗਿਣਿਆ ਜਾਵੇਗਾ। ਖਰਾਬਾ ਗਿਰਦਾਵਰੀ ਵਿੱਚ ਹੇਠ ਲਿੱਖੇ ਅਨੁਸਾਰ ਦਰਜ਼ ਕੀਤਾ ਜਾਂਦਾ ਹੈ:-
ਲੜੀ ਨੰਬਰ | ਫਸਲ ਦਾ ਖਰਾਬਾ | ਖਰਾਬੇ ਦੀ ਦਰ |
01 | 01% ਤੋਂ 25% ਤੱਕ | 25% |
02 | 26% ਤੋਂ 50% ਤੱਕ | 100% |
03 | 76% ਤੋਂ 100% ਤੱਕ | 75% |
04 | 51% ਤੋਂ 75% ਤੱਕ | 50% |
ALSO READ Process Of (ਗਿਰਦਾਵਰੀ) Girdawari In Punjab
ਮੁਆਵਜੇ ਦੀ ਰਾਸ਼ੀ ਮੌਕੇ ਦੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਤੀ ਏਕੜ ਖਰਾਬੇ ਦੀ ਦਰ ਤੈਅ ਕੀਤੀ ਜਾਂਦੀ ਹੈ। ਇਸ ਸਮੇਂ ਮੁਆਵਜ਼ੇ ਦੀ ਰਾਸ਼ੀ ਦੀ ਦਰ 30.1: ਹਾੜੀ ਦੀ ਫਸਲ 2015 ਤੋਂ ਸਰਕਾਰ ਨੂੰ ਮੁਆਵਜ਼ੇ ਦੀ ਰਾਸ਼ੀ ਵਿੱਚ ਵਾਧਾ ਕੀਤਾ ਹੈ। ਇਸ ਸਮੇਂ ਮੁਆਵਜ਼ੇ ਦੀ ਦਰ ਹੇਠ ਲਿਖੇ ਅਨੁਸਾਰ ਹੈ:
ਲੜੀ ਨੰਬਰ | ਫਸਲ ਦਾ ਖਰਾਬਾ | ਤਹਿ ਕੀਤੀ ਨਵੀਂ ਮੁਆਵਜੇ ਦੀ ਰਾਸ਼ੀ | ||
ਐਸ.ਡੀ.ਆਰ.ਐਫ | ਸਟੇਟ ਬਜਟ | ਕੁੱਲ ਰਾਹਤ | ||
01 | 26% ਤੋਂ 50% ਤੱਕ | ———— | ₹ 2000/- | ₹ 2000/- |
02 | 51% ਤੋਂ 75% ਤੱਕ | ₹ 3600/- | ———— | ₹ 3600/- |
03 | 76% ਤੋਂ 100% ਤੱਕ | ₹ 3600/- | ₹ 4400/- | ₹ 8000/- |
ਗਿਰਦਾਵਰੀ ਕਰਨ ਵੇਲੇ ਇੱਕ ਹੋਰ ਗਲ ਦਾ ਧਿਆਨ ਰੱਖਣਾਂ ਹੁੰਦਾ ਹੈ ਕਿ ਜਿਸ ਖਸਰਾ ਨੰਬਰ ਦੀ ਗਿਰਦਾਵਰੀ ਕਰਨੀ ਹੁੰਦੀ ਹੈ ਉਸ ਖਾਨੇ ਵਿੱਚ ਜਿੰਨੀ ਫ਼ਸਲ ਖਰਾਬ ਹੋਈ ਹੋਵੇ ਉਸ ਫ਼ਸਲ (ਕਣਕ ਜਾਂ ਕੋਈ ਹੋਰ) ਖਰਾਬਾ ਅਤੇ ਜਿੰਨੀ ਫ਼ਸਲ ਬਚੀ ਹੋਵੇ ਉਸ ਫ਼ਸਲ ਪੁਖ਼ਤਾ ਸ਼ਬਦ ਪਟਵਾਰੀ ਵਲੋਂ ਲਿਖਣਾ ਜਰੂਰੀ ਹੋਵੇਗਾ ਅਤੇ ਕਿਸਾਨ ਭਰਾ ਖਰਾਬੇ ਦੀ ਗਿਰਦਾਵਰੀ ਮੁਕੰਮਲ ਹੋਣ ਤੋਂ ਬਾਅਦ ਪਟਵਾਰੀ ਕੋਲੋਂ ਇਸ ਦੀ ਨਕਲ ਜਰੂਰ ਲੈਣ, ਤਾਂ ਕਿ ਮੁਆਵਜਾ ਲੈਣ ਵੇਲੇ ਕੋਈ ਤਕਲੀਫ ਨਾ ਆਵੇ।
ਨਹਿਰੀ ਇਲਾਕਿਆਂ ਵਿੱਚ ਖਰਾਬਾ
ਪੰਜਾਬ ਲੈਂਡ ਐਡਮਿਨਿਸਟ੍ਰੇਸ਼ਨ ਮੈਨੂਅਲ ਦੇ ਧਾਰਾ ਨੰਬਰ 353 ਅਨੁਸਾਰ ਪੰਜਾਬ ਦੇ ਜਿਨ੍ਹਾਂ ਜਿਲ੍ਹਿਆਂ ਵਿੱਚ ਸਿੰਚਾਈ ਨਹਿਰ ਨਾਲ ਹੁੰਦੀ ਹੈ ਜਿਵੇਂ ਕਿ ਦਰਿਆਵਾਂ ਦਾ ਏਰੀਆ, ਕੰਡੀ ਦਾ ਏਰੀਆ ਉਨ੍ਹਾਂ ਲਈ ਖਰਾਬੇ ਦੇ ਸਬੰਧ ਵਿੱਚ ਨਵੇਂ ਨਿਯਮ ਬਣਾਏ ਹਨ ਜੋ ਕਿ ਫਾਈਨੈਸ਼ੀਅਲ ਕਮਿਸ਼ਨਰ ਦੇ ਸਟੈਂਡਿੰਗ ਆਰਡਰ ਨੰਬਰ 61 ਨਹਿਰੀ ਦੇ ਪੈਰਾ ਨੰਬਰ 26 ਵਿੱਚ ਦਰਜ ਹਨ।
ਖਰਾਬੇ ਦੀ ਪੜਤਾਲ:
ਖਸਰਾ ਗਿਰਦਾਵਰੀ ਵਿੱਚ ਖਰਾਬੇ ਦੇ ਵੇਰਵੇ ਉਸ ਨੂੰ ਦਰਜ਼ ਕਰਨ ਵਾਲੇ ਪਾਸੋਂ ਬਹੁਤ ਹੀ ਇਮਾਨਦਾਰੀ, ਦਿਆਨਤਦਾਰੀ ਅਤੇ ਨਿਆਂ ਦੀ ਭਾਵਨਾ ਦੀ ਮੰਗ ਕਰਦੇ ਹਨ। ਹਲਕਾ ਪਟਵਾਰੀ ਦੁਆਰਾ ਕੀਤੇ ਗਏ ਇਸ ਮਹੱਤਵਪੂਰਨ ਕੰਮ ਨੂੰ ਉਚ ਪੜਤਾਲ ਅਧਿਕਾਰੀ ਬਹੁਤ ਹੀ ਧਿਆਨ ਨਾਲ ਪੜਤਾਲਦੇ ਹਨ। ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ ਕਿ ਖਰਾਬੇ ਦੀ ਔਸਤ ਦੇਣਦਾਰੀ ਇਲਾਕੇ ਦੀ ਅਨੁਪਾਤਕ ਫਸਲ ਦੇ ਅਨੁਸਾਰ ਹੀ ਹੋਵੇ।
ਜਿਸ ਪਿੰਡ ਵਿੱਚ ਕੁਦਰਤੀ ਆਫਤ ਕਾਰਨ ਖਰਾਬੇ ਦੀ ਸਥਿਤੀ ਬਣੀ ਹੋਵੇ ਉਸ ਪਿੰਡ ਦੇ ਸਰਪੰਚ ਅਤੇ ਨੰਬਰਦਾਰ ਆਪਣੇ ਆਪਣੇ ਪਿੰਡ ਦੀ ਅਗਵਾਈ ਕਰਨ, ਤਹਿਸੀਲਦਾਰ ਅਤੇ ਡਿਪਟੀ ਕਮਿਸ਼ਨਰ ਨੂੰ ਆਪਣੇ ਇਲਾਕੇ ਦੇ ਸਬੰਧ ਵਿੱਚ ਜਾਣਕਾਰੀ ਦੇਣ, ਫਿਰ ਹਲਕਾ ਪਟਵਾਰੀ ਦੀ ਮਦਦ ਕਰਨ ਤਾਂ ਕਿ ਉਹ ਹਰ ਕਿਸਾਨ ਦੀ ਫਸਲ ਦੇ ਖਰਾਬੇ ਦੀ ਗਿਰਦਾਵਰੀ ਪੂਰੀ ਇਮਾਨਦਾਰੀ ਅਤੇ ਬਿਨਾਂ ਅਮੀਰ ਗਰੀਬ ਦੇ ਪੱਖਪਾਤ ਤੋਂ ਕਰਨ ਤਾਂ ਕਿ ਹਰ ਕਿਸਾਨ ਨੂੰ ਖਰਾਬੇ ਦਾ ਸਰਕਾਰ ਵਲੋਂ ਜਾਰੀ ਕੀਤਾ ਸਹੀ ਮੁਆਵਜਾ ਪੂਰੀ ਅਸਾਨੀ ਨਾਲ ਪ੍ਰਾਪਤ ਹੋ ਸਕੇ।
FAQs
ਪ੍ਰਸ਼ਨ: ਖਰਾਬਾ ਕਿਸ ਨੂੰ ਕਿਹਾ ਜਾਂਦਾ ਹੈ?
ਉੱਤਰ : ਕੁਦਰਤੀ ਕਰੋਪੀਆਂ ਜਿਵੇਂ ਗੜ੍ਹੇ ਮਾਰ, ਹੜ੍ਹ, ਸੋਕਾ, ਟਿੱਡੀ ਦਲਾਂ ਆਦਿ ਦੀ ਮਾਰ ਨਾਲ ਹੋਈ ਫ਼ਸਲ ਦੀ ਤਬਾਹੀ ਨੂੰ ਮਹਿਕਮਾ ਮਾਲ ਦੀ ਭਾਸ਼ਾ ਵਿੱਚ ਖਰਾਬਾ ਕਹਿੰਦੇ ਹਨ।
ਪ੍ਰਸ਼ਨ : ਖਰਾਬੇ ਦੀ ਹਾਲਤ ਵਿੱਚ ਪਟਵਾਰੀ ਦੇ ਕੀ ਫਰਜ਼ ਹਨ?
ਉੱਤਰ: ਖਰਾਬੇ ਦੀ ਹਾਲਤ ਵਿੱਚ ਪਟਵਾਰੀ ਪਿੰਡ ਦੇ ਮੋਹਤਬਰ ਆਦਮੀਆਂ ਨੂੰ ਨਾਲ ਲੈ ਕੇ (ਨੰਬਰਦਾਰ, ਸਰਪੰਚ ਵਗੈਰਾ) ਪਿੰਡ ਦੇ ਪ੍ਰਭਾਵਿਤ ਏਰੀਏ ਦਾ ਦੌਰਾ ਕਰਕੇ ਨੁਕਸਾਨ ਦੇ ਮੋਟੇ ਤੌਰ ਤੇ ਅੰਕੜੇ ਇੱਕਠੇ ਕਰ ਮਾਲ ਮਹਿਕਮੇ ਦੇ ਉੱਚ-ਅਧਿਕਾਰੀਆਂ ਨੂੰ ਖਬਰ ਕਰਦਾ ਹੈ ਅਤੇ ਉਨ੍ਹਾਂ ਵੱਲੋਂ ਹੁੱਕਮ ਆਉਣ ਤੇ ਖਰਾਬੇ ਦੀ ਸਪੈਸ਼ਲ ਗਿਰਦਾਵਰੀ ਕਰਦਾ ਹੈ, ਤਾਂ ਕਿ ਸਰਕਾਰ ਨੂੰ ਫਸਲ ਦਾ ਸਹੀ ਅੰਦਾਜਾ ਲਗ ਸਕੇ।
ਪ੍ਰਸ਼ਨ: ਖਰਾਬੇ ਦੀ ਪੜਤਾਲ ਕੌਣ ਕਰਦਾ ਹੈ?
ਉੱਤਰ: ਖਰਾਬੇ ਦੀ ਪੜਤਾਲ ਕਰਨ ਵਾਸਤੇ ਮਾਲ ਮਹਿਕਮੇ ਦੇ ਉੱਚ-ਅਧਿਕਾਰੀ, ਫੀਲਡ ਕਾਨੂੰਗੋ, ਪਟਵਾਰੀ ਅਤੇ ਪਿੰਡ ਚੋਂ ਨੰਬਰਦਾਰ ਅਤੇ ਸਰਪੰਚ ਵਗੈਰਾ ਮੌਕੇ ਤੇ ਜਾ ਕੇ ਜਾਇਜਾ ਲੈਦੇਂ ਹਨ।
ਪ੍ਰਸ਼ਨ: ਪੂਰੇ ਖਰਾਬੇ ਦੀ ਹਾਲਤ ਕਿਸ ਨੂੰ ਕਹਿੰਦੇ ਹਨ?
ਉੱਤਰ: ਜੇਕਰ ਫ਼ਸਲ ਦੀ ਪੈਦਾਵਾਰ ਔਸਤ ਪੈਦਾਵਾਰ ਨਾਲੋਂ 4 ਆਨੇ (25%) ਤੋਂ ਵੱਧ ਨਾ ਹੋਵੇ ਤਾਂ ਖਰਾਬਾ ਸਾਰੀ ਬੀਜੀ ਫ਼ਸਲ ਦਾ ਗਿਣਿਆ ਜਾਵੇਗਾ।