Uncover the meanings behind Urdu and Farsi terms in old property registries in Punjab, revenue terminology in urdu, aswe simplify the complexities of the past and empower you to navigate property matters and Registration of Property in Punjab effortlessly in simple Punjabi.
ਪੰਜਾਬ ਸਰਕਾਰ ਨੇ ਉਰਦੂ, ਫ਼ਾਰਸੀ ਸ਼ਬਦਾਂ ਵਿੱਚ ਲਿਖੀ ਜਾਂਦੀ ਜਾਇਦਾਦ ਦੀ ਰਜਿਸਟ੍ਰੇਸ਼ਨ ਨੂੰ ਸਰਲ ਪੰਜਾਬੀ ਭਾਸ਼ਾ ਵਿੱਚ ਲਿਖਣ ਸਬੰਧੀ ਫੈਸਲਾ ਲੈ ਕੇ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਹੈ। Read Empowering Punjab: The Shift to Simple Punjabi in Document Registration
ਪਰ ਪ੍ਰਾਪਰਟੀ ਦੀਆਂ ਪੁਰਾਣੀਆਂ ਰਜਿਸਟਰੀਆਂ ਦੀਆਂ ਬਾਰੀਕੀਆਂ ਨੂੰ ਸਮਝਣ ਲਈ, ਇੰਨ੍ਹਾ ਦਸਤਾਵੇਜ਼ਾਂ ਵਿੱਚ ਵਰਤੇ ਗਏ ਸ਼ਬਦਾਂ ਦੇ ਅਰਥਾਂ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ।
Also Read ਵਾਰਸ ਵੱਲੋਂ ਜਾਇਦਾਦ ਤੋਂ ਹੱਕ ਗੁਆਉਣ (Losing Right in Inheritance of Property) ਦੇ 3 ਕਾਰਣਾਂ ਸਬੰਧੀ ਜਾਣਕਾਰੀ
ਇਸ ਸਬੰਧ ਵਿੱਚ ਪੰਜਾਬ ਦੇ ਮਾਲੀਆ ਅਤੇ ਜਾਇਦਾਦ ਦੇ ਮਾਮਲਿਆਂ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਉਰਦੂ ਅਤੇ ਫਾਰਸੀ ਸ਼ਬਦਾਂ ਦੀ ਇੱਕ ਸੂਚੀ ਹੇਠ ਅਨੁਸਾਰ ਹੈ, ਜੋ ਪਿਛਲੇ ਰਿਕਾਰਡਾਂ ਨੂੰ ਸਪੱਸ਼ਟਤਾ ਨਾਲ ਸਮਝਣ ਦੇ ਲਈ ਸਹਾਇਕ ਹੈ:-
ਲੜੀ ਨੰ. |
ਉਰਦੂ ਅਤੇ ਫਾਰਸੀ ਸ਼ਬਦ |
ਪੰਜਾਬੀ ਅਨੁਵਾਦ |
1 | ਉਜਰ | ਇਤਰਾਜ |
2 | ਉਜਰਤ | ਫੀਸ |
3 | ਅਰਾਜੀ | ਜ਼ਮੀਨ |
4 | ਅਰਸਾ | ਸਮਾਂ |
5 | ਆਗਾਜ਼ | ਆਰੰਭ |
6 | ਅਸਾਲਤਨ | ਨਿੱਜੀ ਤੌਰ ਤੇ |
7 | ਆਬਪਾਸ | ਜਿਸਨੂੰ ਪਾਣੀ ਲਗਦਾ ਹੋਵੇ |
8 | ਅਹਿਲਦਾਰ | ਸਰਕਾਰੀ ਕਰਮਚਾਰੀ |
9 | ਐਹਲੇ ਮਨਸਬ | ਉਚ ਅਧਿਕਾਰੀ |
10 | ਅਕਸ ਸਿਜ਼ਰਾ | ਨਕਸ਼ਾ/ ਮੁਸਾਵੀ ਦੇ ਲੱਠੇ ਉੱਪਰ ਨਕਲ |
11 | ਅਰਜ਼ ਅਰਸਾਲ | ਮਾਮਲਾ ਜਮ੍ਹਾਂ ਕਰਵਾਉਣ ਦੀ ਅਰਜ਼ੀ |
12 | ਅਖਰਾਜ਼ | ਖਾਰਜ਼ ਕਰਨਾ |
13 | ਅਲਾਮਾਤ | ਨਿਸ਼ਾਨੀਆਂ |
14 | ਅਰਾਜੀ ਮੁਤਰਕਾ | ਅਲਾਟ ਕਰਨ ਯੋਗ ਉਹ ਜ਼ਮੀਨ ਜੋ ਦੇਸ਼ ਦੀ ਵੰਡ ਸਮੇਂ ਮੁਸਲਮਾਨ ਛੱਡਕੇ ਚਲੇ ਗਏ ਹੋਣ । ਮਾਲ ਰਿਕਾਰਡ ਵਿੱਚ ਅਜਿਹੀ ਜ਼ਮੀਨ ਨੂੰ ਕਸਟੋਡੀਅਨ, ਬਤੌਰ ਮਾਲ, ਮਤਰੂਕਾ ਮਹਾਜਰੀਨ,ਭਾਰਤ ਸਰਕਾਰ ਆਦਿ ਦਰਜ਼ ਕੀਤਾ ਹੋਇਆ ਹੈ। |
15 | ਇਤਫਾਕੀਆ | ਅਚਾਨਕ |
16 | ਇਵਜਾਨਾ | ਮੁਆਵਜ਼ਾ |
17 | ਇਜ਼ਰਾਅ | ਅਮਲ ਵਿੱਚ ਲਿਆਉਣਾ |
18 | ਇਜਹਾਰੇ ਹੱਕ | ਹੱਕ ਦਾ ਪ੍ਰਗਟਾਵਾ |
19 | ਇਰਾਦਤਨ | ਜਾਣ ਬੁੱਝਕੇ |
20 | ਇਸਤਖਰਾਜ | ਖੇਤਰਫਲ ਕੱਢਣ ਦਾ ਢੰਗ |
21 | ਇਜ਼ਾਫਾ | ਵਾਧਾ |
22 | ਇਜਾਦੀ ਆਰਹਿਨ | ਆਡਰਹਿਨ ਦੀ ਰਕਮ ਵਿੱਚ ਵਾਧਾ |
23 | ਇਜਾਦੀ-ਜਰ ਰਹਿਨ | ਰਹਿਨ ਦੀ ਰਕਮ ਵਿੱਚ ਵਾਧਾ |
24 | ਸ਼ਾਮਲਾਤ ਦੇਹ | ਪਿੰਡ ਦੀ ਸਾਂਝੀ ਥਾਂ |
25 | ਸ਼ਾਮਲਾਤ ਹਸਬ ਜਰੇ ਖੇਵਟ | ਸਾਂਝੀ ਥਾਂ ਜਿਸ ਵਿੱਚ ਖੇਵਟਦਾਰਾਂ ਦਾ ਅਨੁਪਾਤ ਅਨੁਸਾਰ ਹਿੱਸਾ ਹੋਵੇ |
26 | ਸਰਬਰਾਹ | ਸਰਪ੍ਰਸਤ |
27 | ਸਜ਼ਾ ਯਾਫਤਾ | ਦੰਡਤ ਵਿਅਕਤੀ |
28 | ਸਪੁਰਦਗੀ | ਹਵਾਲੇ ਕਰਨਾ |
29 | ਸ਼ਰਾ | ਰਸਮ /ਕਾਨੂੰਨ / ਕਰ |
30 | ਸੂਖਮ | ਬਰੀਕ |
31 | ਸ਼ਰੇਆਮ | ਸਭ ਦੇ ਲਈ |
32 | ਸਾਕਿਨ | ਵਸਨੀਕ |
33 | ਸਾਕਿਨ ਦੇਹ | ਪਿੰਡ ਦਾ ਵਸਨੀਕ |
34 | ਸ਼ਮਾਲ | ਪੂਰਬ |
35 | ਸ਼ਰਕ | ਉੱਤਰ |
36 | ਸਵਾਈ | ਲੋਕਲ ਰੇਟ + ਨੰਬਰਦਾਰੀ |
37 | ਸਾਲ ਤਮਾਮ | ਪੂਰਾ ਸਾਲ |
38 | ਮਾਲੀ ਸਾਲ | ਵਿੱਤੀ ਸਾਲ |
39 | ਜ਼ਰਾਇਤੀ ਸਾਲ | ਖੇਤੀਬਾੜੀ ਸਾਲ |
40 | ਸੰਨਦ | ਸਰਟੀਫਿਕੇਟ |
41 | ਸੇਹਤ | ਦਰੁਸਤੀ |
42 | ਸੇਹਤ ਇੰਦਰਾਜ | ਦਰੁਸਤੀ ਇੰਦਰਾਜ |
43 | ਸ਼ਜਰਾ ਕਿਸਤਵਾਰ | ਕੱਪੜਾ/ਲੱਠੇ ਉਪਰ ਮੁਸਾਵੀ ਦੀ ਕਾਪੀ |
44 | ਸ਼ਜਰਾ ਨਸਬ | ਕੁਰਸੀਨਾਮਾ |
45 | ਸ਼ਰਾਏ ਲਗਾਨ | ਲਗਾਨ ਦੀ ਦਰ |
46 | ਸਾਇਲ | ਦਰਖਾਸਤੀ |
47 | ਹਸਬ ਜ਼ਾਬਤਾ | ਕਾਨੂੰਨ ਅਨੁਸਾਰ |
48 | ਹਿੱਬਾ | ਦਾਨ |
49 | ਹਕੂਕ | ਹੱਕ |
50 | ਹਕੂਕ ਮਾਲਕੀਅਤ | ਮਾਲਕੀ ਹੱਕ |
51 | ਹਸਬ ਜੈਲ | ਹੇਠਾਂ ਲਿਖੇ ਅਨੁਸਾਰ |
52 | ਹੱਕ ਸਫਾ | ਜ਼ਮੀਨ ਖਰੀਦਣ ਦਾ ਪਹਿਲਾ ਹੱਕ |
53 | ਹੱਦਬੰਦੀ | ਦੋ ਪਿੰਡਾਂ ਦੀ ਸਾਂਝੀ ਵੱਟ |
54 | ਹੁਕਮ ਅਦੂਲੀ | ਹੁਕਮ ਨਾ ਮੰਨਣਾ |
55 | ਹਿਫਾਜਤ | ਸੁਰੱਖਿਆ |
56 | ਹਮਸ਼ੀਰਾ | ਭੈਣ |
57 | ਹਸਬ ਰਸਦ ਜਰੇ ਖੇਵਟ | ਪਿੰਡ ਵਿੱਚ ਕਿਸ ਮਾਲਕ ਦੀ ਕਿੰਨੀ ਮਾਲਕੀ ਹੈ ਉਸ ਅਨੁਪਾਤ ਮੁਤਾਬਕ ਸਾਂਝੀ ਜ਼ਮੀਨ ਵਿੱਚ ਹਿੱਸਾ |
58 | ਕੈਫ਼ੀਅਤ | ਵਿਸ਼ੇਸ ਕਥਨ |
59 | ਕਨੂਕਤ | ਖੜੀ ਫਸਲ ਵਿੱਚੋਂ ਪੈਦਾਵਾਰ ਦਾ ਅੰਦਾਜਾ |
60 | ਕਬਜ਼ਾ ਮਾਲਕਾਨਾ | ਮਾਲਕੀ ਕਬਜਾ |
61 | ਕਬਜ਼ਾ ਬਿਲਾ ਮੁਜਾਹਮਤ | ਝਗੜੇ ਤੋਂ ਰਹਿਤ ਕਬਜਾ |
62 | ਕਬਜਾ ਏ ਮੌਰੂਸੀ | ਮੌਰੂਸੀ ਕਬਜਾ |
63 | ਕਾਬਲੇ ਮਨਸੂਚੀ | ਰੱਦ ਕਰਨ ਯੋਗ |
64 | ਕਬਜ਼ਾ ਏ ਜੁਦਾਗਾਨਾਂ | ਅਲੱਗ ਕਬਜ਼ਾ |
65 | ਕਬੂਲੀਅਤ | ਸਹਿਮਤੀ |
66 | ਖੇਵਟ ਨੰਬਰ | ਜਮ੍ਹਾਂਬੰਦੀ ਵਿੱਚ ਮਾਲਕਾਨ ਦੀ ਲੜੀ ਨੰਬਰ |
67 | ਖਾਵੰਦ | ਪਤੀ |
68 | ਖਾਰਜ ਬਾਠ | ਜਿਸ ਜਮੀਨ ਦਾ ਮਾਮਲਾ ਨਿਰਧਾਰਤ ਨਾ ਹੋਵੇ |
69 | ਖੱਸਰਾ ਨੰਬਰ | ਜਮੀਨ ਦਾ ਇੱਕ ਟੁਕੜਾ ਜਿਹੜਾ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆ ਦਾ ਸਾਂਝਾ ਅਤੇ ਉਸ ਤੇ ਅਧਿਕਾਰ ਹੋਵੇ। ਇਹ ਮੁਰੱਬੇ ਨੂੰ ਇੱਕ ਖੱਸਰਾ ਨੰਬਰ ਦਿੱਤਾ ਜਾਂਦਾ ਹੈ। |
70 | ਖਤੌਨੀ | ਜਮਾਂਬੰਦੀ ਵਿੱਚ ਕਾਸ਼ਤਕਾਰ ਦਾ ਲੜੀ ਨੰਬਰ |
71 | ਖੁਦਾ ਕਾਸ਼ਤ | ਆਪ ਖੇਤੀ ਕਰਨ ਵਾਲਾ |
72 | ਖਿਲਾਫ ਵਰਜੀ | ਉਲੰਘਣਾ |
73 | ਖੈਰਾਤ | ਦਾਨ/ਪੁੰਨ |
74 | ਖਤੌਨੀ ਨੰਬਰ | ਜਮ੍ਹਾਂਬੰਦੀ ਵਿੱਚ ਕਾਸ਼ਤਕਾਰ ਦਾ ਲੜੀ ਨੰਬਰ |
75 | ਗੈਰ ਮਨਕੂਲਾ ਜਾਇਦਾਦ | ਅੱਚਲ ਸੰਪਤੀ |
76 | ਗੈਰ ਹਿੱਸਾ ਸ਼ਾਮਲਾਤ | ਸ਼ਾਮਲਾਤ ਦੇ ਹਿੱਸੇ ਤੋਂ ਬਿਨਾਂ |
77 | ਗੈਰ ਮਜਰੂਆ | ਬਿਨਾਂ ਕਾਸ਼ਤ |
78 | ਗਰਬ | ਦੱਖਣ |
79 | ਗਰਿੰਦਾ | ਲੈਣ ਵਾਲਾ |
80 | ਗਰੋਸੀ | ਜੱਦੀ |
81 | ਚੱਕ | ਟੁਕੜਾ |
82 | ਚੱਕ ਤਸ਼ਖੀਸ਼ | ਮਾਮਲਾ ਅਸੈਸ ਕਰਨ ਲਈ ਜਮੀਨ ਦੀ ਕਿਸਮ ਅਨੁਸਾਰ ਪਿੰਡਾਂ ਦਾ ਗਰੁੱਪ/ਟੁਕੜਾ |
83 | ਜੁਮਲਾ ਮੁਸਤਰਕਾ ਮਾਲਕਾਨ ਹਸਬ ਰਸਦ ਜ਼ਰੇ ਖੇਵਟ | ਮਾਲਕਾ ਦੀ ਸਾਂਝੀ ਥਾਂ ਜਿਸ ਵਿੱਚ ਖੇਵਟਾਂ ਦੇ ਰਕਬੇ ਦੇ ਅਨੁਪਾਤ ਅਨੁਸਾਰ ਹਿੱਸਾ ਹੋਵੇ |
84 | ਜ਼ਰਖੇਜ਼ | ਉਪਜਾਊ |
85 | ਜਰੇ ਰਹਿਣ | ਰਹਿਣ ਦੀ ਰਕਮ |
86 | ਜੋਜਾਂ | ਪਤਨੀ |
87 | ਜਨੂਬ | ਪੱਛਮ |
88 | ਜ਼ਰ-ਏ-ਤਹਿਸੀਲ | ਤਹਿਸੀਲ ਦਾ ਕੁੱਲ ਮਾਲ |
89 | ਜ਼ਰ | ਰਕਮ |
90 | ਜੁਆਬ-ਉਲ-ਜੁਆਬ | ਪਹਿਲੀ ਧਿਰ ਵੱਲੋਂ ਦੂਜੀ ਧਿਰ ਦੇ ਜਵਾਬ ਦਾ ਪ੍ਰਤੀ ਜਵਾਬ ਦੇਣਾ |
91 | ਜਮਾਂ | ਮਾਲ |
92 | ਜਰਈ | ਖਤੀ |
93 | ਢਾਲਬਾਨ | ਕਾਸਤਕਾਰਾਂ ਤੋਂ ਮਾਮਲੇ ਦੀ ਵਸੂਲੀ ਲਈ ਪਟਵਾਰੀ ਵੱਲੋਂ ਤਿਆਰ ਕੀਤੀ ਜਾਣੀ ਵਾਲੀ ਸੂਚੀ |
94 | ਤਮਾਮ | ਪੂਰਾ |
95 | ਤਤਿੱਮਾ | ਅਨੁਪੂਰਕ |
96 | ਤਤਿੱਮਾ ਕੱਟਣਾ | ਮਾਲਕਾਨਾ ਹੱਕ ਤਬਦੀਲ ਹੋਣ ਤੋਂ ਬਾਅਦ ਪਟਵਾਰੀ ਇੱਕ ਨਕਸ਼ਾ ਤਿਆਰ ਕਰਦਾ ਹੈ, ਜਿਸ ਨੂੰ ਤਤਿਮਾ ਕੱਟਣਾ ਕਹਿੰਦੇ ਹਨ। |
97 | ਤਲਬ ਕਰਨਾ | ਬੁਲਾਉਣਾ |
98 | ਤਾਬੇ | ਅਨੁਸਾਰ |
99 | ਤਨਬੀਅਤ ਨਾਮਾ | ਮੁਤਬੰਨਾ ਨਾਮਾ |
100 | ਤਕਾਵੀ | ਖੇਤੀ ਕਰਜ਼ਾ |
101 | ਤੈਦਾਦੀ | ਗਿਣਤੀ |
102 | ਤਲਫ ਕਰਨਾ | ਨਸਟ ਕਰਨਾ |
104 | ਤਮਲੀਕ ਨਾਮਾ | ਸਮਝੋਤਾ ਨਾਮਾ |
105 | ਤਫਸ਼ੀਲ | ਵੇਰਵਾ |
106 | ਤਰਮੀਮ | ਸੋਧ |
107 | ਤਾਵਾਨ | ਨੁਕਸਾਨ ਦਾ ਮੁਆਵਜਾ |
108 | ਤੱਸਬਰ | ਮੰਨ ਲੈਣਾ |
109 | ਤਲਬਾਨਾ | ਖਰਚਾ |
110 | ਤਰੀਕਾ ਬਾਠ | ਮਾਮਲਾ ਲਾਉਣ ਦਾ ਢੰਗ |
111 | ਦੇਹ | ਪਿੰਡ |
112 | ਦੁਖਤਰਾਨ | ਪੁੱਤਰੀਆਂ |
113 | ਦੁਖਤਰ ਮੁਤਬੰਨਾਂ | ਗੋਦ ਲਈ ਹੋਈ ਪੁੱਤਰੀ |
114 | ਦਖ਼ਲ | ਕਬਜ਼ਾ |
115 | ਦਾਖਲ ਖਾਰਜ | ਇੰਤਕਾਲ |
116 | ਨਜੂਲ ਭੌਂ | ਵਾਰਸਾਂ ਦੀ ਅਣਹੋਂਦ ਕਾਰਣ ਸਰਕਾਰ ਦੇ ਹੱਕ ਵਿੱਚ ਤਬਦੀਲ ਹੋਈ ਜ਼ਮੀਨ |
117 | ਨਕਲ ਨਵੀਸ | ਨਕਲ ਬਨਾਉਣ ਵਾਲਾ |
118 | ਨਜ਼ਰਸਾਨੀ | ਪੁੱਨਰ ਨਿਰੀਖਣ |
119 | ਨਕਸ਼ਾ ਨਜ਼ਰੀ | ਬਿਨ੍ਹਾਂ ਪੈਮਾਨੇ ਤੋਂ ਹੱਥ ਨਾਲ ਬਨਾਇਆ ਨਕਸਾ |
120 | ਨੰਬਰ ਸਮਾਰ | ਲੜੀ ਨੰਬਰ |
121 | ਨਕਸ਼ਾ ਹਕੂਕ ਚਾਹਤ | ਖੂਹਾਂ ਦੇ ਹੱਕਾਂ ਦਾ ਨਕਸਾ |
122 | ਨਿਮਜੁਮਲਾ | ਸਾਰੇ ਵਿੱਚੋਂ |
123 | ਪਿਸਰ | ਪੁੱਤਰ |
124 | ਪਿਸਰ-ਏ-ਅਖਿਆਫੀ | ਮਤਰੇਆ ਪੁੱਤਰ |
125 | ਪਿਸਰ ਖੁਨਿੰਦਾ | ਗੋਦ ਲਿਆ ਹੋਇਆ ਪੁੱਤਰ |
126 | ਪੜਤਾ | ਮਾਮਲਾ ਲਗਾਉਣ ਦੀ ਦਰ |
127 | ਪਰਤ ਪਟਵਾਰ | ਜਿਹੜਾ ਰਿਕਾਰਡ ਪਟਵਾਰੀ ਕੋਲ ਪਿਆ ਹੋਵੇ |
128 | ਪਰਤ ਪਸਰਕਾਰ | ਜਿਹੜਾ ਰਿਕਾਰਡ ਸਦਰ ਦਫਤਰ ਪਿਆ ਹੋਵੇ |
129 | ਫਰਦ ਬਦਰ | ਰਿਕਾਰਡ ਦੀ ਸੋਧ |
130 | ਫਕ ਉਲ ਰਹਿਨ | ਗਹਿਣੇ ਪਈ ਸੰਪਤੀ ਨੂੰ ਛਡਾਉਣਾ |
131 | ਫੌਤ | ਮੌਤ |
132 | ਫਰਦ | ਨਕਲ |
133 | ਫਰੀਕ | ਧਿਰ |
134 | ਫਰੀਕ ਅੱਵਲ | ਪਹਿਲੀ ਧਿਰ |
135 | ਫਰੀਕ ਦੋਮ | ਦੂਜੀ ਧਿਰ |
136 | ਫਰੀਕ ਸਾਨੀ | ਵਿਰੋਧੀ ਧਿਰ |
137 | ਫਸਲ- ਏ- ਇਸਤਦਾ | ਖੜੀ ਫਸਲ |
138 | ਫੌਤ-ਬਿਲਾ-ਵਸੀਅਤ | ਬਿਨ੍ਹਾਂ ਵਸੀਅਤ ਕੀਤੇ ਮਰਨਾ |
139 | ਫਰਦ ਜਮ੍ਹਾਂਬੰਦੀ | ਜਮ੍ਹਾਂਬੰਦੀ ਦੀ ਨਕਲ |
140 | ਫੇਰਰਿਸਤ ਇੰਤਕਾਲ | ਜਿਹੜੀ ਹਰ ਸਾਲ ਜੂਨ ਤੋਂ ਬਾਅਦ ਤਿਆਰ ਹੁੰਦੀ ਹੈ |
141 | ਫਰਦ ਬਦਰ | ਫਰਦ ਵਿੱਚ ਗਲਤੀ ਦੀ ਸੋਧ ਕਰਨੀ |
142 | ਫਕ- ਤਕਮੀਲੀ | ਜਦੋਂ ਮੁਰਤਹਿਨ ਰਕਬਾ ਖਰੀਦ ਲਵੇ ਇੱਕ ਹੀ ਵਿਅਕਤੀ ਮੁਰਤਹਿਨ ਅਤੇ ਮੁਸਤਰੀ ਬਣ ਜਾਵੇ। ਰਿਕਾਰਡ ਦੀ ਸੋਧ ਲਈ ਦਰਜ ਇੰਤਕਾਲ |
143 | ਬਦਸਤੂਰ | ਪਹਿਲਾ ਦੀ ਤਰ੍ਹਾਂ |
144 | ਬੈਨਾਮਾ | ਵਿਕਰੀ ਨਾਮਾ |
145 | ਬਜਰੀਆ | ਰਾਹੀ |
146 | ਬੇਦਖਲੀ | ਕਬਜ਼ੇ ਤੋਂ ਵਾਝਿਆਂ ਕਰਨਾ |
147 | ਬਾਇਆ | ਵੇਚਣ ਵਾਲਾ |
148 | ਬੇਸੀ | ਵਾਧਾ |
149 | ਬੰਦ ਸਵਾਲ | ਲਿਖਤੀ ਪ੍ਰਸਨ |
150 | ਬਾਹਮੀ ਸ਼ਰਤਾਂ | ਆਪਸੀ ਜੁਬਾਨੀ ਸ਼ਰਤਾਂ |
151 | ਬਿੱਲ ਮੁਕਤਾ | ਉੱਕਾ ਪੁੱਕਾ |
152 | ਬਦਰ | ਗਲਤੀ |
153 | ਬਾਹਮੀ | ਆਪਸੀ |
154 | ਬਾਤਿਲ | ਰੱਦ |
155 | ਬਾਛ ਪੇਪਰ | ਜਮ੍ਹਾਂਬਦੀ ਅਨੁਸਾਰ ਪਟਵਾਰੀ ਜ਼ਿਮੀਦਾਰਾਂ ਲਈ ਮਾਮਲੇ ਦੀ ਇੱਕ ਸੂਚੀ ਤਿਆਰ ਕਰਨ ਨੂੰ ਬਾਛ ਪੇਪਰ ਕਹਿੰਦੇ ਹਨ। |
156 | ਬਿਲਾ ਲਗਾਨ ਬਵਜਾਂ ਤਸੱਵਰ ਰਹਿਣ | ਲਗਾਨ ਤੋਂ ਬਿਨਾਂ ਗਹਿਣੇ ਮੰਨਦੇ ਹੋਏ |
157 | ਬਿਲਾ ਮੁਖਾਲਫਾਨਾਂ ਲਗਾਨ ਬਵਜਾਂ | ਲਗਾਨ ਤੇ ਬਿਨਾ ਪ੍ਰਤੀ ਕੁਲ ਕਬਜਾ |
158 | ਬਿਲਾ ਲਗਾਨ ਬਵਜਾ ਬੰਨਾ ਸਿਕਨੀ | ਲਗਾਨ ਤੋਂ ਬਿਨਾ ਜਮੀਨ ਦੀ ਹੱਦਾ ਟੁੱਟਣ ਕਾਰਨ |
159 | ਬਿਲਾ ਲਗਾਨ ਬਵਜਾ ਤਸੱਬਰ ਮਲਕੀਅਤ | ਲਗਾਨ ਤੇ ਬਿਨਾ ਕਾਸਤਕਾਰ ਜਦ ਆਪਣੇ ਆਪ ਨੂੰ ਮਾਲਕ ਸਮਝੇ |
160 | ਬਿਲਾ ਲਗਾਨ ਬਵਜਾਂ ਬਰਾਦਰ ਹਕੀਕੀ | ਲਗਾਨ ਤੋਂ ਬਿਨਾਂ ਭਰਾ ਦੀ ਤਰਫੋਂ ਕਾਸਤ ਕਰਨ ਵਾਲਾ |
161 | ਬੰਜਰ ਕਦੀਮ | ਜਿੱਥੇ ਅੱਠ ਫਸਲਾਂ ਤੱਕ ਕੁੱਝ ਨਾਂ ਬੀਜਿਆ ਗਿਆ ਹੋਵੇ। |
162 | ਬੰਜਰ ਜਦੀਦ | ਜਿੱਥੇ ਚਾਰ ਫਸਲਾਂ ਤੱਕ ਕੁੱਝ ਨਾਂ ਬੀਜਿਆ ਗਿਆ ਹੋਵੇ। |
163 | ਭੋਲੀ ਖਿੱਲ | ਉਹ ਜ਼ਮੀਨ ਜਿਹੜੀ ਤਾਜਾ ਕਾਸ਼ਤ ਅਧੀਨ ਲਿਆਂਦੀ ਗਈ ਹੋਵੇ ਕਾਸ਼ਤਕਾਰ ਨੂੰ ਉਪਜ ਦਾ ਵੱਡਾ ਹਿੱਸਾ ਦਿੱਤਾ ਗਿਆ ਹੋਵੇ |
164 | ਮਖਸੂਸ | ਖਾਸ |
165 | ਮਖਸੂਸ ਨੰਬਰ ਖਸਰਾ | ਖਾਸ ਖਸਰਾ ਨੰਬਰ |
166 | ਮੁਸ਼ਤਰਕਾ | ਸਾਂਝਾ |
167 | ਮੁਸ਼ਤਰਕਾ ਮਾਲਕਾਨ | ਮਾਲਕਾਂ ਦੀ ਸਾਂਝ |
168 | ਮੁਸਤਰਕਾ ਮਾਲਕਾਨ ਹਸਬ ਰਸਦ ਖੇਵਟ | ਉਹ ਸਾਂਝੀ ਜ਼ਮੀਨ ਜਿਸ ਵਿੱਚ ਮਾਲਕਾਨ ਦਾ ਉਹਨਾਂ ਦੀ ਖੇਵਟ ਦੇ ਅਨੁਪਾਤ ਅਨੁਸਾਰ ਹਿੱਸਾ ਹੋਵੇ |
169 | ਮਾਲੀਅਤ | ਕੀਮਤ |
170 | ਮੁੰਤਕਿਲ | ਤਬਦੀਲ |
171 | ਮੁਤਨਾਜਾ | ਝਗੜੇ ਵਾਲਾ |
172 | ਮੁਦਈ | ਦਾਵਾ ਕਰਨ ਵਾਲਾ |
173 | ਮਜ਼ਕੂਰ | ਉਪਰੋਕਤ |
174 | ਮਨਸੂਖ ਕਰਨਾ | ਖਾਰਜ ਕਰਨਾ |
175 | ਮੁਸਤਰੀ ਹੁਸ਼ਿਆਰਬਾਸ਼ | ਖਰੀਦਦਾਰ ਚੁਕੰਨਾ ਰਹੇ |
176 | ਮਸ਼ਰੂਫ | ਰੁਝਿਆ ਹੋਇਆ |
177 | ਮਾਲ ਗੁਜ਼ਾਰੀ | ਭੋਂ ਮਾਲੀਆ |
178 | ਮੁਚੱਲਕਾ | ਨਿੱਜ਼ੀ ਜਮਾਨਤਨਾਮਾ |
179 | ਮੁਵੱਕਲ | ਵਕੀਲ ਦਾ ਗ੍ਰਾਹਕ |
180 | ਮਰਹੂਮ | ਸਵਰਗਵਾਸੀ |
181 | ਮੁਸਤਾਜਰੀਨਾਮਾ | ਪਟਾਨਾਮਾ |
181 | ਮੁਦਾਲਾ | ਪ੍ਰਤੀਵਾਦੀ |
182 | ਮੁਕਾਮ | ਸਥਾਨ |
183 | ਮੁਕਰਰ | ਨਿਸਚਿਤ |
184 | ਮਜ਼ੀਦ | ਵਾਧੂ |
185 | ਮਨਕੂਲਾ ਜਾਇਦਾਦ | ਚੱਲ ਜਾਇਦਾਦ |
186 | ਮਸਲਨ | ਮਿਸਾਲ ਦੇ ਤੌਰ ਤੇ |
187 | ਮੁਸਤਰੀ | ਖਰੀਦਦਾਰ |
188 | ਮੁਰਤਹਿਨ | ਜਮੀਨ ਗਹਿਣੇ ਲੈਣ ਵਾਲਾ |
189 | ਮਸ਼ਕੂਕ | ਸ਼ੱਕੀ |
190 | ਮੁਤਵਫੀ | ਜਿਸਦੀ ਮੌਤ ਹੋ ਗਈ ਹੋਵੇ |
191 | ਮਹੂਬਇਲਾ | ਦਾਨ ਲੈਣ ਵਾਲਾ |
192 | ਮਜ਼ਾਰਾ ਮੌਰੂਸੀ | ਸਥਾਈ ਕਾਸਤਕਾਰ |
193 | ਮਿਸਲ ਹਕੀਅਤ | ਹੱਕਾ ਦੀ ਮਿਸਲ/ਜਮ੍ਹਾਂਬੰਦੀ ਜੋ ਮੁਰੱਬਾਬੰਦੀ ਸਮੇਂ ਤਿਆਰ ਹੁੰਦੀ ਹੈ |
194 | ਮੁਹਾਫਿਜਖਾਨਾ | ਰਿਕਾਰਡ ਰੂਮ |
195 | ਮੁੜਸਮਾਇਤ | ਪੁਨਰ ਵਿਚਾਰ |
196 | ਮੁਹਰਰ | ਮੁਨਸ਼ੀ |
197 | ਮਜਰੂਆ | ਕਾਸ਼ਤ ਅਧੀਨ |
198 | ਮਾਲੀ ਵਰਾਂ | ਵਿੱਤੀ ਸਾਲ |
199 | ਮਿਜਾਨ | ਜੋੜ |
200 | ਮੁਸਤਕਿਲ | ਪੱਕਾ |
201 | ਮੁਸੰਨਾ | ਦੁਆਰਾ ਤਿਆਰ ਕੀਤੀ ਪਰਤ |
202 | ਮੌਰੂਸੀ | ਜ਼ੱਦੀ |
203 | ਮੌਜਾਂ | ਪਿੰਡ, ਥਾਂ |
204 | ਮੌਜਾ ਬੇ-ਚਿਰਾਗ | ਜਿਸ ਪਿੰਡ ਵਿੱਚ ਕੋਈ ਰਹਿੰਦਾ ਨਾ ਹੋਵੇ |
205 | ਮੁਸਾਵੀ | ਪਿੰਡ ਦਾ ਅਸਲੀ ਪੁਰਾਣਾ ਨਕਸ਼ਾ ਜਿਸ ਵਿੱਚ ਸਾਰੇ ਖੇਤਾਂ ਦਾ ਵੇਰਵਾ ਹੁੰਦਾ ਹੈ। |
206 | ਮਿਨ | ਭਾਵ ਇੱਕ ਪੋਰਸ਼ਨ ਜਾਂ ਪਾਸਾ |
207 | ਮਾਲਿਕ ਦੇਹ | ਪਿੰਡ ਦਾ ਮਾਲਕ |
208 | ਮਾਲਿਕ ਆਲਾ | ਉਚੇ ਦਰਜ਼ੇ ਦਾ ਮਾਲਕ |
209 | ਮਾਲਿਕ ਕਾਮਿਲ | ਉਹ ਮਾਲਕ ਜਿਸ ਦਾ ਪਿੰਡ ਦੀ ਸ਼ਾਮਲਾਤ ਵਿੱਚ ਹਿੱਸਾ ਹੋਵੇ। |
210 | ਮਾਲਿਕ ਕਬਜਾ | ਉਹ ਮਾਲਕ ਜਿਸ ਦਾ ਪਿੰਡ ਦੀ ਸ਼ਾਮਲਾਤ ਵਿੱਚ ਹਿੱਸਾ ਨਾ ਹੋਵੇ। |
211 | ਮਿਨਹਾਈ | ਘਟਾਉਣਾ |
212 | ਮੁਸਾਹਤ | ਮਿਣਤੀ ਦਾ ਢੰਗ |
213 | ਮੁਹਾਸਿਲ | ਕੁਲੈਕਟਰ |
214 | ਮੁਸਤਤੀਲ | ਆਇਤਾਕਾਰ ਦਿਸ਼ਾ ਦੀ ਹੁੰਦੀ ਹੈ ਤੇ ਇਸ ਵਿੱਚ 25 ਕਿਲ੍ਹੇ ਹੁੰਦੇ ਹਨ। 200 ਕਰਮ X 180 ਕਰਮ ਅਤੇ ਇਸ ਨੂੰ ਮੁਰਬਾ ਵੀ ਕਹਿੰਦੇ ਹਨ। |
215 | ਮਸੂਲ ਐਹਲਮ | ਬਚਾਅ ਪੱਖ ਧਿਰ |
216 | ਮਾਹਵਾਰੀ ਤਜ਼ਕਰਾ | ਹਲਕਾ ਪਟਵਾਰੀ ਹਰ ਮਹੀਨੇਂ ਬਾਅਦ ਭਸਲਾਂ ਦੇ ਲਾਭ ਨੁਕਸਾਨ ਬਾਰੇ ਇੰਦਰਾਜ ਰੋਜਨਾਮਚੇ ਵਿੱਚ ਦਰਜ ਕਰਦਾ ਹੈ |
217 | ਯਕਤਰਫਾ | ਇੱਕ ਤਰਫਾ |
218 | ਰਹਿਣ ਮਸਤਾਜਰੀ | ਕਬਜ਼ੇ ਸਮੇਤ ਨਿਸਚਿਤ ਸਮੇਂ ਲਈ ਰਹਿਣ ਜ਼ਮੀਨ ਸਮਾਂ ਪੂਰਾ ਹੋਣ ਤੇ ਆਪਣੇ ਆਪ ਫੱਕ ਹੋ ਜਾਂਦੀ ਹੈ । |
219 | ਰਕਬਾ ਮਜਰੂਆ | ਕਾਸ਼ਤਯੋਗ ਰਕਬਾ |
220 | ਰੋਬਕਾਰ | ਇਤਲਾਹ ਪੱਤਰ |
221 | ਰਹਿਨ | ਗਹਿਣਾਂ |
222 | ਰਾਹਿਨ | ਗਹਿਣੇ ਦੇਣ ਵਾਲਾ |
223 | ਰਹਿਬਰੀ | ਅਗਵਾਈ |
224 | ਰਹਿਨ ਦਰ ਰਹਿਨ | ਗਹਿਣੇ ਲੈਣ ਵਾਲਾ ਆਪਣਾ ਹੱਕ ਕਿਸੇ ਹੋਰ ਪਾਸ ਰਹਿਨ ਕਰ ਦੇਵੇ |
225 | ਰਫਾਏ ਆਮ | ਹਰ ਇੱਕ ਦੀ ਵਰਤੋਂ ਯੋਗ |
226 | ਰਹਿਨ ਬਾ ਕਬਜ਼ਾ | ਕਬਜ਼ੇ ਸਮੇਤ ਰਹਿਨ |
227 | ਲਫ | ਨੱਥੀ |
228 | ਲਾਲ ਕਿਤਾਬ | ਪਿੰਡ ਨਾਲ ਸਬੰਧਤ ਕਿਤਾਬ ਹੁੰਦੀ ਹੈ, ਇਸ ਵਿੱਚ ਜ਼ਮੀਨ ਨਾਲ ਸਬੰਧਤ
ਹਰ ਜਾਣਕਾਰੀ ਹੁੰਦੀ ਹੈ। |
229 | ਵਾਹਿਬ | ਦਾਨ ਦੇਣ ਵਾਲਾ |
230 | ਵਸੀਕਾ | ਲਿਖਤ |
231 | ਵਾਜਿਬ ਉਲ ਅਰਜ | ਪਿੰਡ ਦੇ ਰੀਤੀ ਰਿਵਾਜਾਂ ਦੀ ਸੂਚੀ |
232 | ਵਾਸਿਲ ਵਾਕੀ ਨਵੀਸ | ਲੇਖਾਕਾਰ |
233 | ਵਾਗੁਜਾਰ ਕਰਨਾ | ਮੁਕਤ ਕਰਨਾ |
234 | ਵਾਹਿਦ ਮਾਲਕੀ | ਸੰਪੂਰਨ ਮਾਲਕੀ |
235 | ਵਰਾਸਤ | ਮੁਤਵਫੀ ਦੀ ਜ਼ਮੀਨ ਦਾ ਜੋ ਹੱਕ ਮਿਲਦਾ ਹੈ ਉਸ ਨੂੰ ਵਰਾਸਤ ਕਹਿੰਦੇ ਹਨ। |
ਦਿਸ਼ਾਵਾਂ ਦੇ ਵੱਖਰੇ- ਵੱਖਰੇ ਨਾਵਾਂ ਬਾਰੇ ਜਾਣਕਾਰੀ
English Name | ਪੰਜਾਬੀ ਨਾਮ | ਆਮ ਬੋਲੀ ਦੇ ਨਾਮ | ਮਾਲ ਮਹਿਕਮੇ ਦੇ ਉਰਦੂ ਦੇ ਨਾਮ |
North | ਉੱਤਰ | ਸ਼ਮਾਲ | ਚੜ੍ਹਦਾ |
South | ਦੱਖਣ | ਸ਼ਰਕ | ਪਹਾੜ |
West | ਪੂਰਬ | ਜਨੂਬ | ਲਹਿੰਦਾ |
East | ਪੱਛਮ | ਗਰਬ | ਦੱਖਣ |
ਉਪਰੋਕਤ ਦਰਸਾਈ ਲਿਸਟ ਦੀ PDF ਫਾਈਲ ਤੁਸੀਂ ਇਸ ਲਿੰਕ ਤੋਂ ਡਾਊਨਲੋਡ ਕਰ ਸਕਦੇ ਹੋ: Urdu Farsi Words Used in Punjab Property Matters
Must Read ਵਸੀਅਤ ਨਾਲ ਜੁੜੀਆਂ ਕੁਝ ਧਿਆਨ ਦੇਣ ਯੋਗ ਗੱਲਾਂ
ਉਪਰੋਕਤ ਸੂਚੀ ਪ੍ਰਾਪਰਟੀ ਦੀਆਂ ਪੁਰਾਣੀਆਂ ਰਜਿਸਟਰੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀਆਂ ਲਈ ਇੱਕ ਕੀਮਤੀ ਸਰੋਤ ਵਜੋਂ ਕੰਮ ਕਰਦੀ ਹੈ ਅਤੇ ਰਵਾਇਤੀ ਉਰਦੂ-ਫ਼ਾਰਸੀ ਸ਼ਬਦਾਵਲੀ ਅਤੇ ਸਰਲ ਪੰਜਾਬੀ ਭਾਸ਼ਾ ਵਿਚਕਾਰ ਫਰਕ ਨੂੰ ਘਟਾਉਦੀਂ ਹੈ।
2 thoughts on “Urdu Farsi Glossary Used in Punjab Revenue Department and Registration of Property in Punjab”