ਪੰਜਾਬ ਅੰਦਰ ਜ਼ਮੀਨ ਦੀ ਪੈਮਾਇਸ਼ ਦੇ ਢੰਗ (Land Measurements Techniques in Punjab)

Jameen di paimaish

ਪੰਜਾਬ ਅੰਦਰ ਜ਼ਮੀਨ ਦੀ ਪੈਮਾਇਸ਼ ਨੂੰ ਦੋ ਵੱਖਰੇ – ਵੱਖਰੇ ਨਾਂਵਾਂ ਨਾਲ ਜਾਣਿਆ ਜਾਂਦਾ ਹੈ :- ਕਨਾਲ ਮਰਲੇ  2. ਬਿੱਘੇ ਵਿਸਵੇ, ਨਾਲ ਮਰਲਿਆ ਵਿੱਚ ਪੈਮਾਇਸ਼ ਦੀ ਮੁੱਢਲੀ ਇਕਾਈ ਨੂੰ ਸਰਸਾਹੀ ਕਿਹਾ ਜਾਂਦਾ ਹੈ,  ਪੱਕਾ 1 ਬਿੱਘਾ ਕੱਚੇ 3 ਬਿੱਘੇ ਦੇ ਬਰਾਬਰ ਹੁੰਦਾ ਹੈ, ਹੈਕਟੇਅਰਾਂ ਬਾਰੇ ਜਾਣਕਾਰੀ, ਸਟੈਂਡਰਡ ਰਕਬੇ ਬਾਰੇ ਜਾਣਕਾਰੀ, 16 ਆਨੇ ਦੀ ਕੀਮਤ ਦੇ ਰਕਬੇ ਨੂੰ ਸਟੈਂਡਰਡ ਰਕਬਾ ਕਿਹਾ ਜਾਂਦਾ ਹੈ, Types of Land in Punjab Land Record

1.ਕਨਾਲ ਮਰਲਿਆਂ ਅਧੀਨ ਜ਼ਮੀਨ ਦੀ ਪੈਮਾਇਸ਼ ਦੇ ਢੰਗ ਹੇਠ ਅਨੁਸਾਰ ਹਨ:-

1 ਵਰਗ ਕਰਮ= 1 ਸਰਸਾਹੀ
9 ਸਰਸਾਹੀ=1 ਮਰਲਾ
20 ਮਰਲੇ=1 ਕਨਾਲ
8 ਕਨਾਲ = 1 ਏਕੜ

  • ਸਰਸਾਹੀ :- ਕਨਾਲ ਮਰਲਿਆ ਵਿੱਚ ਪੈਮਾਇਸ਼ ਦੀ ਮੁੱਢਲੀ ਇਕਾਈ ਨੂੰ ਸਰਸਾਹੀ ਕਿਹਾ ਜਾਂਦਾ ਹੈ। ਇੱਕ ਵਰਗ ਕਰਮ ਦਾ ਦੂਜਾ ਨਾਂ ਹੀ ਸਰਸਾਹੀ ਹੈ।
  • ਮਰਲਾ:- 9 ਸਰਸਾਹੀ ਜਾਂ 9 ਵਰਗ ਕਰਮ ਰਕਬੇ ਨੂੰ 1 ਮਰਲਾ ਕਿਹਾ ਜਾਂਦਾ ਹੈ।
  • ਕਨਾਲ:- 20 ਮਰਲਿਆਂ ਨੂੰ 1 ਕਨਾਲ ਕਿਹਾ ਜਾਂਦਾ ਹੈ।
  • ਏਕੜ :- 8 ਕਨਾਲ ਰਕਬੇ ਨੂੰ 1 ਏਕੜ ਕਿਹਾ ਜਾਂਦਾ ਹੈ।
  • ਮੁਰੱਬਾ :- 25 ਖੇਤਾਂ ਜਾਂ 25 ਏਕੜਾਂ ਦੇ ਇੱਕ ਚੱਕ (ਟੁੱਕੜਾ) ਨੂੰ ਮੁਰੱਬਾ ਕਿਹਾ ਜਾਂਦਾ ਹੈ। ਮੁਰੱਬੇ ਦਾ ਆਕਾਰ 200 ਕਰਮ ਲੰਬਾ × 180 ਕਰਮ ਚੌੜਾ ਹੁੰਦਾ ਹੈ। ਇਸ ਨੂੰ ਇੱਕ ਵੱਖਰਾ ਮੁਰੱਬਾ ਨੰਬਰ ਦਿੱਤਾ ਜਾਂਦਾ ਹੈ। ਉਸ ਮੁਰੱਬੇ ਅਧੀਨ ਆਉਦੇਂ ਖੇਤਾਂ ਨੂੰ ਜਿਹੜਾ ਨੰਬਰ ਦਿੱਤਾ ਜਾਂਦਾ ਹੈ, ਉਸ ਨੂੰ ਖਸਰਾ ਨੰਬਰ ਕਿਹਾ ਜਾਂਦਾ ਹੈ। ਮੁਰੱਬੇ ਦਾ ਨੰਬਰ ਪਿੰਡ ਦੇ ਮੁਰੱਬਿਆਂ ਦੀ ਗਿਣਤੀ ਮੁਤਾਬਕ ਕੋਈ ਵੀ ਹੋ ਸਕਦਾ ਹੈ।। ਇਸਨੂੰ ਮੁਸਤੀਲ ਵੀ ਕਿਹਾ ਜਾਂਦਾ ਹੈ।

 

2. ਬਿੱਘੇ ਵਿਸਵਿਆਂ ਅਧੀਨ ਜ਼ਮੀਨ ਦੀ ਪੈਮਾਇਸ਼ ਦੇ ਢੰਗ ਹੇਠ ਅਨੁਸਾਰ ਹਨ:-

1 ਵਰਗ ਕਰਮ = 1 ਵਿਸਵਾਸੀ
20 ਵਿਸਵਾਸੀਆਂ =1 ਵਿਸਵਾ
20 ਵਿਸਵੇ = 1 ਬਿੱਘਾ
4 ਬਿੱਘੇ 16 ਵਿਸਵੇ =1 ਏਕੜ ਜਾਂ 8 ਕਨਾਲ
6 ਬਿੱਘੇ 5 ਵਿਸਵੇ =1  ਵੱਡਾ ਕਿੱਲਾ

  • ਵਿਸਵਾਸੀ :- ਬਿੱਘੇ ਵਿਸਵਿਆਂ ਵਿੱਚ ਪੈਮਾਇਸ਼ ਦੀ ਮੁੱਢਲੀ ਇਕਾਈ ਨੂੰ ਵਿਸਵਾਸੀ ਕਿਹਾ ਜਾਂਦਾ ਹੈ। ਇੱਕ ਵਰਗ ਕਰਮ ਦਾ ਦੂਜਾ ਨਾਂ ਹੀ ਵਿਸਵਾਸੀ ਹੈ।
  • ਵਿਸਵਾ :- 20 ਵਰਗ ਕਰਮ ਜਾਂ 20 ਵਿਸਵਾਸੀਆਂ ਨੂੰ 1 ਵਿਸਵਾ ਕਿਹਾ ਜਾਂਦਾ ਹੈ।
  • ਬਿੱਘਾ :- 20 ਵਿਸਵਿਆਂ ਨੂੰ 1 ਬਿੱਘਾ ਕਿਹਾ ਜਾਂਦਾ ਹੈ।
  • ਵੱਡਾ ਕਿੱਲਾ :- 6 ਬਿੱਘੇ 5 ਵਿਸਵਿਆਂ ਦੇ ਖੇਤ ਜਾਂ ਰਕਬੇ ਨੂੰ 1 ਵੱਡਾ ਕਿੱਲਾ ਕਿਹਾ ਜਾਂਦਾ ਹੈ।

ਪੱਕਾ ਬਿੱਘਾ ਕੀ ਹੁੰਦਾ ਹੈ?

ਜਿਸ ਇਲਾਕੇ ਵਿੱਚ ਜ਼ਮੀਨ ਦੀ ਪੈਮਾਇਸ਼ ਉੱਥੇ ਦੇ ਸਥਾਨਕ ਪੈਮਾਨੇ 99″ ਪ੍ਰਤੀ ਕਰਮ ਨਾਲ ਤਿਆਰ ਕੀਤੀ ਜਰੀਬ ਨਾਲ ਹੋਈ ਹੋਵੇ, ਉੱਥੇ ਬਨਾਏ ਗਏ ਖੇਤ 40×20 ਕਰਮ ਦੇ ਹੁੰਦੇ ਹਨ। ਇਸ ਜਰੀਬ ਦੀ ਲੰਬਾਈ 5 ਕਰਮ ਭਾਵ 41.25 ਫੁੱਟ ਹੁੰਦੀ ਹੈ। ਇਸ ਪੈਮਾਇਸ਼ ਵਿੱਚ ਬਣਾਏ ਗਏ ਖੇਤ ਦਾ ਰਕਬਾ 2 ਬਿੱਘੇ ਹੁੰਦਾ ਹੈ। ਜਿਸਨੂੰ ਸਥਾਨਕ ਲੋਕ ਪੱਕੇ 2 ਬਿੱਘ ਆਖਦੇ ਹਨ। ਪੱਕਾ 1 ਬਿੱਘਾ ਕੱਚੇ 3 ਬਿੱਘੇ ਦੇ ਬਰਾਬਰ ਹੁੰਦਾ ਹੈ। ਪੱਕੇ ਬਿੱਘਿਆਂ ਵਿੱਚ 99 ” ਪ੍ਰਤੀ ਕਰਮ ਅਤੇ ਕੱਚੇ ਬਿੱਘਿਆਂ ਵਿੱਚ 57.157″ ਪ੍ਰਤੀ ਕਰਮ ਵਾਲੀ ਜਰੀਬ ਵਰਤੀ ਜਾਂਦੀ ਹੈ।

ਹੈਕਟੇਅਰਾਂ ਬਾਰੇ ਜਾਣਕਾਰੀ

  • ਸੈਟੇਅਰ :-ਹੈਕਟੇਅਰ ਦੀ ਮੁੱਢਲੀ ਇਕਾਈ ਨੂੰ ਸੈਟੇਅਰ ਕਿਹਾ ਜਾਂਦਾ ਹੈ। 1 ਵਰਗ ਮੀਟਰ ਦਾ ਦੂਜਾ ਨਾਮ ਹੀ ਸੈਟੇਅਰ ਹੈ।
  • ਆਰੇ :-100 ਵਰਗ ਮੀਟਰ ਜਾਂ 100 ਸੈਟੇਅਰਾਂ ਨੂੰ 1 ਆਰੇ ਕਿਹਾ ਜਾਂਦਾ ਹੈ।
  • ਹੈਕਟੇਅਰ :- 10000 ਵਰਗ ਮੀਟਰ ਜਾਂ 100 ਆਰੇ ਨੂੰ 1 ਹੈਕਟੇਅਰ ਕਿਹਾ ਜਾਂਦਾ ਹੈ।

ਵੱਖ-ਵੱਖ ਇਲਾਕਿਆਂ ਵਿੱਚ ਪੈਮਾਇਸ਼ ਲਈ ਵਰਤੇ ਜਾਂਦੇ ਪੈਮਾਨੇ (ਜ਼ਰੀਬਾਂ) ਸੰਬੰਧੀ ਜਾਣਕਾਰੀ:-

ਪੁਰਾਣੇ ਸਮੇਂ ਤੋਂ ਹੀ ਜ਼ਮੀਨ ਦੀ ਮਿਣਤੀ ਜ਼ਰੀਬ ਨਾਲ ਕੀਤੀ ਜਾਂਦੀ ਰਹੀ ਹੈ। ਆਮ ਤੌਰ ਤੇ ਜਰੀਬ 10 ਕਰਮ ਲੰਬੀ ਹੁੰਦੀ ਹੈ। ਜਰੀਬ ਲੋਹੇ ਦੇ ਕੁੰਡਿਆਂ ਨੂੰ ਜੋੜਕੇ ਬਣਾਈ ਜਾਂਦੀ ਹੈ। ਦੋਨੋਂ ਸਿਰਿਆਂ ਉੱਤੇ ਪਕੜਨ ਲਈ ਕੁੰਡੇ ਬਣੇ ਹੁੰਦੇ ਹਨ। ਹਰ ਇੱਕ ਕਰਮ ਉੱਤੇ ਕਰਮ ਨੰਬਰ ਨੂੰ ਦਰਸਾਉਣ ਲਈ ਵੱਖਰੇ ਆਕਾਰ ਦਾ ਪੱਤਰਾ ਲੱਗਿਆ ਹੁੰਦਾ ਹੈ। ਕਰਮ ਦੀ ਲੰਬਾਈ ਵੱਖ-ਵੱਖ ਇਲਾਕਿਆਂ ਵਿੱਚ ਵੱਧ ਘੱਟ ਹੋਣ ਕਰਕੇ ਜ਼ਰੀਬ ਦੀ ਲੰਬਾਈ ਵੀ ਵੱਧ ਘੱਟ ਹੁੰਦੀ ਹੈ। ਵੱਖ-ਵੱਖ ਲੰਬਾਈ ਦੀਆਂ ਜ਼ਰੀਬਾਂ ਨਾਲ ਮਿਣਤੀ ਕਰਕੇ ਬਣੇ ਖੇਤ ਵੀ ਵੱਖ-ਵੱਖ ਇਲਾਕਿਆਂ ਵਿੱਚ ਵੱਡੇ ਛੋਟੇ ਹੁੰਦੇ ਹਨ। ਜਿਸ ਕਾਰਣ ਹਰ ਵਿਅਕਤੀ ਨੂੰ ਕਿਸੀ ਦੁਸਰੇ ਇਲਾਕੇ ਵਿੱਚ ਜਾਕੇ ਮਿਣਤੀ ਸੰਬੰਧੀ ਉੱਲਝਣ ਪੈਦਾ ਹੁੰਦੀ ਹੈ।

ਜ਼ਰੀਬ ਦੀਆਂ ਨਿਮਨ ਲਿਖਤ ਕਿਸਮਾਂ ਹੁੰਦੀਆ ਹਨ:-

ਲੜੀ ਨੰ: ਕਰਮ ਇੰਚ ਮੀਟਰ
1 1 ਕਰਮ 66″ 1.6764 ਮੀਟਰ
2 1 ਕਰਮ 57.157″ 1.4517 ਮੀਟਰ
3 1 ਕਰਮ 60″ 1.524 ਮੀਟਰ
4 1 ਕਰਮ 57.5″ 1.4605 ਮੀਟਰ
5 1 ਕਰਮ 99″ 2.5146 ਮੀਟਰ
6 1 ਕਰਮ 54″ 1.3716 ਮੀਟਰ

ਸਟੈਂਡਰਡ ਰਕਬੇ ਬਾਰੇ ਜਾਣਕਾਰੀ:-

ਜਿਸ ਸਮੇਂ ਕਿਸੇ ਪਿੰਡ ਦੀ ਮੁੱਰਬਾਬੰਦੀ / ਚੱਕਬੰਦੀ ਕੀਤੀ ਜਾਂਦੀ ਹੈ ਤਾਂ ਪਿੰਡ ਦੇ ਸਾਰੇ ਖੇਤਾਂ ਦੀ ਕੁਆਲਟੀ ਦੇ ਹਿਸਾਬ ਨਾਲ ਕੀਮਤ ਤਹਿ ਕੀਤੀ ਜਾਂਦੀ ਹੈ। 16 ਆਨੇ ਦੀ ਕੀਮਤ ਵਾਲੀ ਜ਼ਮੀਨ ਨੂੰ ਸਭ ਤੋਂ ਵਧੀਆ ਜ਼ਮੀਨ ਮੰਨਿਆ ਜਾਂਦਾ ਹੈ ਅਤੇ 16 ਆਨੇ ਦੀ ਕੀਮਤ ਦੇ ਰਕਬੇ ਨੂੰ ਸਟੈਂਡਰਡ ਰਕਬਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜ਼ਮੀਨ ਦੀ ਕਿਸਮ ਦੇ ਨਾਲ ਹਰ ਨੰਬਰ ਖਸਰਾ ਦੀ ਕੀਮਤ ਹੇਠ ਲਿਖੇ ਅਨੁਸਾਰ ਤਹਿ ਕੀਤੀ ਜਾਂਦੀ ਹੈ:-

ਖਸਰਾ ਨੰਬਰ ਕੀਮਤ
1 2 ਆਨੇ
2 4 ਆਨੇ
3 6 ਆਨੇ
4 8 ਆਨੇ
5 12 ਆਨੇ
6 16 ਆਨੇ

 

ਜ਼ਮੀਨ ਦੀ  ਪੈਮਾਇਸ਼ ਵਿੱਚ ਵਰਤੇ ਜਾਂਦੇ ਸੰਦ:-

ਜ਼ਮੀਨ ਦੀ  ਪੈਮਾਇਸ਼ ਵਿੱਚ, ਜੋ ਪ੍ਰਮੁੱਖ ਸੰਦ ਵਰਤੇ ਜਾਂਦੇ ਹਨ, ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

  1. ਜ਼ਰੀਬ :- ਪੁਰਾਣੇ ਸਮੇਂ ਤੋਂ ਹੀ ਜ਼ਮੀਨ ਦੀ ਮਿਣਤੀ ਜ਼ਰੀਬ ਨਾਲ ਕੀਤੀ ਜਾਂਦੀ ਰਹੀ ਹੈ। ਆਮ ਤੌਰ ਤੇ ਜ਼ਰੀਬ 10 ਕਰਮ ਲੰਬੀ ਹੁੰਦੀ ਹੈ। ਜ਼ਰੀਬ ਲੋਹੇ ਦੇ ਕੁੰਡਿਆਂ ਨੂੰ ਜੋੜਕ ਬਣਾਈ ਜਾਂਦੀ ਹੈ। ਦੋਨੋਂ ਸਿਰਿਆਂ ਉੱਤੇ ਪਕੜਨ ਲਈ ਕੁੰਡੇ ਬਣੇ ਹੁੰਦੇ ਹਨ। ਹਰ ਇੱਕ ਕਰਮ ਉੱਤੇ ਕਰਮ ਨੰਬਰ ਨੂੰ ਦਰਸਾਉਣ ਲਈ ਵੱਖਰੇ ਆਕਾਰ ਦਾ ਪੱਤਰਾ ਲੱਗਿਆ ਹੁੰਦਾ ਹੈ। ਕਰਮ ਦੀ ਲੰਬਾਈ ਵੱਖ-ਵੱਖ ਇਲਾਕਿਆਂ ਵਿੱਚ ਵੱਧ ਘੱਟ ਹੋਣ ਕਰਕੇ ਜ਼ਰੀਬ ਦੀ ਲੰਬਾਈ ਵੀ ਵੱਧ ਘੱਟ ਹੁੰਦੀ ਹੈ।
  2. ਗਜ਼ :- ਇਲਾਕੇ ਵਿੱਚ ਵਰਤੀ ਜਾਣ ਵਾਲੀ ਜ਼ਰੀਬ ਦੀ ਇੱਕ ਕਰਮ ਦੀ ਲੰਬਾਈ ਦਾ ਲੋਹੇ ਦਾ ਸਰੀਆ ਹੁੰਦਾ ਹੈ। ਇਹ ਜ਼ਰੀਬ ਦੀ ਸੋਧ ਕਰਨ ਲਈ ਵਰਤਿਆ ਜਾਂਦਾ ਹੈ। ਇਸਨੂੰ ਗਜ਼ ਕਹਿੰਦੇ ਹਨ। ਸਥਾਨਕ ਪੈਮਾਨਿਆਂ ਅਨੁਸਾਰ ਇਸਦੀ ਲੰਬਾਈ ਘੱਟ-ਵੱਧ ਹੁੰਦੀ ਹੈ।
  3. ਕਰਾਸ :- ਕਰਾਸ ਲਾਈਨਾਂ ਉੱਪਰ 90 ਡਿਗਰੀ ਦੇ ਕੌਣ (ਲੰਬ) ਬਨਾਉਣ ਲਈ ਵਰਤਿਆ ਜਾਂਦਾ ਹੈ। ਇਹ ਲਗਭਗ 5 ਫੁੱਟ ਉੱਚਾਈ ਦਾ ਲਕੜੀ ਦਾ ਬਣਿਆ ਹੁੰਦਾ ਹੈ, ਜਿਸਦੇ ਨਿੱਚਲੇ ਪਾਸੇ ਜ਼ਮੀਨ ਵਿੱਚ ਗੱਡਣ ਲਈ ਲੋਹੇ ਦਾ ਸੁੰਮ ਲੱਗਿਆ ਹੁੰਦਾ ਹੈ ਅਤੇ ਸਭ ਤੋਂ ਉੱਪਰ ਇੱਕ 8 ਵਰਗ ਇੰਚ ਦੀ ਲੱਕੜੀ ਦੀ ਫੱਟੀ ਲਗੀ ਹੁੰਦੀ ਹੈ। ਇਸ ਦੇ ਮੱਧ ਵਿੱਚ ਦੋ ਝਿਰੀਆਂ ਵੱਜੀਆਂ ਹੁੰਦੀਆਂ ਹਨ, ਜੋ ਕਿ ਮੱਧ ਵਿੱਚ ਇੱਕ ਦੂਜੇ ਨੂੰ 90 ਡਿਗਰੀ ਦੇ ਕੋਣ ਉੱਤੇ ਟੱਕਰਦੀਆਂ ਹਨ। ਇਸਦੀ ਸਹਾਇਤਾ ਦੇ ਨਾਲ ਝੰਡੀਆਂ ਲਗਾਈਆ ਜਾਂਦੀਆ ਹਨ।
  4. ਸੂਆ :- ਇਹ ਇੱਕ ਫੁੱਟ ਲੰਬੀ ਲੋਹੇ ਦੀ ਸਲਾਖ ਹੁੰਦੀ ਹੈ। ਜਿਸਦਾ ਹੇਠਲਾ ਹਿੱਸਾ ਪਤਲਾ ਹੁੰਦਾ ਹੈ ਅਤੇ ਉੱਪਰਲਾ ਹਿੱਸਾ 2 ਇੰਚ ਦੀ ਬਰਾਬਰ ਗੋਲਾਈ ਦਾ ਬਣਿਆ ਹੁੰਦਾ ਹੈ ਤਾਂ ਜੋ ਇਸ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕੇ। ਜ਼ਮੀਨ ਦੀ ਮਿਣਤੀ ਕਰਦੇ ਸਮੇਂ ਜ਼ਰੀਬ ਖਿਚਣ ਵਾਲਾ 10 ਸੂਏ ਆਪਣੇ ਹੱਥ ਵਿੱਚ ਲੈਕੇ ਚਲਦਾ ਹੈ ਅਤੇ ਜਿਥੇ ਜ਼ਰੀਬ ਪੂਰੀ ਹੁੰਦੀ ਹੈ, ਇੱਕ-ਇੱਕ ਸੂਆ ਜ਼ਰੀਬ ਦੇ ਕੁੰਡੇ ਨਾਲ ਖਹਿੰਦਾ ਹੋਇਆ ਜ਼ਮੀਨ ਵਿੱਚ ਗੱਡ ਦਿੰਦਾ ਹੈ। ਪਿਛਲਾ ਵਿਅਕਤੀ ਜ਼ਰੀਬ ਦਾ ਕੁੰਡਾ ਸੂਏ ਵਿੱਚ ਪਾਕੇ ਬੈਠਦਾ ਹੈ। ਇਸ ਤਰ੍ਹਾਂ ਮਿਣਤੀ ਕੀਤੀ ਜਾਂਦੀ ਹੈ।
  5. ਚੁੰਬਕੀ ਸੂਈ (Magnetic compass) :- ਇਸ ਦੀ ਸਹਾਇਤਾ ਦੇ ਨਾਲ ਦਿਸ਼ਾਵਾਂ ਦਾ ਪਤਾ ਲਗਾਇਆ ਜਾਂਦਾ ਹੈ। ਇਸਨੂੰ ਕਰਾਸ ਦੇ ਉੱਪਰ ਰੱਖਕੇ ਕਰਾਸ ਨੂੰ ਸੂਈ ਦੇ ਮੁਤਾਬਕ ਉੱਤਰ ਤੋਂ ਦੱਖਣ ਜਾਂ ਪੂਰਬ ਤੋਂ ਪੱਛਮ ਦੀ ਦਿਸ਼ਾ ਵਿੱਚ ਸਹੀ ਕਰਕੇ ਝੰਡੀਆਂ ਲਗਾਈਆਂ ਜਾਂਦੀਆਂ ਹਨ ਤਾਂ ਕਿ ਪੈਮਾਇਸ਼ ਸਿੱਧੀ ਦਿਸ਼ਾ ਵਿੱਚ ਹੋ ਸਕੇ।
  6. ਝੰਡੀਆਂ :- ਝੰਡੀਆਂ ਜ਼ਮੀਨ ਦੀ ਪੈਮਾਇਸ਼ ਦੌਰਾਨ ਲਾਈਨਾਂ ਨੂੰ ਸਿੱਧੀਆਂ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਹ ਬਾਂਸ ਦੀਆਂ ਬਣੀਆਂ ਹੁੰਦੀਆਂ ਹਨ। ਇਨ੍ਹਾਂ ਦੇ ਨਿਚਲੇ ਪਾਸੇ ਜ਼ਮੀਨ ਦੇ ਵਿੱਚ ਗੱਡਣ ਲਈ ਲੋਹੇ ਦੀ ਸੰਮ ਲਗੀ ਹੁੰਦੀ ਹੈ ਅਤੇ ਉੱਪਰਲੇ ਸਿਰੇ ਤੇ ਚਿੱਟੇ ਜਾਂ ਲਾਲ ਰੰਗ ਦਾ ਕੱਪੜਾ ਲਗਾਇਆ ਹੁੰਦਾ ਹੈ। ਇਸ ਦੀ ਲੰਬਾਈ ਲੋੜ ਅਨੁਸਾਰ ਘੱਟ-ਵੱਧ ਹੋ ਸਕਦੀ ਹੈ।
  7. ਪੈਮਾਨਾ ਪਿੱਤਲ :- ਪੈਮਾਨਾ ਪਿੱਤਲ ਦਾ ਵਜ਼ਨ 125 ਗਰਾਮ ਦਾ ਹੁੰਦਾ ਹੈ। ਪੈਮਾਨੇ ਦੇ ਪਿੱਛੇ ਚਿੱਟਾ ਕਾਗਜ਼ ਲਗਿਆ ਹੁੰਦਾ ਹੈ। ਪਿੱਤਲ ਦਾ ਪੈਮਾਨਾ ਮਿਣਤੀ ਉਪਰੰਤ ਮੁਸਾਵੀ ਤਿਆਰ ਕਰਨ ਲਈ ਜਾਂ ਪਟਵਾਰੀ ਵਲੋਂ ਤਤੀਮੇ ਕੱਟਣ ਲਈ ਜਾਂ ਕਾਨੂੰਗੋ ਵਲੋਂ ਮਿਣਤੀ ਮੌਕੇ ਵਰਤਿਆ ਜਾਂਦਾ ਹੈ। ਪੰਜਾਬ ਸਰਕਾਰ ਦੇ ਮਹਿਕਮਾ ਡਾਇਰੈਕਟਰ ਤੋਂ ਰਿਕਾਰਡ, ਪੰਜਾਬ ਵਲੋਂ ਨਿਯਤ ਅਦਾਰੇ ਹੀ ਇਹ ਪੈਮਾਨਾ ਬਣਾ ਸਕਦੇ ਹਨ। ਇਸਦੀ ਲੰਬਾਈ 10 ਇੰਚ ਜਾਂ 12 ਇੰਚ ਦੀ ਹੁੰਦੀ ਹੈ। ਇੱਕ ਇੰਚ ਵਿੱਚ 40 ਕਰਮਾਂ ਦਰਸਾਈਆਂ ਹੁੰਦੀਆਂ ਹਨ। ਇਸ ਦਾ ਆਕਾਰ ਸਕੇਲ ਦੀ ਤਰ੍ਹਾਂ ਹੁੰਦਾ ਹੈ।
  8. ਤਿਰਪਾਈ :- ਪਹਾੜੀ ਪੈਮਾਇਸ਼ ਲਈ ਵਰਤਿਆ ਜਾਣ ਵਾਲਾ ਇੱਕ ਸੰਦ ਹੈ। ਇਸ ਦੀਆਂ ਤਿੰਨ ਲੱਤਾਂ ਹੁੰਦੀਆਂ ਹਨ, ਜਿਸਦੇ ਉੱਪਰ ਸਿਸਤ ਰੱਖੀ ਜਾਂਦੀ ਹੈ।
  9. ਸਿਸਤ :- ਇਹ ਵੀ ਪਹਾੜੀ ਪੈਮਾਇਸ਼ ਲਈ ਵਰਤਿਆ ਜਾਣ ਵਾਲਾ ਇੱਕ ਸੰਦ ਹੈ। ਤਰਪਾਈ ਉੱਪਰ ਰੱਖਕੇ ਝਿਰੀ ਵਿੱਚ ਦੀ ਇੱਕ ਧਾਗਾ ਇੱਕ ਸਿਰੇ ਤੋਂ ਦੂਜੇ ਸਿਰੇ ਬੰਨਿਆ ਹੁੰਦਾ ਹੈ। ਸਿਸਤ ਦੀ ਮਦਦ ਦੇ ਨਾਲ ਝਿਰੀ ਵਿੱਚੋਂ ਧਾਗੇ ਦੀ ਸੇਧ ਵਿੱਚ ਦੇਖਕੇ ਪਹਾੜੀ ਇਲਾਕੇ ਵਿੱਚ ਝੰਡੀਆਂ ਲਗਾਈਆਂ ਜਾਂਦੀਆਂ ਹਨ ਅਤੇ ਜ਼ਮੀਨ ਦੀ ਪੈਮਾਇਸ਼ ਕੀਤੀ ਜਾਂਦੀ ਹੈ।

 

ਜਮੀਨ ਦੀ ਕਿਸਮਾਂ (Types of Land in Punjab Land Record)

ਲੜੀ ਨੰਬਰ ਜਮੀਨ ਦੀ ਕਿਸਮ ਸੰਖੇਪ ਵਰਨਣ
1 ਚਾਹੀ ਜਿਹੜੀ ਜ਼ਮੀਨ ਨੂੰ ਖੂਹ ਜਾਂ ਟਿਊਬਵੈਲ ਦਾ ਪਾਣੀ ਲਗਦਾ ਹੋਵੇ।
2 ਨਹਿਰੀ ਜਿਹੜੀ ਜ਼ਮੀਨ ਨੂੰ ਸਿਰਫ ਨਹਿਰ ਦਾ ਪਾਣੀ ਲਗਦਾ ਹੋਵੇ।
3 ਚਾਹੀ ਨਹਿਰੀ

 

ਜਿਹੜੀ ਜ਼ਮੀਨ ਨੂੰ ਜਿਆਦਾ ਪਾਣੀ ਖੂਹ ਜਾਂ ਟਿਊਬਵੈਲ ਦਾ ਲਗਦਾ ਹੋਵੇ ਅਤੇ ਕੁਝ ਪਾਣੀ ਨਹਿਰ ਦਾ ਵੀ ਲਗਦਾ ਹੋਵੇ।
4 ਨਹਿਰੀ ਚਾਹੀ

 

ਜਿਹੜੀ ਜ਼ਮੀਨ ਨੂੰ ਜਿਆਦਾ ਪਾਣੀ ਨਹਿਰ ਦਾ ਲਗਦਾ ਹੋਵੇ ਅਤੇ ਕੁਝ ਪਾਣੀ ਖੂਹ ਜਾਂ ਟਿਊਬਵੈਲ ਦਾ ਵੀ ਲਗਦਾ ਹੋਵੇ।
5 ਬਰਾਨੀ ਜਿਹੜੀ ਜ਼ਮੀਨ ਨੂੰ ਸਿਰਫ ਬਰਸਾਤ ਦਾ ਪਾਣੀ ਹੀ ਲਗਦਾ ਹੋਵੇ।
6 ਗੈਰ ਮੁਮਕਿਨ

 

ਜਿਹੜਾ ਰਕਬਾ ਵਾਹੀਯੋਗ ਨਾ ਹੋਵੇ ਜਿਵੇਂ ਕਿ ਆਬਾਦੀ, ਰੂੜੀ, ਰਸਤੇ, ਸਕੂਲ, ਪਲਾਟ ਆਦਿ।
7 ਬੰਜਰ ਜਦੀਦ

 

ਜਿਹੜੀ ਜ਼ਮੀਨ ਲਗਾਤਾਰ 3 ਫਸਲਾਂ ਤੋਂ ਖਾਲੀ ਰਹੇ ਤਾਂ ਚੌਥੀ ਫਸਲ ਤੇ ਗਿਰਦਾਵਰੀ ਸਮੇਂ ਉਸ ਜ਼ਮੀਨ ਨੂੰ ਬੰਜਰ ਜਦੀਦ ਲਿਖਿਆ ਜਾਂਦਾ ਹੈ।
8 ਬੰਜਰ ਕਦੀਮ

 

ਜਿਹੜੀ ਜ਼ਮੀਨ ਲਗਾਤਾਰ 4 ਫਸਲਾਂ ਤੋਂ ਬੰਜਰ ਜਦੀਦ ਰਹੇ ਤਾਂ ਪੰਜਵੀਂ ਫਸਲ ਤੇ ਗਿਰਦਾਵਰੀ ਸਮੇਂ ਉਸ ਜ਼ਮੀਨ ਨੂੰ ਬੰਜਰ ਕਦੀਮ ਲਿਖਿਆ ਜਾਂਦਾ ਹੈ।
9 ਸੈਲਾਬ ਜਿਹੜੀ ਜਮੀਨ ਦਰਿਆਵਾਂ ਦੇ ਨੇੜੇ ਹੋਣ ਕਰਕੇ ਸਿਲੀ ਰਹਿੰਦੀ ਹੋਵੇ।
10 ਆਬੀ

 

ਜਿਹੜੀ ਜਮੀਨ ਨੂੰ ਝੀਲਾਂ ਜਾਂ ਟੈਕਾਂ ਤੋਂ ਲਿਫਟ /ਟਿੰਡਾਂ ਰਾਹੀ ਚੁੱਕ ਕੇ ਪਾਣੀ ਲਗਾਇਆ ਜਾਵੇ।

 

ਪੈਮਾਇਸ ਸਬੰਧੀ ਮੌਕਿਆਂ ਤੇ ਕਿਹੜੇ-ਕਿਹੜੇ ਨਿਸ਼ਾਨ ਹੁੰਦੇ ਹਨ?

ਪੰਜਾਬ ਸਰਕਾਰ ਦੇ ਮਾਲ ਵਿਭਾਗ ਅਤੇ ਭਾਰਤ ਸਰਕਾਰ ਦੇ ਸਰਵੇ ਵਿਭਾਗ ਵਲੋਂ ਪੈਮਾਇਸ ਸਬੰਧੀ ਮੌਕਿਆਂ ਤੇ ਨਿਸ਼ਾਨ ਲਗਾਏ ਹੋਏ ਮਿਲਦੇ ਹਨ।
ਭਾਰਤ ਸਰਕਾਰ ਦੇ ਸਰਵੇ ਵਿਭਾਗ ਵਲੋਂ ਜਿਹੜੇ ਨਿਸ਼ਾਨ ਲਗਾਏ ਹੋਏ ਹਨ ਉਹਨਾ ਦਾ ਵੇਰਵਾ ਇਸ ਪ੍ਰਕਾਰ ਹੈ:
  1. ਸਰਵਈ ਬੁਰਜੀਆਂ (ਗਰੇਟਰ ਟ੍ਰਿਗਨੋਮੈਟਰੀਕਲ ਸਟੇਸ਼ਨ)
  2. ਦਰਿਆਈ ਰਕਬੇ ਦੇ ਪੈਮਾਇਸ਼ ਕਰਦੇ ਵੇਲੇ ਉਸ ਰਕਬੇ ਵਿੱਚ ਬੁਨਿਆਦੀ ਲਾਈਨ ਦੇ ਦੋਹਾਂ ਸਿਰਿਆਂ ਤੇ ਲੱਗੀਆਂ ਬੁਰਜੀਆਂ।
  3. ਟਰੈਵਰਸ ਸਟੇਸ਼ਨ (ਕੰਪਾਸ ਬੁਰਜੀਆਂ) ਉਨ੍ਹਾਂ ਪਿੰਡਾਂ ਵਿੱਚ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਸਰਵੇ ਮੁਰੱਬਾਬੰਦੀ ਮੁਤਾਬਿਕ ਨਾ ਹੋਇਆ ਹੋਵੇ।
  4. ਦੂਜੇ ਕੰਪਾਸ ਨਿਸ਼ਾਨ ਜਿਵੇਂ ਨੁਕਰਾਂ ਵਾਲੇ ਪੱਥਰ ਜੋ ਦੁਆਬਾ ਏਰੀਆ ਅਤੇ ਨੌ ਅਬਾਦੀਆਂ ਦੀ ਮੁਸਤੀਲ ਵਿੱਚ ਮਹਿਕਮਾ ਸਰਵੇ ਨੇ ਬਲਾਕ ਨਿਸ਼ਾਨਦੇਹੀ ਲਈ ਲਾਏ ਹਨ।
ਸਰਵੇ ਵਿਭਾਗ ਦੁਆਰਾ ਸਪਲਾਈ ਕੀਤਾ ਕੰਪਾਸ ਡੈਟਾ ਪਟਵਾਰੀ ਦੇ ਆਪਣੇ ਸਰਵੇ ਕੰਮ ਕਰਨ ਲਈ ਬਤੌਰ ਅਗਵਾਈ ਦੇ ਨਹੀਂ ਵਰਤੇ ਜਾਣਗੇ, ਸਿਵਾਏ ਇਸ ਦੇ:-
  1. ਜਿੱਥੇ ਭੌਂ ਜਿਆਦਾ ਪਹਾੜੀ ਹੋਵੇ ਜਾਂ ਛੋਟੇ ਟੋਟਿਆਂ ਵਿੱਚ ਵੰਡੀ ਹੋਵੇ ਅਤੇ ਸਹੀ ਮੁਰੱਬੇ ਕਾਇਮ ਨਾ ਹੋ ਸਕਦੇ ਹੋਣ।
  2. ਜਦੋਂ ਵਿਸ਼ੇਸ਼ ਕਾਰਣਾਂ ਕਰਕੇ ਅਰਥਾਤ ਦਰਿਆਈ ਇਲਾਕਿਆਂ ਵਿੱਚ ਵਿਗਿਆਨਕ ਟਰੈਵਰਸ, ਇਸ ਮੰਤਵ ਲਈ ਕੀਤੀ ਗਈ ਹੋਵੇ ਕਿ ਪਟਵਾਰੀ ਦੇ ਸਰਵੇ ਕੰਮ ਲਈ ਬੁਨਿਆਦੀ ਗਿਣੀ ਜਾਵੇ।
ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਨਿਸ਼ਾਨ: 
  1. ਸੇਹਦਾ (Sehda): ਇਹ ਜਿੱਥੇ ਦੋ ਤੋਂ ਜਿਆਦਾ ਪਿੰਡਾ ਦੀਆਂ ਹੱਦਾਂ ਮਿਲਦੀਆਂ ਹੋਣ ਉੱਥੇ ਇਹ ਸੇਹੱਦਾ ਹੁੰਦਾ ਹੈ।
  2. ਬੁਰਜੀ: ਦੋ ਸੋਹਦਿਆਂ ਦੇ ਵਿੱਚਕਾਰ ਪਿੰਡਾਂ ਦੀ ਹੱਦ ਦੇ ਹਰ ਮੋੜ ਤੇ ਪੱਥਰ ਦੀਆਂ ਬੁਰਜੀਆਂ ਨੂੰ ਆਖਦੇ ਹਨ।
  3. ਪੱਥਰ ਦੀਆਂ ਬੁਰਜੀਆਂ: ਇਹ ਹਰ ਮੁਰੱਬੇ ਵਰਗ ਜਾਂ ਆਇਤਾਕਾਰ ਦੇ ਚਾਰੇ ਕੋਨਿਆਂ ਤੋਂ ਲਗਾਈਆਂ ਜਾਦੀਆਂ ਹਨ।
  4. ਬੁਰਜੀ ਖ਼ਤ ਬੁਨਿਆਦੀ: ਇਹ ਪੰਜਾਬ ਸਰਕਾਰ ਮਾਲ ਵਿਭਾਗ ਵਲੋਂ ਪਿੰਡ ਦੀ ਪੈਮਾਇਸ਼ ਕਰਨ ਸਮੇਂ ਮੁਰੱਬੇ ਦੀ ਪਹਿਲੀ ਲਾਈਨ ਦੇ ਦੋਵੇਂ ਸਿਰਿਆਂ ਤੇ ਲਾਈਆਂ ਜਾਂਦੀਆਂ ਹਨ।
ਆਇਤਾਕਾਰ ਦੇ ਚਾਰੇ ਕੋਨਿਆਂ ਦੀਆਂ ਬੁਰਜੀਆਂ ਕਿਸ ਸਾਈਜ਼ ਦੀਆਂ ਹੋਣੀਆਂ ਚਾਹੀਦੀਆਂ ਹਨ?

ਇਹ ਬੁਰਜੀਆਂ ਕੰਕਰੀਟ ਜਾਂ ਪੱਥਰ ਦੀਆਂ ਬਣੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਸਾਈਜ਼ 45 ਸੈਟੀਂਂਮੀਟਰ X 15 ਸੈਟੀਂਂਮੀਟਰ X 15 ਸੈਟੀਂਂਮੀਟਰ 17.7 Inches Deep X 6 Inches wide X 6 Inches wide ਤੋਂ ਘੱਟ ਨਹੀਂ ਹੋਣਾ ਚਾਹੀਦਾ। ਇਹਨਾਂ ਨੂੰ ਮੁਰੱਬੇਬੰਦੀ ਪੱਥਰ ਵੀ ਕਿਹਾ ਜਾਂਦਾ ਹੈ, ਇਸ ਜ਼ਮੀਨ ਦੀ ਨਿਸ਼ਾਨਦੇਹੀ ਵੇਲੇ ਕੰਮ ਆਉਂਦੇ ਹਨ। ਇਹਨਾਂ ਨੂੰ ਲਗਾਉਣ ਵੇਲੇ ਇਸ ਤਰ੍ਹਾਂ ਲਗਾਇਆ ਜਾਂਦਾ ਹੈ ਕਿ ਇਹ ਨਾਲ ਲਗਦੇ ਮੁਰੱਬਿਆਂ ਨਾਲ ਸਾਂਝੇ ਲਾਏ ਜਾਂਦੇ ਹਨ।

ਇਹਨਾਂ ਨਿਸ਼ਾਨਾਂ ਨੂੰ ਪਟਵਾਰੀ ਦੇ ਸ਼ਜਰੇ, ਸਰਵੇ ਆਫ਼ ਇੰਡੀਆ ਦੇ ਨਕਸ਼ਿਆਂ ਦੀ ਦਰੁਸਤੀ ਲਈ ਵੀ ਵਰਤਿਆ ਜਾਂਦਾ ਹੈ।

Urdu Farsi Glossary Used in Punjab Revenue Department and Registration of Property in Punjab

ਜਾਇਦਾਦ ਦੀ ਰਜਿਸਟ੍ਰੇਸ਼ਨ ਨੂੰ ਸਰਲ ਪੰਜਾਬੀ ਭਾਸ਼ਾ ਵਿੱਚ ਲਿਖਣ ਸਬੰਧੀ

Uncover the meanings behind Urdu and Farsi terms in old property registries in Punjab, revenue terminology in urdu, aswe simplify the complexities of the past and empower you to navigate property matters and Registration of Property in Punjab effortlessly in simple Punjabi.

ਪੰਜਾਬ ਸਰਕਾਰ ਨੇ ਉਰਦੂ, ਫ਼ਾਰਸੀ  ਸ਼ਬਦਾਂ ਵਿੱਚ ਲਿਖੀ ਜਾਂਦੀ ਜਾਇਦਾਦ ਦੀ ਰਜਿਸਟ੍ਰੇਸ਼ਨ ਨੂੰ ਸਰਲ ਪੰਜਾਬੀ ਭਾਸ਼ਾ ਵਿੱਚ ਲਿਖਣ ਸਬੰਧੀ ਫੈਸਲਾ ਲੈ ਕੇ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਹੈ। Read Empowering Punjab: The Shift to Simple Punjabi in Document Registration

ਪਰ ਪ੍ਰਾਪਰਟੀ ਦੀਆਂ ਪੁਰਾਣੀਆਂ ਰਜਿਸਟਰੀਆਂ ਦੀਆਂ ਬਾਰੀਕੀਆਂ ਨੂੰ ਸਮਝਣ ਲਈ, ਇੰਨ੍ਹਾ ਦਸਤਾਵੇਜ਼ਾਂ ਵਿੱਚ ਵਰਤੇ ਗਏ ਸ਼ਬਦਾਂ ਦੇ ਅਰਥਾਂ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ।

Also Read ਵਾਰਸ ਵੱਲੋਂ ਜਾਇਦਾਦ ਤੋਂ ਹੱਕ ਗੁਆਉਣ (Losing Right in Inheritance of Property) ਦੇ 3 ਕਾਰਣਾਂ ਸਬੰਧੀ ਜਾਣਕਾਰੀ

ਇਸ ਸਬੰਧ ਵਿੱਚ ਪੰਜਾਬ ਦੇ ਮਾਲੀਆ ਅਤੇ ਜਾਇਦਾਦ ਦੇ ਮਾਮਲਿਆਂ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਉਰਦੂ ਅਤੇ ਫਾਰਸੀ ਸ਼ਬਦਾਂ ਦੀ ਇੱਕ ਸੂਚੀ ਹੇਠ ਅਨੁਸਾਰ ਹੈ, ਜੋ ਪਿਛਲੇ ਰਿਕਾਰਡਾਂ ਨੂੰ ਸਪੱਸ਼ਟਤਾ ਨਾਲ ਸਮਝਣ ਦੇ ਲਈ ਸਹਾਇਕ ਹੈ:-

ਲੜੀ ਨੰ.

ਉਰਦੂ ਅਤੇ ਫਾਰਸੀ ਸ਼ਬਦ

ਪੰਜਾਬੀ ਅਨੁਵਾਦ

1 ਉਜਰ ਇਤਰਾਜ
2 ਉਜਰਤ ਫੀਸ
3 ਅਰਾਜੀ ਜ਼ਮੀਨ
4 ਅਰਸਾ ਮਾਂ
5 ਆਗਾਜ਼ ਆਰੰਭ
6 ਅਸਾਲਤਨ ਨਿੱਜੀ ਤੌਰ ਤੇ
7 ਆਬਪਾਸ ਜਿਸਨੂੰ ਪਾਣੀ ਲਗਦਾ ਹੋਵੇ
8 ਅਹਿਲਦਾਰ ਸਰਕਾਰੀ ਕਰਮਚਾਰੀ
9 ਐਹਲੇ ਮਨਸਬ ਉਚ ਅਧਿਕਾਰੀ
10 ਅਕਸ ਸਿਜ਼ਰਾ ਨਕਸ਼ਾ/ ਮੁਸਾਵੀ ਦੇ ਲੱਠੇ ਉੱਪਰ ਨਕਲ
11 ਅਰਜ਼ ਅਰਸਾਲ ਮਾਮਲਾ ਜਮ੍ਹਾਂ ਕਰਵਾਉਣ ਦੀ ਅਰਜ਼ੀ
12 ਅਖਰਾਜ਼ ਖਾਰਜ਼ ਕਰਨਾ
13 ਅਲਾਮਾਤ ਨਿਸ਼ਾਨੀਆਂ
14 ਅਰਾਜੀ ਮੁਤਰਕਾ ਅਲਾਟ ਕਰਨ ਯੋਗ ਉਹ ਜ਼ਮੀਨ ਜੋ ਦੇਸ਼ ਦੀ ਵੰਡ ਸਮੇਂ ਮੁਸਲਮਾਨ ਛੱਡਕੇ ਚਲੇ ਗਏ ਹੋਣ । ਮਾਲ ਰਿਕਾਰਡ ਵਿੱਚ ਅਜਿਹੀ ਜ਼ਮੀਨ ਨੂੰ ਕਸਟੋਡੀਅਨ, ਬਤੌਰ ਮਾਲ, ਮਤਰੂਕਾ ਮਹਾਜਰੀਨ,ਭਾਰਤ ਸਰਕਾਰ ਆਦਿ ਦਰਜ਼ ਕੀਤਾ ਹੋਇਆ ਹੈ।
15 ਇਤਫਾਕੀਆ ਅਚਾਨਕ
16 ਇਵਜਾਨਾ ਮੁਆਵਜ਼ਾ
17 ਇਜ਼ਰਾਅ ਅਮਲ ਵਿੱਚ ਲਿਆਉਣਾ
18 ਇਜਹਾਰੇ ਹੱਕ ਹੱਕ ਦਾ ਪ੍ਰਗਟਾਵਾ
19 ਇਰਾਦਤਨ ਜਾਣ ਬੁੱਝਕੇ
20 ਇਸਤਖਰਾਜ ਖੇਤਰਫਲ ਕੱਢਣ ਦਾ ਢੰਗ
21 ਇਜ਼ਾਫਾ ਵਾਧਾ
22 ਇਜਾਦੀ ਆਰਹਿਨ ਆਡਰਹਿਨ ਦੀ ਰਕਮ ਵਿੱਚ ਵਾਧਾ
23 ਇਜਾਦੀ-ਜਰ ਰਹਿਨ ਰਹਿਨ ਦੀ ਰਕਮ ਵਿੱਚ ਵਾਧਾ
24 ਸ਼ਾਮਲਾਤ ਦੇਹ ਪਿੰਡ ਦੀ ਸਾਂਝੀ ਥਾਂ
25 ਸ਼ਾਮਲਾਤ ਹਸਬ ਜਰੇ ਖੇਵਟ ਸਾਂਝੀ ਥਾਂ ਜਿਸ ਵਿੱਚ ਖੇਵਟਦਾਰਾਂ ਦਾ ਅਨੁਪਾਤ ਅਨੁਸਾਰ ਹਿੱਸਾ ਹੋਵੇ
26 ਸਰਬਰਾਹ ਸਰਪ੍ਰਸਤ
27 ਸਜ਼ਾ ਯਾਫਤਾ ਦੰਡਤ ਵਿਅਕਤੀ
28 ਸਪੁਰਦਗੀ ਹਵਾਲੇ ਕਰਨਾ
29 ਸ਼ਰਾ ਰਸਮ /ਕਾਨੂੰਨ / ਕਰ
30 ਸੂਖਮ ਬਰੀਕ
31 ਰੇਆਮ ਸਭ ਦੇ ਲਈ
32 ਸਾਕਿਨ ਵਸਨੀਕ
33 ਸਾਕਿਨ ਦੇਹ ਪਿੰਡ ਦਾ ਵਸਨੀਕ
34 ਮਾਲ ਪੂਰਬ
35 ਰਕ ਉੱਤਰ
36 ਸਵਾਈ ਲੋਕਲ ਰੇਟ + ਨੰਬਰਦਾਰੀ
37 ਸਾਲ ਤਮਾਮ ਪੂਰਾ ਸਾਲ
38 ਮਾਲੀ ਸਾਲ ਵਿੱਤੀ ਸਾਲ
39 ਜ਼ਰਾਇਤੀ ਸਾਲ ਖੇਤੀਬਾੜੀ ਸਾਲ
40 ਸੰਨਦ ਸਰਟੀਫਿਕੇਟ
41 ਸੇਹਤ ਦਰੁਸਤੀ
42 ਸੇਹਤ ਇੰਦਰਾਜ ਦਰੁਸਤੀ ਇੰਦਰਾਜ
43 ਸ਼ਜਰਾ ਕਿਸਤਵਾਰ ਕੱਪੜਾ/ਲੱਠੇ ਉਪਰ ਮੁਸਾਵੀ ਦੀ ਕਾਪੀ
44 ਸ਼ਜਰਾ ਨਸਬ ਕੁਰਸੀਨਾਮਾ
45 ਸ਼ਰਾਏ ਲਗਾਨ ਲਗਾਨ ਦੀ ਦਰ
46 ਸਾਇਲ ਦਰਖਾਸਤੀ
47 ਹਸਬ ਜ਼ਾਬਤਾ ਕਾਨੂੰਨ ਅਨੁਸਾਰ
48 ਹਿੱਬਾ ਦਾਨ
49 ਹਕੂਕ ਹੱਕ
50 ਹਕੂਕ ਮਾਲਕੀਅਤ ਮਾਲਕੀ ਹੱਕ
51 ਹਸਬ ਜੈਲ ਹੇਠਾਂ ਲਿਖੇ ਅਨੁਸਾਰ
52 ਹੱਕ ਸਫਾ ਜ਼ਮੀਨ ਖਰੀਦਣ ਦਾ ਪਹਿਲਾ ਹੱਕ
53 ਹੱਦਬੰਦੀ ਦੋ ਪਿੰਡਾਂ ਦੀ ਸਾਂਝੀ ਵੱਟ
54 ਹੁਕਮ ਅਦੂਲੀ ਹੁਕਮ ਨਾ ਮੰਨਣਾ
55 ਹਿਫਾਜਤ ਸੁਰੱਖਿਆ
56 ਹਮਸ਼ੀਰਾ ਭੈਣ
57 ਹਸਬ ਰਸਦ ਜਰੇ ਖੇਵਟ ਪਿੰਡ ਵਿੱਚ ਕਿਸ ਮਾਲਕ ਦੀ ਕਿੰਨੀ ਮਾਲਕੀ ਹੈ ਉਸ ਅਨੁਪਾਤ ਮੁਤਾਬਕ ਸਾਂਝੀ ਜ਼ਮੀਨ ਵਿੱਚ ਹਿੱਸਾ
58 ਕੈਫ਼ੀਅਤ ਵਿਸ਼ੇਸ ਕਥਨ
59 ਕਨੂਕਤ ਖੜੀ ਫਸਲ ਵਿੱਚੋਂ ਪੈਦਾਵਾਰ ਦਾ ਅੰਦਾਜਾ
60 ਕਬਜ਼ਾ ਮਾਲਕਾਨਾ ਮਾਲਕੀ ਕਬਜਾ
61 ਕਬਜ਼ਾ ਬਿਲਾ ਮੁਜਾਹਮਤ ਝਗੜੇ ਤੋਂ ਰਹਿਤ ਕਬਜਾ
62 ਕਬਜਾ ਏ ਮੌਰੂਸੀ ਮੌਰੂਸੀ ਕਬਜਾ
63 ਕਾਬਲੇ ਮਨਸੂਚੀ ਰੱਦ ਕਰਨ ਯੋਗ
64 ਕਬਜ਼ਾ ਏ ਜੁਦਾਗਾਨਾਂ ਅਲੱਗ ਕਬਜ਼ਾ
65 ਕਬੂਲੀਅਤ ਸਹਿਮਤੀ
66 ਖੇਵਟ ਨੰਬਰ ਜਮ੍ਹਾਂਬੰਦੀ ਵਿੱਚ ਮਾਲਕਾਨ ਦੀ ਲੜੀ ਨੰਬਰ
67 ਖਾਵੰਦ ਪਤੀ
68 ਖਾਰਜ ਬਾਠ ਜਿਸ ਜਮੀਨ ਦਾ ਮਾਮਲਾ ਨਿਰਧਾਰਤ ਨਾ ਹੋਵੇ
69 ਖੱਸਰਾ ਨੰਬਰ ਜਮੀਨ ਦਾ ਇੱਕ ਟੁਕੜਾ ਜਿਹੜਾ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆ ਦਾ ਸਾਂਝਾ ਅਤੇ ਉਸ ਤੇ ਅਧਿਕਾਰ ਹੋਵੇ। ਇਹ ਮੁਰੱਬੇ ਨੂੰ ਇੱਕ ਖੱਸਰਾ ਨੰਬਰ ਦਿੱਤਾ ਜਾਂਦਾ ਹੈ।
70 ਖਤੌਨੀ ਜਮਾਂਬੰਦੀ ਵਿੱਚ ਕਾਸ਼ਤਕਾਰ ਦਾ ਲੜੀ ਨੰਬਰ
71 ਖੁਦਾ ਕਾਸ਼ਤ ਆਪ ਖੇਤੀ ਕਰਨ ਵਾਲਾ
72 ਖਿਲਾਫ ਵਰਜੀ ਉਲੰਘਣਾ
73 ਖੈਰਾਤ ਦਾਨ/ਪੁੰਨ
74 ਖਤੌਨੀ ਨੰਬਰ ਜਮ੍ਹਾਂਬੰਦੀ ਵਿੱਚ ਕਾਸ਼ਤਕਾਰ ਦਾ ਲੜੀ ਨੰਬਰ
75 ਗੈਰ ਮਨਕੂਲਾ ਜਾਇਦਾਦ ਅੱਚਲ ਸੰਪਤੀ
76 ਗੈਰ ਹਿੱਸਾ ਸ਼ਾਮਲਾਤ ਸ਼ਾਮਲਾਤ ਦੇ ਹਿੱਸੇ ਤੋਂ ਬਿਨਾਂ
77 ਗੈਰ ਮਜਰੂਆ ਬਿਨਾਂ ਕਾਸ਼ਤ
78 ਗਰਬ ਦੱਖਣ
79 ਗਰਿੰਦਾ ਲੈਣ ਵਾਲਾ
80 ਗਰੋਸੀ ਜੱਦੀ
81 ਚੱਕ ਟੁਕੜਾ
82 ਚੱਕ ਤਸ਼ਖੀਸ਼ ਮਾਮਲਾ ਅਸੈਸ ਕਰਨ ਲਈ ਜਮੀਨ ਦੀ ਕਿਸਮ ਅਨੁਸਾਰ ਪਿੰਡਾਂ ਦਾ ਗਰੁੱਪ/ਟੁਕੜਾ
83 ਜੁਮਲਾ ਮੁਸਤਰਕਾ ਮਾਲਕਾਨ ਹਸਬ ਰਸਦ ਜ਼ਰੇ ਖੇਵਟ ਮਾਲਕਾ ਦੀ ਸਾਂਝੀ ਥਾਂ ਜਿਸ ਵਿੱਚ ਖੇਵਟਾਂ ਦੇ ਰਕਬੇ ਦੇ ਅਨੁਪਾਤ ਅਨੁਸਾਰ ਹਿੱਸਾ ਹੋਵੇ
84 ਜ਼ਰਖੇਜ਼ ਉਪਜਾਊ
85 ਜਰੇ ਰਹਿਣ ਰਹਿਣ ਦੀ ਰਕਮ
86 ਜੋਜਾਂ ਪਤਨੀ
87 ਜਨੂਬ ਪੱਛਮ
88 ਜ਼ਰ-ਏ-ਤਹਿਸੀਲ ਤਹਿਸੀਲ ਦਾ ਕੁੱਲ ਮਾਲ
89 ਜ਼ਰ ਰਕਮ
90 ਜੁਆਬ-ਉਲ-ਜੁਆਬ ਪਹਿਲੀ ਧਿਰ ਵੱਲੋਂ ਦੂਜੀ ਧਿਰ ਦੇ ਜਵਾਬ ਦਾ ਪ੍ਰਤੀ ਜਵਾਬ ਦੇਣਾ
91 ਜਮਾਂ ਮਾਲ
92 ਜਰਈ ਖਤੀ
93 ਢਾਲਬਾਨ ਕਾਸਤਕਾਰਾਂ ਤੋਂ ਮਾਮਲੇ ਦੀ ਵਸੂਲੀ ਲਈ ਪਟਵਾਰੀ ਵੱਲੋਂ ਤਿਆਰ ਕੀਤੀ ਜਾਣੀ ਵਾਲੀ ਸੂਚੀ
94 ਤਮਾਮ ਪੂਰਾ
95 ਤਤਿੱਮਾ ਅਨੁਪੂਰਕ
96 ਤਤਿੱਮਾ ਕੱਟਣਾ ਮਾਲਕਾਨਾ ਹੱਕ ਤਬਦੀਲ ਹੋਣ ਤੋਂ ਬਾਅਦ ਪਟਵਾਰੀ ਇੱਕ ਨਕਸ਼ਾ ਤਿਆਰ ਕਰਦਾ ਹੈ, ਜਿਸ ਨੂੰ ਤਤਿਮਾ ਕੱਟਣਾ ਕਹਿੰਦੇ ਹਨ।
97 ਤਲਬ ਕਰਨਾ ਬੁਲਾਉਣਾ
98 ਤਾਬੇ ਅਨੁਸਾਰ
99 ਤਨਬੀਅਤ ਨਾਮਾ ਮੁਤਬੰਨਾ ਨਾਮਾ
100 ਤਕਾਵੀ ਖੇਤੀ ਕਰਜ਼ਾ
101 ਤੈਦਾਦੀ ਗਿਣਤੀ
102 ਤਲਫ ਕਰਨਾ ਨਸਟ ਕਰਨਾ
104 ਤਮਲੀਕ ਨਾਮਾ ਸਮਝੋਤਾ ਨਾਮਾ
105 ਤਫਸ਼ੀਲ ਵੇਰਵਾ
106 ਤਰਮੀਮ ਸੋਧ
107 ਤਾਵਾਨ ਨੁਕਸਾਨ ਦਾ ਮੁਆਵਜਾ
108 ਤੱਸਬਰ ਮੰਨ ਲੈਣਾ
109 ਤਲਬਾਨਾ ਖਰਚਾ
110 ਤਰੀਕਾ ਬਾਠ ਮਾਮਲਾ ਲਾਉਣ ਦਾ ਢੰਗ
111 ਦੇਹ ਪਿੰਡ
112 ਦੁਖਤਰਾਨ ਪੁੱਤਰੀਆਂ
113 ਦੁਖਤਰ ਮੁਤਬੰਨਾਂ ਗੋਦ ਲਈ ਹੋਈ ਪੁੱਤਰੀ
114 ਦਖ਼ਲ ਕਬਜ਼ਾ
115 ਦਾਖਲ ਖਾਰਜ ਇੰਤਕਾਲ
116 ਨਜੂਲ ਭੌਂ ਵਾਰਸਾਂ ਦੀ ਅਣਹੋਂਦ ਕਾਰਣ ਸਰਕਾਰ ਦੇ ਹੱਕ ਵਿੱਚ ਤਬਦੀਲ ਹੋਈ ਜ਼ਮੀਨ
117 ਨਕਲ ਨਵੀਸ ਨਕਲ ਬਨਾਉਣ ਵਾਲਾ
118 ਨਜ਼ਰਸਾਨੀ ਪੁੱਨਰ ਨਿਰੀਖਣ
119 ਨਕਸ਼ਾ ਨਜ਼ਰੀ ਬਿਨ੍ਹਾਂ ਪੈਮਾਨੇ ਤੋਂ ਹੱਥ ਨਾਲ ਬਨਾਇਆ ਨਕਸਾ
120 ਨੰਬਰ ਸਮਾਰ ਲੜੀ ਨੰਬਰ
121 ਨਕਸ਼ਾ ਹਕੂਕ ਚਾਹਤ ਖੂਹਾਂ ਦੇ ਹੱਕਾਂ ਦਾ ਨਕਸਾ
122 ਨਿਮਜੁਮਲਾ ਸਾਰੇ ਵਿੱਚੋਂ
123 ਪਿਸਰ ਪੁੱਤਰ
124 ਪਿਸਰ-ਏ-ਅਖਿਆਫੀ ਮਤਰੇਆ ਪੁੱਤਰ
125 ਪਿਸਰ ਖੁਨਿੰਦਾ ਗੋਦ ਲਿਆ ਹੋਇਆ ਪੁੱਤਰ
126 ਪੜਤਾ ਮਾਮਲਾ ਲਗਾਉਣ ਦੀ ਦਰ
127 ਪਰਤ ਪਟਵਾਰ ਜਿਹੜਾ ਰਿਕਾਰਡ ਪਟਵਾਰੀ ਕੋਲ ਪਿਆ ਹੋਵੇ
128 ਪਰਤ ਪਸਰਕਾਰ ਜਿਹੜਾ ਰਿਕਾਰਡ ਸਦਰ ਦਫਤਰ ਪਿਆ ਹੋਵੇ
129 ਫਰਦ ਬਦਰ ਰਿਕਾਰਡ ਦੀ ਸੋਧ
130 ਫਕ ਉਲ ਰਹਿਨ ਗਹਿਣੇ ਪਈ ਸੰਪਤੀ ਨੂੰ ਛਡਾਉਣਾ
131 ਫੌਤ ਮੌਤ
132 ਫਰਦ ਨਕਲ
133 ਫਰੀਕ ਧਿਰ
134 ਫਰੀਕ ਅੱਵਲ ਪਹਿਲੀ ਧਿਰ
135 ਫਰੀਕ ਦੋਮ ਦੂਜੀ ਧਿਰ
136 ਫਰੀਕ ਸਾਨੀ ਵਿਰੋਧੀ ਧਿਰ
137 ਫਸਲ- ਏ- ਇਸਤਦਾ ਖੜੀ ਫਸਲ
138 ਫੌਤ-ਬਿਲਾ-ਵਸੀਅਤ ਬਿਨ੍ਹਾਂ ਵਸੀਅਤ ਕੀਤੇ ਮਰਨਾ
139 ਫਰਦ ਜਮ੍ਹਾਂਬੰਦੀ ਜਮ੍ਹਾਂਬੰਦੀ ਦੀ ਨਕਲ
140 ਫੇਰਰਿਸਤ ਇੰਤਕਾਲ ਜਿਹੜੀ ਹਰ ਸਾਲ ਜੂਨ ਤੋਂ ਬਾਅਦ ਤਿਆਰ ਹੁੰਦੀ ਹੈ
141 ਫਰਦ ਬਦਰ ਫਰਦ ਵਿੱਚ ਗਲਤੀ ਦੀ ਸੋਧ ਕਰਨੀ
142 ਫਕ- ਤਕਮੀਲੀ ਜਦੋਂ ਮੁਰਤਹਿਨ ਰਕਬਾ ਖਰੀਦ ਲਵੇ ਇੱਕ ਹੀ ਵਿਅਕਤੀ ਮੁਰਤਹਿਨ ਅਤੇ ਮੁਸਤਰੀ ਬਣ ਜਾਵੇ। ਰਿਕਾਰਡ ਦੀ ਸੋਧ ਲਈ ਦਰਜ ਇੰਤਕਾਲ
143 ਬਦਸਤੂਰ ਪਹਿਲਾ ਦੀ ਤਰ੍ਹਾਂ
144 ਬੈਨਾਮਾ ਵਿਕਰੀ ਨਾਮਾ
145 ਬਜਰੀਆ ਰਾਹੀ
146 ਬੇਦਖਲੀ ਕਬਜ਼ੇ ਤੋਂ ਵਾਝਿਆਂ ਕਰਨਾ
147 ਬਾਇਆ ਵੇਚਣ ਵਾਲਾ
148 ਬੇਸੀ ਵਾਧਾ
149 ਬੰਦ ਸਵਾਲ ਲਿਖਤੀ ਪ੍ਰਸਨ
150 ਬਾਹਮੀ ਸ਼ਰਤਾਂ ਆਪਸੀ ਜੁਬਾਨੀ ਸ਼ਰਤਾਂ
151 ਬਿੱਲ ਮੁਕਤਾ ਉੱਕਾ ਪੁੱਕਾ
152 ਬਦਰ ਗਲਤੀ
153 ਬਾਹਮੀ ਆਪਸੀ
154 ਬਾਤਿਲ ਰੱਦ
155 ਬਾਛ ਪੇਪਰ ਜਮ੍ਹਾਂਬਦੀ ਅਨੁਸਾਰ ਪਟਵਾਰੀ ਜ਼ਿਮੀਦਾਰਾਂ ਲਈ ਮਾਮਲੇ ਦੀ ਇੱਕ ਸੂਚੀ ਤਿਆਰ ਕਰਨ ਨੂੰ ਬਾਛ ਪੇਪਰ ਕਹਿੰਦੇ ਹਨ।
156 ਬਿਲਾ ਲਗਾਨ ਬਵਜਾਂ ਤਸੱਵਰ ਰਹਿਣ ਲਗਾਨ ਤੋਂ ਬਿਨਾਂ ਗਹਿਣੇ ਮੰਨਦੇ ਹੋਏ
157 ਬਿਲਾ ਮੁਖਾਲਫਾਨਾਂ ਲਗਾਨ ਬਵਜਾਂ ਲਗਾਨ ਤੇ ਬਿਨਾ ਪ੍ਰਤੀ ਕੁਲ ਕਬਜਾ
158 ਬਿਲਾ ਲਗਾਨ ਬਵਜਾ ਬੰਨਾ ਸਿਕਨੀ ਲਗਾਨ ਤੋਂ ਬਿਨਾ ਜਮੀਨ ਦੀ ਹੱਦਾ ਟੁੱਟਣ ਕਾਰਨ
159 ਬਿਲਾ ਲਗਾਨ ਬਵਜਾ ਤਸੱਬਰ ਮਲਕੀਅਤ ਲਗਾਨ ਤੇ ਬਿਨਾ ਕਾਸਤਕਾਰ ਜਦ ਆਪਣੇ ਆਪ ਨੂੰ ਮਾਲਕ ਸਮਝੇ
160 ਬਿਲਾ ਲਗਾਨ ਬਵਜਾਂ ਬਰਾਦਰ ਹਕੀਕੀ ਲਗਾਨ ਤੋਂ ਬਿਨਾਂ ਭਰਾ ਦੀ ਤਰਫੋਂ ਕਾਸਤ ਕਰਨ ਵਾਲਾ
161 ਬੰਜਰ ਕਦੀਮ ਜਿੱਥੇ ਅੱਠ ਫਸਲਾਂ ਤੱਕ ਕੁੱਝ ਨਾਂ ਬੀਜਿਆ ਗਿਆ ਹੋਵੇ।
162 ਬੰਜਰ ਜਦੀਦ ਜਿੱਥੇ ਚਾਰ ਫਸਲਾਂ ਤੱਕ ਕੁੱਝ ਨਾਂ ਬੀਜਿਆ ਗਿਆ ਹੋਵੇ।
163 ਭੋਲੀ ਖਿੱਲ ਉਹ ਜ਼ਮੀਨ ਜਿਹੜੀ ਤਾਜਾ ਕਾਸ਼ਤ ਅਧੀਨ ਲਿਆਂਦੀ ਗਈ ਹੋਵੇ ਕਾਸ਼ਤਕਾਰ ਨੂੰ ਉਪਜ ਦਾ ਵੱਡਾ ਹਿੱਸਾ ਦਿੱਤਾ ਗਿਆ ਹੋਵੇ
164 ਮਖਸੂਸ ਖਾਸ
165 ਮਖਸੂਸ ਨੰਬਰ ਖਸਰਾ ਖਾਸ ਖਸਰਾ ਨੰਬਰ
166 ਮੁਸ਼ਤਰਕਾ ਸਾਂਝਾ
167 ਮੁਸ਼ਤਰਕਾ ਮਾਲਕਾਨ ਮਾਲਕਾਂ ਦੀ ਸਾਂਝ
168 ਮੁਸਤਰਕਾ ਮਾਲਕਾਨ ਹਸਬ ਰਸਦ ਖੇਵਟ ਉਹ ਸਾਂਝੀ ਜ਼ਮੀਨ ਜਿਸ ਵਿੱਚ ਮਾਲਕਾਨ ਦਾ ਉਹਨਾਂ ਦੀ ਖੇਵਟ ਦੇ ਅਨੁਪਾਤ ਅਨੁਸਾਰ ਹਿੱਸਾ ਹੋਵੇ
169 ਮਾਲੀਅਤ ਕੀਮਤ
170 ਮੁੰਤਕਿਲ ਤਬਦੀਲ
171 ਮੁਤਨਾਜਾ ਝਗੜੇ ਵਾਲਾ
172 ਮੁਦਈ ਦਾਵਾ ਕਰਨ ਵਾਲਾ
173 ਮਜ਼ਕੂਰ ਉਪਰੋਕਤ
174 ਮਨਸੂਖ ਕਰਨਾ ਖਾਰਜ ਕਰਨਾ
175 ਮੁਸਤਰੀ ਹੁਸ਼ਿਆਰਬਾਸ਼ ਖਰੀਦਦਾਰ ਚੁਕੰਨਾ ਰਹੇ
176 ਮਸ਼ਰੂਫ ਰੁਝਿਆ ਹੋਇਆ
177 ਮਾਲ ਗੁਜ਼ਾਰੀ ਭੋਂ ਮਾਲੀਆ
178 ਮੁਚੱਲਕਾ ਨਿੱਜ਼ੀ ਜਮਾਨਤਨਾਮਾ
179 ਮੁਵੱਕਲ ਵਕੀਲ ਦਾ ਗ੍ਰਾਹਕ
180 ਮਰਹੂਮ ਸਵਰਗਵਾਸੀ
181 ਮੁਸਤਾਜਰੀਨਾਮਾ ਪਟਾਨਾਮਾ
181 ਮੁਦਾਲਾ ਪ੍ਰਤੀਵਾਦੀ
182 ਮੁਕਾਮ ਸਥਾਨ
183 ਮੁਕਰਰ ਨਿਸਚਿਤ
184 ਮਜ਼ੀਦ ਵਾਧੂ
185 ਮਨਕੂਲਾ ਜਾਇਦਾਦ ਚੱਲ ਜਾਇਦਾਦ
186 ਮਸਲਨ ਮਿਸਾਲ ਦੇ ਤੌਰ ਤੇ
187 ਮੁਸਤਰੀ ਖਰੀਦਦਾਰ
188 ਮੁਰਤਹਿਨ ਜਮੀਨ ਗਹਿਣੇ ਲੈਣ ਵਾਲਾ
189 ਮਸ਼ਕੂਕ ਸ਼ੱਕੀ
190 ਮੁਤਵਫੀ ਜਿਸਦੀ ਮੌਤ ਹੋ ਗਈ ਹੋਵੇ
191 ਮਹੂਬਇਲਾ ਦਾਨ ਲੈਣ ਵਾਲਾ
192 ਮਜ਼ਾਰਾ ਮੌਰੂਸੀ ਸਥਾਈ ਕਾਸਤਕਾਰ
193 ਮਿਸਲ ਹਕੀਅਤ ਹੱਕਾ ਦੀ ਮਿਸਲ/ਜਮ੍ਹਾਂਬੰਦੀ ਜੋ ਮੁਰੱਬਾਬੰਦੀ ਸਮੇਂ ਤਿਆਰ ਹੁੰਦੀ ਹੈ
194 ਮੁਹਾਫਿਜਖਾਨਾ ਰਿਕਾਰਡ ਰੂਮ
195 ਮੁੜਸਮਾਇਤ ਪੁਨਰ ਵਿਚਾਰ
196 ਮੁਹਰਰ ਮੁਨਸ਼ੀ
197 ਮਜਰੂਆ ਕਾਸ਼ਤ ਅਧੀਨ
198 ਮਾਲੀ ਵਰਾਂ ਵਿੱਤੀ ਸਾਲ
199 ਮਿਜਾਨ ਜੋੜ
200 ਮੁਸਤਕਿਲ ਪੱਕਾ
201 ਮੁਸੰਨਾ ਦੁਆਰਾ ਤਿਆਰ ਕੀਤੀ ਪਰਤ
202 ਮੌਰੂਸੀ ਜ਼ੱਦੀ
203 ਮੌਜਾਂ ਪਿੰਡ, ਥਾਂ
204 ਮੌਜਾ ਬੇ-ਚਿਰਾਗ ਜਿਸ ਪਿੰਡ ਵਿੱਚ ਕੋਈ ਰਹਿੰਦਾ ਨਾ ਹੋਵੇ
205 ਮੁਸਾਵੀ ਪਿੰਡ ਦਾ ਅਸਲੀ ਪੁਰਾਣਾ ਨਕਸ਼ਾ ਜਿਸ ਵਿੱਚ ਸਾਰੇ ਖੇਤਾਂ ਦਾ ਵੇਰਵਾ ਹੁੰਦਾ ਹੈ।
206 ਮਿਨ ਭਾਵ ਇੱਕ ਪੋਰਸ਼ਨ ਜਾਂ ਪਾਸਾ
207 ਮਾਲਿਕ ਦੇਹ ਪਿੰਡ ਦਾ ਮਾਲਕ
208 ਮਾਲਿਕ ਆਲਾ ਉਚੇ ਦਰਜ਼ੇ ਦਾ ਮਾਲਕ
209 ਮਾਲਿਕ ਕਾਮਿਲ ਉਹ ਮਾਲਕ ਜਿਸ ਦਾ ਪਿੰਡ ਦੀ ਸ਼ਾਮਲਾਤ ਵਿੱਚ ਹਿੱਸਾ ਹੋਵੇ।
210 ਮਾਲਿਕ ਕਬਜਾ ਉਹ ਮਾਲਕ ਜਿਸ ਦਾ ਪਿੰਡ ਦੀ ਸ਼ਾਮਲਾਤ ਵਿੱਚ ਹਿੱਸਾ ਨਾ ਹੋਵੇ।
211 ਮਿਨਹਾਈ ਘਟਾਉਣਾ
212 ਮੁਸਾਹਤ ਮਿਣਤੀ ਦਾ ਢੰਗ
213 ਮੁਹਾਸਿਲ ਕੁਲੈਕਟਰ
214 ਮੁਸਤਤੀਲ ਆਇਤਾਕਾਰ ਦਿਸ਼ਾ ਦੀ ਹੁੰਦੀ ਹੈ ਤੇ ਇਸ ਵਿੱਚ 25 ਕਿਲ੍ਹੇ ਹੁੰਦੇ ਹਨ। 200 ਕਰਮ X 180 ਕਰਮ ਅਤੇ ਇਸ ਨੂੰ ਮੁਰਬਾ ਵੀ ਕਹਿੰਦੇ ਹਨ।
215 ਮਸੂਲ ਐਹਲਮ ਬਚਾਅ ਪੱਖ ਧਿਰ
216 ਮਾਹਵਾਰੀ ਤਜ਼ਕਰਾ ਹਲਕਾ ਪਟਵਾਰੀ ਹਰ ਮਹੀਨੇਂ ਬਾਅਦ ਭਸਲਾਂ ਦੇ ਲਾਭ ਨੁਕਸਾਨ ਬਾਰੇ ਇੰਦਰਾਜ ਰੋਜਨਾਮਚੇ ਵਿੱਚ ਦਰਜ ਕਰਦਾ ਹੈ
217 ਯਕਤਰਫਾ ਇੱਕ ਤਰਫਾ
218 ਰਹਿਣ ਮਸਤਾਜਰੀ ਕਬਜ਼ੇ ਸਮੇਤ ਨਿਸਚਿਤ ਸਮੇਂ ਲਈ ਰਹਿਣ ਜ਼ਮੀਨ ਸਮਾਂ ਪੂਰਾ ਹੋਣ ਤੇ ਆਪਣੇ ਆਪ ਫੱਕ ਹੋ ਜਾਂਦੀ ਹੈ ।
219 ਰਕਬਾ ਮਜਰੂਆ ਕਾਸ਼ਤਯੋਗ ਰਕਬਾ
220 ਰੋਬਕਾਰ ਇਤਲਾਹ ਪੱਤਰ
221 ਰਹਿਨ ਗਹਿਣਾਂ
222 ਰਾਹਿਨ ਗਹਿਣੇ ਦੇਣ ਵਾਲਾ
223 ਰਹਿਬਰੀ ਅਗਵਾਈ
224 ਰਹਿਨ ਦਰ ਰਹਿਨ ਗਹਿਣੇ ਲੈਣ ਵਾਲਾ ਆਪਣਾ ਹੱਕ ਕਿਸੇ ਹੋਰ ਪਾਸ ਰਹਿਨ ਕਰ ਦੇਵੇ
225 ਰਫਾਏ ਆਮ ਹਰ ਇੱਕ ਦੀ ਵਰਤੋਂ ਯੋਗ
226 ਰਹਿਨ ਬਾ ਕਬਜ਼ਾ ਕਬਜ਼ੇ ਸਮੇਤ ਰਹਿਨ
227 ਲਫ ਨੱਥੀ
228 ਲਾਲ ਕਿਤਾਬ ਪਿੰਡ ਨਾਲ ਸਬੰਧਤ ਕਿਤਾਬ ਹੁੰਦੀ ਹੈ, ਇਸ ਵਿੱਚ ਜ਼ਮੀਨ ਨਾਲ ਸਬੰਧਤ

ਹਰ ਜਾਣਕਾਰੀ ਹੁੰਦੀ ਹੈ।

229 ਵਾਹਿਬ ਦਾਨ ਦੇਣ ਵਾਲਾ
230 ਵਸੀਕਾ ਲਿਖਤ
231 ਵਾਜਿਬ ਉਲ ਅਰਜ ਪਿੰਡ ਦੇ ਰੀਤੀ ਰਿਵਾਜਾਂ ਦੀ ਸੂਚੀ
232 ਵਾਸਿਲ ਵਾਕੀ ਨਵੀਸ ਲੇਖਾਕਾਰ
233 ਵਾਗੁਜਾਰ ਕਰਨਾ ਮੁਕਤ ਕਰਨਾ
234 ਵਾਹਿਦ ਮਾਲਕੀ ਸੰਪੂਰਨ ਮਾਲਕੀ
235 ਵਰਾਸਤ ਮੁਤਵਫੀ ਦੀ ਜ਼ਮੀਨ ਦਾ ਜੋ ਹੱਕ ਮਿਲਦਾ ਹੈ ਉਸ ਨੂੰ ਵਰਾਸਤ ਕਹਿੰਦੇ ਹਨ।

 

ਦਿਸ਼ਾਵਾਂ ਦੇ ਵੱਖਰੇ- ਵੱਖਰੇ ਨਾਵਾਂ ਬਾਰੇ ਜਾਣਕਾਰੀ

English Name ਪੰਜਾਬੀ ਨਾਮ ਆਮ ਬੋਲੀ ਦੇ ਨਾਮ ਮਾਲ ਮਹਿਕਮੇ ਦੇ ਉਰਦੂ ਦੇ ਨਾਮ
North ਉੱਤਰ ਸ਼ਮਾਲ ਚੜ੍ਹਦਾ
South ਦੱਖਣ ਸ਼ਰਕ ਪਹਾੜ
West ਪੂਰਬ ਜਨੂਬ ਲਹਿੰਦਾ
East ਪੱਛਮ ਗਰਬ ਦੱਖਣ

ਉਪਰੋਕਤ ਦਰਸਾਈ ਲਿਸਟ ਦੀ PDF ਫਾਈਲ ਤੁਸੀਂ ਇਸ ਲਿੰਕ ਤੋਂ ਡਾਊਨਲੋਡ ਕਰ ਸਕਦੇ ਹੋ: Urdu Farsi Words Used in Punjab Property Matters

Must Read ਵਸੀਅਤ ਨਾਲ ਜੁੜੀਆਂ ਕੁਝ ਧਿਆਨ ਦੇਣ ਯੋਗ ਗੱਲਾਂ

ਉਪਰੋਕਤ ਸੂਚੀ ਪ੍ਰਾਪਰਟੀ ਦੀਆਂ ਪੁਰਾਣੀਆਂ ਰਜਿਸਟਰੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਲਈ ਇੱਕ ਕੀਮਤੀ ਸਰੋਤ ਵਜੋਂ ਕੰਮ ਕਰਦੀ ਹੈ ਅਤੇ ਰਵਾਇਤੀ ਉਰਦੂ-ਫ਼ਾਰਸੀ ਸ਼ਬਦਾਵਲੀ ਅਤੇ ਸਰਲ ਪੰਜਾਬੀ ਭਾਸ਼ਾ ਵਿਚਕਾਰ ਫਰਕ ਨੂੰ ਘਟਾਉਦੀਂ ਹੈ।

You Won’t Believe What Billionaires Are Buying in India! 2023: A Year of Record-Breaking Luxury Homes Deals in India (It’s Insane)

2023 saw a record-breaking year for luxury real estate in India, with billionaires snapping up extravagant Luxury Homes Deals in Mumbai, Delhi-NCR, and Bengaluru. 

Mumbai Billionaires: Where Billionaires Buy Blocks

Leading the charge was Mumbai, where the who’s who of Indian business snapped up multiple units in sky-high developments. The crown jewel? Radhakrishna Damani’s family and associates, who collectively acquired28 apartments (yes, 28!) worth a staggering Rs. 1,238 crore in Oberoi Realty’s Three Sixty West. This single deal sent shockwaves through the market, highlighting the insatiable appetite for luxury at the top end.

But Damani wasn’t the only one with a penchant for penthouses. Industrialist J.P. Taparia indulged in six sea-facing apartments in Macrotech Developers’ Lodha Malabar for a cool Rs 369 crore, while Bajaj Auto Chairman Niraj Bajaj splurged on a triplex apartment in the same project for Rs 252.5 crore. And let’s not forget Welspun Group chairman B.K. Goenka, who ascended to the 63rd floor of Three Sixty West in his Rs 230 crore penthouse. For More insights to Mumabi Property Trends in 2023 read this article.

Delhi-NCR Billionaires: Powering Up with Prestige

The capital wasn’t far behind in the luxury race. Delhi’s iconic Golf Links witnessed two mega-deals, with former Attorney General Mukul Rohatgi’s wife Vasudha acquiring a Rs 160 crore bungalow and businessman Bhanu Chopra entering the elite club with a Rs 127.5 crore bungalow purchase. These deals proved that Delhi’s Lutyens’ zone remains a magnet for those seeking exclusivity and prestige.

Must Read: Union Budget 2024: What to Expect? Will it be last budget of Modi Government?

Bengaluru Billionaires: Tech Titans Trade Palaces

Even as the IT slowdown cast a shadow over Bengaluru’s real estate, the luxury segment remained buoyant. Micro Labs Chairman Dilip Surana made a splash with a Rs 66 crore bungalow purchase, while TVS Motors joined the party with a Rs 20.93 crore Koramangala property. Interestingly, Infosys co-founder Nandan Nilekani’s family trust also cashed in, selling a Billionaire Street property for a cool Rs 54.70 crore.

Also Read: The Big Scam Exposed: Demystifying the Sandeep Maheshwari vs. Vivek Bindra Controversy and Protecting Yourself from MLM Schemes

2023: A Glimpse into the 2024 Future?

These record-breaking deals paint a fascinating picture of India’s evolving luxury landscape. HNIs are increasingly looking for bespoke experiences, unparalleled amenities, and prime locations – and developers are eager to cater to their every whim. With wealth creation continuing at a rapid pace, 2023 might just be the beginning of a golden era for luxury homes in India.

So, what’s next? Will 2024 see even higher price tags and more outlandish deals? Only time will tell. But one thing’s for sure: the Indian luxury home market is going places, and we’re all watching with bated breath.

Here is the Brief List of the Top Luxury Homes Deals in India during 2023:-

City Category Buyer Deal Value (crore) Location
Mumbai Apartments Radhakrishna Damani family 1238 Worli
Mumbai Apartments Taparia family 369 Lodha Malabar
Mumbai Triplex apartment Niraj Bajaj 252.5 Malabar Hill
Mumbai Penthouse Welspun Group 230 Three Sixty West, Worli
Delhi-NCR Bungalow Vasudha Rohatgi 160 Golf Links
Delhi-NCR Bungalow Bhanu Chopra 127.5 Golf Links
Delhi-NCR Apartment N/A 114 The Camellias, Gurugram
Bengaluru Bungalow Dilip Surana 66 Fair Field layout
Bengaluru Bungalow TVS Motors 20.93 Koramangala
Bengaluru Property NRJN Family Trust 54.7 Billionaire Street, Koramangala

Mumbai Real Estate Revolution: What 2023 Taught Us and the Mind-Blowing Twists Coming in 2024! #MustRead”

Mumabi Real Estate 2023 2024

“Discover the dynamic landscape of Mumbai real estate trends in 2023, from the surge in luxury living to economic gains. Uncover predictions for 2024 and gain insights into investment opportunities, market trends, and expert tips. Your guide to navigating the ever-evolving world of Mumbai’s property market awaits!”

Read more

ਵਸੀਅਤ ਨਾਲ ਜੁੜੀਆਂ ਕੁਝ ਧਿਆਨ ਦੇਣ ਯੋਗ ਗੱਲਾਂ

ਵਸੀਅਤ ਨਾਲ ਜੁੜੀਆਂ ਕੁਝ ਧਿਆਨ ਦੇਣ ਯੋਗ ਗੱਲਾਂ

ਵਸੀਅਤ ਤੋਂ ਕੀ ਭਾਵ ਹੈ?

ਵਸੀਅਤ ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦੀ ਵਿਆਖਿਆ ਇਉਂ ਕੀਤੀ ਜਾਂਦੀ ਹੈ ਕਿ “ਮਰਨ ਵਾਲੇ ਵਿਅਕਤੀ ਨੇ ਆਪਣੀ ਜਾਇਦਾਦ ਨੂੰ ਆਪਣੇ ਵਾਰਸਾਂ ਜਾਂ ਆਪਣੇ ਚਾਹੁਣ ਵਾਲਿਆਂ ਵਿੱਚ ਇਸ ਤਰ੍ਹਾਂ ਲਿਖਕੇ ਜਾਂ ਜ਼ੁਬਾਨੀ ਕਹਿ ਕੇ ਵੰਡਿਆ ਹੈ । ਵਸੀਅਤ ਨੂੰ ਮਰਨ ਵਾਲੇ ਦੀ ਆਖਰੀ ਇੱਛਾ ਵੀ ਕਿਹਾ ਜਾਂਦਾ ਹੈ।”

ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀ ਵਰਾਸਤ ਕਿਸ ਦੇ ਨਾਂ ਤਬਦੀਲ ਹੋਵੇਗੀ, ਇਹ ਉਸ ਦੁਆਰਾ ਤਿਆਰ ਕੀਤੀ ਵਸੀਅਤ ਤੇ ਨਿਰਭਰ ਕਰਦਾ ਹੈ। ਵਸੀਅਤ ਨੂੰ ਭਲੀ ਭਾਂਤ ਸਮਝਣ ਲਈ ਵਿਰਾਸਤ, ਵਿਰਾਸਤੀ ਕਾਨੂੰਨ ਅਤੇ ਵਿਰਾਸਤੀ ਪ੍ਰੰਪਰਾਵਾਂ ਨੂੰ ਸਮਝਣਾਂ ਬਹੁਤ ਜਰੂਰੀ ਹੈ।

ਇੱਕ ਹਿੰਦੂ ਆਪਣੀ ਕਿਸੇ ਵੀ ਜ਼ਾਇਦਾਦ ਨੂੰ ਆਪਣੀ ਮਰਜੀ ਨਾਲ ਖਰੀਦ ਅਤੇ ਵੇਚ ਸਕਦਾ ਹੈ। ਉਹ ਉਸ ਜਾਇਦਾਦ ਸਬੰਧੀ ਵਸੀਅਤ ਵੀ ਕਰ ਸਕਦਾ ਹੈ। ਹਿੰਦੂ ਵਿਰਾਸਤ ਐਕਟ 1956 ਬਣਨ ਤੋਂ ਪਹਿਲਾਂ ਵਸੀਅਤ ਕਰਤਾ ਜੱਦੀ ਜਾਇਦਾਦ ਦੀ ਵਸੀਅਤ ਨਹੀਂ ਸੀ ਕਰ ਸਕਦਾ, ਉਹ ਜਾਂ ਤਾਂ ਆਪਣੀ ਖਰੀਦੀ ਹੋਈ ਜਾਇਦਾਦ ਦੀ ਵਸੀਅਤ ਕਰ ਸਕਦਾ ਸੀ ਜਾਂ ਫਿਰ ਜੱਦੀ ਜਾਇਦਾਦ ਵਿੱਚ ਵੰਡ ਤੋਂ ਬਾਅਦ ਆਪਣੇ ਹਿੱਸੇ ਦੀ ਜਾਇਦਾਦ ਦੀ ਵਸੀਅਤ ਕਰ ਸਕਦਾ ਸੀ।

Must Read Urdu Farsi Glossary Used in Punjab Revenue Department and Registration of Property in Punjab

ਪਰ ਹੁਣ ਹਿੰਦੂ ਵਿਰਾਸਤ ਐਕਟ 1956 ਦੇ ਸੈਕਸ਼ਨ 30 ਅਨੁਸਾਰ ਕੋਈ ਵੀ ਵਿਅਕਤੀ ਆਪਣੀ ਜੱਦੀ ਜਾਇਦਾਦ ਵਿਚੋਂ ਆਪਣੇ ਬਣਦੇ ਹਿੱਸੇ ਦੀ ਵਸੀਅਤ ਕਰ ਸਕਦਾ ਹੈ। ਅਜਿਹੇ ਕੰਮਾਂ ਵਿੱਚ ਹਿੰਦੂ ਵਿਰਾਸਤ ਐਕਟ 1956 ਦੇ ਸੈਕਸ਼ਨ 6 ਅਤੇ ਸੈਕਸ਼ਨ 8 ਲਾਗੂ ਨਹੀਂ ਹੋਣਗੇ। ਇਸ ਤਰ੍ਹਾਂ ਇੱਕ ਸਾਂਝੇ ਪਰਿਵਾਰ ਦੀ ਜੱਦੀ ਜਾਇਦਾਦ ਤੋਂ ਵੱਖ ਹੋਇਆ ਪਿਤਾ ਆਪਣੇ ਪੁੱਤਰ ਨੂੰ ਆਪਣੀ ਜੱਦੀ ਜਾਇਦਾਦ ਦੇ ਹਿੱਸੇ ਦੀ ਵਸੀਅਤ ਕਰ ਸਕਦਾ ਹੈ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਵਸੀਅਤ ਰਾਹੀਂ ਮਿਲੀ ਜਾਇਦਾਦ ਉਸ ਦੇ ਪੁੱਤਰ ਦੀ ਮਾਲਕੀ ਹੋਵੇਗੀ।

ਹੇਠ ਲਿਖੇ ਅਧਿਕਾਰ ਵਸੀਅਤ ਰਾਹੀਂ ਜਾਇਦਾਦ ਵਾਂਗ ਅੱਗੇ ਕਿਸੇ ਨੂੰ ਨਹੀਂ ਦਿੱਤੇ ਜਾ ਸਕਦੇ:

01. ਕਿਸੇ ਵੀ ਧਾਰਮਿਕ ਸੰਸਥਾ ਦੇ ਪ੍ਰਬੰਧ ਕਰਨ ਦੇ ਅਧਿਕਾਰ ਜਾਂ ਪੂਜਾ ਕਰਨ ਦੀ ਵਾਰੀ ਦੇ ਅਧਿਕਾਰ ਕਿਸੇ ਹੋਰ ਵਿਅਕਤੀ ਨੂੰ ਵਸੀਅਤ ਰਾਹੀਂ ਨਹੀਂ ਦਿੱਤੇ ਜਾ ਸਕਦੇ।
02. ਕਿਸੇ ਧਾਰਮਿਕ ਸਥਲ ਦੇ ਟਰੱਸਟੀ, ਟਰੱਸਟ ਜਾਂ ਮੈਨੇਜ਼ਰ (ਪ੍ਰਬੰਧਕ) ਦੀ ਨਿਯੁਕਤੀ ਕਰਨ ਦੇ ਅਧਿਕਾਰ ਕੋਈ ਕਿਸੇ ਨੂੰ ਵਸੀਅਤ ਰਾਹੀਂ ਨਹੀਂ ਦੇ ਸਕਦਾ।

ਜਿਵੇਂ ਕਿ ਭਾਰਤੀ ਵਿਰਾਸਤ ਐਕਟ 1925 ਦੇ ਸੈਕਸ਼ਨ 2 ਵਿੱਚ ਦਰਜ਼ ਹੈ ਕਿ ਵਸੀਅਤ ਦੇ ਅਰਥ ਦਾ ਵਰਨਣ ਇਸ ਪ੍ਰਕਾਰ ਹੈ ਕਿ “ਕਿਸੇ ਵਿਅਕਤੀ ਵੱਲੋਂ ਇਹ ਕਾਨੂੰਨੀ ਐਲਾਨ ਹੈ ਕਿ ਉਸ ਦੇ ਮਰਨ ਦੇ ਮਗਰੋਂ ਉਸ ਦੀ ਜਾਇਦਾਦ ਉਸ ਵੱਲੋਂ ਨਾਮਜ਼ਦ ਕੀਤੇ ਵਿਅਕਤੀ ਨੂੰ ਜਾਵੇਗੀ।”

ਉਹ ਵਿਅਕਤੀ ਜਿਨ੍ਹਾਂ ਨੂੰ ਵਸੀਅਤ ਰਾਹੀਂ ਛੱਡਿਆ ਜਾ ਸਕਦਾ ਹੈ:

ਕਿਸੇ ਵਿਅਕਤੀ ਦੀ ਜਾਇਦਾਦ ਉਸ ਦੀ ਮੌਤ ਤੋਂ ਬਾਅਦ ਉਸ ਦੇ ਕੁਦਰਤੀ ਵਾਰਸਾਂ ਨੂੰ ਜਾਵੇਗੀ ਜੇਕਰ ਉਹ ਵਸੀਅਤ ਰਾਹੀਂ ਜਾਂ ਕਿਸੇ ਹੋਰ ਢੰਗ ਤਰੀਕੇ ਰਾਹੀਂ ਇਸ ਤੋਂ ਵੰਚਿਤ ਨਾ ਕੀਤੇ ਗਏ ਹੋਣ ਅਤੇ ਜਾਂ ਕਿਸੇ ਹੋਰ ਵਿਅਕਤੀ ਨੂੰ ਨਾ ਦੇ ਦਿੱਤੇ ਗਏ ਹੋਣ। ਵਿਰਾਸਤੀ ਹੱਕ ਕਦੇ ਵੀ ਪਿੱਛੇ ਨਹੀਂ ਪਾਏ ਜਾ ਸਕਦੇ, ਇਹ ਜਰੂਰ ਹੀ ਕਿਸੇ ਨਾ ਕਿਸੇ ਨੂੰ ਦਿੱਤੇ ਜਾਣੇ ਹੁੰਦੇ ਹਨ।

ਭਾਵ ਇਹ ਕਿ ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਉਸ ਦੀ ਵਿਰਾਸਤ ਕਿਸੇ ਹੋਰ ਨੂੰ ਜਾਣੀ ਜਰੂਰੀ ਹੁੰਦੀ ਹੈ। ਜੇਕਰ ਮਰਨ ਵਾਲੇ ਦਾ ਕੋਈ ਵਾਰਸ ਵਸੀਅਤ ਜਾਂ ਕਿਸੇ ਹੋਰ ਤਰੀਕੇ ਨਾਲ 2 ਸਾਲ ਦੇ ਸਮੇਂ ਦੇ ਵਿੱਚ ਅੱਗੇ ਨਹੀਂ ਆਉਂਦਾ ਤਾਂ ਸਬੰਧਿਤ ਪਟਵਾਰੀ, ਪਿੰਡ ਦੇ ਨੰਬਰਦਾਰ ਅਤੇ ਚੌਕੀਦਾਰ ਰਾਹੀਂ ਉਸ ਦੇ ਵਾਰਸਾਂ ਦੀ ਭਾਲ ਕਰਦਾ ਹੈ ਅਤੇ ਉਸ ਦੇ ਵਾਰਸ ਮਿਲ ਜਾਣ ਤੇ ਮਰਨ ਵਾਲੇ ਦੀ ਵਿਰਾਸਤ ਉਨ੍ਹਾਂ ਦੇ ਨਾਂ ਕਰ ਦਿੰਦਾ ਹੈ।

ਵਸੀਅਤ ਕਰਤਾ ਆਪਣੀ ਸਾਰੀ ਜ਼ਾਇਦਾਦ (ਭਾਂਵੇਂ ਜੱਦੀ ਹੋਵੇ ਜਾਂ ਉਸ ਦੁਆਰਾ ਖਰੀਦੀ ਗਈ ਹੋਵੇ) ਨੂੰ ਵਸੀਅਤ ਦੁਆਰਾ ਕਿਸੇ ਨੂੰ ਵੀ ਦੇ ਸਕਦਾ ਹੈ। ਵਸੀਅਤ ਕਰਤਾ ਆਪਣੀ ਜਾਇਦਾਦ ਦੀ ਵਸੀਅਤ ਕਰਨ ਸਮੇਂ ਕਿਸੇ ਵਿਅਕਤੀ ਨੂੰ ਵੱਧ ਜਾਂ ਘੱਟ ਜਾਇਦਾਦ ਦੇ ਸਕਦਾ ਹੈ ਅਤੇ ਕਿਸੇ ਨੂੰ ਬਿਲਕੁਲ ਵੰਚਿਤ ਵੀ ਕਰ ਸਕਦਾ ਹੈ।

ਜੇਕਰ ਪਤੀ-ਪਤਨੀ ਆਪਣੀਆਂ ਅੱਡ-ਅੱਡ ਜਾਇਦਾਦਾਂ ਆਪਣੇ ਅੱਡ-ਅੱਡ ਨਾਵਾਂ ਤੇ ਰੱਖਦੇ ਹੋਣ ਅਤੇ ਦੋਵੇਂ ਜਣੇ ਆਪਣੀਆਂ ਦੋਹਾਂ ਦੀਆਂ ਜਾਇਦਾਦਾਂ ਦੀ ਇੱਕ ਸਾਂਝੀ ਹੋਣ ਅਤੇ ਦੋਵੇਂ ਜਣੇ ਆਪਣੀਆਂ ਦੋਹਾਂ ਦੀਆਂ ਜ਼ਾਇਦਾਦਾਂ ਦੀ ਇੱਕ ਸਾਂਝੀ ਵਸੀਅਤ ਕਰਨ ਅਤੇ ਉਹਨਾਂ ਵਿੱਚੋਂ ਜੇਕਰ ਇੱਕ ਦੀ ਪਹਿਲਾਂ ਮੌਤ ਹੋ ਜਾਵੇ ਤਾ ਉਸ ਮਰਨ ਵਾਲੇ ਦੇ ਹਿੱਸੇ ਵਾਲ ਅਗੇ ਅਤੇ ਉੱਪਰ ਹੀ ਅਮਲ ਹੋਵੇਗਾ ਜਾਰੀ ਜਾਇਦਾਦ ਤੇ ਨਹੀਂ।

ਵਸੀਅਤ ਦੀਆਂ ਕਈ ਕਿਸਮਾਂ ਹਨ:-

ਰਜਿਸਟਰਡ ਵਸੀਅਤ: ਜਦੋਂ ਕੋਈ ਵਿਅਕਤੀ ਆਪਣੀ ਜਾਇਦਾਦ ਸਬੰਧੀ ਗਵਾਹਾਂ ਦੀ ਹਾਜਰੀ ਉਪਰੰਤ ਵਸੀਅਤ ਤਹਿਸੀਲਦਾਰ/ਸਬ-ਰਜਿਸਟਰਾਰ ਦੀ ਅਦਾਲਤ ਵਿੱਚ ਉਸ ਵਸੀਅਤ ਨੂੰ ਰਜਿਸਟਰਡ ਕਰਵਾ ਦੇਵੇ ਤਾਂ ਅਜਿਹੀ ਵਸੀਅਤ ਨੂੰ ਰਜਿਸਟਰਡ ਵਸੀਅਤ ਕਹਿੰਦੇ ਹਨ।
ਜੇਕਰ ਕੋਈ ਵਿਅਕਤੀ ਬਿਮਾਰ ਹੋਵੇ ਅਤੇ ਤਹਿਸੀਲ ਵਿੱਚ ਜਾਣ ਤੋਂ ਅਸਮਰਥ ਹੋਵੇ ਪ੍ਰੰਤੂ ਆਪਣੀ ਜਾਇਦਾਦ ਦੀ ਵਸੀਅਤ ਰਜਿਸਟਰਡ ਕਰਵਾਉਣੀ ਚਾਹੁੰਦਾ ਹੋਵੇ ਤਾਂ ਉਸ ਦੀ ਅਰਜੀ ਉੱਤੇ ਭਾਰਤੀ ਰਜਿਸਟਰੇਸ਼ਨ ਐਕਟ ਦੀ ਧਾਰਾ 38 ਤਹਿਤ ਤਹਿਸੀਲਦਾਰ/ਨਾਇਬ- ਤਹਿਸੀਲਦਾਰ ਉਸ ਵਿਅਕਤੀ ਦੇ ਘਰ ਜਾ ਕੇ ਵਸੀਅਤ ਰਜਿਸਟਰਡ ਕਰਦੇ ਹਨ।

ਖਾਨਗੀ ਵਸੀਅਤ: ਜਦੋਂ ਕੋਈ ਵਿਅਕਤੀ ਆਪਣੀ ਜਾਇਦਾਦ ਸਬੰਧੀ ਗਵਾਹਾਂ ਦੀ ਹਾਜਰੀ ਵਿੱਚ ਦਸਤਖਤ/ਅਗੂੰਠਾ ਲਗਾ ਦੇਵੇ ਕਿ ਮੇਰੀ ਮੌਤ ਤੋਂ ਬਾਅਦ (ਇਹ-ਇਹ ਵਿਅਕਤੀ) ਮੇਰੀ ਜਾਇਦਾਦ ਦੇ ਵਾਰਸ ਹੋਣਗੇ, ਪਰੰਤੂ ਉਸ ਨੂੰ ਰਜਿਸਟਰਡ ਨਾ ਕਰਾਵੇ ਉਸ ਨੂੰ ਖਾਨਗੀ ਵਸੀਅਤ ਕਿਹਾ ਜਾਂਦਾ ਹੈ।

ਮਨਸੂਖੀ ਵਸੀਅਤ: ਕੋਈ ਵਿਅਕਤੀ ਆਪਣੀ ਜਿੰਦਗੀ ਵਿੱਚ ਆਪਣੀ ਜਾਇਦਾਦ ਸਬੰਧੀ ਇੱਕ ਤੋਂ ਵੱਧ ਵਸੀਅਤਾਂ ਵੀ ਕਰ ਸਕਦਾ ਹੈ। ਪ੍ਰੰਤੂ ਜਦੋਂ ਇੱਕ ਤੋਂ ਬਾਅਦ ਦੂਜੀ ਵਸੀਅਤ ਲਿਖਦਾ ਹੈ ਤਾਂ ਪਹਿਲੀ ਵਸੀਅਤ ਨੂੰ ਮਨਸੂਖ ਕਰਦਾ ਹੈ ਭਾਵ ਰੱਦ ਕਰ ਦਿੱਤਾ ਜਾਂਦਾ ਹੈ ਅਤੇ ਅੰਤ ਵਿੱਚ ਆਖਰੀ ਵਸੀਅਤ ਹੀ ਲਾਗੂ ਹੁੰਦੀ ਹੈ।

ਵਸੀਅਤ ਲਿਖਦੇ ਸਮੇਂ ਹੇਠ ਲਿਖੀਆਂ ਗੱਲਾਂ ਨੂੰ ਜਰੂਰ ਧਿਆਨ ਵਿੱਚ ਰੱਖਿਆ ਜਾਵੇ:

1. ਵਸੀਅਤ ਦੇ ਅੰਤ ਵਿੱਚ ਵਸੀਅਤ ਕਰਤਾ ਦੇ ਦਸਤਖ਼ਤ ਜ਼ਰੂਰ ਹੋਣੇ ਚਾਹੀਦੇ ਹਨ ਅਤੇ ਤਰੀਕ ਵੀ ਲਿਖੀ ਜਾਵੇ। ਜੇ ਵਸੀਅਤ ਕਰਤਾ (ਪੁਰਸ਼) ਅਨਪੜ੍ਹ ਹੋਵੇ ਤਾਂ ਖੱਬੇ ਹੱਥ ਦਾ ਅੰਗੂਠਾ ਲਗਵਾਇਆ ਜਾਵੇ ਜੇ ਵਸੀਅਤ ਕਰਤਾ ਔਰਤ ਹੋਵੇ ਤਾਂ ਸੱਜੇ ਹੱਥ ਦਾ ਅੰਗੂਠਾ ਲਗਵਾਇਆ ਜਾਵੇ। ਉਸ ਵਲੋਂ ਅਧਿਕਾਰਤ ਵਿਅਕਤੀ ਦੇ ਉਸ ਦੇ ਸਾਹਮਣੇ ਦਸਤਖ਼ਤ ਕੀਤੇ ਜਾਣੇ ਚਾਹੀਦੇ ਹਨ।

2. ਜੇਕਰ ਵਸੀਅਤ ਕਈ ਸਫ਼ਿਆਂ ਵਿੱਚ ਲਿਖੀ ਹੋਵੇ ਤਾਂ ਹਰ ਸਫ਼ੇ ਦੇ ਅੰਤ ਵਿੱਚ ਵਸੀਅਤ ਕਰਤਾ ਦਸਤਖ਼ਤ ਜਾਂ ਅੰਗੂਠਾ ਲਗਾਵੇ।

3. ਵਸੀਅਤ ਦੇ ਅੰਤ ਵਿੱਚ ਵਸੀਅਤ ਕਰਤਾ ਵਸੀਅਤ ਦੇ ਗਵਾਹਾਂ ਦੀ ਹਾਜਰੀ ਵਿੱਚ ਦਸਤਖਤ ਜਾ ਅੰਗੂਠਾ ਲਗਾਵੇ ਅਤੇ ਦੂਜੇ ਗਵਾਹ ਵਸੀਅਤ ਕਰਤਾ ਦੀ ਵਸੀਅਤ ਅਤੇ ਉਸ ਦੇ ਦਸਤਖਤਾ ਨੂੰ ਤਸਦੀਕ ਕਰਨ ਲਈ ਆਪਣੇ ਆਪਣੇ ਦਸਤਖ਼ਤ ਕਰਨ। ਗਵਾਹਾਂ ਦੇ ਦਸਤਖਤਾਂ ਥੱਲੇ ਉਨ੍ਹਾਂ ਦਾ ਪੂਰਾ ਨਾਮ ਅਤੇ ਸਥਾਈ ਪਤਾ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਜਾਵੇ।

4. ਵਸੀਅਤ ਇੱਕ ਅਜਿਹੀ ਲਿਖਤ ਹੈ ਕਿ ਵਸੀਅਤ ਕਰਤਾ ਵਸੀਅਤ ਲਿਖਣ ਸਮੇਂ ਅਤੇ ਦਸਤਖਤ ਕਰਨ ਸਮੇਂ ਤੱਕ ਵਸੀਅਤ ਦੀ ਹੁੰਦੀ ਲਿਖਾਈ ਨੂੰ ਧਿਆਨ ਨਾਲ ਦੇਖ ਸਕੇ ਅਤੇ ਗਵਾਹਾਂ ਨੂੰ ਦਸਤਖ਼ਤ ਕਰਦੇ ਸਮੇਂ ਜਰੂਰ ਦੇਖ ਸਕੇ।

5. ਜੇ ਕਰ ਵਸੀਅਤ ਕਰਤਾ ਕਿਸੇ ਦੇ ਹੱਕ ਵਿੱਚ ਵਸੀਅਤ ਕਰਦਾ ਹੈ, ਉਹ ਵਿਅਕਤੀ ਵਸੀਅਤ ਦਾ ਗਵਾਹ ਨਹੀਂ ਬਣ ਸਕਦਾ। ਅਜਿਹਾ ਕਰਨਾ ਕਾਨੂੰਨੀ ਤੌਰ ਤੇ ਗਲਤ ਹੋਵੇਗਾ।

6. ਕਾਨੂੰਨ ਮੁਤਾਬਿਕ ਵਸੀਅਤ ਉੱਪਰ ਘੱਟ ਤੋਂ ਘੱਟ ਦੇ ਗਵਾਹਾਂ ਦੀ ਗਵਾਹੀ ਹੋਣੀ ਜਰੂਰੀ ਹੈ।

7. ਕਾਨੂੰਨ ਅਨੁਸਾਰ ਵਸੀਅਤ ਦਾ ਤਹਿਸੀਲਦਾਰ ਦੇ ਰਜਿਸਟਰਡ ਕਵਾਉਣਾ ਜਰੂਰੀ ਨਹੀਂ ਪਰ ਜੇਕਰ ਸੰਭਵ ਹੋ ਸਕੇ ਤਾਂ ਵਸੀਅਤ ਰਜਿਸਟਰਡ ਕਰਵਾ ਲੈਣੀ ਚਾਹੀਦੀ ਹੈ ਕਿਉਂਕਿ ਵਸੀਅਤ ਕਰਤਾ ਦੀ ਮੌਤ ਤੋਂ ਬਾਅਦ ਅਗਰ ਦੋ ਗਵਾਹਾਂ ਦੀ ਵੀ ਮੌਤ ਹੋ ਜਾਵੇ ਤਾਂ ਸਬ- ਰਜਿਸਟਰਾਰ ਅਤੇ ਉਸ ਦੇ ਦਫ਼ਤਰ ਦਾ ਰਿਕਾਰਡ ਵਸੀਅਤ ਨੂੰ ਸਾਬਤ ਕਰਨ ਵਿੱਚ ਮਦਦ ਕਰ ਸਕਦਾ ਹੈ।

8. ਵਸੀਅਤ ਕਰਤਾ ਵਸੀਅਤ ਕਰਨ ਦਾ ਅਧਿਕਾਰੀ ਹੋਵੇ, ਦਿਮਾਗੀ ਤੌਰ ਤੇ ਠੀਕ ਹੋਵੇ, ਪੂਰੀ ਤਰ੍ਹਾਂ ਤੰਦਰੁਸਤ ਹੋਵੇ, ਹਰ ਗਲ ਨੂੰ ਸਮਝਦਾ ਹੋਵੇ ਅਤੇ ਉਸ ਉੱਪਰ ਕੋਈ ਬਾਹਰੀ ਦਬਾਅ ਨਾ ਹੋਵੇ। ਉਹ ਆਪਣੀ ਸਾਰੀ ਜ਼ਾਇਦਾਦ ਦੇ ਵੇਰਵੇ ਜਾਣਦਾ ਤੇ ਸਮਝਦਾ ਹੋਵੇ। ਉਸ ਨੇ ਆਪਣੀ ਜ਼ਾਇਦਾਦ ਦਾ ਕਿੰਨਾ-ਕਿੰਨਾ ਹਿੱਸਾ ਕਿਸ ਨੂੰ ਦੇਣਾ ਹੈ ਇਸ ਬਾਰੇ ਪੂਰਾ ਗਿਆਨ ਹੋਵੇ।

9. ਜੇਕਰ ਵਸੀਅਤ ਹਸਪਤਾਲ ਵਿੱਚ ਲਿਖੀ ਗਈ ਹੋਵੇ ਤਾਂ ਵਸੀਅਤ ਕਰਤਾ ਦਾ ਇਲਾਜ ਕਰ ਰਿਹਾ ਡਾਕਟਰ ਐਮ.ਬੀ.ਬੀ.ਐਸ (M.B.B.S) ਦੀ ਡਿਗਰੀ ਤੋਂ ਘੱਟ ਨਾ ਹੋਵੇ, ਅਤੇ ਵਸੀਅਤ ਕਰਤਾ ਦੇ ਕੋਲ ਹਾਜ਼ਰ ਹੋਵੇ ਅਤੇ ਵਸੀਅਤ ਤੇ ਦਸਤਖੱਤ ਕਰੇ।

ਵਸੀਅਤ ਕਦੋਂ ਕਰਨੀ ਚਾਹੀਦੀ ਹੈ?

ਵਸੀਅਤ ਕਰਨ ਦਾ ਕੋਈ ਨਿਸ਼ਚਿਤ ਸਮਾਂ ਜਾਂ ਉਮਰ ਨਹੀਂ ਹੈ। ਕੋਈ ਵੀ ਬਾਲਗ, ਸੱਮਝਦਾਰ ਵਿਅਕਤੀ ਆਪਣੀ ਜ਼ਾਇਦਾਦ ਬਾਰੇ ਜਦੋਂ ਚਾਹੇ ਵਸੀਅਤ ਕਰ ਸਕਦਾ ਹੈ। ਪਰ ਫਿਰ ਵੀ ਜਦੋਂ ਕੋਈ ਵਿਅਕਤੀ 50 ਤੋਂ 60 ਸਾਲ ਦੀ ਉਮਰ ਦੇ ਦਰਮਿਆਨ ਹੋਵੇ ਤਾਂ ਆਪਣੀ ਜ਼ਾਇਦਾਦ ਦੀ ਵਸੀਅਤ ਕਰ ਦੇਣੀ ਚਾਹੀਦੀ ਹੈ। ਜੇਕਰ ਕੋਈ ਵਿਅਕਤੀ ਆਪਣੀ ਵਸੀਅਤ ਆਪਣੇ ਬਚਿਆਂ ਦੇ ਨਾਂ ਕਰਕੇ ਮਰ ਜਾਂਦਾ ਹੈ ਪਰ ਉਸ ਦੇ ਮਰਨ ਸਮੇਂ ਉਸ ਦੀ ਪਤਨੀ ਗਰਭਵਤੀ ਸੀ ਅਤੇ ਬਚੇ ਦਾ ਜਨਮ ਉਸ ਦੀ ਮੌਤ ਤੋਂ ਬਾਅਦ ਹੁੰਦਾ ਹੈ, ਤਾਂ ਇਹਨਾਂ ਹਾਲਤਾਂ ਵਿੱਚ ਵਸੀਅਤ ਖਾਰਜ਼ ਹੋ ਜਾਵੇਗੀ ਭਾਂਵੇ ਉਹ ਰਜਿਸਟਰਡ ਹੀ ਕਿਉਂ ਨਾ ਹੋਵੇ ਤੇ ਉਸ ਦੀ ਜ਼ਾਇਦਾਦ ਕੁਦਰਤੀ ਵਾਰਸਾਂ ਵਿੱਚ ਬਰਾਬਰ-ਬਰਾਬਰ ਵੰਡੀ ਜਾਵੇਗੀ।

ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ 50 ਤੋਂ 60 ਵਰ੍ਹਿਆਂ ਦੀ ਉਮਰ ਵਿੱਚ ਆਪਣੀ ਜਾਇਦਾਦ ਬਾਰੇ ਵਸੀਅਤ ਬਣਾ ਦੇਵੇ।

ਵਸੀਅਤ ਵਿੱਚ ਇਹ ਵੀ ਲਿਖਣਾ ਚਾਹੀਦਾ ਹੈ ਕਿ ਵਸੀਅਤ ਕਰਤਾ ਜਿਨ੍ਹਾਂ ਚਿਰ ਜਿਉਂਦਾ ਰਹੇਗਾ ਆਪਣੀ ਜਾਇਦਾਦ ਦਾ ਮਾਲਕ ਤੇ ਕਾਬਜ਼ ਰਹੇਗਾ। ਉਸ ਦੀ ਮੌਤ ਤੋਂ ਬਾਅਦ ਜਿਸ ਦੇ ਹੱਕ ਵਿੱਚ ਵਸੀਅਤ ਹੈ ਉਹ ਮਾਲਕ ਹੋ ਜਾਵੇਗਾ। ਵਸੀਅਤ ਲਿਖਣ ਦਾ ਸਮਾਂ, ਸਥਾਨ, ਮਿਤੀ, ਮਹੀਨਾ, ਸਾਲ ਆਦਿ ਲਾਜ਼ਮੀ ਲਿਖਣੇ ਚਾਹੀਦੇ ਹਨ। ਇਸ ਤੋਂ ਇਲਾਵਾ ਵਸੀਅਤ ਕਰਤਾ ਜੋ ਆਪਣੇ ਦਿਲ ਦੀ ਗੱਲ ਕਹਿਣਾ ਚਾਹੁੰਦਾ ਹੋਵੇ ਜਾਂ ਕਿਸੇ ਗਲ ਦੀ ਜਿੰਮੇਵਾਰੀ ਕਿਸੇ ਮੈਂਬਰ ਤੇ ਪਾਉਣੀ ਚਾਹੁੰਦਾ ਹੋਵੇ, ਕੋਈ ਦਾਨ ਜਾਂ ਕਰਜੇ ਦਾ ਲੈਣ-ਦੇਣ ਦੱਸਣਾ ਹੋਵੇ, ਵਸੀਅਤ ਵਿੱਚ ਲਿਖਵਾ ਸਕਦਾ ਹੈ।

ਕਈ ਵਿਅਕਤੀ ਅਜਿਹਾ ਸੱਕ ਪ੍ਰਗਟ ਕਰਦੇ ਹਨ ਕਿ ਜੇ ਉਨ੍ਹਾਂ ਵਸੀਅਤ ਕਰ ਦਿੱਤੀ ਤਾਂ ਉਨ੍ਹਾਂ ਦੀ ਸੇਵਾ ਸੰਭਾਲ ਨਹੀਂ ਹੋਣੀ ਇਹ ਧਾਰਨਾਂ ਬਿਲਕੁੱਲ ਗਲਤ ਹੈ, ਕਿਉਂਕਿ ਤੁਹਾਡੇ ਕੋਲ ਅਜਿਹੀ ਤਾਕਤ ਹੈ ਤੁਸੀਂ ਜਦੋਂ ਮਰਜੀ ਚਾਹੋ ਵਸੀਅਤ ਤੋੜ ਭਾਵ ਰੱਦ ਕਰ ਸਕਦੇ ਹੈ।

ਵਸੀਅਤ ਲਿਖਣ ਲਗਿਆਂ ਕੁੱਝ ਹੋਰ ਨੁਕਤੇ ਵੀ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜਰੂਰੀ ਹੈ। ਭਾਵੇਂ ਇਨ੍ਹਾਂ ਦੀ ਕਾਨੂੰਨੀ ਤੌਰ ਤੇ ਕੋਈ ਜਰੂਰਤ ਨਹੀਂ ਪਰ ਇਹ ਨੁਕਤੇ ਵਸੀਅਤ ਨੂੰ ਸਾਬਤ ਕਰਨ ਵਾਸਤੇ ਸਹਾਈ ਹੋ ਸਕਦੇ ਹਨ:

1. ਵਸੀਅਤ ਨੂੰ ਤਸਦੀਕ ਕਰਨ ਵਾਲੇ ਗਵਾਹਾਂ ਦੀ ਉਮਰ ਹੋ ਸਕੇ ਤਾਂ ਵਸੀਅਤ ਕਰਤਾ ਤੋਂ ਘੱਟ ਹੋਵੇ।
2. ਕਾਨੂੰਨ ਮੁਤਾਬਿਕ ਤਾਂ ਵਸੀਅਤ ਉੱਪਰ ਦੋ ਗਵਾਹ ਦੀ ਜਰੂਰਤ ਹੈ ਪਰ ਜੇ ਕਰ ਤਿੰਨ ਗਵਾਹਾਂ ਦੀ ਗਵਾਹੀ ਪਵਾ ਲਈ ਜਾਵੇ ਤਾਂ ਚੰਗਾ ਹੁੰਦਾ ਹੈ।
3. ਕਾਨੂੰਨ ਅਨੁਸਾਰ ਵਸੀਅਤ ਰਜਿਸਟਰਡ ਕਰਾਉਣੀ ਜਰੂਰੀ ਨਹੀਂ, ਜੇਕਰ ਸੰਭਵ ਹੋ ਸਕੇ ਤਾਂ ਵਸੀਅਤ ਰਜਿਸਟਰਡ ਕਰਵਾ ਲੈਣੀ ਚਾਹੀਦੀ ਹੈ ਤਾਂਕਿ ਅਜਿਹੀ ਸਥਿਤੀ ਵਿੱਚ ਵਸੀਅਤ ਕਰਤਾ ਦੀ ਮੌਤ ਤੋਂ ਬਾਅਦ ਗਵਾਹਾਂ ਦੀ ਮੌਤ ਵੀ ਹੋ ਜਾਵੇ ਤਾਂ ਸਬ- ਰਜਿਸਟਰਾਰ ਅਤੇ ਉਸ ਦੇ ਦਫ਼ਤਰ ਦਾ ਰਿਕਾਰਡ ਉਸ ਨੂੰ ਸਾਬਤ ਕਰਨ ਵਿੱਚ ਸਹਾਈ ਹੁੰਦਾ ਹੈ।

ਇਸ ਲੇਖ ਦਾ ਉਦੇਸ਼ ਭਾਰਤ ਵਿੱਚ ਵਸੀਅਤ ਸਬੰਧੀ ਜਰੂਰੀ ਨੁਕਤਿਆਂ, ਰਜਿਸਟਰੇਸ਼ਨ ਅਤੇ ਵਿਰਾਸਤੀ ਕਾਨੂੰਨਾ ਬਾਰੇ ਜਾਣੂ ਕਰਵਾਉਣਾ ਹੈ । ਸਹੀ ਵਸੀਅਤ ਦੀ ਧਾਰਨਾ ਪੀੜੀਆਂ ਨੂੰ ਜੋੜਨ ਦਾ ਕੰਮ ਕਰਦੀ ਹੈ, ਸੰਪੱਤੀ ਦੇ ਸੁਚਾਰੂ ਤਬਾਦਲੇ ਨੂੰ ਯਕੀਨੀ ਬਣਾਉਦੀ ਹੈ ਅਤੇ ਪਰਿਵਾਰਿਕ ਵਿਰਾਸਤ ਨੂੰ ਸੁਰੱਖਿਤ ਰੱਖਦੀ ਹੈ।

Empowering Punjab: The Shift to Simple Punjabi in Document Registration

The Transition to Simple Punjabi Language in Property Registration

In a strategic move to enhance citizen accessibility and inclusivity, the Punjab government has ushered in a transformative change in the language used for property registration documents. This landmark decision, announced in September 2023 and promptly implemented by the Revenue Department, marks a significant departure from the historically complex Urdu and Persian terms to a more straightforward and accessible Punjabi language.

Understanding the Transition:

1. Focus on Property Registration: The crux of this initiative lies in simplifying property registration documents, particularly sale deeds. Historically, these documents were laden with archaic Urdu and Persian terminology, presenting a considerable challenge for the common Punjabi-speaking population.

The decision underscores a commitment to making these essential documents more accessible to the majority, aligning administrative processes with the linguistic preferences of the people.

Must Read Urdu Farsi Glossary Used in Punjab Revenue Department and Registration of Property in Punjab

2. Simple Punjabi Language: The heart of this transformative approach revolves around adopting a more straightforward Punjabi vocabulary and language constructs. The shift aims to enhance clarity and accessibility, particularly for individuals who may not be proficient in Urdu or Persian.

By embracing the simplicity of Punjabi, the government seeks to bridge the communication gap and ensure that property-related documents are easily comprehensible to a broader audience.

3. Potential Benefits:

  • Increased Transparency and Understanding: By making property documents more comprehensible, the initiative strives to reduce dependence on intermediaries. This not only fosters transparency but also holds the potential to minimize the risk of fraud or misunderstandings during property transactions.
  • Empowerment and Inclusivity: Utilizing the mother tongue of the majority population fosters a sense of ownership and inclusivity within administrative processes. Citizens are more likely to engage actively in property-related matters when the language used aligns with their cultural and linguistic identity.
  • Efficiency: The adoption of simpler language has the potential to streamline documentation procedures. This streamlining can save time and resources for both government officials and citizens involved in property transactions.

Challenges on the Horizon:

1. Implementation: While the decision to transition to simple Punjabi is laudable, ensuring the consistent and accurate use of the language across different levels of government officials and departments presents a substantial challenge. Ongoing training and monitoring are essential to maintain the integrity of the language transition.

2. Legal Implications: Certain legal terminology may lack direct equivalents in simple Punjabi. This necessitates meticulous translation efforts to ensure the legal validity of property-related documents. Striking a balance between simplicity and legal precision remains a critical aspect of the transition.

3. Opposition: Some sections of the Urdu-speaking community have expressed concerns about potential marginalization or exclusion resulting from the language transition. Addressing these concerns and fostering inclusivity are vital for the success of the initiative.

Government’s Commitment to Change:

In a further commitment to this citizen-centric decision, Revenue Department has already introduced a simplified form for property registration in Punjabi. This form is designed to align with the government’s vision of simplifying the language used in property documents.

The Divisional Commissioners, Deputy Commissioners, and District Revenue Officers have been directed to adopt the simplified form for property registration, emphasizing its availability on the department’s website. The performa can be easily downloaded, allowing individuals to complete the registration process by taking a printout or typing it out. Additionally, an online option for filling the form will soon be made available, further enhancing convenience for the public.

The transition to simple Punjabi was a direct response to the longstanding demand from the public. Many citizens faced difficulties comprehending documents written in Urdu and Persian, resulting in challenges and potential exploitation. The move is seen as a crucial step toward ensuring that citizens can read and understand documents related to their land with ease.

Conclusion:

The Punjab government’s decision to introduce simple Punjabi in property document registration is a commendable effort toward increased public access and participation in administrative processes. While the initiative faces challenges, including implementation hurdles and linguistic nuances, its success hinges on effective navigation of these issues and ensuring inclusivity for all sections of the population.

This transformative move not only aligns with the larger public interest but also reflects a commitment to making administrative processes more citizen-friendly in the state. As the government works to overcome challenges and opposition, the transition to simple Punjabi language in property registration documents stands as a testament to the dedication to empowering citizens and fostering a more inclusive and accessible administrative landscape in Punjab.