What Is Laal Lakir (ਲਾਲ ਲਕੀਰ) In Punjab Property Registration Process (Notification 23-12-2016)

ਲਾਲ ਲਕੀਰ (Laal Lakir) ਕੀ ਹੈ?

ਆਬਾਦੀ ਦੇਹ ਅਤੇ ਅਹਾਤਿਆਂ ਨੂੰ ਜੋ ਲਾਈਨ ਵੰਡਦੀ ਹੈ, ਉਸਨੂੰ ਲਾਲ ਲਕੀਰ (Laal Lakir) ਕਿਹਾ ਜਾਂਦਾ ਹੈ । ਕਈ ਜਗ੍ਹਾ ਇਸ ਨੂੰ ਲਾਲ ਡੋਰਾ ਵੀ ਆਖਦੇ ਹਨ। ਲਾਲ ਲਕੀਰ ਦੇ ਅੰਦਰ ਜੋ ਰਕਬਾ ਹੁੰਦਾ ਹੈ ਉਸਨੂੰ ਆਬਾਦੀ ਦੇਹ ਆਖਿਆ ਜਾਂਦਾ ਹੈ । ਮੁਰੱਬੇਬੰਦੀ ਵੇਲੇ ਪਿੰਡਾਂ ਦੀ ਰਹਾਇਸ਼ੀ ਜ਼ਮੀਨ ਨੂੰ ਮੁਰੱਬੇਬੰਦੀ ਤੋਂ ਬਾਹਰ ਰੱਖਿਆ ਗਿਆ, ਜਿਸ ਨੂੰ “ਲਾਲ ਲਕੀਰ” ਕਿਹਾ ਜਾਣ ਲਗਾ।

ਇਹ “ਲਾਲ ਲਕੀਰ” ਦੇ ਅੰਦਰ ਵਾਲੀ ਰਹਾਇਸੀ ਜ਼ਮੀਨ ਦਾ ਕੋਈ ਦਫ਼ਤਰੀ ਜਾਂ ਲਿਖਤੀ ਰਿਕਾਰਡ ਕੋਈ ਨਹੀਂ ਹੁੰਦਾ। ਜਿਹੜਾ ਵਿਅੱਕਤੀ ਇਸ ਤੇ ਕਾਬਜ ਹੈ ਉਹੀ ਇਸ ਦਾ ਮਾਲਕ ਹੈ। ਕਈ ਪਿੰਡਾਂ ਵਿੱਚ ਸ਼ਾਮਲਾਟ ਵਿੱਚ ਰਿਹਾਇਸ਼ੀ ਮਕਾਨ ਬਣਾ ਕੇ ਕਬਜ਼ਾ ਕਰ ਲਿਆ ਗਿਆ ਅਤੇ ਕਈਆਂ ਨੇ ਉਸ ਸ਼ਾਮਲਾਟ ਤੇ ਕਬਜ਼ਾ ਕਰਕੇ ਉਸ ਨੂੰ ਅੱਗੇ ਵੇਚਣਾਂ ਸ਼ੁਰੂ ਕਰ ਦਿੱਤਾ, ਜਿਸ ਕਰਕੇ ਲੋਕਾਂ ਵਿੱਚ ਝੱਗੜੇ ਅਤੇ ਮੁਕੱਦਮੇ ਬਾਜ਼ੀ ਸ਼ੁਰੂ ਹੋ ਗਈ ਅਤੇ ਪਿੰਡਾਂ ਦਾ ਅਮਨ ਅਮਾਨ ਭੰਗ ਹੋਣਾ ਸ਼ੁਰੂ ਹੋ ਗਿਆ।

ਇਸ ਸਥਿਤੀ ਨੂੰ ਨਜਿੱਠਣ ਲਈ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਅਤੇ ਸ਼ਲਾਘਾ ਯੋਗ ਕਦਮ ਚੁੱਕਿਆ ਹੈ, ਜੋ ਮਿਤੀ 16/12/2016 ਨੂੰ ਸਰਕੂਲਰ ਨੰਬਰ 23/12/2016- ਮਬ.5/21094 ਰਾਹੀਂ ਪੰਜਾਬ ਰਾਜ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ “ਲਾਲ ਲਕੀਰ” ਅੰਦਰ ਰਹਿ ਰਹੇ ਨਿਵਾਸੀਆਂ ਨੂੰ ਉਨ੍ਹਾਂ ਦੇ ਕਬਜ਼ੇ ਅਧੀਨ ਖਾਲੀ ਜਗ੍ਹਾਂ ਜਾਂ ਮਕਾਨ ਦੀ ਮਾਲਕੀ ਦਾ ਪ੍ਰਮਾਣ -ਪੱਤਰ ਦੇਣ ਦਾ ਅਭਿਆਨ ਸੁਰੂ ਕੀਤਾ ਗਿਆ ਹੈ, ਕਿਉਂਕਿ ਉਨ੍ਹਾਂ ਪਾਸ ਪਹਿਲਾਂ ਉਨ੍ਹਾਂ ਦੇ ਕਬਜ਼ੇ ਹੇਠ ਪਲਾਟ ਜਾਂ ਰਿਹਾਇਸ਼ੀ ਮਕਾਨ ਦਾ ਕੋਈ ਦਸਤਾਵੇਜ ਸਬੂਤ ਨਹੀਂ ਹੈ।

ਮਾਲਕੀ ਦਾ ਪ੍ਰਮਾਣ-ਪੱਤਰ ਲੈਣ ਦੀ ਪ੍ਰੀਕ੍ਰਿਆ ਦਾ ਵੇਰਵਾ, ਪੰਜਾਬ ਸਰਕਾਰ ਦੀ ਚਿੱਠੀ ਦੀ ਕਾਪੀ ਅਤੇ ਉਸ ਸੰਬਧੀ ਅਰਜੀ ਦੀ ਕਾਪੀ ਵੀ ਲਾਈ ਗਈ ਹੈ, ਤਾਂ ਕਿ ਪੰਜਾਬ ਦੇ ਲੋਕ ਇਸ ਦਾ ਵੱਧ ਤੋਂ ਵੱਧ ਫ਼ਾਈਦਾ ਲੈ ਸਕਣ।

ਪੰਜਾਬ ਸਰਕਾਰ (ਮਾਲ, ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ) ਦੀ ਅਧਿਸੂਚਨਾ  ਨੰ. 23/12/2016- ਮਬ.5/21094 ਮਿਤੀ 16-12-2016

ਪੰਜਾਬ ਰਾਜ ਦੇ ਪਿੰਡਾਂ ਵਿੱਚ ਨਾਲ ਲਕੀਰ ਅੰਦਰ ਰਹਿ ਰਹੇ ਨਿਵਾਸੀਆਂ ਨੂੰ ਉਨ੍ਹਾਂ ਦੇ ਕਰਜੇ ਅਧੀਨ ਖਾਲੀ ਜਗਾ ਜਾਂ ਮਕਾਨ ਦੀ ਮਾਲਕੀ ਦਾ ਪ੍ਰਮਾਣ-ਪੱਤਰ ਦੇਣ ਤਾਂ ਅਭਿਆਨ ਸ਼ੁਰੂ ਕੀਤਾ ਗਿਆ ਹੈ, ਕਿਉਂਕਿ ਉਨ੍ਹਾਂ ਪਾਸ ਪਹਿਲਾਂ ਉਨ੍ਹਾਂ ਦੇ ਕਰਜ਼ੇ ਹੇਠ ਪਲਾਟ ਜਾਂ ਮਕਾਨ ਦਾ ਹੋਈ ਦਸਤਾਵੇਜ ਸਬੂਤ ਨਹੀਂ ਹੈ। ਲੋਕ ਹਿੱਤ ਵਿੱਚ ਅਜਿਹੇ ਨਿਵਾਸੀਆਂ ਨੂੰ ਪ੍ਰਮਾਣ-ਪੱਤਰ ਦੇਣ ਲਈ ਨਿਮਨਲਿਖਤ ਅਨੁਸਾਰ ਪ੍ਰੀਕ੍ਰਿਆ ਨਿਸਚਿਤ ਕੀਤੀ ਗਈ ਹੈ:-

ਪ੍ਰੀਕ੍ਰਿਆ

1)ਪ੍ਰਾਰਥੀ ਪ੍ਰਤੀਬੇਨਤੀ ਨਿਰਧਾਰਤ ਪ੍ਰੋਫਾਰਮੇ (ਅਨੁਲਗ: ਉ) ਵਿੱਚ ਸਬੰਧਤ ਸੇਵਾ ਕੇਂਦਰ ਵਿੱਚ ਦੇ ਸਕਦਾ ਹੈ। ਸੇਵਾ ਕੇਂਦਰ ਵੱਲੋਂ ਇਹ ਪ੍ਰਤੀਬੇਨਤੀ ਉਸ ਦੇ ਖੇਤਰ ਅਧੀਨ ਆਉਂਦੇ ਤਹਿਸੀਲਦਾਰ ਨੂੰ ਭੇਜੀ ਜਾਵੇਗੀ। ਜੇਕਰ ਕਿਸੇ ਖੇਤਰ ਵਿੱਚ ਸੇਵਾ ਕੇਂਦਰ ਨਹੀ ਹੈ ਤਾਂ ਬਿਨੈਕਾਰ ਪ੍ਰਤੀਬੇਨਤੀ ਆਪਣੇ ਇਲਾਕੇ ਦੇ ਤਹਿਸੀਲਦਾਰ ਨੂੰ ਸਿੱਧੇ ਤੋਰ ਤੇ ਦੇਵੇਗਾ।

2) ਇਸ ਪ੍ਰਤੀਬੇਨਤੀ ਨਾਲ ਪ੍ਰਾਰਥੀ ਆਪਣੀ ਜ਼ਮੀਨ ਦਾ ਚਾਰੇ ਪਾਸੇ ਦਾ ਵਿਵਰਨ ਅਤੇ ਖੇਤਰਫਲ ਦਾ ਨਕਸ਼ਾ ਵੀ ਦੇਵੇਗਾ। ਪ੍ਰਾਰਥੀ ਪ੍ਰਤੀਬੇਨਤੀ ਨਾਲ ਆਪਣੇ ਹਸਤਾਖਾਰਾਂ ਸਹਿਤ ਦੋ ਤਾਜ਼ਾ ਪਾਸਪੋਰਟ ਸਾਈਜ ਫੋਟੋ ਲਗਾਏਗਾ ।

3)ਪ੍ਰਾਰਥੀ ਦੇ ਪਾਸ ਉਕਤ ਜ਼ਮੀਨ ਦਾ ਕੋਈ ਵੀ ਦਸਤਾਵੇਜ ਉਪਲੱਬਧ ਹੈ ਤਾਂ ਉਹ ਦਸਤਾਵੇਜ ਆਪਣੇ ਹਸਤਾਖਰਾਂ ਸਹਿਤ ਤਜਵੀਜ ਨਾਲ ਲਗਾਏਗਾ।

4)ਪ੍ਰਾਰਥੀ ਵੱਲੋਂ ਪੇਸ਼ ਕੀਤੀ ਜਾਣ ਵਾਲੀ ਤਜਵੀਜ਼/ ਪ੍ਰਤੀਬੇਨਤੀ ਨੂੰ ਹੇਠ ਲਿਖੇ ਕਿਸੇ ਦੋ ਨੁਮਾਇੰਦਿਆਂ ਤੋਂ ਤਸਦੀਕ ਕਰਵਾਈ ਜਾਵੇ:-

  • ੳ) ਸਬੰਧਤ ਪਿੰਡ ਦੀ ਪੱਤੀ ਦੇ ਨੰਬਰਦਾਰ।
  • ਅ) ਪਿੰਡ ਦਾ ਗਰਾਮ ਪੰਚਇਤ ਦਾ ਸਰਪੰਚ।
  • ੲ) ਪ੍ਰਾਰਥੀ ਦੀ ਪ੍ਰਾਪਰਟੀ ਜਿਸ ਵਾਰਡ ਵਿੱਚ ਆਉਂਦੀ ਹੈ/ਰਹਿੰਦਾ ਹੈ, ਮੈਂਬਰ ਗਰਾਮ ਪੰਚਾਇਤ।

5. ਇਸ ਤਜਵੀਜਤ ਪ੍ਰਤੀਬੇਨਤੀ / ਦਸਤਾਵੇਜਾਂ ਦੀ ਪੜਤਾਲ ਤਹਿਸੀਲਦਾਰ ਵੱਲੋਂ ਕੀਤੀ ਜਾਵੇਗੀ। ਪੜਤਾਲ ਉਪਰੰਤ ਜੇਕਰ ਤਹਿਸੀਲਦਾਰ ਇਸ ਨੂੰ ਠੀਕ ਪਾਉਂਦਾ ਹੈ ਤਾਂ ਉਹ ਇਸ ਸਬੰਧ ਵਿੱਚ ਪ੍ਰਮਾਣ-ਪੱਤਰ ਨਿਰਧਾਰਤ ਪ੍ਰੋਫਾਰਮੇਂ (ਅਨੁਲੱਗ ‘ਅ’) ਵਿੱਚ ਜਾਰੀ ਕਰੇਗਾ।

ਬਿਨੈਕਾਰ ਵੱਲੋਂ ਪੇਸ਼ ਕੀਤੇ ਗਏ ਤਸਦੀਕਸ਼ੁਦਾ ਦਸਤਾਵੇਜਾਂ ਨੂੰ ਸਹੀ ਮੰਨਿਆ ਜਾਵੇ ਜਦੋਂ ਤੱਕ ਕਿ ਉਨ੍ਹਾਂ ਦੇ ਉਲਟ ਕੋਈ ਹੋਰ ਸਬੂਤ ਨਾ ਹੋਣ। ਆਮ ਤੌਰ ਤੇ ਤਹਿਸੀਲਦਾਰ ਵੱਲੋਂ ਇਹ ਪੜਤਾਲ ਖੁਦ ਹੀ ਕੀਤੀ ਜਾਵੇ ਪਰ ਕੋਈ ਖਾਸ ਕਾਰਨਾ ਕਰਕੇ ਸਬੰਧਤ ਕਾਨੂੰਗੋ ਅਤੇ ਪਟਵਾਰੀ ਪਾਸੋਂ ਵੀ ਤਫਤੀਸ਼ ਕਰਵਾ ਸਕਦਾ ਹੈ ਅਤੇ ਉਪਰੋਕਤ ਸਾਰੀ ਕਾਰਵਾਈ ਦੀ ਫਾਈਲ ਬਣਾਈ ਜਾਵੇਗੀ।

6. ਇਹ ਸਾਰੀ ਕਾਰਵਾਈ ਪ੍ਰਤੀਬੇਨਤੀ ਪ੍ਰਾਪਤ ਹੋਣ ਦੇ ਤਿੰਨ ਹਫਤਿਆਂ ਦੇ ਅੰਦਰ-ਅੰਦਰ ਪੂਰੀ ਕਰਨੀ ਹੋਵੇਗੀ।

7. ਕੋਈ ਵੀ ਵਿਅਕਤੀ ਤਹਿਸੀਲਦਾਰ ਵੱਲੋਂ ਜਾਰੀ ਕੀਤੇ ਗਏ ਪ੍ਰਮਾਣ ਪੱਤਰ ਵਿਰੁੱਧ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸ ਅਪੀਲ ਦਾਇਰ ਕਰ ਸਕੇਗਾ। ਉਪ ਮੰਡਲ ਮੈਜਿਸਟਰੇਟ ਇਹ ਅਪੀਲ ਪ੍ਰਾਰਥੀ ਨੂੰ ਸੁਣ ਕੇ ਇਸ ਅਪੀਲ ਦਾ ਨਿਪਟਾਰਾ ਕਰੇਗਾ। ਇਸ ਤੋਂ ਬਾਅਦ ਕੋਈ ਵੀ ਰਵੀਜਨ /ਅਪੀਲ ਮਾਲ ਵਿਭਾਗ ਵਿੱਚ ਦਾਇਰ ਨਹੀਂ ਕੀਤੀ ਜਾ ਸਕੇਗੀ। ਇਸ ਤੋਂ ਬਾਅਦ ਪ੍ਰਾਰਥੀ ਕੇਵਲ ਸਬੰਧਤ ਸਿਵਲ ਕੋਰਟ ਵਿੱਚ ਹੀ ਅਪੀਲ ਦਾਇਰ ਕਰ ਸਕੇਗਾ।

Red Line in Punjab Property ਪੰਜਾਬ ਸਰਕਾਰ (ਮਾਲ, ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ) ਦੀ ਅਧਿਸੂਚਨਾ  ਨੰ. 23/12/2016- ਮਬ.5/21094 ਮਿਤੀ 16-12-2016

ਪੰਜਾਬ ਸਰਕਾਰ (ਮਾਲ, ਪੁਨਰਵਾਸ ਅਤੇ ਆਫਤ ਪ੍ਰਬੰਧਨ ਵਿਭਾਗ) ਦੀ ਅਧਿਸੂਚਨਾ  ਨੰ. 23/12/2016- ਮਬ.5/21094 ਮਿਤੀ 16-12-2016 Red Line Property ਲਾਲ ਲਕੀਰ

ਉਪਰੋਕਤ ਨੋਟੀਫਿਕੇਸ਼ਨ ਨੂੰ ਹੇਠਾਂ ਦਿੱਤੇ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ…

Punjab Revenue Department Notification Dated 16-12-26 on Laal Lakir Property

ALSO READ The 8 Ways of Property Attachment (ਜ਼ਾਇਦਾਦ ਦੀ ਕੁਰਕੀ) Under Section 67 of Punjab Land Revenue Act,1887

 

1 thought on “What Is Laal Lakir (ਲਾਲ ਲਕੀਰ) In Punjab Property Registration Process (Notification 23-12-2016)”

Leave a Comment