Property Marking Procedure in Punjab, ਜਦੋਂ ਕਿਸੀ ਖੇਤ ਦੀਆਂ ਬਾਹੀਆਂ ਮਿਟ ਜਾਣ ਜਾਂ ਦੂਜੇ ਖੇਤਾਂ ਵਿੱਚ ਰਲ ਜਾਣ ਤਾਂ ਉਸ ਸਮੇਂ ਖੇਤ ਦਾ ਮਾਲਕ ਸਹਾਇਕ ਕੁਲੈਕਟਰ ਦਰਜਾ ਪਹਿਲਾ ਸਬੰਧਤ ਤਹਿਸੀਲਦਾਰ ਕੋਲ ਦਰਖਾਸਤ ਨਿਸ਼ਾਨਦੇਹੀ ਦੇ ਕੇ ਖੇਤ ਦੀ ਨਿਸ਼ਾਨਦੇਹੀ ਕਰਵਾ ਸਕਦਾ ਹੈ, ਕਾਨੂੰਗੋ ਵਲੋਂ ਰਿਪੋਰਟ ਨਿਸ਼ਾਨਦੇਹੀ, The Dolite (Total Station), Differential Global Positioning System Total Station, ਸਾਂਝੀ ਖੇਵਟ ਦੀ ਨਿਸ਼ਾਨਦੇਹੀ, ਗੁੰਝਲਦਾਰ ਨਿਸ਼ਾਨਦੇਹੀ
ਨਿਸ਼ਾਨਦੇਹੀ (Nishandehi of land in Punjab) ਦੀ ਲੋੜ
ਜਦੋਂ ਕਿਸੀ ਖੇਤ ਦੀਆਂ ਬਾਹੀਆਂ ਮਿਟ ਜਾਣ ਜਾਂ ਦੂਜੇ ਖੇਤਾਂ ਵਿੱਚ ਰਲ ਜਾਣ ਤਾਂ ਉਸ ਸਮੇਂ ਖੇਤ ਦਾ ਮਾਲਕ ਸਹਾਇਕ ਕੁਲੈਕਟਰ ਦਰਜਾ ਪਹਿਲਾ ਸਬੰਧਤ ਤਹਿਸੀਲਦਾਰ ਕੋਲ ਦਰਖਾਸਤ ਨਿਸ਼ਾਨਦੇਹੀ ਦੇ ਕੇ ਖੇਤ ਦੀ ਨਿਸ਼ਾਨਦੇਹੀ ਕਰਵਾ ਸਕਦਾ ਹੈ। ਦਰਖਾਸਤ ਨਿਸ਼ਾਨਦੇਹੀ ਮਿਲਣ ਉਪਰੰਤ ਸਬੰਧਤ ਕਾਨੂੰਗੋ ਹਲਕਾ ਵਲੋਂ ਰਾਹੀ ਪਟਵਾਰੀ ਹਲਕਾ ਸਾਰੀਆਂ ਸਬੰਧਤ ਧਿਰਾਂ ਨੂੰ ਮੌਕਾ ਪਰ ਹਾਜ਼ਰ ਰਹਿਨ ਲਈ ਤਾਰੀਖ ਨੀਯਤ ਕਰਕੇ ਨੋਟਿਸ ਜਾਰੀ ਕੀਤਾ ਜਾਂਦਾ ਹੈ। ਨੀਯਤ ਕੀਤੀ ਗਈ ਤਾਰੀਖ ਨੂੰ ਸਾਰੀਆਂ ਸਬੰਧਤ ਧਿਰਾਂ ਦੀ ਹਾਜ਼ਰੀ ਵਿੱਚ ਕਾਨੂੰਗੋ ਵਲੋਂ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਪਟਵਾਰੀ ਹਲਕਾ ਸਮੇਤ ਰਿਕਾਰਡ ਮਾਲ ਅਤੇ ਸਮਾਨ ਪੈਮਾਇਸ਼ ਮੌਕਾ ਪਰ ਪਹੁੰਚਦਾ ਹੈ। ਕਿਸੀ ਪੱਕੀ ਬੁਰਜੀ ਜਾਂ ਮੌਕੇ ਨੂੰ ਅਧਾਰ ਮੰਨਕੇ ਨਕਸ਼ੇ ਵਿੱਚ ਦਰਸਾਈਆਂ ਕਰਮਾਂ ਮੁਤਾਬਕ ਮੌਕੇ ਦਾ ਖੇਤ ਕਾਇਮ ਕੀਤਾ ਜਾਂਦਾ ਹੈ।
ਨਿਸ਼ਾਨਦੇਹੀ ਕਰਨ ਦੀ ਕਾਰਵਾਈ ਦਾ ਢੰਗ
- ਨਿਸ਼ਾਨਦੇਹੀ ਲਈ ਦਰਖਾਸਤ ਦੇਣਾ :- ਸਭ ਤੋਂ ਪਹਿਲਾ ਖੇਵਟਦਾਰ ਨਿਸ਼ਾਨਦੇਹੀ ਕਰਵਾਉਣ ਲਈ ਸਹਾਇਕ ਕੁਲੈਕਟਰ ਦਰਜ਼ਾ I ਨੂੰ ਦਰਖਾਸਤ ਦੇਵੇਗਾ।
- ਹੁਕਮ ਸਹਾਇਕ ਕੁਲੈਕਟਰ ਦਰਜ਼ਾ 1 :- ਦਰਖਾਸਤ ਮਿਲਣ ਉਪਰੰਤ ਸਹਾਇਕ ਕੁਲੈਕਟਰ ਦਰਜ਼ਾ I ਕਾਨੂੰਗੋ ਹਲਕਾ ਨੂੰ ਧਿਰਾਂ ਦੀ ਹਾਜ਼ਰੀ ਵਿੱਚ ਨਿਸ਼ਾਨਦੇਹੀ ਕਰਨ ਦਾ ਹੁਕਮ ਕਰੇਗਾ।
- ਕਾਨੂੰਗੋ ਵਲੋਂ ਪਟਵਾਰੀ ਹਲਕਾ ਰਾਹੀਂ ਇਤਲਾਹੀ ਨੋਟਿਸ :- ਸਹਾਇਕ ਕੁਲੈਕਟਰ ਦਰਜਾ ਪਹਿਲਾ ਦਾ ਹੁਕਮ ਮਿਲਣ ਉਪਰੰਤ ਕਾਨੂੰਗੋ ਵੱਲੋਂ ਪਟਵਾਰੀ ਹਲਕਾ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਬੰਧਤ ਧਿਰਾਂ ਨੂੰ ਇਤਲਾਹ ਦੇਵੇ ਕਿ ਤਹਿ ਕੀਤੀ ਨਿਸ਼ਾਨਦੇਹੀ ਦੀ ਤਾਰੀਖ ਤੇ ਮੌਕਾ ਪਰ ਹਾਜ਼ਰ ਰਹਿਣ ਅਤੇ ਪਟਵਾਰੀ ਹਲਕਾ ਖੁਦ ਵੀ ਸਮੇਤ ਰਿਕਾਰਡ ਅਤੇ ਪੈਮਾਇਸ਼ ਦੇ ਸਮਾਨ ਨਾਲ ਮੌਕੇ ਪਰ ਹਾਜ਼ਰ ਰਹੇ।
- ਪਟਵਾਰੀ ਵਲੋਂ ਚੌਕੀਦਾਰ ਨੂੰ ਇਤਲਾਹ ਕਰਵਾਉਣ ਲਈ ਹਦਾਇਤ :- ਉਪਰੋਕਤ ਉਪਰੰਤ ਪਟਵਾਰੀ ਹਲਕਾ ਪਿੰਡ ਦੇ ਚੌਕੀਦਾਰ ਨੂੰ ਸਾਰੀਆਂ ਸਬੰਧਤ ਧਿਰਾਂ ਨੂੰ ਇਤਲਾਹ ਕਰਨ ਲਈ ਹਦਾਇਤ ਦਿੰਦਾ ਹੈ।
- ਚੌਕੀਦਾਰ ਦੀ ਰਿਪੋਰਟ :- ਪਟਵਾਰੀ ਹਲਕਾ ਵਲੋਂ ਹਦਾਇਤ ਮਿਲਣ ਉਪਰੰਤ ਚੌਕੀਦਾਰ ਸਬੰਧਤ ਸਾਰੀਆਂ ਧਿਰਾ ਨੂੰ ਇਤਲਾਹ ਕਰਨ ਉਪਰੰਤ ਇਤਲਾਹ ਦੀ ਰਿਪੋਰਟ ਪਟਵਾਰੀ ਹਲਕਾ ਨੂੰ ਦਿੰਦਾ ਹੈ। ਫਿਰ ਪਟਵਾਰੀ ਹਲਕਾ ਚੌਕੀਦਾਰ ਦੀ ਰਿਪੋਰਟ ਨੂੰ ਹੀ ਕਾਨੂੰਗੋ ਨੂੰ ਭੇਜਕੇ ਇਤਲਾਹ ਹੋਣ ਦੀ ਰਿਪੋਰਟ ਪੇਸ਼ ਕਰਦਾ ਹੈ।
- ਕਾਨੂੰਗੋ ਵਲੋਂ ਰਿਪੋਰਟ ਨਿਸ਼ਾਨਦੇਹੀ :- ਉਪਰੋਕਤ ਸਾਰੀ ਕਾਰਵਾਈ ਹੋਣ ਉਪਰੰਤ ਤਹਿ ਕੀਤੀ ਮਿਤੀ ਨੂੰ ਕਾਨੂੰਗੋ ਹਲਕਾ ਸਾਰੀਆਂ ਸਬੰਧਤ ਧਿਰਾਂ ਦੀ ਹਾਜ਼ਰੀ ਵਿੱਚ ਮੌਕਾ ਪਰ ਪਟਵਾਰੀ ਹਲਕਾ ਦੀ ਮਦਦ ਨਾਲ ਨਿਸ਼ਾਨਦੇਹੀ ਕਰਦਾ ਹੈ ਅਤੇ ਕੀਤੀ ਗਈ ਨਿਸ਼ਾਨਦੇਹੀ ਦੀ ਰਿਪੋਰਟ ਸਹਾਇਕ ਕੁਲੈਕਟਰ ਦਰਜਾ ਪਹਿਲਾ ਪਾਸ ਭੇਜਦਾ ਹੈ।
- ਨਕਸ਼ਾ ਤਫਾਵਤ :-ਇਹ ਨਕਸ਼ਾ ਕਾਨੂੰਗੋ ਵਲੋਂ ਨਿਸ਼ਾਨਦੇਹੀ ਦੌਰਾਨ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਕਾਨੂੰਗੋ ਆਪਣੀ ਰਿਪੋਰਟ ਦੇ ਨਾਲ ਨੱਥੀ ਕਰਦਾ ਹੈ।
- ਹਾਜ਼ਰੀ ਮੀਮੋ :-ਇਸ ਵਿੱਚ ਨਿਸ਼ਾਨਦੇਹੀ ਦੇ ਮੌਕੇ ਹਾਜ਼ਰ ਸਾਰੇ ਵਿਅਕਤੀਆਂ ਦੇ ਨਾਮ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਵਿਅਕਤੀਆਂ ਦੇ ਦਸਖਤ /ਅਗੂੰਠਾ ਲੱਗਿਆ ਹੁੰਦਾ ਹੈ। ਹਾਜ਼ਰੀ ਮੀਮੋ ਰਿਪੋਰਟ ਨਿਸ਼ਾਨਦੇਹੀ ਦਾ ਹਿੱਸਾ ਹੁੰਦੀ ਹੈ।
ਸਾਂਝੀ ਖੇਵਟ ਦੀ ਨਿਸ਼ਾਨਦੇਹੀ
ਜੇਕਰ ਖੇਵਟ ਸਾਂਝੀ ਹੋਵੇ ਤਾਂ ਨਿਸ਼ਾਨਦੇਹੀ ਦੀ ਦਰਖਾਸਤ ਸਾਰੇ ਮਾਲਕਾਂ ਵਲੋਂ ਦਿੱਤੀ ਜਾਂਦੀ ਹੈ, ਪ੍ਰੰਤੂ ਜੇਕਰ ਧਿਰਾਂ ਦਾ ਆਪਸ ਵਿੱਚ ਹੀ ਰਕਬਾ ਘੱਟ ਵਧ ਹੋਣ ਸਬੰਧੀ ਝਗੜਾ ਹੋਵੇ ਤਾਂ ਸਭ ਤੋਂ ਪਹਿਲਾਂ ਸਾਂਝੀ ਖੇਵਟ ਦੀ ਤਕਸੀਮ ਕਰਾਈ ਜਾਂਦੀ ਹੈ। ਤਕਸੀਮ ਤੋਂ ਬਾਅਦ ਹੀ ਮਾਲਕ ਆਪਣੇ ਰਕਬੇ ਦੀ ਨਿਸ਼ਾਨਦੇਹੀ ਕਰਵਾ ਸਕਦਾ ਹੈ।
ਦੁਬਾਰਾ ਨਿਸ਼ਾਨਦੇਹੀ (Differential Global Positioning System Total Station) ਰਾਹੀਂ ਕਰਵਾਉਣ ਬਾਰੇ
ਪੰਜਾਬ ਸਰਕਾਰ ਤੋਂ ਮਾਲੀਆ ਸ਼ਾਖਾ ਦੇ ਪੱਤਰ ਮਿਤੀ 13-02-2015 ਅਨੁਸਾਰ ਨਿਸ਼ਾਨਦੇਹੀ ਦੇ ਕਈ ਕੇਸਾਂ ਵਿੱਚ ਮਾਲ ਕਰਮਚਾਰੀ / ਅਧਿਕਾਰੀ ਵਲੋਂ ਨਿਸ਼ਾਨਦੇਹੀ ਦੇਣ ਦੇ ਬਾਵਜੂਦ ਧਿਰਾਂ ਵਲੋਂ ਨਿਸ਼ਾਨਦੇਹੀ ਨਾਲ ਸਹਿਮਤੀ ਪ੍ਰਗਟ ਨਹੀ ਕੀਤੀ ਜਾਂਦੀ ਅਤੇ ਦੁਬਾਰਾ ਨਿਸ਼ਾਨਦੇਹੀ ਦੀ ਦਰਖਾਸਤ ਦੇ ਦਿੱਤੀ ਜਾਂਦੀ ਹੈ। ਪ੍ਰੰਤੂ ਫਿਰ ਵੀ ਸਮੱਸਿਆ ਦਾ ਹੱਲ ਨਹੀ ਨਿਕਲਦਾ। ਅਜਿਹੀ ਸਥਿਤੀ ਵਿੱਚ ਸਰਕਾਰ ਵਲੋਂ ਫੈਸਲਾ ਲਿਆ ਗਿਆ ਹੈ ਕਿ ਜੇਕਰ ਦਰਖਾਸਤਕਰਤਾ ਵਲੋਂ ਪ੍ਰਾਈਵੇਟ The Dolite (Total Station) ਰਾਹੀਂ ਨਿਸ਼ਾਨਦੇਹੀ ਕਰਾਉਣ ਦੀ ਮੰਗ ਕੀਤੀ ਜਾਵੇ ਤਾਂ ਪ੍ਰਾਈਵੇਟ (Total Station) ਨਾਲ ਸੰਪਰਕ ਕਰਕੇ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਪ੍ਰਾਈਵੇਟ ਏਜੰਸੀ ਦਾ ਸਾਰਾ ਖਰਚਾ ਦਰਖਾਸਤ ਕਰਤਾ ਤੋਂ ਵਸੂਲ ਹੋਵੇਗਾ। ਪ੍ਰਾਈਵੇਟ (Total Station) ਰਾਹੀ ਕੀਤੀ ਨਿਸ਼ਾਨਦੇਹੀ ਨੂੰ ਸਬੰਧਤ ਪਟਵਾਰੀ, ਕਾਨੂੰਗੋ ਅਤੇ ਮਾਲ ਅਧਿਕਾਰੀ ਵਲੋਂ ਤਸਦੀਕ ਕੀਤਾ ਜਾਵੇਗਾ।
1 thought on “Step by Step Property Marking procedure in Punjab (ਪੰਜਾਬ ਅੰਦਰ ਜ਼ਮੀਨ ਦੀ ਨਿਸ਼ਾਨਦੇਹੀ ਬਾਰੇ ਜਾਣਕਾਰੀ )”