- Detailed Form Of Girdawari
ਗਿਰਦਾਵਰੀ ਦੀ ਨਕਲ ਦਾ ਫਾਰਮ ਜੋ ਪਟਵਾਰੀ ਵਲੋਂ ਕਿਸਾਨਾਂ ਨੂੰ ਨਕਲ ਵਜੋਂ ਦਿੱਤਾ ਜਾਂਦਾ ਹੈ ਉਸ ਨੂੰ ਸਮਝਣ ਲਈ ਉਸ ਫਾਰਮ ਦਾ ਨਮੂਨਾ ਹੇਠਾਂ ਅਨੁਸਾਰ ਹੈ:
ਨਕਲ ਖਸਰਾ ਗੁਰਦੌਰੀ_______________ਤਹਿਸੀਲ _______________ ਜਿਲਾ | |||||||||||
1 | 2 | 3 | 4 | 5 | 6 | 7 | 8 | 9 | 10 | 11 | 12 |
ਕ੍ਰਮ ਸੰਖਿਆ | ਨਾਂ ਤਰਫ
ਜਾਂ ਖੇਤ ਜਾਂ ਖੂਹ |
ਸੰਖੇਪ ਸਹਿਤ
ਮਾਲਕ ਦਾ ਨਾਂ ਤੇ ਨੰਬਰ ਜਮ੍ਹਾਂਬੰਦੀ |
ਸੰਖੇਪ ਸਹਿਤ ਕਾਸ਼ਤਕਾਰ ਦਾ ਨਾਂ ਤੇ ਖਤੌਨੀ ਨੰਬਰ | ਖੇਤਰਫਲ | ਪੁਰਾਣੀ ਜਮ੍ਹਾਂਬੰਦੀ ਅਨੁਸਾਰ ਜ਼ਮੀਨ ਦੀ ਕਿਸਮ |
ਸਾਉਣੀ ਸੰਨ——– ਹਾੜੀ ਸੰਨ——- |
|||||
ਸਾਉਣੀ ਦੀ ਫਸਲ | ਹਾੜੀ ਦੀ ਫ਼ਸਲ | ਮਾਲਕੀ ਕਾਸ਼ਤ ਤੇ ਲਗਾਨ ਦੇ ਇੰਤਕਾਲ | ਸਾਉਣੀ ਦੀ ਫਸਲ | ਹਾੜੀ ਦੀ ਫ਼ਸਲ | ਮਾਲਕੀ ਕਾਸ਼ਤ ਤੇ ਲਗਾਨ ਦੇ ਇੰਤਕਾਲ | ||||||
- ਨਕਲ ਗਿਰਦਾਵਰੀ ਦੇ ਉਪਰੋਕਤ ਫਾਰਮ (Detailed Form Of Girdawari) ਵਿੱਚ ਪਟਵਾਰੀ ਵਲੋਂ ਭਰੇ ਜਾਂਦੇ ਹੇਠ ਲਿਖੇ ਵੇਰਵੇ ਇਸ ਪ੍ਰਕਾਰ ਹਨ:
- ਖਾਨਾ ਨੰਬਰ 2: ਇਸ ਖਾਨੇ ਵਿੱਚ ਜ਼ਮੀਨ ਦੀ ਤਰਫ ਜਿਵੇਂ ਕਿ ਜ਼ਮੀਨ ਕਿਸ ਪਾਸੇ ਹੈ। ਜਮੀਨ ਦੀ ਸਿੰਚਾਈ ਦੇ ਸਾਧਨ ਜਿਵੇਂ ਖੂਹ/ਟਿਊਬਵੈਲ ਹੈ ਜਾਂ ਨਹਿਰੀ ਪਾਣੀ ਜਾਂ ਮੀਂਹ ਦੇ ਪਾਣੀ ਨਾਲ ਹੁੰਦੀ ਹੈ।
- ਖਾਨਾ ਨੰਬਰ 3: ਇਸ ਖਾਨੇ ਵਿੱਚ ਸੰਖੇਪ ਰੂਪ ਵਿੱਚ ਮਾਲਕ ਦਾ ਨਾਂਅ ਲਿਖਿਆ ਜਾਂਦਾ ਹੈ ਅਤੇ ਜਮ੍ਹਾਂਬੰਦੀ ਦੇ ਮੁਤਾਬਿਕ ਜਿਸ ਖੇਵਟ ਵਿੱਚ ਕਿਲਾ ਨੰਬਰ ਪੈਂਦਾ ਹੋਵੇ ਉਸ ਖੇਵਟ ਦਾ ਨੰਬਰ ਲਿਖਿਆ ਜਾਂਦਾ ਹੈ। ਇਸ ਤਰ੍ਹਾਂ ਖਸਰਾ ਗਿਰਦਾਵਰੀ ਰਾਹੀਂ ਜਮ੍ਹਾਂਬੰਦੀ ਵਿੱਚ ਦਰਜ ਮਾਲਕੀ ਦੇ ਵੇਰਵਿਆਂ ਦਾ ਪਤਾ ਕੱਢਿਆ ਜਾ ਸਕਦਾ ਹੈ।
- ਖਾਨਾ ਨੰਬਰ 4: ਇਸ ਖਾਨੇ ਵਿੱਚ ਸੰਖੇਪ ਵੇਰਵੇ ਸਹਿਤ ਕਾਸ਼ਤਕਾਰ ਦਾ ਨਾਂਅ ਅਤੇ ਖਤੌਨੀ ਨੰਬਰ ਲਿਖਿਆ ਜਾਂਦਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਕਿਸ ਖਸਰਾ ਨੰਬਰ ਵਿੱਚ ਮਾਲਕ ਖੁਦ ਕਾਸ਼ਤ ਕਰਦਾ ਹੈ ਜਾਂ ਹਿੱਸੇਦਾਰੀ ਦੇ ਤੌਰ ਤੇ ਕਰਦਾ ਹੈ ਜਾਂ ਕਿਸ ਦੇ ਮੁਜ਼ਾਰੇ ਵਜੋਂ ਕਾਸ਼ਤ ਕਰਦਾ ਹੈ। ਇੱਥੇ ਇਹ ਵੀ ਪਤਾ ਲਗਦਾ ਹੈ ਕਿ ਕਿਸ ਮਾਲਕ ਦੀ ਜਮੀਨ ਕੌਣ ਵਾਹ ਰਿਹਾ ਹੈ।
- ਖਾਨਾ ਨੰਬਰ 5: ਇਸ ਖਾਨੇ ਵਿੱਚ ਖਸਰਾ ਨੰਬਰ ਜਾਂ ਕਿੱਲ੍ਹਾ ਨੰਬਰ ਦਾ ਖੇਤਰਫਲ ਕਨਾਲਾਂ ਅਤੇ ਮਰਲਿਆਂ ਵਿੱਚ ਲਿਖਿਆ ਜਾਂਦਾ ਹੈ।
- ਖਾਨਾ ਨੰਬਰ 6: ਇਸ ਖਾਨੇ ਵਿੱਚ ਪੁਰਾਣੀ ਜਮ੍ਹਾਂਬੰਦੀ ਦੇ ਹਿਸਾਬ ਨਾਲ ਜ਼ਮੀਨ ਦੀ ਕਿਸਮ ਲਿਖੀ ਜਾਂਦੀ ਹੈ ਜਿਵੇਂ ਚਾਹੀ (ਖੂਹ ਦੀ), ਨਹਿਰੀ, ਟਿਊਬਵੈਲ ਜਾਂ ਬਰਾਨੀ ਆਦਿ।
- ਖਾਨਾ ਨੰਬਰ 7 ਤੋਂ 9 ਤੱਕ: ਖਾਨਾ ਨੰਬਰ 7 ਤੋਂ 9 ਤੱਕ ਇੱਕ ਸਾਲ ਦਾ ਫ਼ਸਲ ਦਾ ਵੇਰਵਾ ਕਿ ਕਿਸ ਸਾਲ ਵਿੱਚ ਸਾਉਣੀ ਵਿੱਚ ਕੀ ਬੀਜਿਆ ਸੀ ਅਤੇ ਕਿਨ੍ਹੇ ਰਕਬੇ ਵਿੱਚ ਬੀਜਿਆ ਗਿਆ ਸੀ ਅਤੇ ਹਾੜ੍ਹੀ ਵਿੱਚ ਕੀ ਬੀਜਿਆ ਗਿਆ ਅਤੇ ਕਿਨ੍ਹੇ ਰਕਬੇ ਵਿੱਚ ਬੀਜਿਆ ਗਿਆ ਸੀ।
- ਖਾਨਾ ਨੰਬਰ 7 ਵਿੱਚ ਸਾਉਣੀ ਦੀ ਫ਼ਸਲ ਦਰਜ ਕੀਤੀ ਜਾਂਦੀ ਹੈ। ਸਾਉਣੀ ਦੀ ਗਿਰਦਾਵਰੀ ਹੋਣ ਤੇ ਖਾਨਾ ਨੰਬਰ 9 ਵਿੱਚ ਇੱਕ ਟੇਢੀ ਲਕੀਰ ਖਿੱਚ ਦਿੱਤੀ ਜਾਂਦੀ ਹੈ। ਜਿਸ ਦਾ ਅਰਥ ਹੈ ਕਿ ਇੱਕ ਫ਼ਸਲ ਦੀ ਗਿਰਦਾਵਰੀ ਹੋ ਚੁੱਕੀ ਹੈ। ਜਦ ਖਾਨਾ ਨੰਬਰ 8 ਵਿੱਚ ਹਾੜੀ ਦੀ ਫ਼ਸਲ ਦੀ ਗਿਰਦਾਵਰੀ ਹੋ ਜਾਦੀ ਹੈ ਤਾਂ ਖਾਨਾ ਨੰਬਰ 9 ਵਿੱਚ ਦੂਸਰੀ ਟੇਢੀ ਲਕੀਰ ਖਿੱਚ ਦਿੱਤੀ ਜਾਂਦੀ ਹੈ । ਜਿਸ ਦਾ ਅਰਥ ਹੈ ਕਿ ਪੂਰੇ ਸਾਲ ਜ਼ਮੀਨ ਦੀ ਕਾਸ਼ਤ ਉਸ ਵਿਅਕਤੀ ਨੇ ਕੀਤੀ ਹੈ ਜਿਸ ਦਾ ਨਾਂ ਖਾਨਾ ਨੰਬਰ 4 ਵਿੱਚ ਦਰਜ ਹੈ।
- ਜੇ ਕਰ ਕਿਸੇ ਸਮੇਂ ਕਾਸ਼ਤਕਾਰ ਬਦਲ ਜਾਵੇ ਤਾਂ ਹਲਕਾ ਪਟਵਾਰੀ ਉਸ ਦਾ ਨਾਂ ਖਾਨਾ ਨੰਬਰ 9 ਵਿੱਚ ਲਾਲ ਸਿਆਹੀ ਨਾਲ ਲਿਖੇਗਾ। ਜਿਸ ਤੋਂ ਇਹ ਪਤਾ ਚਲਦਾ ਹੈ ਕਿ ਚਲਦੇ ਸਾਲ ਵਿੱਚ ਗਿਰਦਾਵਰੀ ਦਰੁਸਤ ਹੋ ਕੇ ਦੂਸਰੇ ਵਿਅਕਤੀ ਦੇ ਨਾਂ ਚਲੀ ਗਈ ਹੈ। ਅਗਲੀ ਫ਼ਸਲ ਦੀ ਗਿਰਦਾਵਰੀ ਵੇਲੇ ਬਦਲੇ ਹੋਏ ਕਾਸ਼ਤਕਾਰ ਦਾ ਨਾਂ ਖਾਨਾ ਨੰਬਰ 4 ਵਿੱਚ ਕਾਲੀ ਸਿਆਹੀ ਨਾਲ ਲਿਖ ਦਿੱਤਾ ਜਾਂਦਾ ਹੈ।
- ਖਾਨਾ ਨੰਬਰ 9 ਤੋਂ ਅੱਗੇ ਹਰ ਸਾਲ ਦੇ ਲਈ ਤਿੰਨ-ਤਿੰਨ ਖਾਨੇ ਬਣਾਏ ਹੁੰਦੇ ਹਨ ਜੋ ਖਾਨਾ ਨੰਬਰ 10 ਤੋਂ 12 ਤੱਕ ਚਲਦੇ ਹਨ। ਇਹਨ੍ਹਾਂ ਵਿੱਚ ਵੀ ਖਾਨਾ ਨੰਬਰ 7, 8, 9 ਦੀ ਤਰ੍ਹਾਂ ਹੀ ਸਾਉਣੀ ਹਾੜੀ ਦੀ ਫਸਲ ਅਤੇ ਮਾਲਕੀ ਕਾਸ਼ਤੀ ਤੇ ਲਗਾਨ ਦੇ ਇੰਤਕਾਲ ਦੇ ਖਾਨੇ ਬਣੇ ਹੁੰਦੇ ਹਨ, ਜੋ ਅਗਲੇ ਸਾਲਾਂ ਲਈ ਹੁੰਦੇ ਹਨ। ਇਸ ਤਰ੍ਹਾਂ ਖਸਰਾ ਗਿਰਦਾਵਰੀ ਦੇ ਇੱਕ ਪੰਨੇ ਉੱਪਰ 5 ਸਾਲ ਦੀ ਗਿਰਦਾਵਰੀ ਦਰਜ ਕੀਤੀ ਜਾਂਦੀ ਹੈ।
ਖਸਰਾ ਗਿਰਦਾਵਰੀ ਦੀ ਦਰੁਸਤਗੀ Process Of Correction In Girdawari :
ਇਸ ਤਰਾਂ ਅਸੀਂ ਦੇਖਦੇ ਹਾਂ ਕਿ ਖਸਰਾ ਗਿਰਦਾਵਰੀ ਕਿੰਨ੍ਹਾਂ ਮਹੱਤਵਪੂਰਨ ਦਸਤਾਵੇਜ ਹੈ ਅਤੇ ਇਸ ਨੂੰ ਕਿਨੇ ਧਿਆਨ ਅਤੇ ਜਿੰਮੇਵਾਰੀ ਨਾਲ ਤਿਆਰ ਕਰਨ ਦੀ ਹਦਾਇਤ ਪੰਜਾਬ ਲੈਂਡ ਰੈਵੀਨਿਊ ਐਕਟ ਵਿੱਚ ਕੀਤੀ ਗਈ ਹੈ। ਬਹੁਤ ਧਿਆਨ ਨਾਲ ਤਿਆਰ ਕੀਤੀ ਗਈ ਖਸਰਾ ਗਿਰਦਾਵਰੀ ਅਤੇ ਮਾਲ ਦੇ ਉਚ-ਅਧਿਕਾਰੀਆਂ ਦੁਆਰਾ ਕੀਤੀ ਗਈ ਨਿਗਰਾਨੀ ਅਤੇ ਪੜ੍ਹਤਾਲ ਦੇ ਬਾਵਜੂਦ ਵੀ ਕਈ ਗਲਤੀਆਂ ਜਾਣ-ਬੁੱਝ ਕੇ ਜਾਂ ਅਚਨਚੇਤ ਹੀ ਰਹਿ ਜਾਂਦੀਆਂ ਹਨ।
Also Read Process Of (ਗਿਰਦਾਵਰੀ) Girdawari In Punjab
ਜਾਣ-ਬੁੱਝ ਕੇ ਕੀਤੀਆਂ ਗਲਤੀਆਂ ਲਈ ਸਭ ਤੋਂ ਵੱਡੀ ਜੁੰਮੇਵਾਰੀ ਹਲਕਾ ਪਟਵਾਰੀ, ਨੰਬਰਦਾਰ ਜਾਂ ਉਨ੍ਹਾਂ ਵਿਅਕਤੀਆਂ ਦੀ ਹੁੰਦੀ ਹੈ ਜੋ ਕਿਸੇ ਨੂੰ ਜਾਣ-ਬੁੱਝ ਕੇ ਉਸ ਦੇ ਅਣਜਾਣਪੁਣੇ ਤੋਂ ਜਾਂ ਗੈਰ-ਹਾਜਰੀ ਦਾ ਲਾਭ ਉਠਾਕੇ ਕਰਦੇ ਹਨ। ਕਈ ਵਾਰ ਹਲਕਾ ਪਟਵਾਰੀ ਮੌਕੇ ਤੇ ਜਾ ਕੇ ਗਿਰਦਾਵਰੀ ਨਹੀਂ ਕਰਦੇ ਜਾਂ ਆਪਣੇ ਅੱਗੇ ਰੱਖੇ ਹੋਏ ਅਣਜਾਣ ਪਟਵਾਰੀਆਂ ਤੋਂ ਕਰਵਾਉਂਦੇ ਹਨ ਜਾਂ ਆਪਣੇ ਦਫ਼ਤਰ ਵਿੱਚ ਬੈਠਕੇ ਨੰਬਰਦਾਰ, ਚੌਕੀਦਾਰ ਜਾਂ ਪਿੰਡ ਦੇ ਕਿਸੇ ਵਿਹਲੜ ਘੱੜਮ ਚੌਧਰੀ ਜਿਹੜੇ ਸਾਰਾ ਦਿਨ ਪਟਵਾਰਖਾਨੇ ਬਿਨ੍ਹਾਂ ਕੰਮ ਤੋਂ ਹੀ ਬੈਠੇ ਰਹਿੰਦੇ ਹਨ ਜੋ ਪਟਵਾਰੀ ਦੇ ਵਿਸ਼ਵਾਸੀ ਹੁੰਦੇ ਹਨ ਨੂੰ ਪੁੱਛ-ਪੁੱਛ ਕੇ ਗਿਰਦਾਵਰੀ ਦੀ ਖਾਨਾ ਪੂਰਤੀ ਕਰ ਦਿੰਦੇ ਹਨ।
ਜਿਸ ਨਾਲ ਜ਼ਮੀਨ ਦੇ ਮਾਲਿਕ ਜਾਂ ਮੁਜ਼ਾਹਰੇ ਦਾ ਨੁਕਸਾਨ ਕਰ ਦਿੰਦੇ ਹਨ। ਜਿਸ ਨਾਲ ਲੋਕਾਂ ਉੱਪਰ ਬੇ-ਲੋੜੇ ਮੁੱਕਦਮਿਆਂ ਦਾ ਬੌਝ ਪੈ ਜਾਂਦਾ ਹੈ। ਅਚਨਚੇਤੀ ਗਲਤੀ ਉਹ ਹੁੰਦੀ ਹੈ ਜੋ ਹਲਕਾ ਪਟਵਾਰੀ ਕੋਲੋਂ ਉਦੋਂ ਹੋ ਜਾਂਦੀ ਹੈ, ਜਦੋਂ ਹਲਕਾ ਪਟਵਾਰੀ ਦੀ ਜਾਣਕਾਰੀ ਲਈ ਜ਼ਮੀਨ ਦੇ ਕਬਜ਼ੇ ਦੀ ਤਬਦੀਲੀ ਬਾਰੇ ਕੋਈ ਨਹੀਂ ਆਉਂਦਾ ਅਤੇ ਨਾ ਹੀ ਕੋਈ ਪਾਰਟੀ ਇਸ ਦੀ ਜਾਣਕਾਰੀ ਦੇਣ ਲਈ ਹਲਕਾ ਪਟਵਾਰੀ ਪਾਸ ਪਹੁੰਚਦੀ ਹੈ। ਕਈ ਵਾਰ ਛੋਟੇ ਰਕਬੇ ਦੇ ਖਸਰਾ ਨੰਬਰ ਜੋ ਦੂਜੇ ਰਕਬੇ ਦੇ ਖਸਰਾ ਨੰਬਰਾਂ ਨਾਲ ਮਿਲ ਕੇ ਮਾਲਕ ਵਲੋਂ ਵਾਹੇ ਜਾਂਦੇ ਹਨ ਅਤੇ ਮੌਕੇ ਤੇ ਉਸ ਦੀ ਤਸਦੀਕ ਨਹੀਂ ਹੁੰਦੀ।
ਖਸਰਾ ਗਿਰਦਾਵਰੀ ਦੀ ਦਰੁਸਤਗੀ ਲਈ ਦਰਖਾਸਤ:
ਪੰਜਾਬ ਲੈਂਡ ਰੈਵਨਿਊ ਐਕਟ, ਪੰਜਾਬ ਲੈਂਡ ਐਡਮਨਿਸਟ੍ਰੇਸ਼ਨ ਐਕਟ ਅਤੇ ਪੰਜਾਬ ਲੈਂਡ ਰਿਕਾਰਡ ਮੈਨੂਅਲ ਵਿੱਚ ਖਸਰਾ ਗਿਰਦਾਵਰੀ ਦੀ ਦਰੁਸਤਗੀ ਦੇ ਨਿਯਮ ਦਰਜ ਕੀਤੇ ਗਏ ਹਨ। ਖਸਰਾ ਗਿਰਦਾਵਰੀ ਨੂੰ ਦਰੁਸਤ ਕਰਨ ਦਾ ਢੰਗ ਤਰੀਕਾ ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 9.9 ਵਿੱਚ ਦਰਜ ਕੀਤਾ ਹੋਇਆ ਹੈ।
ਜਦੋਂ ਕਿਸੇ ਵੀ ਸਮੇਂ ਕਿਸਾਨ ਵੀਰ ਨੂੰ ਇਹ ਗੱਲ ਪਤਾ ਲੱਗ ਜਾਵੇ ਕਿ ਜਿਸ ਜ਼ਮੀਨ ਦੀ ਕਾਸ਼ਤ ਉਹ ਕਰਦਾ ਹੈ ਉਸ ਦੀ ਗਿਰਦਾਵਰੀ ਕਿਸੇ ਹੋਰ ਦੇ ਨਾਂਅ ਤੇ ਦਰਜ ਹੈ ਤਾਂ ਉਹ ਹਲਕਾ ਪਟਵਾਰੀ ਪਾਸੋਂ ਆਪਣੀ ਜ਼ਮੀਨ ਦੀ ਨਕਲ ਜਮ੍ਹਾਂਬੰਦੀ ਅਤੇ ਨਕਲ ਖਸਰਾ ਗਿਰਦਾਵਰੀ ਲੈ ਕੇ ਇਹ ਦਰਖਾਸਤ ਤਹਿਸੀਲਾਰ ਨੂੰ ਦੇਵੇ ਕਿ ਮੇਰਾ ਇਹਨਾਂ ਇਹਨਾਂ ਨੰਬਰਾਂ ਤੇ ਕਬਜਾ ਹੈ ਅਤੇ ਉਹ ਖੁਦ ਇਹਨਾਂ ਨੰਬਰਾਂ ਦੀ ਕਾਸ਼ਤ ਕਰਦਾ ਹੈ ਪਰ ਉਨ੍ਹਾਂ ਨੰਬਰਾਂ ਦੀ ਮੌਕੇ ਉੱਪਰ ਗਿਰਦਾਵਰੀ ਕਿਸੇ ਹੋਰ ਦੇ ਨਾਂਅ ਤੇ ਹੋ ਰਹੀ ਹੈ। ਜਿਸ ਨੂੰ ਦਰੁਸਤ ਕਰਕੇ ਉਨ੍ਹਾਂ ਨੰਬਰਾਂ ਦੀ ਗਿਰਦਾਵਰੀ ਮੌਕੇ ਮੁਤਾਬਿਕ ਉਸ ਦੇ ਨਾਮ ਕੀਤੀ ਜਾਵੇ। ਤਹਿਸੀਲਦਾਰ ਇਸ ਦਰਖ਼ਾਸਤ ਨੂੰ ਸਬੰਧਤ ਨਾਇਬ- ਤਹਿਸੀਲਦਾਰ ਜਿਸ ਦੇ ਹਲਕੇ ਵਿੱਚ ਉਹ ਪਿੰਡ ਹੋਵੇਗਾ ਭੇਜ ਦੇਵੇਗਾ ਜਾਂ ਜੇਕਰ ਉਸ ਦੇ ਆਪਣੇ ਹਲਕੇ ਵਿੱਚ ਇਹ ਪਿੰਡ ਹੋਵੇਗਾ ਤਾਂ ਖੁੱਦ ਸੁਣਾਈ ਕਰੇਗਾ।
ਸੁਣਾਈ ਕਰਨ ਲਈ ਉਹ ਸੰਬੰਧਿਤ ਤਹਿਸੀਲਦਾਰ ਜਾਂ ਨਾਇਬ-ਤਹਿਸੀਲਦਾਰ ਉਨ੍ਹਾਂ| ਵਿਅਕਤੀਆਂ ਨੂੰ ਵੀ ਮੌਕੇ ਤੇ ਬੁਲਾਏਗਾ ਜਿਨ੍ਹਾਂ ਦੇ ਨਾਂਅ ਖਸਰਾ ਗਿਰਦਾਵਰੀ ਵਿੱਚ ਗਲਤ ਦਰਜ ਹੋ ਗਏ ਸਨ।
ਖਸਰਾ ਗਿਰਦਾਵਰੀ ਦੇ ਖਾਨਾ ਨੰਬਰ 3 ਦੇ ਮੁਤਾਬਕ ਮਾਲਕੀ ਦਾ ਉਨ੍ਹਾਂ ਮਹੱਤਵ ਨਹੀਂ ਹੈ, ਜਿਨ੍ਹਾਂ ਖਾਨਾ ਨੰਬਰ-4 ਵਿੱਚ ਕਾਸ਼ਤਕਾਰ ਦਾ ਹੁੰਦਾ ਹੈ, ਕਿਉਂਕਿ ਖਸਰਾ ਗਿਰਦਾਵਰੀ ਹੀ ਇਕੱ ਅਜਿਹਾ ਦਸਤਾਵੇਜ਼ ਹੈ ਜੋ ਜ਼ਮੀਨ ਉੱਪਰ ਆਖਰੀ ਮੌਕੇ ਤੇ ਕਬਜ਼ੇ ਦੀ ਜਾਣਕਾਰੀ ਦਿੰਦਾ ਹੈ।
ਖਸਰਾ ਗਿਰਦਾਵਰੀ ਦਾ ਰਿਕਾਰਡ ਕਿਨ੍ਹਾਂ ਮਹੱਤਵਪੂਰਣ ਹੈ, ਇਸ ਦੀ ਜਾਣਕਾਰੀ ਪੰਜਾਬ ਲੈਂਡ ਰਿਕਾਰਡ ਮੈਨੁਅਲ ਦੇ ਪੈਰਾ ਨੰਬਰ 9.9 ਤੋਂ 9.14 ਤੱਕ ਮਿਲਦੀ ਹੈ ਕਿ ਸਰਕਾਰ ਨੇ ਖਸਰਾ ਗਿਰਦਾਵਰੀ ਦੇ ਰਿਕਾਰਡ ਨੂੰ ਕਿੱਨ੍ਹਾਂ ਮਹੱਤਵ ਦਿੱਤਾ ਹੈ ਅਤੇ ਇਸ ਤੋਂ ਹੋਣ ਵਾਲੀਆਂ ਗਲਤੀਆਂ ਤੋਂ ਕਿਵੇਂ ਬਚਿਆ ਜਾਵੇ।
ਪਟਵਾਰੀ ਦੀ ਮਦਦ ਨਾਲ ਹੇਠ ਲਿਖੇ ਤਰੀਕਿਆਂ ਨਾਲ ਇਨ੍ਹਾਂ ਗਲਤੀਆਂ ਤੋਂ ਬਚਿਆ ਜਾ ਸਕਦਾ ਹੈ-
- ਹਲਕਾ ਪਟਵਾਰੀ ਆਪਣੀ ਡਾਇਰੀ ਵਿੱਚ ਉਹ ਸਾਰੇ ਖਸਰਾ ਨੰਬਰਾਂ ਦੇ ਵੇਰਵੇ ਦਰਜ ਕਰੇਗਾ ਜਿਨ੍ਹਾਂ ਵਿੱਚ ਵਾਹੀ ਦੇ ਕਬਜ਼ੇ ਤਬਦੀਲ ਹੋਏ ਹਨ ਜਾਂ ਚਕੌਤੇ ਠੇਕੇ ਵਿੱਚ ਕੋਈ ਤਬਦੀਲੀ ਹੋਈ ਹੈ ਅਤੇ ਪਟਵਾਰੀ ਇਹ ਲਿਸਟ ਫੀਲਡ ਕਾਨੂੰਨਗੋ ਦੇ ਦੌਰੇ ਸਮੇਂ ਉਸ ਦੇ ਅੱਗੇ ਪੇਸ਼ ਕਰੇਗਾ ਅਤੇ ਕੁੱਲ ਗਿਣਤੀ ਦੇ ਹੇਠ ਦਸਤਖ਼ਤ ਕਰੇਗਾ। ਪਰ ਜਿਨ੍ਹਾਂ ਤਬਦੀਲੀਆਂ ਦੇ ਸਬੰਧ ਵਿੱਚ ਇੰਤਕਾਲ ਦਰਜ ਕਰਨ ਦੀ ਜਰੂਰਤ ਹੋਵੇਗੀ ਉਨ੍ਹਾਂ ਨੂੰ ਡਾਇਰੀ ਵਿੱਚ ਦਰਜ ਨਹੀ ਕਰੇਗਾ।
- ਜੇਕਰ ਹਲਕਾ ਪਟਵਾਰੀ ਨੇ ਗਿਰਦਾਵਰੀ ਵਿੱਚ ਪਹਿਲਾਂ ਹੋਈ ਐਂਟਰੀ ਨੂੰ ਬਦਲਣਾ ਹੋਵੇਗਾ ਤਾਂ ਉਹ ਉਸ ਨੂੰ ਆਪਣੀ ਡਾਇਰੀ ਵਿੱਚ ਦਰਜ ਕਰੇਗਾ। ਪਰ ਜੇਕਰ ਇੱਕ ਵਾਰ ਸਬੰਧਤ ਫ਼ਸਲ ਦਾ ਗੋਸ਼ਾਵਾਰ ਜਾਂ ਬਾਛ -ਪੇਪਰ ਬਣ ਜਾਵੇ ਜਾਂ ਦਰਸਤ ਹੋ ਜਾਵੇ ਤਾਂ ਉਸ ਵਿੱਚ ਕੋਈ ਤਬਦੀਲੀ ਦਰਜ ਨਹੀਂ ਕਰੇਗਾ। ਫੀਲਡ ਕਾਨੂੰਨਗੋ ਹਲਕਾ ਪਟਵਾਰੀ ਦੀ ਡਾਇਰੀ ਵਿੱਚ ਦਰਜ ਤਬਦੀਲੀਆਂ ਦੀ ਪੜਤਾਲ ਬੜੇ ਧਿਆਨ ਨਾਲ ਕਰੇਗਾ। ਜੇਕਰ ਨਵੀਂ ਜਮ੍ਹਾਂਬੰਦੀ ਦੀ ਤਿਆਰੀ ਸਮੇਂ ਖਸਰਾ ਗਿਰਦਾਵੀ ਵਿੱਚ ਕੋਈ ਐਂਟਰੀ ਨਜ਼ਰ ਆ ਜਾਵੇ ਜੋ ਦਰੁਸਤ ਹੋਣੇ ਰਹਿ ਗਈ ਹੋਵੇ ਤਾਂ ਹਲਕਾ ਪਟਵਾਰੀ ਉਸ ਨੂੰ ਲਾਲ ਸਿਆਹੀ ਨਾਲ ਜਮਾਬੰਦੀ ਵਿੱਚ ਨੋਟ ਕਰੇਗਾ ਅਤੇ ਕਾਨੂੰਨਗੋ ਉਸ ਨੂੰ ਤਸਦੀਕ ਕਰੇਗਾ।
- ਪੈਰਾ ਨੰਬਰ 9.9 ਵਿੱਚ 18 ਅਪ੍ਰੈਲ 1961 ਨੂੰ ਵਿੱਤ ਕਮਿਸ਼ਨਰ ਦਾ ਸਕੂਲਰ ਨੰਬਰ 2844-ਆਰ ਜੋੜਿਆ ਗਿਆ ਹੈ ਜਿਸ ਮੁਤਾਬਿਕ ਹਰ ਨਹਿਰੀ ਖੇਤਰ ਵਿੱਚ ਹਰ ਫ਼ਸਲ ਦੀ ਗਿਰਦਾਵਰੀ ਮੁਕੰਮਲ ਹੋਣ ਤੇ ਦੋਵੇਂ ਗਿਰਦਾਵਰੀ ਰਜਿਸਟਰਾਂ ਦਾ ਮਿਲਾਨ ਸਾਉਣੀ ਦੀ ਫਸਲ ਵਿੱਚ 15 ਨਵੰਬਰ ਤੱਕ ਅਤੇ ਹਾੜੀ ਦੀ ਫ਼ਸਲ ਵਿੱਚ 15 ਅਪ੍ਰੈਲ ਤੱਕ ਕਰਨਗੇ। ਮਾਲ ਪਟਵਾਰੀ ਸਾਰੀਆਂ ਤਬਦੀਲੀਆਂ ਦੇ ਮਿਲਾਨ ਨੂੰ ਆਪਣੇ ਰੋਜ਼ਨਾਮਚੇ ਵਿੱਚ ਦਰਜ ਕਰੇਗਾ ਅਤੇ ਨਹਿਰੀ ਪਟਵਾਰੀ ਇਸ ਉੱਪਰ ਤਸਦੀਕ ਵਜੋਂ ਆਪਣੇ ਦਸਤਖ਼ਤ ਕਰੇਗਾ।
- ਜੇਕਰ ਦੋਵਾਂ ਪਟਵਾਰੀਆਂ ਦੇ ਰਿਕਾਰਡ ਵਿੱਚ ਦਰਜ ਤਬਦੀਲੀ ਵਿੱਚ ਸਹਿਮਤੀ ਨਾ ਹੋਵੇ ਤਾਂ ਹਲਕੇ ਦਾ ਨਾਇਬ-ਤਹਿਸੀਲਦਾਰ ਅਤੇ ਨਹਿਰੀ ਮਹਿਕੇ ਦਾ ਜ਼ਿਲ੍ਹੇਦਾਰ (ਨਹਿਰੀ ਮਹਿਕੇ ਵਿੱਚ ਤਹਿਸੀਲਦਾਰ ਦੇ ਅਹੁਦੇ ਦੇ ਬਰਾਬਰ ਅਫ਼ਸਰ) ਮਿਲਕੇ ਆਪਣੇ ਉੱਪਰਲੇ ਅਫ਼ਸਰਾਂ ਦੀਆਂ ਹਦਾਇਤਾਂ ਮੁਤਾਬਿਕ ਹੱਲ ਕਰਦੇ ਹਨ।